Lok Sabha Election: ਸਿਆਸੀ ਪਾਰੀਆਂ ਖੇਡ ਚੁੱਕੇ ਨੇ ਇਹ ਨਾਮੀ ਖਿਡਾਰੀ, ਕਈਆਂ ਨੂੰ ਆਈ ਰਾਸ ਬਾਕੀਆਂ ਨੇ ਕੀਤੀ ਤੌਬਾ !
2024 ਦੀਆਂ ਲੋਕ ਸਭਾ ਚੋਣਾਂ ਵਿੱਚ ਕਈ ਖਿਡਾਰੀ ਵੀ ਸਿਆਸੀ ਕਿਸਤਮ ਅਜਮਾ ਰਹੇ ਹਨ ਜਦੋਂ ਕਿ ਕਈਆਂ ਨੇ ਸਿਆਸਤ ਨੂੰ ਤਕਰੀਬਨ ਅਲਵਿਦਾ ਕਹਿ ਦਿੱਤਾ ਹੈ। ਆਓ ਸਿਆਸੀ ਪਿੜ ਵਿੱਚ ਭਿੜਣ ਵਾਲੇ ਖਿਡਾਰੀਆਂ ਉੱਤੇ ਇੱਕ ਨਜ਼ਰ ਮਾਰਏ।
Lok Sabha Election: ਸਿਆਸਤ ਦੀ ਪਿੱਚ ਉੱਤੇ ਖੇਡਣ ਵਾਲੇ ਕਈ ਖਿਡਾਰੀਆਂ ਨੇ ਤਾਂ ਵੱਡੀਆਂ-ਵੱਡੀਆਂ ਪਾਰੀਆਂ ਖੇਡੀਆਂ ਪਰ ਕਈ ਤਾਂ ਵੇਲੇ ਨਾਲ ਹੀ ਸਿਆਸਤ ਨੂੰ ਤੌਬਾ ਕਰ ਗਏ। 2024 ਦੀਆਂ ਲੋਕ ਸਭਾ ਚੋਣਾਂ ਵਿੱਚ ਕਈ ਖਿਡਾਰੀ ਵੀ ਸਿਆਸੀ ਕਿਸਤਮ ਅਜਮਾ ਰਹੇ ਹਨ ਜਦੋਂ ਕਿ ਕਈਆਂ ਨੇ ਸਿਆਸਤ ਨੂੰ ਤਕਰੀਬਨ ਅਲਵਿਦਾ ਕਹਿ ਦਿੱਤਾ ਹੈ। ਆਓ ਸਿਆਸੀ ਪਿੜ ਵਿੱਚ ਭਿੜਣ ਵਾਲੇ ਖਿਡਾਰੀਆਂ ਉੱਤੇ ਇੱਕ ਨਜ਼ਰ ਮਾਰਏ।
ਸਾਬਕਾ ਕ੍ਰਿਕਟਰ ਨਵਜੋਤ ਸਿੰਘ ਸਿੱਧੂ ਦਾ ਸਿਆਸੀ ਸਫ਼ਰ 2004 ਵਿੱਚ ਸ਼ੁਰੂ ਹੋਇਆ ਸੀ ਜਦੋਂ ਉਨ੍ਹਾਂ ਨੇ ਭਾਜਪਾ ਤੋਂ ਅੰਮ੍ਰਿਤਸਰ ਲੋਕ ਸਭਾ ਚੋਣ ਲੜੀ ਸੀ ਇਸ ਦੌਰਾਨ ਲਗਾਤਾਰ ਸਿੱਧੂ ਨੇ ਅੰਮ੍ਰਿਤਸਰ ਤੋਂ ਤਿੰਨ ਵਾਰ ਲੋਕ ਸਭਾ ਚੋਣ ਜਿੱਤੀ। ਇਸ ਤੋਂ ਬਾਅਦ ਭਾਰਤੀ ਜਨਤਾ ਪਾਰਟੀ ਨੇ ਸਿੱਧੂ ਨੂੰ ਰਾਜ ਸਭਾ ਭੇਜਣਾ ਚਾਹਿਆ ਪਰ ਉਹ ਪਾਰਟੀ ਹੀ ਛੱਡ ਕੇ ਕਾਂਗਰਸ ਵਿੱਚ ਸ਼ਾਮਲ ਹੋ ਗਏ। ਇਸ ਤੋਂ ਬਾਅਦ ਉਹ ਕਾਂਗਰਸ ਤੋਂ ਵਿਧਾਇਕ ਤੇ ਮੰਤਰੀ ਬਣੇ ਪਰ ਸਿੱਧੂ ਨੇ ਹਾਲ ਦੀ ਘੜੀ ਸਿਆਸਤ ਤੋਂ ਕਿਨਾਰਾ ਕਰ ਲਿਆ ਜਾਪਦਾ ਹੈ ਕਿਉਂਕਿ ਸਿੱਧੂ ਨੇ ਹੁਣ ਆਈਪੀਐਲ ਵਿੱਚ ਕਮੈਂਟਰੀ ਕਰ ਰਹੇ ਹਨ।
ਤ੍ਰਿਣਮੂਲ ਕਾਂਗਰਸ ਨੇ ਸਾਬਕਾ ਕ੍ਰਿਕਟਰ ਯੂਸਫ ਪਠਾਨ ਨੂੰ ਬਹਿਰਾਮਪੁਰ ਸੀਟ ਤੋਂ ਉਤਾਰਿਆ ਹੈ। ਉਨ੍ਹਾਂ ਦਾ ਮੁਕਾਬਲਾ ਕਾਂਗਰਸ ਦੇ ਅਧੀਰ ਰੰਜਨ ਚੌਧਰੀ ਨਾਲ ਹੋ ਸਕਦਾ ਹੈ। ਉੱਥੇ ਹੀ ਟੀਐਮਸੀ ਨੇ ਸਾਬਕਾ ਸੰਸਦ ਕੀਰਤੀ ਆਜ਼ਾਦ ਨੂੰ ਵੀ ਟਿਕਟ ਦਿੱਤਾ ਹੈ। ਆਜ਼ਾਦ 1999,2009 ਤੇ 2014 ਵਿੱਚ ਦਰਭੰਗਾ ਸੀਟ ਤੋਂ ਭਾਜਪਾ ਦੇ ਸੰਸਦ ਰਹਿ ਚੁੱਕੇ ਹਨ ਪਰ ਉਨ੍ਹਾਂ ਨੇ 2021 ਵਿੱਚ ਭਾਰਤੀ ਜਨਤਾ ਪਾਰਟੀ ਨੂੰ ਛੱਡ ਕੇ ਤ੍ਰਿਣਮੂਲ ਕਾਂਗਰਸ ਦਾ ਪੱਲਾ ਫੜ੍ਹ ਲਿਆ ਸੀ।
2008 ਓਲੰਪਿਕ ਵਿੱਚ ਕਾਂਸੀ ਦਾ ਤਮਗ਼ਾ ਜਿੱਤਣ ਵਾਲੇ ਵਿਜੇਂਦਰ ਸਿੰਘ ਨੇ 2019 ਵਿੱਚ ਕਾਂਗਰਸ ਵੱਲੋਂ ਸਾਊਥ ਦਿੱਲੀ ਤੋਂ ਚੋਣ ਲੜੀ ਸੀ ਹਾਲਾਂਕਿ ਭਾਜਪਾ ਦੇ ਰਮੇਸ਼ ਬਿਥੂੜੀ ਤੋਂ ਹਾਰ ਗਏ ਸਨ। ਹਾਲ ਹੀ ਵਿੱਚ ਵਿਜੇਂਦਰ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋ ਗਏ ਹਨ।
ਸਾਬਕਾ ਕ੍ਰਿਕਟਰ ਤੇ ਵਿਸ਼ਵ ਕੱਪ ਜੇਤੂ ਟੀਮ ਦਾ ਹਿੱਸਾ ਰਹੇ ਗੌਤਮ ਗੰਭੀਰ ਨੂੰ ਭਾਜਪਾ ਨੇ 2019 ਵਿੱਚ ਪੂਰਬੀ ਦਿੱਲੀ ਤੋਂ ਲੋਕ ਸਭਾ ਸੀਟ ਦਿੱਤੀ ਸੀ ਤੇ ਜਿੱਥੋਂ ਉਨ੍ਹਾਂ ਨੇ ਜਿੱਤ ਦਰਜ ਕੀਤੀ ਪਰ ਹਾਲ ਹੀ ਵਿੱਚ ਗੰਭੀਰ ਨੇ ਸਿਆਸਤ ਤੋਂ ਤੌਬਾ ਕਰ ਲਈ ਹੈ।
