ਖੇਤੀਬਾੜੀ ਮੰਤਰੀ ਤੋਮਰ ਦੇ ਬਿਆਨ 'ਤੇ ਭੜਕੇ ਕਿਸਾਨ, ਚੇਤੇ ਕਰਵਾਈ ਪੀਐਮ ਮੋਦੀ ਵਾਲੀ ਚਿੱਠੀ
ਕਿਸਾਨ ਲੀਡਰਾਂ ਦਾ ਕਹਿਣਾ ਹੈ ਕਿ ਸਰਕਾਰ ਵੱਲੋਂ ਉਨ੍ਹਾਂ ਦੀਆਂ ਮੰਗਾਂ ਉੱਪਰ ਵਿਚਾਰ ਕਰਨ ਦੀ ਬਜਾਏ ਘਰਾਂ ਨੂੰ ਪਰਤਣ ਦੀਆਂ ਨਸੀਹਤਾਂ ਦਿੱਤੀਆਂ ਜਾ ਰਹੀਆਂ ਹਨ। ਕਿਸਾਨਾਂ ਦਾ ਸਪਸ਼ਟ ਕਹਿਣਾ ਹੈ
ਨਵੀਂ ਦਿੱਲੀ: ਕੇਂਦਰੀ ਖੇਤੀਬਾੜੀ ਮੰਤਰੀ ਨਰੇਂਦਰ ਤੋਮਰ ਦੇ ਬਿਆਨ ਤੋਂ ਕਿਸਾਨ ਭੜਕ ਉੱਠੇ ਹਨ। ਤੋਮਰ ਨੇ ਪ੍ਰਦਰਸ਼ਨਕਾਰੀ ਕਿਸਾਨਾਂ ਨੂੰ ਅੰਦੋਲਨ ਖ਼ਤਮ ਕਰਕੇ ਆਪੋ-ਆਪਣੇ ਘਰਾਂ ਨੂੰ ਪਰਤਣ ਦੀ ਅਪੀਲ ਕੀਤੀ ਹੈ। ਦੂਜੇ ਪਾਸੇ ਕਿਸਾਨਾਂ ਦਾ ਕਹਿਣਾ ਹੈ ਕਿ ਪ੍ਰਧਾਨ ਮੰਤਰੀ ਮੋਦੀ ਨੂੰ 21 ਨਵੰਬਰ ਨੂੰ ਸੰਯੁਕਤ ਕਿਸਾਨ ਮੋਰਚੇ ਵੱਲੋਂ ਪੱਤਰ ਲਿਖ ਕੇ ਬਕਾਇਆ ਮੰਗਾਂ ਰੱਖੀਆਂ ਸੀ, ਜਿਸ ਬਾਰੇ ਕੋਈ ਜਵਾਬ ਨਹੀਂ ਆਇਆ।
ਕਿਸਾਨ ਲੀਡਰਾਂ ਦਾ ਕਹਿਣਾ ਹੈ ਕਿ ਸਰਕਾਰ ਵੱਲੋਂ ਉਨ੍ਹਾਂ ਦੀਆਂ ਮੰਗਾਂ ਉੱਪਰ ਵਿਚਾਰ ਕਰਨ ਦੀ ਬਜਾਏ ਘਰਾਂ ਨੂੰ ਪਰਤਣ ਦੀਆਂ ਨਸੀਹਤਾਂ ਦਿੱਤੀਆਂ ਜਾ ਰਹੀਆਂ ਹਨ। ਕਿਸਾਨਾਂ ਦਾ ਸਪਸ਼ਟ ਕਹਿਣਾ ਹੈ ਕਿ ਉਨ੍ਹਾਂ ਦੇ 750 ਦੇ ਕਰੀਬ ਸਾਥੀ ਸ਼ਹੀਦ ਹੋਏ ਹਨ, ਜਿਸ ਬਾਰੇ ਸਰਕਾਰ ਕਹਿ ਰਹੀ ਹੈ ਕਿ ਕੋਈ ਰਿਕਾਰਡ ਹੀ ਨਹੀਂ। ਕਿਸਾਨ ਲੀਡਰਾਂ ਮੁਤਾਬਕ ਮੋਰਚੇ ਨੂੰ ਅੰਦੋਲਨਕਾਰੀ ਕਿਸਾਨਾਂ ਖ਼ਿਲਾਫ਼ ਦਰਜ ਕੇਸ ਵਾਪਸ ਲਏ ਜਾਣ ਦੀ ਉਡੀਕ ਹੈ।
