ਪੜਚੋਲ ਕਰੋ
ਚੋਣ ਕਮਿਸ਼ਨ ਨੇ ਕੀਤਾ ਐਲਾਨ, ਰਾਜ ਸਭਾ ਦੀਆਂ 6 ਸੀਟਾਂ ਲਈ 19 ਜੂਨ ਨੂੰ ਹੋਣਗੀਆਂ ਚੋਣਾਂ
ਦੱਸ ਦੇਈਏ ਕਿ ਰਾਜ ਸਭਾ ਦੀਆਂ 18 ਸੀਟਾਂ ਦੇ ਆਖ਼ਰੀ ਚੁਣੇ ਗਏ ਨੁਮਾਇੰਦਿਆਂ ਦਾ ਕਾਰਜਕਾਲ ਪੂਰਾ ਹੋ ਗਿਆ ਹੈ। ਕੋਰੋਨਾ ਸੰਕਟ ਕਾਰਨ ਚੋਣ ਕਮਿਸ਼ਨ ਨੇ ਪਹਿਲਾਂ 26 ਮਾਰਚ ਨੂੰ ਹੋਣ ਵਾਲੀਆਂ ਚੋਣਾਂ ਨੂੰ ਮੁਲਤਵੀ ਕਰ ਦਿੱਤਾ ਸੀ।

NEW DELHI, INDIA MARCH 9: Election Commission of India office on March 9, 2009 in New Delhi, India. (Photo by Harikrishna Katragadda/Mint via Getty Images)
ਨਵੀਂ ਦਿੱਲੀ: ਰਾਜ ਸਭਾ ਦੀਆਂ 6 ਸੀਟਾਂ ਲਈ ਇਸ ਮਹੀਨੇ ਦੀ 19 ਜੂਨ ਨੂੰ ਚੋਣਾਂ ਹੋਣੀਆਂ ਹਨ। ਇਸ ਸਬੰਧੀ ਚੋਣ ਕਮਿਸ਼ਨ ਦੇ ਵਲੋਂ ਇਹ ਜਾਣਕਾਰੀ ਦਿੱਤੀ ਗਈ ਹੈ। ਇਨ੍ਹਾਂ ‘ਚ ਅਰੁਣਾਚਲ ਪ੍ਰਦੇਸ਼ (1), ਕਰਨਾਟਕ (4) ਅਤੇ ਮਿਜੋਰਮ (1) ਸੀਟ ਸ਼ਾਮਲ ਹਨ। ਪਹਿਲਾਂ ਸਾਰੀਆਂ ਖਾਲੀ 18 ਸੀਟਾਂ ‘ਤੇ ਚੋਣਾਂ ਦਾ ਫੈਸਲਾ ਕੀਤਾ ਗਿਆ ਸੀ। ਦੱਸ ਦੇਈਏ ਕਿ ਰਾਜ ਸਭਾ ਦੀਆਂ 18 ਸੀਟਾਂ ਦੇ ਆਖ਼ਰੀ ਚੁਣੇ ਗਏ ਨੁਮਾਇੰਦਿਆਂ ਦਾ ਕਾਰਜਕਾਲ ਪੂਰਾ ਹੋ ਗਿਆ ਹੈ। ਕੋਰੋਨਾ ਸੰਕਟ ਕਾਰਨ ਚੋਣ ਕਮਿਸ਼ਨ ਨੇ ਪਹਿਲਾਂ 26 ਮਾਰਚ ਨੂੰ ਹੋਣ ਵਾਲੀਆਂ ਚੋਣਾਂ ਨੂੰ ਮੁਲਤਵੀ ਕਰ ਦਿੱਤਾ ਸੀ ਪਰ ਹੁਣ ਖ਼ਾਲੀ 18 ਸੀਟਾਂ ਭਰਨ ਲਈ ਚੋਣਾਂ ਕਰਵਾਉਣ ਦਾ ਫੈਸਲਾ ਕੀਤਾ ਹੈ। ਇਹ ਜਾਣਕਾਰੀ ਦਿੰਦਿਆਂ ਚੋਣ ਕਮਿਸ਼ਨ ਨੇ ਦੱਸਿਆ ਕਿ ਵੋਟਾਂ ਦੀ ਗਿਣਤੀ ਉਸੇ ਦਿਨ ਸ਼ਾਮ 5 ਵਜੇ ਕੀਤੀ ਜਾਵੇਗੀ ਅਤੇ ਨਤੀਜੇ ਐਲਾਨੇ ਜਾਣਗੇ। ਕਮਿਸ਼ਨ ਨੇ ਇਹ ਫੈਸਲਾ ਵੀ ਲਿਆ ਹੈ ਕਿ ਮੁੱਖ ਸਕੱਤਰ, ਹਰੇਕ ਰਾਜ ਤੋਂ ਇੱਕ ਸੀਨੀਅਰ ਅਧਿਕਾਰੀ ਦੀ ਨਿਯੁਕਤੀ ਕਰਨਗੇ ਤਾਂ ਜੋ ਇਹ ਸੁਨਿਸ਼ਚਿਤ ਕੀਤਾ ਜਾ ਸਕੇ ਕਿ ਚੋਣਾਂ ਕਰਾਉਣ ਦੇ ਪ੍ਰਬੰਧਾਂ ਦੌਰਾਨ ਕੋਵਿਡ-19 ਦੇ ਨਿਯੰਤਰਣ ਉਪਾਵਾਂ ਦੇ ਹਦਾਇਤਾਂ ਦੀ ਪਾਲਣਾ ਕੀਤੀ ਜਾਵੇ। ਇਸ ਸਾਲ ਦੇ ਸ਼ੁਰੂ ਵਿੱਚ ਸੰਸਦ ਦੇ ਉਪਰਲੇ ਸਦਨ ‘ਚ 55 ਸੀਟਾਂ ਖਾਲੀ ਹੋਈਆਂ ਸੀ ਅਤੇ 37 ਮੈਂਬਰ ਬਗੈਰ ਮੁਕਾਬਲਾ ਚੁਣੇ ਗਏ ਹਨ। ਇਨ੍ਹਾਂ 37 ਮੈਂਬਰਾਂ ਦਾ ਸਹੁੰ ਚੁੱਕ ਸਮਾਗਮ ਵੀ ਅਜੇ ਹੋਣਾ ਹੈ।
" ਰਾਜ ਸਭਾ ਦੀਆਂ 6 ਸੀਟਾਂ ਲਈ ਚੋਣਾਂ- ਅਰੁਣਾਚਲ ਪ੍ਰਦੇਸ਼ (1), ਕਰਨਾਟਕ (4) ਅਤੇ ਮਿਜੋਰਮ (1) 19 ਜੂਨ 2020 ਨੂੰ ਹੋਣਗੀਆਂ। ਇਨ੍ਹਾਂ ਸੀਟਾਂ ਲਈ ਚੁਣੇ ਗਏ ਮੈਂਬਰ ਜੂਨ-ਜੁਲਾਈ ਵਿਚ ਰਿਟਾਇਰ ਹੋ ਰਹੇ ਹਨ। "
-ਭਾਰਤ ਦੇ ਚੋਣ ਕਮਿਸ਼ਨ
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਪੜ੍ਹੋ






















