ਪੜਚੋਲ ਕਰੋ

Farmers Protest: ਕਿਸਾਨ 6 ਜਨਵਰੀ ਨੂੰ ਨਹੀਂ ਕਰਨਗੇ ਟਰੈਕਟਰ ਮਾਰਚ, ਮੌਸਮ ਦੇ ਮੱਦੇਨਜ਼ਰ ਲਿਆ ਫੈਸਲਾ

ਸਵਰਾਜ ਇੰਡੀਆ ਦੇ ਪ੍ਰਧਾਨ ਯੋਗੇਂਦਰ ਯਾਦਵ ਨੇ ਕਿਹਾ ਕਿ ਦੇਸ਼ 26 ਜਨਵਰੀ ਨੂੰ ਹੋਣ ਜਾ ਰਹੀ ਇਤਿਹਾਸਕ ਪਰੇਡ ਦਾ ਟ੍ਰੇਲਰ 7 ਜਨਵਰੀ ਨੂੰ ਵੇਖੇਗਾ। ਉਨ੍ਹਾਂ ਕਿਹਾ ਕਿ ਇਸ ਝੂਠ ਦਾ ਪਰਦਾਫਾਸ਼ ਕਰਨਾ ਪਏਗਾ ਕਿ ਇਹ ਲਹਿਰ ਸਿਰਫ ਪੰਜਾਬ ਅਤੇ ਹਰਿਆਣਾ ਦੀ ਹੈ।

ਨਵੀਂ ਦਿੱਲੀ: ਮੌਸਮ ਦੀ ਭਵਿੱਖਬਾਣੀ ਦੇ ਮੱਦੇਨਜ਼ਰ ਕਿਸਾਨ ਜਥੇਬੰਦੀਆਂ (Farmers Unions) ਨੇ 6 ਜਨਵਰੀ ਦੀ ਟਰੈਕਟਰ ਮਾਰਚ (tractor march) ਦੀ ਤਰੀਕ ਬਦਲ ਦਿੱਤੀ ਹੈ। ਸਵਰਾਜ ਇੰਡੀਆ ਦੇ ਪ੍ਰਧਾਨ ਯੋਗੇਂਦਰ ਯਾਦਵ ਨੇ ਕਿਹਾ ਕਿ ਹੁਣ 6 ਜਨਵਰੀ ਥਾਂ ਟਰੈਕਟਰ ਮਾਰਚ ਹੁਣ 7 ਜਨਵਰੀ ਨੂੰ ਸਵੇਰੇ 11 ਵਜੇ ਕਿਸਾਨ (Farmers) ਐਕਸਪ੍ਰੈਸਵੇਅ ‘ਤੇ ਚਾਰੋ ਪਾਸਿਓ ਕੀਤੀ ਜਾਵੇਗੀ। ਕੁੰਡਲੀ ਬਾਰਡਰ, ਟਿਕਰੀ ਬਾਰਡਰ, ਗਾਜ਼ੀਪੁਰ ਬਾਰਡਰ ਤੋਂ ਪੱਲਵਲ, ਰੇਵਾਸਨ ਤੋਂ ਪੱਲਵਲ ਵਲੋਂ ਟਰੈਕਟਰ ਮਾਰਚ ਹੋਏਗਾ। ਯੋਗੇਂਦਰ ਯਾਦਵ ਨੇ ਕਿਹਾ ਕਿ ਦੇਸ਼ 26 ਜਨਵਰੀ ਨੂੰ ਵੇਖਣ ਜਾ ਰਹੀ ਇਤਿਹਾਸਕ ਗਣਤੰਤਰ ਪਰੇਡ ਦਾ ਟ੍ਰੇਲਰ 7 ਜਨਵਰੀ ਨੂੰ ਵੇਖਾਇਆ ਜਾਵੇਗਾ। ਕੱਲ੍ਹ ਤੋਂ ਦੋ ਹਫਤਿਆਂ ਲਈ ਦੇਸ਼ ਜਾਗਰੂਕਤਾ ਦੀ ਮੁਹਿੰਮ ਪੂਰੇ ਦੇਸ਼ ਵਿੱਚ ਚੱਲੇਗੀ। ਦੇਸ਼ ਦੇ ਕੋਨੇ-ਕੋਨੇ ਵਿੱਚ ਮੁਜ਼ਾਹਰੇ ਸ਼ੁਰੂ ਹੋ ਚੁੱਕੇ ਹਨ, ਇਸ ਨੂੰ ਹੋਰ ਸਖ਼ਤ ਕੀਤਾ ਜਾਏਗਾ ਤਾਂ ਜੋ ਇਸ ਝੂਠ ਦਾ ਪਰਦਾਫਾਸ਼ ਹੋ ਸਕੇ ਕਿ ਇਹ ਅੰਦੋਲਨ ਸਿਰਫ ਪੰਜਾਬ, ਹਰਿਆਣਾ ਦਾ ਹੈ। ਹਰਿਆਣਾ ਦੇ ਕਿਸਾਨ ਆਗੂਆਂ ਨੇ ਕਿਹਾ ਕਿ 26 ਮਾਰਚ ਨੂੰ ਦਿੱਲੀ ਮਾਰਚ ਵਿੱਚ ਹਰਿਆਣੇ ਦੇ ਹਰ ਪਿੰਡ ਤੋਂ 10 ਟਰਾਲੀਆਂ ਅਤੇ ਇੱਕ ਘਰ ਦਾ ਇੱਕ ਵਿਅਕਤੀ ਮਾਰਚ ਵਿੱਚ ਸ਼ਾਮਲ ਹੋਣ ਲਈ ਆਵੇ। ਅਗਲੇ 15 ਦਿਨਾਂ ਤੱਕ  ਘਰ-ਘਰ ਜਾ ਕੇ ਜਨ ਜਾਗ੍ਰਿਤੀ ਅਭਿਆਨ ਚਲਾਇਆ ਜਾਏਗਾ। https://punjabi.abplive.com/news/india/congress-working-committee-meeting-soon-efforts-continue-to-convince-rahul-gandhi-for-the-post-of-president-602591 ਦੱਸ ਦਈਏ ਕਿ ਸੋਮਵਾਰ ਨੂੰ ਸਰਕਾਰ ਅਤੇ ਕਿਸਾਨਾਂ ਦਰਮਿਆਨ ਸੱਤਵੀਂ ਗੇੜ ਦੀ ਮੀਟਿੰਗ ਹੋਈ ਸੀ, ਪਰ ਇਸਦਾ ਕੋਈ ਨਤੀਜਾ ਨਹੀਂ ਨਿਕਲਿਆ। ਕੱਲ੍ਹ ਦੀ ਬੈਠਕ ਵਿਚ ਇਹ ਫੈਸਲਾ ਲਿਆ ਗਿਆ ਸੀ ਕਿ ਹੁਣ ਅੱਠਵੇਂ ਗੇੜ ਦਾ ਅਗਲਾ ਦੌਰ 8 ਜਨਵਰੀ ਨੂੰ ਹੋਵੇਗਾ। ਕੱਲ੍ਹ ਦੀ ਬੈਠਕ ਤੋਂ ਬਾਅਦ ਭਾਰਤੀ ਕਿਸਾਨ ਯੂਨੀਅਨ ਦੇ ਬੁਲਾਰੇ ਰਾਕੇਸ਼ ਟਿਕੈਤ ਨੇ ਕਿਹਾ ਸੀ ਕਿ ਕਾਨੂੰਨ ਵਾਪਸੀ ਨਹੀਂ ਤਾਂ ਘਰ ਵਾਪਸੀ ਨਹੀਂ। ਯਾਨੀ ਕਿਸਾਨ ਅਜੇ ਵੀ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰਨ 'ਤੇ ਅੜੇ ਹਨ। ਕਿਸਾਨ ਅੰਦੋਲਨ ਦੇ ਵਿਚਕਾਰ ਪੰਜਾਬ ਤੋਂ ਆਏ ਭਾਜਪਾ ਨੇਤਾਵਾਂ ਨੇ ਮੰਗਲਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ। ਪੰਜਾਬ ਭਾਜਪਾ ਦੇ ਨੇਤਾ ਅਤੇ ਸਾਬਕਾ ਮੰਤਰੀ ਸੁਰਜੀਤ ਕੁਮਾਰ ਜਿਆਣੀ ਅਤੇ ਹਰਜੀਤ ਸਿੰਘ ਗਰੇਵਾਲ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਉਨ੍ਹਾਂ ਦੀ ਸਰਕਾਰੀ ਰਿਹਾਇਸ਼ 'ਤੇ ਮੁਲਾਕਾਤ ਕੀਤੀ। ਜਿਆਣੀ ਨੂੰ ਪਿਛਲੇ ਸਾਲ ਭਾਜਪਾ ਵੱਲੋਂ ਪੰਜਾਬ ਦੇ ਕਿਸਾਨਾਂ ਨਾਲ ਤਿੰਨ ਖੇਤੀਬਾੜੀ ਬਿੱਲਾਂ ਬਾਰੇ ਵਿਚਾਰ ਵਟਾਂਦਰੇ ਲਈ ਬਣਾਈ ਗਈ ਤਾਲਮੇਲ ਕਮੇਟੀ ਦੀ ਪ੍ਰਧਾਨਗੀ ਸੌਂਪੀ ਗਈ ਸੀ। ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: https://play.google.com/store/apps/details?id=com.winit.starnews.hin https://apps.apple.com/in/app/abp-live-news/id811114904
ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Amritsar News: ਅਕਾਲੀ ਦਲ ਛੇਤੀ ਅਸਤੀਫੇ ਕਰੇ ਮਨਜ਼ਰੂ, SGPC ਨਹੀਂ ਕਰ ਸਕਦੀ ਜਥੇਦਾਰਾਂ ਦੀ ਜਾਂਚ, ਜਾਣਬੁੱਝ ਕੇ ਲਾਹੀ ਗਈ ਚੌੜਾ ਦੀ ਪੱਗ, ਜਾਣੋ ਜਥੇਦਾਰ ਨੇ ਕੀ ਕੁਝ ਕਿਹਾ ?
Amritsar News: ਅਕਾਲੀ ਦਲ ਛੇਤੀ ਅਸਤੀਫੇ ਕਰੇ ਮਨਜ਼ਰੂ, SGPC ਨਹੀਂ ਕਰ ਸਕਦੀ ਜਥੇਦਾਰਾਂ ਦੀ ਜਾਂਚ, ਜਾਣਬੁੱਝ ਕੇ ਲਾਹੀ ਗਈ ਚੌੜਾ ਦੀ ਪੱਗ, ਜਾਣੋ ਜਥੇਦਾਰ ਨੇ ਕੀ ਕੁਝ ਕਿਹਾ ?
Punjab News: ਪੰਜਾਬ ਸਰਕਾਰ ਵੱਲੋਂ ਵਿਦਿਆਰਥੀਆਂ ਲਈ ਖਾਸ ਐਲਾਨ, ਇਸ ਤਰੀਕ ਤੋਂ ਪਹਿਲਾਂ ਕਰੋ ਅਪਲਾਈ, ਪੜ੍ਹੋ ਡਿਟੇਲ
