(Source: ECI/ABP News/ABP Majha)
Farmers Protest: ਕਿਸਾਨ ਅੰਦੋਲਨ ਦਾ ਅਸਰ, ਪੰਜਾਬ ਸਣੇ ਯੂਪੀ 'ਚ ਵੀ ਕਈ ਟ੍ਰੇਨਾਂ ਰੱਦ, ਵੇਖੋ ਲਿਸਟ
Trains Cancelled: ਕਿਸਾਨਾਂ ਦੇ ਅੰਦੋਲਨ ਕਾਰਨ ਮੁਰਾਦਾਬਾਦ ਅਤੇ ਬਰੇਲੀ ਵਿੱਚ ਦੋ -ਦੋ ਟ੍ਰੇਨਾਂ ਰੱਦ ਕਰ ਦਿੱਤੀਆਂ ਗਈਆਂ ਹਨ। ਰੇਲ ਗੱਡੀਆਂ ਰੱਦ ਹੋਣ ਕਾਰਨ ਯਾਤਰੀਆਂ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ।
Trains Cancelled due to Farmers Protest: ਖੇਤੀਬਾੜੀ ਕਾਨੂੰਨਾਂ ਵਿਰੁੱਧ ਚੱਲ ਰਹੇ ਕਿਸਾਨਾਂ ਦੇ ਅੰਦੋਲਨ ਦਾ ਪ੍ਰਭਾਵ ਰੇਲ ਗੱਡੀਆਂ ਦੀ ਆਵਾਜਾਈ 'ਤੇ ਦਿਖਣਾ ਸ਼ੁਰੂ ਹੋ ਗਿਆ ਹੈ। ਰੇਲਵੇ ਨੇ ਮੁਰਾਦਾਬਾਦ ਅਤੇ ਬਰੇਲੀ ਵਿੱਚ ਟ੍ਰੇਨਾਂ ਰੱਦ ਕਰ ਦਿੱਤੀਆਂ ਹਨ। ਰੇਲਵੇ ਨੇ ਮੁਰਾਦਾਬਾਦ ਵਿੱਚ ਦੋ ਅਤੇ ਬਰੇਲੀ ਵਿੱਚ ਦੋ ਰੇਲ ਗੱਡੀਆਂ ਰੱਦ ਕਰ ਦਿੱਤੀਆਂ ਹਨ। ਰੇਲ ਗੱਡੀਆਂ ਰੱਦ ਹੋਣ ਕਾਰਨ ਯਾਤਰੀਆਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਯਾਤਰੀਆਂ ਨੂੰ ਆਪਣੀ ਮੰਜ਼ਿਲ 'ਤੇ ਪਹੁੰਚਣ ਲਈ ਬਹੁਤ ਸੰਘਰਸ਼ ਕਰਨਾ ਪਿਆ।
ਇਸ ਦੇ ਨਾਲ ਹੀ ਪੰਜਾਬ 'ਚ ਵੀ ਕਈ ਟ੍ਰੇਨਾਂ ਨੂੰ ਰੱਦ ਕਰ ਦਿੱਤਾ ਗਿਆ ਹੈ। ਜਿਸ ਦੀ ਲਿਸਟ ਹੇਠ ਵੇਖੋ:
ਮੁਰਾਦਾਬਾਦ ਰੇਲਵੇ ਸਟੇਸ਼ਨ ਦੇ ਸੀਐਮਆਈ ਜੇਕੇ ਠਾਕੁਰ ਨੇ ਕਿਹਾ ਕਿ ਕਿਸਾਨਾਂ ਦੇ ਅੰਦੋਲਨ ਦੇ ਕਾਰਨ ਮੁਰਾਦਾਬਾਦ ਅਤੇ ਬਰੇਲੀ ਵਿੱਚ ਦੋ -ਦੋ ਟ੍ਰੇਨਾਂ ਰੱਦ ਕਰ ਦਿੱਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਯਾਤਰੀਆਂ ਨੂੰ ਟਿਕਟ ਦੇ ਪੈਸੇ ਵਾਪਸ ਕਰਨ ਲਈ ਪੰਜ ਕਾਊਂਟਰ ਖੋਲ੍ਹੇ ਗਏ ਹਨ।
ਰੇਲਵੇ ਸਟੇਸ਼ਨ 'ਤੇ ਇੱਕ ਯਾਤਰੀ ਨੇ ਦੱਸਿਆ ਕਿ ਸਾਨੂੰ ਗੱਡੀਆਂ ਖਾਲੀ ਕਰਨ ਲਈ ਕਿਹਾ ਗਿਆ ਹੈ। ਕਿਉਂਕਿ ਰੇਲਗੱਡੀ ਇੱਥੋਂ ਅੱਗੇ ਨਹੀਂ ਜਾ ਸਕਦੀ। ਮੈਨੂੰ ਆਪਣੀ ਟਿਕਟ ਕੈਂਸਲ ਕਰਨੀ ਪਈ।
ਇਨ੍ਹਾਂ ਰੇਲ ਗੱਡੀਆਂ ਨੂੰ ਕੀਤਾ ਗਿਆ ਕੈਂਸਿਲ
ਕਾਨਪੁਰ-ਜੰਮੂ ਤਵੀ (04693)
ਹਾਵੜਾ-ਅੰਮ੍ਰਿਤਸਰ (03005)
ਗਾਜ਼ੀਪੁਰ ਸਿਟੀ-ਵੈਸ਼ਨੋ ਦੇਵੀ ਕਟੜਾ (04655)
ਵਾਰਾਣਸੀ-ਜੰਮੂ ਤਵੀ (02237)
ਇਸ ਦੇ ਨਾਲ ਬੀਤੇ ਦਿਨ ਸ਼ੁੱਕਰਵਾਰ ਨੂੰ ਲੁਧਿਆਣਾ-ਅੰਮ੍ਰਿਤਸਰ ਅਤੇ ਲੁਧਿਆਣਾ-ਜੰਮੂ ਰੇਲਵੇ ਟਰੈਕਾਂ 'ਤੇ ਬੈਠੇ ਕਿਸਾਨਾਂ ਕਾਰਨ ਅੱਧੀ ਦਰਜਨ ਰੇਲ ਗੱਡੀਆਂ ਨੂੰ ਅੱਧ ਵਿਚਾਲੇ ਰੱਦ ਕੀਤਾ ਗਿਆ, ਜਦੋਂ ਕਿ ਕੁਝ ਨੂੰ ਉਨ੍ਹਾਂ ਦੇ ਰੂਟ ਡਾਈਵਰਟ ਕੀਤੇ ਗਏ।
ਇਹ ਵੀ ਪੜ੍ਹੋ: Afghanistan News: ਕਾਬੁਲ 'ਚ ਹਾਹਾਕਾਰ ਦਰਮਿਆਨ ਅਟਕਿਆ ਭਾਰਤ ਦਾ ਨਿਕਾਸੀ ਮਿਸ਼ਨ, ਵਿਸ਼ੇਸ਼ ਉਡਾਣ ਦੀ ਉਡੀਕ ਅੱਜ ਪੂਰੀ ਹੋਣ ਦੀ ਉਮੀਦ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin