ਪੜਚੋਲ ਕਰੋ
ਸਾਬਕਾ ਲੋਕ ਸਭਾ ਸਪੀਕਰ ਸੋਮਨਾਥ ਚੈਟਰਜੀ ਦਾ ਦੇਹਾਂਤ

ਕੋਲਕਾਤਾ: ਲੋਕ ਸਭਾ ਦੇ ਸਾਬਕਾ ਸਪੀਕਰ ਸੋਮਨਾਥ ਚੈਟਰਜੀ ਦੀ ਸੋਮਵਾਰ ਸਵੇਰੇ ਮੌਤ ਹੋ ਗਈ। ਚੈਟਰਜੀ ਨੂੰ ਬੀਤੀ ਸ਼ਾਮ ਹਸਪਤਾਲ ਵਿੱਚ ਹੀ ਦਿਲ ਦਾ ਦੌਰਾ ਪੈ ਗਿਆ ਸੀ। ਉਨ੍ਹਾਂ ਦੀ ਨਾਜ਼ੁਕ ਹਾਲਤ ਦੇ ਚਲਦਿਆਂ ਜਾਨ ਬਚਾਊ ਪ੍ਰਣਾਲੀ (ਵੈਂਟੀਲੇਟਰ) 'ਤੇ ਵੀ ਰੱਖਿਆ ਗਿਆ ਸੀ। 89 ਸਾਲਾ ਸੋਮਨਾਥ ਚੈਟਰਜੀ ਗੁਰਦੇ ਸਬੰਧੀ ਰੋਗ ਨਾਲ ਪੀੜਤ ਸਨ। ਉਨ੍ਹਾਂ ਨੂੰ ਬੀਤੀ 10 ਅਗਸਤ ਨੂੰ ਹਸਪਤਾਲ ਵਿੱਚ ਦਾਖਲ ਕਰਾਇਆ ਗਿਆ ਸੀ। ਹਸਪਤਾਲ ਦੇ ਡਾਕਟਰਾਂ ਮੁਤਾਬਕ ਉਨ੍ਹਾਂ ਦਾ ਡਾਇਲੇਸਿਸ ਹੋ ਰਿਹਾ ਹੈ ਅਤੇ ਅਜਿਹੇ ਕੇਸਾਂ ਵਿੱਚ ਕਈ ਵਾਰ ਦਿਲ ਕੰਮ ਕਰਨਾ ਬੰਦ ਕਰ ਦਿੰਦਾ ਹੈ। ਇਲਾਜ ਦੌਰਾਨ ਚੈਟਰਜੀ ਨੂੰ ਐਤਵਾਰ ਸਵੇਰੇ ਹਲਕਾ ਦਿਲ ਦਾ ਦੌਰਾ ਪਿਆ ਸੀ।
ਚੈਟਰਜੀ ਦਾ ਜਨਮ 25 ਜੁਲਾਈ 1929 ਨੂੰ ਅਸਮ ਵਿੱਚ ਹੋਇਆ। ਪੇਸ਼ੇ ਵਜੋਂ ਵਕੀਲ ਤੇ ਸਿਆਸਤਦਾਨ ਰਹੇ ਚੈਟਰਜੀ ਦਾ ਜ਼ਿਆਦਾਤਰ ਸਮਾਂ ਕੋਲਕਾਤਾ ਵਿੱਚ ਹੀ ਬੀਤਿਆ। ਉਹ ਕਲਕੱਤਾ ਯੂਨੀਵਰਸਿਟੀ ਤੋਂ ਇਲਾਵਾ ਕੈਂਬ੍ਰਿਜ ਯੂਨੀਵਰਸਿਟੀ ਤੋਂ ਪੜ੍ਹੇ ਹੋਏ ਹਨ। ਸੋਮਨਾਥ ਚੈਟਰਜੀ ਮਾਰਕਸਵਾਦੀ ਕਮਿਊਨਿਸਟ ਪਾਰਟੀ-ਸੀਪੀਆਈ (ਐਮ) ਨਾਲ ਸਬੰਧਤ ਸਨ ਤੇ ਸੰਨ 1968 ਤੋਂ ਸਿਆਸਤ ਵਿੱਚ ਸਰਗਰਮ ਸਨ। ਉਹ ਕਾਂਗਰਸ ਦੀ ਅਗਵਾਈ ਵਾਲੀ ਯੂਪੀਏ ਦੀ ਸਰਕਾਰ ਵਿੱਚ ਸਾਲ 2004 ਤੋਂ 2009 ਤਕ ਲੋਕ ਸਭਾ ਦੇ ਸਪੀਕਰ ਰਹਿ ਚੁੱਕੇ ਸਨ। ਹਾਲਾਂਕਿ, ਉਨ੍ਹਾਂ ਵੱਲੋਂ ਸਪੀਕਰ ਦਾ ਛੱਡਣ ਤੋਂ ਇਨਕਾਰ ਕਰਨ ਬਦਲੇ ਪਾਰਟੀ ਵਿੱਚੋਂ ਕੱਢ ਵੀ ਦਿੱਤਾ ਗਿਆ ਸੀ। ਚੈਟਰਜੀ ਆਪਣੇ ਸਿਆਸੀ ਕਰੀਅਰ ਵਿੱਚ ਕੁੱਲ 10 ਵਾਰ ਲੋਕ ਸਭਾ ਮੈਂਬਰ ਚੁਣੇ ਗਏ ਸਨ।
ਚੈਟਰਜੀ ਦਾ ਜਨਮ 25 ਜੁਲਾਈ 1929 ਨੂੰ ਅਸਮ ਵਿੱਚ ਹੋਇਆ। ਪੇਸ਼ੇ ਵਜੋਂ ਵਕੀਲ ਤੇ ਸਿਆਸਤਦਾਨ ਰਹੇ ਚੈਟਰਜੀ ਦਾ ਜ਼ਿਆਦਾਤਰ ਸਮਾਂ ਕੋਲਕਾਤਾ ਵਿੱਚ ਹੀ ਬੀਤਿਆ। ਉਹ ਕਲਕੱਤਾ ਯੂਨੀਵਰਸਿਟੀ ਤੋਂ ਇਲਾਵਾ ਕੈਂਬ੍ਰਿਜ ਯੂਨੀਵਰਸਿਟੀ ਤੋਂ ਪੜ੍ਹੇ ਹੋਏ ਹਨ। ਸੋਮਨਾਥ ਚੈਟਰਜੀ ਮਾਰਕਸਵਾਦੀ ਕਮਿਊਨਿਸਟ ਪਾਰਟੀ-ਸੀਪੀਆਈ (ਐਮ) ਨਾਲ ਸਬੰਧਤ ਸਨ ਤੇ ਸੰਨ 1968 ਤੋਂ ਸਿਆਸਤ ਵਿੱਚ ਸਰਗਰਮ ਸਨ। ਉਹ ਕਾਂਗਰਸ ਦੀ ਅਗਵਾਈ ਵਾਲੀ ਯੂਪੀਏ ਦੀ ਸਰਕਾਰ ਵਿੱਚ ਸਾਲ 2004 ਤੋਂ 2009 ਤਕ ਲੋਕ ਸਭਾ ਦੇ ਸਪੀਕਰ ਰਹਿ ਚੁੱਕੇ ਸਨ। ਹਾਲਾਂਕਿ, ਉਨ੍ਹਾਂ ਵੱਲੋਂ ਸਪੀਕਰ ਦਾ ਛੱਡਣ ਤੋਂ ਇਨਕਾਰ ਕਰਨ ਬਦਲੇ ਪਾਰਟੀ ਵਿੱਚੋਂ ਕੱਢ ਵੀ ਦਿੱਤਾ ਗਿਆ ਸੀ। ਚੈਟਰਜੀ ਆਪਣੇ ਸਿਆਸੀ ਕਰੀਅਰ ਵਿੱਚ ਕੁੱਲ 10 ਵਾਰ ਲੋਕ ਸਭਾ ਮੈਂਬਰ ਚੁਣੇ ਗਏ ਸਨ। Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਪੜ੍ਹੋ






