ਪੰਜਾਬ ਸਰਕਾਰ ਵੱਲੋਂ ਵਿਦਿਆਰਥੀਆਂ ਲਈ ਖਾਸ ਐਲਾਨ, ਇਸ ਤਰੀਕ ਤੋਂ ਪਹਿਲਾਂ ਕਰੋ ਅਪਲਾਈ, ਪੜ੍ਹੋ ਡਿਟੇਲ
ਚੰਡੀਗੜ੍ਹ 'ਚ ਡਿੱਗੀ ਮਲਟੀਸਟੋਰੀ ਬਿਲਡਿੰਗ, ਜਾਨੀ ਨੁਕਸਾਨ ਤੋਂ ਹੋਇਆ ਬਚਾਅ
ਚੰਡੀਗੜ੍ਹ 'ਚ ਡਿੱਗੀ ਮਲਟੀਸਟੋਰੀ ਬਿਲਡਿੰਗ, ਜਾਨੀ ਨੁਕਸਾਨ ਤੋਂ ਹੋਇਆ ਬਚਾਅ
ਪਲਾਸਟਿਕ ਡੋਰ ਨੇ ਜ਼ਖ਼ਮੀ ਕੀਤਾ ਇੱਕ ਹੋਰ ਨੌਜਵਾਨ, ਵੱਢੀ ਗਈ ਗਲੇ ਦੀ ਨਸ
ਪਲਾਸਟਿਕ ਡੋਰ ਨੇ ਜ਼ਖ਼ਮੀ ਕੀਤਾ ਇੱਕ ਹੋਰ ਨੌਜਵਾਨ, ਵੱਢੀ ਗਈ ਗਲੇ ਦੀ ਨਸ
Advertisement
ABP Premium

ਵੀਡੀਓਜ਼

ਤਹੀ ਪ੍ਰਕਾਸ ਹਮਾਰਾ ਭਯੋ ॥ ਪਟਨਾ ਸਹਰ ਬਿਖੈ ਭਵ ਲਯੋ ॥Sukhbir Badal| ਮੁੜ ਸਿਆਸਤ 'ਚ ਸਰਗਰਮ ਹੋਏ ਸੁਖਬੀਰ ਬਾਦਲ, Amritpal Singh ਦੀ ਪਾਰਟੀ ਬਾਰੇ ਦਿੱਤਾ ਵੱਡਾ ਬਿਆਨਵੇਖੋ ਕਿਥੇ ਗਏ ਦਿਲਜੀਤ ਦੋਸਾਂਝ , ਇਸ ਥਾਂ ਦਿਖੇਗਾ ਪੂਰਾ ਸਤਿਕਾਰ ਤੇ ਪਿਆਰਬੱਚਿਆਂ ਨਾਲ ਬੱਚੇ ਬਣੇ ਦਿਲਜੀਤ , ਕਦੇ ਭਾਵੁਕ ਕਦੇ ਦਿਲ ਖੁਸ਼ ਕਰੇਗੀ ਇਹ ਵੀਡੀਓ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Amritsar News: ਅਕਾਲੀ ਦਲ ਛੇਤੀ ਅਸਤੀਫੇ ਕਰੇ ਮਨਜ਼ਰੂ, SGPC ਨਹੀਂ ਕਰ ਸਕਦੀ ਜਥੇਦਾਰਾਂ ਦੀ ਜਾਂਚ, ਜਾਣਬੁੱਝ ਕੇ ਲਾਹੀ ਗਈ ਚੌੜਾ ਦੀ ਪੱਗ, ਜਾਣੋ ਜਥੇਦਾਰ ਨੇ ਕੀ ਕੁਝ ਕਿਹਾ ?
Amritsar News: ਅਕਾਲੀ ਦਲ ਛੇਤੀ ਅਸਤੀਫੇ ਕਰੇ ਮਨਜ਼ਰੂ, SGPC ਨਹੀਂ ਕਰ ਸਕਦੀ ਜਥੇਦਾਰਾਂ ਦੀ ਜਾਂਚ, ਜਾਣਬੁੱਝ ਕੇ ਲਾਹੀ ਗਈ ਚੌੜਾ ਦੀ ਪੱਗ, ਜਾਣੋ ਜਥੇਦਾਰ ਨੇ ਕੀ ਕੁਝ ਕਿਹਾ ?
