ਪੜਚੋਲ ਕਰੋ
Advertisement
Farmers Protest: ਹੋਰ ਕਿੰਨੇ ਅੰਨਦਾਤਿਆਂ ਨੂੰ ਕੁਰਬਾਨੀ ਦੇਣੀ ਹੋਵੇਗੀ ? 22 ਕਿਸਾਨਾਂ ਦੀ ਮੌਤ ਮਗਰੋਂ ਰਾਹੁਲ ਗਾਂਧੀ ਦਾ ਮੋਦੀ ਨੂੰ ਸਵਾਲ
ਰਾਹੁਲ ਨੇ ਮੰਗਲਵਾਰ ਨੂੰ ਦੋਸ਼ ਲਾਇਆ ਕਿ ਕੇਂਦਰ ਦੀ ਭਾਜਪਾ ਸਰਕਾਰ ਦੀ ਨਜ਼ਰ ਵਿੱਚ ਅੰਦੋਲਨਕਾਰੀ ਕਿਸਾਨ ‘ਖ਼ਾਲਿਸਤਾਨੀ’ ਤੇ ਪੂੰਜੀਪਤੀ ਉਸ ਦੇ ‘ਸਭ ਤੋਂ ਚੰਗੇ ਦੋਸਤ’ ਹਨ।
ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਦੁਪਹਿਰ ਦੋ ਵਜੇ ਵੀਡੀਓ ਕਾਨਫ਼ਰੰਸਿੰਗ ਰਾਹੀਂ ਮੱਧ ਪ੍ਰਦੇਸ਼ ਦੇ ਕਿਸਾਨ ਮਹਾਂ ਸੰਮੇਲਨ ਨੂੰ ਸੰਬੋਧਨ ਕਰਨਗੇ; ਜਿਸ ਨੂੰ ਸੂਬੇ ਦੇ ਜ਼ਿਲ੍ਹਾ, ਬਲਾਕ ਤੇ ਗ੍ਰਾਮ ਪੰਚਾਇਤ ਪੱਧਰ ਉੱਤੇ ਵਿਭਿੰਨ ਸਮਾਰੋਹਾਂ ’ਚ ਸੁਣਿਆ ਜਾ ਸਕੇਗਾ। ਪ੍ਰਧਾਨ ਮੰਤਰੀ ਮੋਦੀ ਦੇ ਸੰਬੋਧਨ ਤੋਂ ਪਹਿਲਾਂ ਰਾਹੁਲ ਗਾਂਧੀ ਨੇ ਕਿਸਾਨਾਂ ਦੇ ਮੁੱਦੇ ਉੱਤੇ ਇੱਕ ਵਾਰ ਫਿਰ ਕੇਂਦਰ ਸਰਕਾਰ ਉੱਤੇ ਨਿਸ਼ਾਨਾ ਵਿੰਨ੍ਹਿਆ ਹੈ।
ਰਾਹੁਲ ਗਾਂਧੀ ਨੇ ਟਵੀਟ ਕਰ ਕੇ ਕਿਹਾ ਹੈ ਕਿ ਹੋਰ ਕਿੰਨੇ ਅੰਨਦਾਤਿਆਂ ਨੂੰ ਕੁਰਬਾਨੀ ਦੇਣੀ ਹੋਵੇਗੀ? ਖੇਤੀ ਵਿਰੋਧੀ ਕਾਨੂੰਨ ਕਦੋਂ ਖ਼ਤਮ ਕੀਤੇ ਜਾਣਗੇ? ਇਸ ਤੋਂ ਇਲਾਵਾ ਰਾਹੁਲ ਨੇ ਇੱਕ ਖ਼ਬਰ ਨੂੰ ਸ਼ੇਅਰ ਕਰਦਿਆਂ ਦਾਅਵਾ ਕੀਤਾ ਹੈ ਕਿ ਕਿਸਾਨ ਅੰਦੋਲਨ ਵਿੱਚ ਹੁਣ ਤੱਕ 22 ਕਿਸਾਨਾਂ ਦੀ ਮੌਤ ਹੋ ਚੁੱਕੀ ਹੈ।