ਮੋਰਚੇ ਵੱਲੋਂ ਜਾਰੀ ਬਿਆਨ ’ਚ ਖੇਤੀਬਾੜੀ ਮੰਤਰੀ ਨਰੇਂਦਰ ਤੋਮਰ ਨੂੰ ਚੇਤੇ ਕਰਵਾਇਆ ਗਿਆ ਹੈ ਕਿ ਪ੍ਰਧਾਨ ਮੰਤਰੀ ਨੂੰ 21 ਨਵੰਬਰ ਨੂੰ ਮੋਰਚੇ ਵੱਲੋਂ ਲਿਖੇ ਗਏ ਪੱਤਰ ਵਿਚਲੀਆਂ ਕਈ ਮੰਗਾਂ ਮੰਨੀਆਂ ਜਾਣੀਆਂ ਅਜੇ ਬਾਕੀ ਹਨ, ਜਿਨ੍ਹਾਂ ਦੇ ਪੂਰੇ ਹੋਣ ਦੀ ਆਸ ਮੋਰਚਿਆਂ ’ਤੇ ਡਟੇ ਕਿਸਾਨ ਕਰ ਰਹੇ ਹਨ। ਮੋਰਚੇ ਨੇ ਆਸ ਕੀਤੀ ਕਿ 7 ਦਸੰਬਰ ਨੂੰ ਮੋਰਚੇ ਦੀ ਹੋਣ ਵਾਲੀ ਬੈਠਕ ਤੱਕ ਕੇਂਦਰ ਸਰਕਾਰ ਸਾਰੇ ਰਹਿੰਦੇ ਮੁੱਦਿਆਂ ਦਾ ਹੱਲ ਕਰ ਲਵੇਗੀ।
ਮੋਰਚੇ ਨੇ ਕਿਹਾ ਕਿ ਇਸੇ ਦੌਰਾਨ ਫ਼ਰਜ਼ੀ ਪੁਲਿਸ ਕੇਸ ਵਾਪਸ ਲੈਣ ਤੇ ਮੋਰਚੇ ’ਚ ਜਾਨਾਂ ਗੁਆਉਣ ਵਾਲੇ ਕਿਸਾਨਾਂ ਦੇ ਪਰਿਵਾਰਾਂ ਨੂੰ ਮੁਆਵਜ਼ਾ ਦੇਣ ਸਬੰਧੀ ਹਰਿਆਣਾ ਸਰਕਾਰ ਨਾਲ ਹਰਿਆਣਾ ਸੰਯੁਕਤ ਕਿਸਾਨ ਮੋਰਚੇ ਦੀ ਗੱਲਬਾਤ ਦਾ ਪਹਿਲਾ ਗੇੜ 3 ਦਸੰਬਰ ਨੂੰ ਹੋਇਆ ਤੇ ਇਸ ਵਿਚ ਕੁਝ ਪ੍ਰਗਤੀ ਵੀ ਹੋਈ। ਪੰਜਾਬ ਸਰਕਾਰ ਨੇ ਵੀ ਇਸ ਦਿਸ਼ਾ ਵਿੱਚ ਠੋਸ ਭਰੋਸਾ ਦਿੱਤਾ ਹੈ।
ਸੰਯੁਕਤ ਕਿਸਾਨ ਮੋਰਚਾ ਉੱਤਰ ਪ੍ਰਦੇਸ਼ ਤੇ ਦਿੱਲੀ ਦੇ ਨਾਲ-ਨਾਲ ਹੋਰ ਰਾਜਾਂ ਵਿੱਚ ਦਰਜ ਕੇਸ ਵਾਪਸ ਹੋਣ ਸਬੰਧੀ ਸਰਕਾਰਾਂ ਦੇ ਫੈਸਲੇ ਦੀ ਉਡੀਕ ਕਰ ਰਿਹਾ ਹੈ। ਕਿਸਾਨ ਲੀਡਰਾਂ ਨੇ ਕਿਹਾ ਕਿ ਮੰਗਾਂ ਪੂਰੀਆਂ ਹੋਣ ਤੋਂ ਬਾਅਦ ਹੀ ਉਹ ਘਰਾਂ ਨੂੰ ਵਾਪਸ ਪਰਤਣਗੇ।
ਇਹ ਵੀ ਪੜ੍ਹੋ: Punjab Weather Update: ਪੰਜਾਬ 'ਚ ਅਗਲੇ ਦਿਨੀਂ ਪਏਗੀ ਕੜਾਕੇ ਦੀ ਠੰਢ, ਜਾਣੋ ਮੌਸਮ ਦੀ ਹਾਲ
ਪੰਜਾਬੀ ‘ਚ ਤਾਜ਼ਾ ਖ਼ਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/