ਪੜਚੋਲ ਕਰੋ
(Source: ECI/ABP News)
Covid-19 vaccine: ਖੁਸ਼ਖਬਰੀ! ਭਾਰਤ ’ਚ ਕੋਰੋਨਾ ਵੈਕਸੀਨ ਬਾਰੇ ਅੱਜ ਹੋ ਸਕਦਾ ਵੱਡਾ ਐਲਾਨ
ਟੀਕਾਕਰਨ ਦੀਆਂ ਤਿਆਰੀਆਂ ਪਹਿਲਾਂ ਹੀ ਹੋ ਚੁੱਕੀਆਂ ਹਨ। ਸਨਿੱਚਰਵਾਰ 2 ਜਨਵਰੀ ਨੂੰ ਸਾਰੇ ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਟੀਕਾਕਰਨ ਦੇ ਇੰਤਜ਼ਾਮ ਬਾਰੇ ਪਹਿਲਾਂ ਅਭਿਆਸ ਕੀਤਾ ਜਾ ਚੁੱਕਾ ਹੈ।
![Covid-19 vaccine: ਖੁਸ਼ਖਬਰੀ! ਭਾਰਤ ’ਚ ਕੋਰੋਨਾ ਵੈਕਸੀਨ ਬਾਰੇ ਅੱਜ ਹੋ ਸਕਦਾ ਵੱਡਾ ਐਲਾਨ expert panel meet today to review data on Serum Institute, Bharat Biotech Covid-19 vaccines Covid-19 vaccine: ਖੁਸ਼ਖਬਰੀ! ਭਾਰਤ ’ਚ ਕੋਰੋਨਾ ਵੈਕਸੀਨ ਬਾਰੇ ਅੱਜ ਹੋ ਸਕਦਾ ਵੱਡਾ ਐਲਾਨ](https://static.abplive.com/wp-content/uploads/sites/5/2020/08/12190445/Coronavirus-vaccine-.jpg?impolicy=abp_cdn&imwidth=1200&height=675)
ਸੰਕੇਤਕ ਤਸਵੀਰ
ਨਵੀਂ ਦਿੱਲੀ: ਕੋਰੋਨਾ ਵੈਕਸੀਨ ਦੀ ਐਮਰਜੈਂਸੀ ਵਰਤੋਂ ਨੂੰ ਲੈ ਕੇ ਸਿਹਤ ਮੰਤਰਾਲੇ ਦੀ ਵਿਸ਼ਾ ਮਾਹਿਰ ਕਮੇਟੀ ਦੀ ਮੀਟਿੰਗ ਅੱਜ ਹੋਣੀ ਹੈ। ਜੇ ਇਹ ਕਮੇਟੀ ਇਹ ਮਨਜ਼ੂਰੀ ਦੇ ਦਿੰਦੀ ਹੈ, ਤਾਂ ਦੇਸ਼ ਵਿੱਚ ਕੋਰੋਨਾਵਾਇਰਸ ਵਿਰੁੱਧ ਟੀਕਾਕਰਨ ਦਾ ਪ੍ਰੋਗਰਾਮ ਸ਼ੁਰੂ ਹੋ ਸਕਦਾ ਹੈ।
ਟੀਕਾਕਰਨ ਦੀਆਂ ਤਿਆਰੀਆਂ ਪਹਿਲਾਂ ਹੀ ਹੋ ਚੁੱਕੀਆਂ ਹਨ। ਸਨਿੱਚਰਵਾਰ 2 ਜਨਵਰੀ ਨੂੰ ਸਾਰੇ ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਟੀਕਾਕਰਨ ਦੇ ਇੰਤਜ਼ਾਮ ਬਾਰੇ ਪਹਿਲਾਂ ਅਭਿਆਸ ਕੀਤਾ ਜਾ ਚੁੱਕਾ ਹੈ।
ਸੀਰਮ ਇੰਸਟੀਚਿਊਟ ਆਫ਼ ਇੰਡੀਆ, ਭਾਰਤ ਬਾਇਓਟੈੱਕ ਤੇ ਫ਼ਾਈਜ਼ਰ ਨੇ ਟੀਕੇ ਦੀ ਹੰਗਾਮੀ ਵਰਤੋਂ ਦੀ ਇਜਾਜ਼ਤ ਭਾਰਤੀ ਡ੍ਰੱਗ ਕੰਟਰੋਲਰ ਜਨਰਲ (DCGI) ਨੂੰ ਅਰਜ਼ੀ ਦਿੱਤੀ ਹੋਈ ਹੈ। ਇਸੇ ਲਈ ਅੱਜ ਮੀਟਿੰਗ ਹੋਣ ਵਾਲੀ ਹੈ।
ਇਸ ਤੋਂ ਪਹਿਲਾਂ ਡੀਸੀਜੀਆਈ ਦੇ ਕੰਟਰੋਲਰ ਜਨਰਲ ਵੀਜੀ ਸੋਮਾਨੀ ਨੇ ਕੱਲ੍ਹ ਸੰਕੇਤ ਦਿੱਤਾ ਸੀ ਕਿ ਭਾਰਤ ਵਿੱਚ ਨਵੇਂ ਸਾਲ ਮੌਕੇ ਕੋਰੋਨਾ ਦਾ ਟੀਕਾ ਆ ਸਕਦਾ ਹੈ। ਉਹ ਬਾਇਓਟੈਕਨੋਲੋਜੀ ਵਿਭਾਗ ਦੇ ਵੈੱਬੀਨਾਰ ’ਚ ਬੋਲ ਰਹੇ ਸਨ।
ਉਨ੍ਹਾਂ ਇਹ ਵੀ ਆਖਿਆ ਸੀ ਕਿ ਮਹਾਮਾਰੀ ਕਾਰਣ ਬਿਨੈਕਾਰਾਂ ਨੂੰ ਪ੍ਰਵਾਨਗੀ ਦੇਣ ਦੀ ਪ੍ਰਕਿਰਿਆ ਤੇਜ਼ੀ ਨਾਲ ਚੱਲ ਰਹੀ ਹੈ। ਸੁਰੱਖਿਆ, ਪ੍ਰਭਾਵ ਤੇ ਮਿਆਰ ਦੇ ਮਾਮਲੇ ਨੂੰ ਲੈ ਕੇ ਕੋਈ ਸਮਝੌਤਾ ਨਹੀਂ ਕੀਤਾ ਗਿਆ ਹੈ।
ਭਾਰਤ ’ਚ ਛੇ ਟੀਕੇ ਕਲੀਨਿਕਲ ਪ੍ਰੀਖਣ ਦੇ ਵੱਖੋ-ਵੱਖਰੇ ਪੜਾਅ ’ਤੇ ਹਨ। ਇਨ੍ਹਾਂ ਵਿੱਚੋਂ ਚਾਰ ਦੇਸ਼ ਵਿੰਚ ਹੀ ਵਿਕਸਤ ਕੀਤੇ ਜਾ ਰਹੇ ਹਨ। ਭਾਰਤ ਬਾਇਓਟੈੱਕ ਦੇ ਟੀਕੇ ਦਾ ਕਲੀਨਿਕਲ ਪ੍ਰੀਖਣ ਤੀਜੇ ਗੇੜ ਵਿੱਚ ਹੈ, ਜਦ ਕਿ ਜ਼ਾਇਡਸ ਕੈਡਿਲਾ ਦੇ ਟੀਕੇ ਦਾ ਕਲੀਨੀਕਲ ਪ੍ਰੀਖਣ ਦੂਜੇ ਗੇੜ ’ਚ ਹੈ। ਉੱਧਰ ਸੀਰਮ, ਆਕਸਫ਼ੋਰਡ-ਐਸਟ੍ਰਾਜੈਨੇਕਾ ਵੈਕਸੀਨ ਦਾ ਦੂਜੇ ਤੇ ਤੀਜੇ ਪੜਾਅ ਦਾ ਕਲੀਨਿਕਲ ਪ੍ਰੀਖਣ ਕਰ ਰਿਹਾ ਹੈ। ਇਸੇ ਤਰ੍ਹਾਂ ਡਾ. ਰੈਡੀਜ਼ ਲੈਬੋਰੇਟਰੀਜ਼ ਰੂਸੀ ਟੀਚੇ ਸਪੁਤਨਿਕ-ਵੀ ਦਾ ਦੂਜੇ ਤੇ ਗੇੜ ਦਾ ਪ੍ਰੀਖਣ ਕਰ ਰਹੀ ਹੈ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਅੰਮ੍ਰਿਤਸਰ
ਅੰਮ੍ਰਿਤਸਰ
ਤਕਨਾਲੌਜੀ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)