Farmer Leaders: ਗ੍ਰਿਫ਼ਤਾਰੀ ਦੇਣ ਲਈ ਕਿਸਾਨ ਆਗੂ ਰਾਕੇਸ਼ ਟਿਕੈਤ, ਗੁਰਨਾਮ ਸਿੰਘ ਚਢੂਨੀ ਅਤੇ ਯੋਗੇਂਦਰ ਯਾਦਵ ਪਹੁੰਚੇ ਹਰਿਆਣਾ ਦੇ ਟੋਹਾਣਾ
ਜੇਜੇਪੀ ਵਿਧਾਇਕ ਦੇਵੇੰਦਰ ਬਬਲੀ ਦੇ ਘੇਰਾਉ ਦਾ ਮਾਮਲਾਕਿਸਾਨਾਂ 'ਤੇ ਦਰਜ ਪਰਚੇ ਰੱਦ ਕਰਨ ਦੀ ਕੀਤੀ ਮੰਗਜੇਜੇਪੀ ਵਿਧਾਇਕ ਸਣੇ ਡਾਕਟਰ 'ਤੇ ਕਾਰਵਾਈ ਦੀ ਮੰਗ
ਅਸ਼ਰਫ ਢੁੱਡੀ ਦੀ ਰਿਪੋਰਟ
ਟੋਹਾਣਾ: ਅੱਜ ਹਰਿਆਣਾ ਦੇ ਟੋਹਾਣਾ 'ਚ ਕਿਸਾਨਾ ਆਪਣੀਆਂ ਗ੍ਰਿਫ਼ਤਾਰੀਆਂ ਦੇਣ ਪਹੁੰਚੇ। ਇਸ ਦੌਰਾਨ ਕਿਸਾਨਾਂ ਦਾ ਕਹਿਣਾ ਹੈ ਕਿ ਉਹ ਖੁਦ ਗ੍ਰਿਫ਼ਤਾਰੀ ਦੇਣ ਆਏ ਹਨ। ਗ੍ਰਿਫ਼ਤਾਰੀਆਂ ਦੇਣ ਪਹੁੰਚੇ ਕਿਸਾਨਾਂ ਦੇ ਨਾਲ ਕਿਸਾਨ ਆਗੂ ਰਾਕੇਸ਼ ਟਿਕੈਤ, ਗੁਰਨਾਮ ਸਿੰਘ ਚਢੂਨੀ ਅਤੇ ਯੋਗੇਂਦਰ ਯਾਦਵ ਟੋਹਾਣਾ ਪਹੁੰਚੇ ਜਿੱਥੇ ਉਨ੍ਹਾਂ ਕਿਹਾ ਕਿ ਹਰਿਆਣਾ ਪੁਲਿਸ ਸਾਨੂੰ ਗ੍ਰਿਫਤਾਰ ਕਰੇ।
ਟੋਹਾਣਾ ਪਹੁੰਚੇ ਕਿਸਾਨ ਨੇਤਾ ਗੁਰਨਾਮ ਚਢੂਨੀ ਨੇ ਕਿਹਾ ਕਿ ਹਰਿਆਣਾ ਸਰਕਾਰ ਨੇ ਸਾਡੇ ਕਿਸਾਨਾ ਨੂੰ ਗ੍ਰਿਫ਼ਤਾਰੀ ਕੀਤਾ ਹੈ। ਸਾਡੀ ਮੰਗ ਹੈ ਕਿ ਵਿਧਾਇਕ ਦੇਵੇਂਦਰ ਬਬਲੀ ਨੇ ਕਿਸਾਨਾਂ ਨਾਲ ਭੱਦੀ ਸ਼ਬਦਾਵਲੀ ਵਰਤੀ ਹੈ ਅਤੇ ਵਿਧਾਇਕ ਦੇ ਇਸ ਵਰਤਾਓ ਲਈ ਉਸ 'ਤੇ ਹਰਿਆਣਾ ਪੁਲਿਸ ਪਰਚਾ ਦਰਜ ਕਰੇ। ਨਾਲ ਹੀ ਗੁਰਨਾਮ ਸਿੰਘ ਚਢੂਨੀ ਨੇ ਮੰਗ ਕੀਤੀ ਹੈ ਕਿ ਜਿਨ੍ਹਾਂ ਕਿਸਾਨਾਂ 'ਤੇ ਪਰਚੇ ਦਰਜ ਕੀਤੇ ਹਨ ਪੁਲਿਸ ਉਨ੍ਹਾਂ ਕਿਸਾਨਾਂ 'ਤੇ ਦਰਜ ਕੀਤੇ ਪਰਚੇ ਰੱਦ ਕਰੇ।