Punjab News: ਪੰਜਾਬ ਸਰਕਾਰ ਵੱਲੋਂ ਵਿਦਿਆਰਥੀਆਂ ਲਈ ਖਾਸ ਐਲਾਨ, ਇਸ ਤਰੀਕ ਤੋਂ ਪਹਿਲਾਂ ਕਰੋ ਅਪਲਾਈ, ਪੜ੍ਹੋ ਡਿਟੇਲ
ਪੰਜਾਬ ਸਰਕਾਰ ਵੱਲੋਂ ਵਿਦਿਆਰਥੀਆਂ ਲਈ ਖਾਸ ਐਲਾਨ, ਇਸ ਤਰੀਕ ਤੋਂ ਪਹਿਲਾਂ ਕਰੋ ਅਪਲਾਈ, ਪੜ੍ਹੋ ਡਿਟੇਲ
ਚੰਡੀਗੜ੍ਹ 'ਚ ਡਿੱਗੀ ਮਲਟੀਸਟੋਰੀ ਬਿਲਡਿੰਗ, ਜਾਨੀ ਨੁਕਸਾਨ ਤੋਂ ਹੋਇਆ ਬਚਾਅ
ਚੰਡੀਗੜ੍ਹ 'ਚ ਡਿੱਗੀ ਮਲਟੀਸਟੋਰੀ ਬਿਲਡਿੰਗ, ਜਾਨੀ ਨੁਕਸਾਨ ਤੋਂ ਹੋਇਆ ਬਚਾਅ
ਪਲਾਸਟਿਕ ਡੋਰ ਨੇ ਜ਼ਖ਼ਮੀ ਕੀਤਾ ਇੱਕ ਹੋਰ ਨੌਜਵਾਨ, ਵੱਢੀ ਗਈ ਗਲੇ ਦੀ ਨਸ
ਪਲਾਸਟਿਕ ਡੋਰ ਨੇ ਜ਼ਖ਼ਮੀ ਕੀਤਾ ਇੱਕ ਹੋਰ ਨੌਜਵਾਨ, ਵੱਢੀ ਗਈ ਗਲੇ ਦੀ ਨਸ
ਮੁਸੀਬਤ 'ਚ ਕੈਨੇਡਾ ਦੀ ਸਰਕਾਰ, ਜਸਟਿਨ ਟਰੂਡੋ ਦੇ ਸਕਦੇ ਅਸਤੀਫਾ
ਮੁਸੀਬਤ 'ਚ ਕੈਨੇਡਾ ਦੀ ਸਰਕਾਰ, ਜਸਟਿਨ ਟਰੂਡੋ ਦੇ ਸਕਦੇ ਅਸਤੀਫਾ
Punjab News: ਪੰਜਾਬ ਦੇ ਸਕੂਲਾਂ 'ਚ ਛੁੱਟੀਆਂ ਤੋਂ ਬਾਅਦ ਆਈ ਅਹਿਮ ਖਬਰ, ਸਰਕਾਰ ਨੇ ਅਚਾਨਕ ਲਿਆ ਨਵਾਂ ਫੈਸਲਾ
Punjab News: ਪੰਜਾਬ ਦੇ ਸਕੂਲਾਂ 'ਚ ਛੁੱਟੀਆਂ ਤੋਂ ਬਾਅਦ ਆਈ ਅਹਿਮ ਖਬਰ, ਸਰਕਾਰ ਨੇ ਅਚਾਨਕ ਲਿਆ ਨਵਾਂ ਫੈਸਲਾ
ਗ੍ਰਹਿ ਮੰਤਰੀ ਨੂੰ ਮਿਲੇ ਕੈਪਟਨ ਅਮਰਿੰਦਰ ਸਿੰਘ, ਇਨ੍ਹਾਂ ਅਹਿਮ ਮੁੱਦਿਆਂ 'ਤੇ ਹੋਈ ਚਰਚਾ
ਗ੍ਰਹਿ ਮੰਤਰੀ ਨੂੰ ਮਿਲੇ ਕੈਪਟਨ ਅਮਰਿੰਦਰ ਸਿੰਘ, ਇਨ੍ਹਾਂ ਅਹਿਮ ਮੁੱਦਿਆਂ 'ਤੇ ਹੋਈ ਚਰਚਾ
ਪੰਜਾਬ-ਚੰਡੀਗੜ੍ਹ 'ਚ ਫਿਰ ਪਵੇਗਾ ਮੀਂਹ, ਕੁਝ ਜ਼ਿਲ੍ਹਿਆਂ ਲਈ ਅਲਰਟ ਹੋਇਆ ਜਾਰੀ, ਜਾਣੋ ਮੌਸਮ ਦਾ ਹਾਲ
ਪੰਜਾਬ-ਚੰਡੀਗੜ੍ਹ 'ਚ ਫਿਰ ਪਵੇਗਾ ਮੀਂਹ, ਕੁਝ ਜ਼ਿਲ੍ਹਿਆਂ ਲਈ ਅਲਰਟ ਹੋਇਆ ਜਾਰੀ, ਜਾਣੋ ਮੌਸਮ ਦਾ ਹਾਲ
Embed widget