ਪੜਚੋਲ ਕਰੋ
Advertisement
ਪਾਸਪੋਰਟ ਦੇ ਨਾਂ 'ਤੇ ਨਕਲੀ ਵੈੱਬਸਾਈਟਾਂ ਨੇ ਹਜ਼ਾਰਾਂ ਲੋਕ ਠੱਗੇ, ਪਰ ਤੁਸੀਂ ਇੰਝ ਕਰੋ ਬਚਾਅ
ਆਪਣੀ ਬੁਕਿੰਗ ਪੱਕੀ ਦੇਖ ਲੋਕ ਭਰੋਸਾ ਕਰ ਲੈਂਦੇ ਸਨ ਪਰ ਜਦ ਇਸ ਅਪੌਇੰਟਮੈਂਟ ਨਾਲ ਪਾਸਪੋਰਟ ਦਫ਼ਤਰ ਜਾਂਦੇ ਸੀ ਤਾਂ ਉੱਥੇ ਪਤਾ ਲੱਗਦਾ ਕਿ ਉਹ ਧੋਖੇ ਦਾ ਸ਼ਿਕਾਰ ਹੋ ਗਏ ਹਨ। ਇਸ ਤਰ੍ਹਾਂ ਦੇ ਸੈਂਕੜੇ ਮਾਮਲੇ ਰੋਜ਼ਾਨਾ ਪਾਸਪੋਰਟ ਦਫ਼ਤਰ ਵਿੱਚ ਆ ਰਹੇ ਹਨ।
ਚੰਡੀਗੜ੍ਹ: ਪਾਸਪੋਰਟ ਬਿਨੈ ਪੱਤਰ ਦੇਣ ਲਈ ਵਿਦੇਸ਼ ਮੰਤਰਾਲੇ ਨੇ ਨਕਲੀ ਵੈੱਬਸਾਈਟ ਵਾਲਿਆਂ ਤੋਂ ਸੁਚੇਤ ਰਹਿਣ ਲਈ ਕਿਹਾ ਹੈ। ਇਨ੍ਹੀਂ ਦਿਨੀਂ ਕਈ ਨਕਲੀ ਵੈੱਬਸਾਈਟਸ ਚੱਲ ਰਹੀਆਂ ਹਨ, ਜੋ ਪਾਸਪੋਰਟ ਬਿਨੈ ਕਰਵਾਉਣ ਦਾ ਦਾਅਵਾ ਕਰਦੀਆਂ ਹਨ। ਲੋਕਾਂ ਤੋਂ ਪਾਸਪੋਰਟ ਦੀ ਫੀਸ ਵਸੂਲੀ ਜਾਂਦੀ ਹੈ ਤੇ ਜਾਅਲੀ ਅਪੌਇੰਟਮੈਂਟ ਦੇ ਦਿੱਤੀ ਜਾਂਦੀ ਸੀ।
ਆਪਣੀ ਬੁਕਿੰਗ ਪੱਕੀ ਦੇਖ ਲੋਕ ਭਰੋਸਾ ਕਰ ਲੈਂਦੇ ਸਨ ਪਰ ਜਦ ਇਸ ਅਪੌਇੰਟਮੈਂਟ ਨਾਲ ਪਾਸਪੋਰਟ ਦਫ਼ਤਰ ਜਾਂਦੇ ਸੀ ਤਾਂ ਉੱਥੇ ਪਤਾ ਲੱਗਦਾ ਕਿ ਉਹ ਧੋਖੇ ਦਾ ਸ਼ਿਕਾਰ ਹੋ ਗਏ ਹਨ। ਇਸ ਤਰ੍ਹਾਂ ਦੇ ਸੈਂਕੜੇ ਮਾਮਲੇ ਰੋਜ਼ਾਨਾ ਪਾਸਪੋਰਟ ਦਫ਼ਤਰ ਵਿੱਚ ਆ ਰਹੇ ਹਨ। ਇਸੇ ਕਾਰਨ ਵਿਦੇਸ਼ ਮੰਤਰਾਲਾ ਇਨ੍ਹਾਂ ਵੈੱਬਸਾਈਟਸ ਤੋਂ ਬੱਚ ਕੇ ਰਹਿਣ ਦੀ ਸਲਾਹ ਦਿੰਦਾ ਹੈ।
ਮੰਤਰਾਲਾ ਨੇ ਜਨਹਿਤ ਵਿੱਚ ਐਲਾਨ ਕਰ ਹੇਠ ਦਿੱਤੀਆਂ ਵੈੱਬਸਾਈਟਸ ਤੋਂ ਬਚ ਕੇ ਰਹਿਣ ਸਲਾਹ ਦਿੱਤੀ ਹੈ:
- www.indiapassport.org
- www.passportindiaportal.in
- www.passport-sewa.in
- www.online-passportindia.com
- www.passport-india.in
- www.applypassport.org
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਅੰਮ੍ਰਿਤਸਰ
ਪੰਜਾਬ
ਦੇਸ਼
ਪੰਜਾਬ
Advertisement