Viral Video: ਮਾਸੂਮ ਬੱਚੇ ਨੂੰ ਪਿਓ ਲੈ ਕੇ ਪਹੁੰਚ ਗਿਆ ਠੇਕੇ, ਦੁੱਧ ਚੁੰਘਾਉਣਾ ਵਾਲੀ ਉਮਰ 'ਚ ਪਿਲਾਉਣ ਲੱਗਾ BEER, ਵੀਡੀਓ ਵਾਇਰਲ ਹੋਣ ਮਗਰੋਂ ਪੁਲਿਸ ਆਈ ਐਕਸ਼ਨ 'ਚ
Viral Video: ਸੋਸ਼ਲ ਮੀਡੀਆ ਉੱਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਇੱਕ ਬਾਪ ਆਪਣੇ ਦੁੱਧ ਚੁੰਘਾਉਣਾ ਵਾਲੇ ਬੱਚੇ ਨੂੰ ਬੀਅਰ ਦਾ ਸੇਵਨ ਕਰਵਾ ਰਿਹਾ ਸੀ। ਇਹ ਵੀਡੀਓ ਸੋਸ਼ਲ ਮੀਡੀਆ ਉੱਤੇ ਵਾਇਰਲ ਹੋਣ ਮਗਰੋਂ ਬਵਾਲ ਮੱਚ ਗਿਆ।
Viral Video: ਸੋਸ਼ਲ ਮੀਡੀਆ ਉੱਤੇ ਰੋਜ਼ਾਨਾ ਕਈ ਵੀਡੀਓਜ਼ ਵਾਇਰਲ ਹੁੰਦੀਆਂ ਹਨ, ਪਰ ਕੁੱਝ ਵੀਡੀਓ ਹੈਰਾਨ ਕਰਕੇ ਰੱਖ ਦਿੰਦੀਆਂ ਹਨ। ਅਜਿਹਾ ਹੀ ਇੱਕ ਹੈਰਾਨ ਕਰਨ ਵਾਲਾ ਵੀਡੀਓ ਉੱਤਰ ਪ੍ਰਦੇਸ਼ ਦੇ ਸ਼ਾਹਜਹਾਂਪੁਰ ਤੋਂ ਵਾਇਰਲ ਹੋ ਰਿਹਾ ਹੈ। ਵੀਡੀਓ ਵਿੱਚ ਇੱਕ ਵਿਅਕਤੀ ਆਪਣੇ ਛੋਟੇ ਜਿਹੇ ਬੱਚੇ ਨਾਲ ਸ਼ਰਾਬ ਪੀਣ ਗਿਆ ਸੀ। ਇਸ ਦੌਰਾਨ ਉੱਥੇ ਮੌਜੂਦ ਲੋਕਾਂ ਨੇ ਦੇਖਿਆ ਕਿ ਉਹ ਬੱਚੇ ਨੂੰ ਬੀਅਰ ਵੀ ਪਿਲਾ ਰਿਹਾ ਸੀ, ਤਾਂ ਉਹ ਗੁੱਸੇ 'ਚ ਆ ਗਏ, ਜਿਸ ਤੋਂ ਬਾਅਦ ਉੱਤੇ ਮੌਜੂਦਾਂ ਲੋਕਾਂ ਵੱਲੋਂ ਉਸ ਵਿਅਕਤੀ ਦੀ ਜੰਮ ਕੇ ਕਲਾਸ ਲਗਾਈ ਗਈ।ਲੋਕਾਂ ਨੇ ਪੁਲਿਸ ਨੂੰ ਵੀ ਫੋਨ ਕੀਤਾ ਪਰ ਉਦੋਂ ਤੱਕ ਉਹ ਫਰਾਰ ਹੋ ਚੁੱਕਾ ਸੀ।
ਮਾਮਲਾ ਥਾਣਾ ਸਦਰ ਬਾਜ਼ਾਰ ਕੋਤਵਾਲੀ ਇਲਾਕੇ 'ਚ ਸਥਿਤ ਮਾਡਲ ਸ਼ਾਪ ਕੰਟੀਨ ਦਾ ਦੱਸਿਆ ਜਾ ਰਿਹਾ ਹੈ। ਇੱਥੇ ਇੱਕ ਵਿਅਕਤੀ ਆਪਣੀ ਗੋਦ ਵਿੱਚ ਇੱਕ ਬੱਚੇ ਨੂੰ ਲੈ ਕੇ ਸ਼ਰਾਬ ਪੀਣ ਆਇਆ ਸੀ। ਕੁਝ ਸਮੇਂ ਬਾਅਦ ਉਸ ਨੇ ਆਪਣੇ ਨਿਆਣੇ ਨੂੰ ਬੀਅਰ ਪਿਲਾਉਣੀ ਸ਼ੁਰੂ ਕਰ ਦਿੱਤੀ। ਉਥੇ ਮੌਜੂਦ ਲੋਕਾਂ ਨੇ ਜਦੋਂ ਦੇਖਿਆ ਕਿ ਉਹ ਬੱਚੇ ਨੂੰ ਬੀਅਰ ਦੇ ਰਿਹਾ ਹੈ ਤਾਂ ਸਾਰਿਆਂ ਨੇ ਇਸ ਦਾ ਵਿਰੋਧ ਕੀਤਾ। ਕਿਸੇ ਨੇ ਪੁਲਿਸ ਨੂੰ ਵੀ ਫ਼ੋਨ ਕੀਤਾ ਪਰ ਪੁਲਿਸ ਦੇ ਪਹੁੰਚਣ ਤੱਕ ਵਿਅਕਤੀ ਬੱਚੇ ਨੂੰ ਲੈ ਕੇ ਫ਼ਰਾਰ ਹੋ ਚੁੱਕਾ ਸੀ।
