ਪੜਚੋਲ ਕਰੋ
(Source: ECI/ABP News)
ਅਮਿਤ ਸ਼ਾਹ ਨੇ ਕਿਸਾਨਾਂ ਨਾਲ ਗੱਲਬਾਤ ਲਈ ਰੱਖੀ ਇਹ ਸ਼ਰਤ
ਸ਼ਨੀਵਾਰ ਵੀ ਸਿੰਘੂ ਦੇ ਨਾਲ-ਨਾਲ ਟਿਕਰੀ ਬਾਰਡਰ 'ਤੇ ਵੀ ਡਟੇ ਰਹੇ। ਹਾਲਾਂਕਿ ਇਸ ਦਰਮਿਆਨ ਉੱਤਰੀ ਦਿੱਲੀ 'ਚ ਬੁਰਾੜੀ ਦੇ ਨਿਰੰਕਾਰੀ ਮੈਦਾਨ 'ਤੇ ਸ਼ਾਂਤੀਪੂਰਵਕ ਪ੍ਰਦਰਸ਼ਨ ਦੀ ਇਜਾਜ਼ਤ ਦੇ ਦਿੱਤੀ ਗਈ ਹੈ।
![ਅਮਿਤ ਸ਼ਾਹ ਨੇ ਕਿਸਾਨਾਂ ਨਾਲ ਗੱਲਬਾਤ ਲਈ ਰੱਖੀ ਇਹ ਸ਼ਰਤ Farmers stand on his demand to protest in Jantar Mantar Delhi Amit Shah statement on this ਅਮਿਤ ਸ਼ਾਹ ਨੇ ਕਿਸਾਨਾਂ ਨਾਲ ਗੱਲਬਾਤ ਲਈ ਰੱਖੀ ਇਹ ਸ਼ਰਤ](https://static.abplive.com/wp-content/uploads/sites/5/2020/11/29122030/Amit-Shah-1.jpg?impolicy=abp_cdn&imwidth=1200&height=675)
ਨਵੀਂ ਦਿੱਲੀ: ਕਿਸਾਨ ਉਦੋਂ ਤਕ ਸ਼ਾਂਤ ਨਹੀਂ ਹੋਣਗੇ ਜਦੋਂ ਤਕ ਕਿ ਉਹ ਸੈਂਟਰਲ ਦਿੱਲੀ ਨਹੀਂ ਪਹੁੰਚਣਗੇ। ਸੰਸਦ ਭਵਨ ਦੇ ਕੋਲ ਜੰਤਰ ਮੰਤਰ ਤੇ ਸ਼ਾਂਤੀਪੂਰਵਕ ਪ੍ਰਦਰਸ਼ਨ ਕਰਨਗੇ ਤਾਂ ਕਿ ਕਾਨੂੰਨ ਬਣਾਉਣ ਵਾਲਿਆਂ ਤਕ ਉਨ੍ਹਾਂ ਦੀ ਸ਼ਿਕਾਇਤ ਪਹੁੰਚ ਸਕੇ। ਹਾਲਾਂਕਿ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸ਼ਨੀਵਾਰ ਕਿਸਾਨਾਂ ਨੂੰ ਨਿਸਚਿਤ ਥਾਂ 'ਤੇ ਧਰਨਾ ਦੇਣ ਦੀ ਗੱਲ ਕੀਤੀ ਤੇ ਨਾਲ ਹੀ ਇਹ ਵੀ ਕਿਹਾ ਕਿ ਸਰਕਾਰ ਕਿਸਾਨਾਂ ਦੀਆਂ ਮੰਗਾਂ 'ਤੇ ਚਰਚਾ ਲਈ ਤਿਆਰ ਹੈ।
ਦਿੱਲੀ ਤੇ ਹਰਿਆਣਾ ਦੇ ਵਿਚ ਸਿੰਘੂ ਅਤੇ ਕੁੰਡਲੀ ਬਾਰਡਰ ਤੇ ਇਕੱਠੇ ਹੋਏ ਕਿਸਾਨ ਇਹ ਮੰਗ ਕਰ ਰਹੇ ਹਨ। ਕਿਸਾਨ ਕੇਂਦਰ ਸਰਕਾਰ ਦੇ ਬਣਾਏ ਤਿੰਨ ਖੇਤੀ ਕਾਨੂੰਨਾਂ ਖਿਲਾਫ ਵੱਡੀ ਸੰਖਿਆਂ 'ਚ ਬੀਤੇ ਤਿੰਨ ਦਿਨਾਂ ਤੋਂ ਇਕੱਠੇ ਹੋਏ ਹਨ। ਪ੍ਰਦਰਸ਼ਨਕਾਰੀ ਕਿਸਾਨਾਂ 'ਚ ਮਹਿਲਾਵਾਂ ਵੀ ਸ਼ਾਮਲ ਹਨ। ਹਰਿਆਣੇ ਦੇ ਮੁੱਖ ਮੰਤਰੀ ਨੂੰ ਕੈਪਟਨ ਦੀ ਫੌਜੀ ਬੜ੍ਹਕ ਪੰਜਾਬ ਤੇ ਹਰਿਆਣਾ ਦੇ ਮੁੱਖ ਮੰਤਰੀ ਆਹਮੋ-ਸਾਹਮਣੇ, ਖੱਟਰ ਦੇ ਨਿੱਜੀ ਸਕੱਤਰ ਫੋਨ ਕਾਲਾਂ ਦੀ ਲਿਸਟ ਭੇਜ ਕੇ ਕੈਪਟਨ ਨੂੰ ਪੁੱਛਿਆ ਸਵਾਲ ਸ਼ਨੀਵਾਰ ਵੀ ਸਿੰਘੂ ਦੇ ਨਾਲ-ਨਾਲ ਟਿਕਰੀ ਬਾਰਡਰ 'ਤੇ ਵੀ ਡਟੇ ਰਹੇ। ਹਾਲਾਂਕਿ ਇਸ ਦਰਮਿਆਨ ਉੱਤਰੀ ਦਿੱਲੀ 'ਚ ਬੁਰਾੜੀ ਦੇ ਨਿਰੰਕਾਰੀ ਮੈਦਾਨ 'ਤੇ ਸ਼ਾਂਤੀਪੂਰਵਕ ਪ੍ਰਦਰਸ਼ਨ ਦੀ ਇਜਾਜ਼ਤ ਦੇ ਦਿੱਤੀ ਗਈ ਹੈ। ਪਰ ਕਿਸਾਨ ਆਪਣੇ ਇਰਾਦੇ 'ਤੇ ਡਟੇ ਹੋਏ ਹਨ ਤੇ ਉੱਹ ਉੱਥੋਂ ਹਿੱਲਣ ਲਈ ਤਿਆਰ ਨਹੀਂ। ਕਿਸਾਨ ਰਾਮਲੀਲਾ ਮੈਦਾਨ ਜਾਂ ਜੰਤਰ-ਮੰਤਰ 'ਤੇ ਸ਼ਾਂਤੀਪੂਰਵਕ ਪ੍ਰਦਰਸ਼ਨ ਦੀ ਆਪਣੀ ਮੰਗ ਕਰ ਰਹੇ ਹਨ। ਓਧਰ ਦੇਸ਼ ਦੇ ਕੇਂਦਰੀ ਗ੍ਰੱਹਿ ਮੰਤਰੀ ਅਮਿਤ ਸ਼ਾਹ ਨੇ ਕਿਸਾਨਾਂ ਨੂੰ ਕਿਹਾ ਕਿ ਉਹ ਮਿੱਥੇ ਥਾਂ ਨਿਰੰਕਾਰੀ ਭਵਨ 'ਚ ਸ਼ਿਫਟ ਹੋ ਜਾਣ ਤਾਂ ਸਰਕਾਰ ਇਸ ਤੋਂ ਬਾਅਦ ਕਿਸਾਨਾਂ ਨਾਲ ਗੱਲਬਾਤ ਲਈ ਤਿਆਰ ਹੈ। Big Breaking | ਕਿਸਾਨਾਂ ਦੇ ਰੋਹ ਅੱਗੇ ਝੁਕੀ ਕੇਂਦਰ ਸਰਕਾਰ, Amit Shah ਦਾ ਵੱਡਾ ਬਿਆਨ ਕਿਸਾਨਾਂ ਦੇ ਸਮਰਥਨ 'ਚ ਦਿੱਲੀ ਪਹੁੰਚੇ ਬੱਬੂ ਮਾਨ, ਕਿਹਾ ਸਾਲ ਤਕ ਨਹੀਂ ਹਟੇਗਾ ਧਰਨਾ, ਨੌਜਵਾਨਾਂ ਨੂੰ ਦਿੱਤੀ ਇਹ ਨਸੀਹਤ ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡI appeal to the protesting farmers that govt of India is ready to hold talks. Agriculture Minister has invited them on December 3 for discussion. Govt is ready to deliberate on every problem & demand of the farmers: Union Home Minister Amit Shah pic.twitter.com/z6zyJ6sr8l
— ANI (@ANI) November 28, 2020
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)