ਪੜਚੋਲ ਕਰੋ
ਚਾਰ ਵੱਖ-ਵੱਖ ਥਾਂਵਾਂ ‘ਤੇ ਸੁਰੱਖੀਆ ਬੱਲਾਂ ਦਾ ਅੱਤਵਾਦੀਆਂ ਖਿਲਾਫ ਆਪ੍ਰੇਸ਼ਨ ਜਾਰੀ

ਸ਼੍ਰੀਨਗਰ: ਜੰਮੂ-ਕਸ਼ਮੀਰ ‘ਚ ਚਾਰ ਵੱਖ-ਵੱਖ ਖੇਤਰਾਂ ‘ਚ ਸੁਰੱਖੀਆ ਬੱਲਾਂ ਦਾ ਅੱਤਵਾਦੀਆਂ ਖਿਲਾਫ ਆਪ੍ਰੇਸ਼ਨ ਜਾਰੀ ਹੈ। ਹੁਣ ਤਕ ਸੁਰਖੀਆ ਬਲਾਂ ਨੇ ਤਿੰਨ ਅੱਤਵਾਦੀਆਂ ਨੂੰ ਮਾਰ ਦਿੱਤਾ ਹੈ। ਪਹਿਲਾਂ ਐਂਕਾਉਂਟਰ ਸ਼ੇਪੀਆਂ ਦੇ ਕੇਲੇਰ ‘ਚ ਚਲ ਰਿਹਾ ਹੈ, ਜਿੱਥੇ ਘੱਟੋ ਘੱਟ ਦੋ ਅੱਤਵਾਦੀਆਂ ਦੇ ਲੁੱਕੇ ਹੋਣ ਦਾ ਸ਼ੱਕ ਹੈ। ਸ਼ੋਪੀਆਂ ‘ਚ ਸੁਰਖੀਆਬਲਾਂ ਨੇ ਤਿੰਨ ਅੱਤਵਾਦੀਆਂ ਨੂੰ ਮਾਰ ਦਿੱਤਾ ਹੈ। ਇੱਕ ਪੁਲਿ ਅਧਿਕਾਰੀ ਨੇ ਕਿਹਾ, “ਕੇਲੇਰ ਖੇਤਰ ਦੇ ਯਾਰਵਾਂ ਪਿੰਡ ‘ਚ ਘੇਰਾਬੰਦੀ ਅਤੇ ਤਲਾਸ਼ੀ ਮੁਹਿੰਮ ਦੌਰਾਨ ਉੱਥੇ ਲੁੱਕੇ ਅੱਤਵਾਦੀਆਂ ਨੇ ਸੈਨਿਕਾਂ ‘ਤੇ ਗੋਲ਼ੀਬਾਰੀ ਸ਼ੁਰੂ ਕਰ ਦਿੱਤੀ। ਜਵਾਬੀ ਕਾਰਵਾਈ ‘ਚ ਤਿੰਨ ਅੱਤਵਾਦੀ ਮਾਰੇ ਗਏ”।
ਦੂਜਾ ਆਪ੍ਰੇਸ਼ਨ ਕੁਲਗਾਮ ਦੇ ਯਾਰੀਪੋਰਾ ‘ਚ ਚਲ ਰਿਹਾ ਹੈ ਜਿੱਥੇ ਸੁਰਖੀਆ ਬੱਲਾਂ ਨੂੰ ਸਥਾਨਿਕ ਲੋਕਾਂ ਦੇ ਪ੍ਰਦਰਸ਼ਨ ਦਾ ਸਾਹਮਣਾ ਕਰਨਾ ਪਿਆ। ਪ੍ਰਦਰਸ਼ਨ ਦੌਰਾਨ ਦੋ ਨਾਬਾਲਿਗ ਗੋਲੀ ਲੱਗਣ ਨਾਲ ਜ਼ਖ਼ਮੀ ਹੋ ਗਏ। ਸੁਰਖੀਆ ਬੱਲਾਂ ਦੇ ਤਲਾਸ਼ੀ ਮੁਹਿੰਮ ਦੌਰਾਨ ਇਸ ਸੰਘਰਸ਼ ਸ਼ੁਰੂ ਹੋਇਆ। ਤੀਜਾ ਆਪ੍ਰੇਸ਼ਨ ਹੰਦਵਾੜਾ ਦੇ ਕੁਪਵਾੜਾ ਦੇ ਲੇਨਗੇਟ ਇਲਾਕੇ ‘ਚ ਚਲ ਰਿਹਾ ਹੈ। ਜਿੱਥੇ ਇੱਕ ਘਰ ‘ਚ ਘੱਟੋ ਘੱਟ ਤਿੰਨ ਅੱਤਵਾਦੀਆਂ ਦੇ ਲੁੱਕੇ ਹੋਣ ਦਾ ਸ਼ੱਕ ਹੈ। ਜਿਸ ਕਾਰਨ ਪੂਰੇ ਇਲਾਕੇ ਦੀ ਇੰਟਰਨੈਟ ਸੇਵਾ ਨੂੰ ਸੁਰੱਖੀਆ ਦੇ ਮੱਦੇਨਜ਼ਰ ਬੰਦ ਕਰ ਦਿੱਤਾ ਗਿਆ ਹੈ।Exchange of fire at #Yaroo area in #Handwara. Area under cordon. Details will follow. @JmuKmrPolice @HandwaraP
— Kashmir Zone Police (@KashmirPolice) March 28, 2019
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਪੜ੍ਹੋ






