ਇਸ ਤੋਂ ਪਹਿਲਾਂ ਰਾਹੁਲ ਨੇ ਮੰਗਲਵਾਰ ਨੂੰ ਦੋਸ਼ ਲਾਇਆ ਕਿ ਕੇਂਦਰ ਦੀ ਭਾਜਪਾ ਸਰਕਾਰ ਦੀ ਨਜ਼ਰ ਵਿੱਚ ਅੰਦੋਲਨਕਾਰੀ ਕਿਸਾਨ ‘ਖ਼ਾਲਿਸਤਾਨੀ’ ਤੇ ਪੂੰਜੀਪਤੀ ਉਸ ਦੇ ‘ਸਭ ਤੋਂ ਚੰਗੇ ਦੋਸਤ’ ਹਨ। ਉਨ੍ਹਾਂ ਟਵੀਟ ਕੀਤਾ ‘ਮੋਦੀ ਸਰਕਾਰ ਲਈ ਵਿਰੋਧ ਕਰਨ ਵਾਲੇ ਵਿਦਿਆਰਥੀ ਰਾਸ਼ਟਰ ਵਿਰੋਧੀ ਹਨ, ਫ਼ਿਕਰਮੰਦ ਨਾਗਰਿਕ ‘ਅਰਬਨ ਨਕਸਲ’ ਹਨ, ਪ੍ਰਵਾਸੀ ਮਜ਼ਦੂਰ ‘ਕੋਰੋਨਾ ਫੈਲਾਉਣ ਵਾਲੇ’ ਹਨ।’ ਕੇਂਦਰੀ ਖੇਤੀ ਕਾਨੂੰਨਾਂ ਵਿਰੁੱਧ ਦਿੱਲੀ ਦੇ ਨੇੜਲੇ ਕਈ ਸਥਾਨਾਂ ਉੱਤੇ ਕਿਸਾਨ ਸੰਗਠਨ ਪਿਛਲੇ ਤਿੰਨ ਹਫ਼ਤਿਆਂ ਤੋਂ ਵੀ ਵੱਧ ਸਮੇਂ ਤੋਂ ਪ੍ਰਦਰਸ਼ਨ ਕਰ ਰਹੇ ਹਨ। ਉਹ ਇਨ੍ਹਾਂ 3 ਨਵੇਂ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਦਾ ਮੰਗ ਕਰ ਰਹੇ ਹਨ। ਸਰਕਾਰ ਨਾਲ ਕਿਸਾਨ ਜਥੇਬੰਦੀਆਂ ਦੀ ਕਈ ਗੇੜ ਦੀ ਗੱਲਬਾਤ ਬੇਨਤੀਜਾ ਰਹੀ ਹੈ। ਕੁਨਾਲ ਕਾਮਰਾ ਤੇ ਕਾਰਟੂਨਿਸਟ ਰਚਿਤਾ ਤਨੇਜਾ ਨੂੰ ਸੁਪਰੀਮ ਕੋਰਟ ਦਾ ਨੋਟਿਸ, ਅਦਾਲਤ ਦੇ ਫੈਸਲੇ 'ਤੇ ਉਠਾਏ ਸੀ ਸਵਾਲ ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: https://play.google.com/store/apps/details?id=com.winit.starnews.hin https://apps.apple.com/in/app/abp-live-news/id811114904और कितने अन्नदाताओं को क़ुर्बानी देनी होगी? कृषि विरोधी क़ानून कब ख़त्म किए जाएँगे? pic.twitter.com/ODdgUwLaLZ
— Rahul Gandhi (@RahulGandhi) December 18, 2020
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਪੰਜਾਬ
Advertisement