2019 ਦੀਆਂ ਲੋਕ ਸਭਾ ਚੋਣਾਂ ਵਿੱਚ ਜੈਪੂਰ ਸ਼ਹਿਰੀ ਸੀਟ ਤੋਂ ਮੁੱਖ ਮੁਕਾਬਲਾ ਦੋ ਓਲੰਪਿਕ ਖਿਡਾਰੀਆਂ ਵਿੱਚ ਹੋਇਆ ਸੀ। ਭਾਰਤੀ ਜਨਤਾ ਪਾਰਟੀ ਵੱਲੋਂ ਚਾਂਦੀ ਤਮਗ਼ਾ ਜੇਤੂ ਕਰਨਲ ਰਾਜਵਰਧਨ ਸਿੰਘ ਰਾਠੌੜ ਜਦੋਂ ਕਿ ਕਾਂਗਰਸ ਵੱਲਂ ਓਲੰਪੀਅਨ ਕ੍ਰਿਸ਼ਣਾ ਪੁਨੀਆ ਮੈਦਾਨ ਵਿੱਚ ਸਨ। ਰਾਠੌੜ ਨੇ ਇਸ ਸੀਟ ਉੱਤੇ ਜਿੱਤ ਦਰਜ ਕੀਤੀ ਸੀ।
ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਮਨਸੂਰ ਅਲੀ ਖਾਨ ਪਟੌਦੀ ਨੇ 1971 ਵਿੱਚ ਵਿਸ਼ਾਲ ਹਰਿਆਣਾ ਪਾਰਟੀ ਤੋਂ ਚੋਣ ਲੜੀ ਸੀ ਪਰ ਹਾਰ ਗਏ ਸਨ। ਸਾਬਕਾ ਕਪਤਾਨ ਮੁਹੰਮਦ ਅਜ਼ਹਰੂਦੀਨ ਨੇ 2009 'ਚ ਕਾਂਗਰਸ ਦੀ ਟਿਕਟ 'ਤੇ ਮੁਰਾਦਾਬਾਦ ਤੋਂ ਚੋਣ ਜਿੱਤੀ ਸੀ। ਕੇਰਲ, ਪੱਛਮੀ ਬੰਗਾਲ, ਅਸਾਮ, ਤਾਮਿਲਨਾਡੂ ਅਤੇ ਪੁਡੂਚੇਰੀ ਵਿੱਚ ਹੋਈਆਂ ਵਿਧਾਨ ਸਭਾ ਚੋਣਾਂ ਦੇ ਨਤੀਜੇ ਕਈ ਦਿੱਗਜਾਂ ਲਈ ਨਿਰਾਸ਼ਾਜਨਕ ਰਹੇ। ਉਨ੍ਹਾਂ ਵਿੱਚ ਪ੍ਰਮੁੱਖ ਹਨ ਕ੍ਰਿਕਟਰ ਐਸ ਸ਼੍ਰੀਸੰਤ, ਅਭਿਨੇਤਰੀ ਰੂਪਾ ਗਾਂਗੁਲੀ, ਫੁੱਟਬਾਲ ਖਿਡਾਰੀ ਬਾਈਚੁੰਗ ਭੂਟੀਆ, ਕ੍ਰਿਕਟਰ ਸ਼੍ਰੀਸੰਤ ਨੇ ਭਾਜਪਾ ਦੇ ਸਮਰਥਨ ਨਾਲ ਤਿਰੂਵਨੰਤਪੁਰਮ ਤੋਂ ਚੋਣ ਲੜੀ ਸੀ ਪਰ ਉੱਥੇ ਕਾਂਗਰਸ ਦੇ ਵੀਐਸ ਸ਼ਿਵਕੁਮਾਰ ਨੇ ਜਿੱਤ ਦਰਜ ਕੀਤੀ ਸੀ।