ਪੜਚੋਲ ਕਰੋ
(Source: ECI/ABP News)
ਤੜਕੇ ਤੜਕੇ ਹੋਇਆ ਐਨਕਾਊਂਟਰ, ਪੁਲਿਸ ਨੇ ਫੜੇ 4 ਬਦਮਾਸ਼
ਆਈਏ-1 ਦੀ ਟੀਮ ਨੂੰ ਗੁਪਤ ਸੂਚਨਾ ਮਿਲੀ ਸੀ ਜਿਸ ਮਗਰੋਂ ਸਵੇਰੇ ਚਾਰ ਵਜੇ ਟੀਮ ਬਦਮਾਸ਼ਾਂ ਦੀ ਤਲਾਸ਼ ਲਈ ਨਿੱਕਲੀ ਸੀ। ਚਮਰੀਆਂ ਪਿੰਡ ਨੇੜੇ ਪਹੁੰਚੇ ਤਾਂ ਇਨ੍ਹਾਂ ਬਦਮਾਸ਼ਾਂ ਨਾਲ ਪੁਲਿਸ ਦਾ ਟਾਕਰਾ ਹੋ ਗਿਆ।
![ਤੜਕੇ ਤੜਕੇ ਹੋਇਆ ਐਨਕਾਊਂਟਰ, ਪੁਲਿਸ ਨੇ ਫੜੇ 4 ਬਦਮਾਸ਼ encounter in rohtak police arrested 4 gangsters one injured ਤੜਕੇ ਤੜਕੇ ਹੋਇਆ ਐਨਕਾਊਂਟਰ, ਪੁਲਿਸ ਨੇ ਫੜੇ 4 ਬਦਮਾਸ਼](https://static.abplive.com/wp-content/uploads/sites/5/2019/06/03111811/encounter-in-rohtak-police-arrested-4-gangsters-one-injured.jpg?impolicy=abp_cdn&imwidth=1200&height=675)
ਰੋਹਤਕ: ਇੱਥੇ ਪੁਲਿਸ ਤੇ ਬਦਮਾਸ਼ਾਂ ਵਿਚਕਾਰ ਹੋਈ ਮੁਠਭੇੜ ਵਿੱਚ ਚਾਰ ਜਣਿਆਂ ਨੂੰ ਹਥਿਆਰਾਂ ਤੇ ਦੋ ਮੋਟਰਸਾਈਕਲਾਂ ਸਮੇਤ ਗ੍ਰਿਫ਼ਤਾਰ ਕਰ ਲਿਆ ਹੈ। ਮੁਕਾਬਲੇ ਦੌਰਾਨ ਇੱਕ ਬਦਮਾਸ਼ ਨੂੰ ਗੋਲ਼ੀ ਵੀ ਲੱਗੀ ਹੈ। ਪੁਲਿਸ ਦਾ ਦਾਅਵਾ ਹੈ ਕਿ ਬਦਮਾਸ਼ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਫਿਰਾਕ ਵਿੱਚ ਸਨ।
ਸਹਾਇਕ ਸਬ ਇੰਸਪੈਕਟਰ ਅਮਿਤ ਕੁਮਾਰ ਨੇ ਦੱਸਿਆ ਕਿ ਸੀਆਈਏ-1 ਦੀ ਟੀਮ ਨੂੰ ਗੁਪਤ ਸੂਚਨਾ ਮਿਲੀ ਸੀ ਜਿਸ ਮਗਰੋਂ ਸਵੇਰੇ ਚਾਰ ਵਜੇ ਟੀਮ ਬਦਮਾਸ਼ਾਂ ਦੀ ਤਲਾਸ਼ ਲਈ ਨਿੱਕਲੀ ਸੀ। ਚਮਰੀਆਂ ਪਿੰਡ ਨੇੜੇ ਪਹੁੰਚੇ ਤਾਂ ਇਨ੍ਹਾਂ ਬਦਮਾਸ਼ਾਂ ਨਾਲ ਪੁਲਿਸ ਦਾ ਟਾਕਰਾ ਹੋ ਗਿਆ। ਖ਼ੁਦ ਨੂੰ ਘਿਰਿਆ ਦੇਖ ਬਦਮਾਸ਼ਾਂ ਨੇ ਗੋਲ਼ੀ ਚਲਾ ਦਿੱਤੀ ਤਾਂ ਪੁਲਿਸ ਨੇ ਵੀ ਜਵਾਬੀ ਕਾਰਵਾਈ ਕੀਤੀ।
ਮੁਕਾਬਲੇ ਵਿੱਚ ਗੋਲ਼ੀ ਲੱਗਣ ਕਾਰਨ ਇੱਕ ਬਦਮਾਸ਼ ਜ਼ਖ਼ਮੀ ਹੋ ਗਿਆ। ਪੁਲਿਸ ਨੇ ਉਸ ਨੂੰ ਰੋਹਤਕ ਪੀਜੀਆਈ ਵਿੱਚ ਦਾਖ਼ਲ ਕਰਵਾ ਦਿੱਤਾ ਹੈ। ਪੁਲਿਸ ਮੁਤਾਬਕ ਬਦਮਾਸ਼ਾਂ 'ਤੇ ਲੁੱਟ ਖੋਹ ਦੇ ਕਈ ਮਾਮਲੇ ਦਰਜ ਹਨ ਅਤੇ ਹੁਣ ਉਹ ਕਿਸੇ ਵੱਡੀ ਵਾਰਦਾਤ ਦੀ ਤਿਆਰੀ ਕਰ ਰਹੇ ਸਨ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਅੰਮ੍ਰਿਤਸਰ
ਅੰਮ੍ਰਿਤਸਰ
ਤਕਨਾਲੌਜੀ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)