ਤਿੰਨ ਵੱਡੇ ਕਿਸਾਨ ਨੇਤਾ ਰਾਕੇਸ਼ ਟਿਕੈਤ, ਗੁਰਨਾਮ ਸਿੰਘ ਚਢੂਨੀ ਅਤੇ ਯੋਗੇਂਦਰ ਯਾਦਵ ਸ਼ਨੀਵਾਰ 5 ਜੂਨ ਨੂੰ ਟੋਹਾਨਾ ਪਹੁੰਚੇ। ਇਸ ਦੌਰਾਨ ਕਿਸਾਨਾਂ ਦਾ ਵੱਡਾ ਇਕੱਠ ਕੀਤਾ ਗਿਆ। ਗੁਰਨਾਮ ਚਢੂਨੀ ਨੇ ਅੱਗੇ ਕਿਹਾ ਕਿ ਮੈਂ ਗ੍ਰਿਫ਼ਤਾਰੀ ਦੇਵਾਂਗਾ ਅਤੇ ਰਾਕੇਸ਼ ਟਿਕੈਤ ਵੀ ਗ੍ਰਿਫ਼ਤਾਰੀ ਦੇਣਗੇ। ਚਢੂਨੀ ਨੇ ਕਿਹਾ ਕਿ ਸਾਡੀਆਂ ਦੋ ਹੀ ਮੰਗਾਂ ਹਨ। ਪਹਿਲੀ ਮੰਗ ਹੈ ਕਿ ਵਿਧਾਇਕ ਦੇਵੇਂਦਰ ਬਬਲੀ ਅਤੇ ਉਸ ਡਾਕਟਰ ਜਿਸਨੇ ਕਿਸਾਨਾਂ ਖਿਲਾਫ ਝੁਠਾ ਮੇਡੀਕਲ ਕੇਸ ਬਣਾਇਆ ਹੈ ਉਨ੍ਹਾਂ 'ਤੇ ਕੇਸ ਦਰਜ ਕੀਤਾ ਜਾਵੇ। ਅਤੇ ਸਾਡੀ ਦੂਜੀ ਮੰਗ ਹੈ ਕਿ ਜਿਨ੍ਹਾਂ ਕਿਸਾਨਾਂ 'ਤੇ ਪਰਚੇ ਦਰਜ ਹੋਏ ਹਨ। ਉਨ੍ਹਾਂ 'ਤੇ ਦਰਜ ਪਰਚੇ ਰੱਦ ਕੀਤੇ ਜਾਣ।
ਇਸ ਦੌਰਾਨ ਸੈਂਕੜੇ ਕਿਸਾਨ ਆਪਣੀ ਗ੍ਰਿਫ਼ਤਾਰੀਆਂ ਦੇਣਗੇ। ਰਾਕੇਸ਼ ਟਿਕੈਤ ਨੇ ਕਿਹਾ ਕਿ ਹਰਿਆਣਾ ਸਰਕਾਰ ਨੂੰ ਗ੍ਰਿਫ਼ਤਾਰੀ ਦਾ ਬਹੁਤ ਸ਼ੋਕ ਹੈ ਤਾਂ ਅੱਜ ਅਸੀਂ ਗ੍ਰਿਫ਼ਤਾਰੀ ਦੇਣ ਆਏ ਹਾਂ। ਪੁਲਿਸ ਘਰ ਵਿੱਚ ਗ੍ਰਿਫ਼ਤਾਰੀ ਕਰਨ ਜਾਂਦੀ ਹੈ ਅਤੇ ਅੱਜ ਅਸੀਂ ਆਪਣੇ ਆਪ ਗ੍ਰਿਫ਼ਤਾਰੀ ਦੇਣ ਆਏ ਹੈ ਤਾਂ ਹੁਣ ਪੁਲਿਸ ਸਾਨੂੰ ਗ੍ਰਿਫ਼ਤਾਰ ਕਰੇ।
ਕੀ ਹੈ ਮਾਮਲਾ
ਦੱਸ ਦਈਏ ਕਿ ਕਿਸਾਨਾਂ ਨੇ ਕੁੱਝ ਦਿਨ ਪਹਿਲਾਂ ਦੁਸ਼ਯੰਤ ਚੋਟਾਲਾ ਦੀ ਪਾਰਟੀ ਜੇਜੇਪੀ ਦੇ ਵਿਧਾਇਕ ਇੰਦਰ ਬਬਲੀ ਦਾ ਘਿਰਾਉ ਕੀਤਾ ਸੀ। ਇਸ ਦੌਰਾਨ ਦੇਵੇਂਦਰ ਬਬਲੀ ਨੇ ਕਿਸਾਨਾਂ ਦੇ ਨਾਲ ਭੱਦੀ ਸ਼ਬਦਾਵਲੀ ਦਾ ਇਸਤੇਮਾਲ ਕੀਤਾ ਸੀ ਅਤੇ ਕਿਸਾਨਾਂ ਅਤੇ ਵਿਧਾਇਕ ਦਰਮਿਆਨ ਮਾਹੌਲ ਗਰਮਾ ਗਿਆ। ਜਿਸ ਤੋਂ ਬਾਅਦ ਕਿਸਾਨਾਂ 'ਤੇ ਮਾਮਲਾ ਦਰਜ ਕੀਤਾ ਗਿਆ।
ਇਹ ਵੀ ਪੜ੍ਹੋ: Farmers Protest: ਪੰਚਕੂਲਾ ਵਿੱਚ ਹਰਿਆਣਾ ਵਿਧਾਨ ਸਭਾ ਸਪੀਕਰ ਦੀ ਕੋਠੀ ਦਾ ਘਿਰਾਓ ਕਰਨ ਜਾ ਰਹੇ ਕਿਸਾਨਾਂ ‘ਤੇ ਲਾਠੀਚਾਰਜ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904