ये क्या है यार?
— Avinash Tiwari (@TaviJournalist) July 30, 2024
शाहजहांपुर की सदर बाजार कोतवाली क्षेत्र में स्थित मॉडल शॉप कैंटीन पर एक पिता अपने दुधमुंहे बच्चे को गोद में लेकर शराब पिलाने पहुँचा । कुछ देर बाद वह दुधमुंहे बच्चे को बीयर पिलाने लगा ये देखकर बहा उपस्थित लोगों ने उसका विरोध करना शुरू कर दिया। @shahjahanpurpol pic.twitter.com/h3ALQtJNLQ
ਪੁਲਿਸ ਵੱਲੋਂ ਕੀਤੀ ਜਾ ਰਹੀ ਭਾਲ
ਉੱਥੇ ਮੌਜੂਦ ਲੋਕਾਂ ਨੇ ਵਿਅਕਤੀ ਦੀ ਵੀਡੀਓ ਬਣਾ ਲਈ ਸੀ, ਜੋ ਹੁਣ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਵਾਇਰਲ ਵੀਡੀਓ 'ਚ ਕਈ ਲੋਕ ਬੈਠ ਕੇ ਸ਼ਰਾਬ ਪੀਂਦੇ ਨਜ਼ਰ ਆ ਰਹੇ ਹਨ। ਇਹ ਵਿਅਕਤੀ ਵੀ ਉਨ੍ਹਾਂ ਵਿਚਕਾਰ ਬੈਠਾ ਸੀ। ਜਾਣਕਾਰੀ ਅਨੁਸਾਰ ਪੁਲਿਸ ਨੇ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈ ਲਿਆ ਹੈ ਅਤੇ ਹੁਣ ਮਾਡਲ ਦੀ ਦੁਕਾਨ ਦੀ ਕੰਟੀਨ ਦੇ ਮੈਨੇਜਰ ਦੇ ਖਿਲਾਫ ਮਾਮਲਾ ਦਰਜ ਕਰਨ ਦੀ ਗੱਲ ਕਰ ਰਹੀ ਹੈ।
ਪੁਲਿਸ ਦਾ ਕਹਿਣਾ ਹੈ ਕਿ ਸਦਰ ਬਾਜ਼ਾਰ ਪੁਲਿਸ ਅਧਿਕਾਰੀਆਂ ਨੂੰ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਹੁਣ ਇਹ ਵੀਡੀਓ ਵਾਇਰਲ ਹੋ ਰਿਹਾ ਹੈ ਅਤੇ ਵਿਅਕਤੀ ਦੇ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ।