FBI Most Wanted: ਅਮਰੀਕਾ ਨੂੰ ਇਸ ਭਾਰਤੀ ਦੀ ਭਾਲ, FBI ਨੇ ਰੱਖਿਆ 2 ਕਰੋੜ ਦਾ ਇਨਾਮ
FBI Most Wanted List: ਅਹਿਮਦਾਬਾਦ ਦੇ ਵੀਰਮਗਾਮ ਦਾ ਰਹਿਣ ਵਾਲਾ ਇਹ ਭਾਰਤੀ ਭਦਰੇਸ਼ਕੁਮਾਰ ਚੇਤਨਭਾਈ ਪਟੇਲ ਹੈ, ਜੋ ਅਮਰੀਕਾ ਦੇ ਦਸ ਮੋਸਟ ਵਾਂਟੇਡ ਭਗੌੜਿਆਂ ਦੀ ਸੂਚੀ ਵਿੱਚ ਸ਼ਾਮਲ ਹੈ।
USA (Newyork). ਅਮਰੀਕੀ ਖੁਫੀਆ ਏਜੰਸੀ ਯੂਨਾਈਟਿਡ ਸਟੇਟਸ ਫੈਡਰਲ ਬਿਊਰੋ ਆਫ਼ ਇਨਵੈਸਟੀਗੇਸ਼ਨ (FBI) ਨੇ ਚੋਟੀ ਦੇ 10 ਸਭ ਤੋਂ ਵੱਧ ਲੋੜੀਂਦੇ ਵਿਅਕਤੀਆਂ ਦੀ ਸੂਚੀ ਜਾਰੀ ਕੀਤੀ ਹੈ। ਇਸ ਸੂਚੀ ਵਿੱਚ ਗੁਜਰਾਤ ਸੂਬੇ ਦੇ ਸ਼ਹਿਰ ਅਹਿਮਦਾਬਾਦ ਦੇ ਵੀਰਮਗਾਮ ਦੇ ਵਸਨੀਕ ਭਾਰਤੀ ਨਾਗਰਿਕ ਭਦਰੇਸ਼ ਕੁਮਾਰ ਪਟੇਲ ਦਾ ਨਾਮ ਵੀ ਸ਼ਾਮਲ ਹੈ। ਅਮਰੀਕਾ ਦੀ ਐੱਫ. ਬੀ. ਆਈ ਨੇ ਉਸ 'ਤੇ ਢਾਈ ਲੱਖ ਡਾਲਰ ਦਾ ਇਨਾਮ ਵੀ ਰੱਖਿਆ ਹੈ। ਐੱਫ.ਬੀ.ਆਈ. ਨੇ ਐਕਸ 'ਤੇ ਪੋਸਟ ਕਰਕੇ ਇਸ ਬਾਰੇ ਜਾਣਕਾਰੀ ਦਿੱਤੀ ਹੈ। ਅਮਰੀਕਾ ਵਿੱਚ ਰਹਿੰਦੇ ਭਦਰੇਸ਼ ਕੁਮਾਰ ਪਟੇਲ ਨਾਮੀਂ ਇਸ ਨੌਜਵਾਨ ਨੇ 2015 ਵਿਚ ਆਪਣੀ ਪਤਨੀ ਪਲਕ ਪਟੇਲ ਦਾ ਕਤਲ ਕੀਤਾ ਸੀ ਅਤੇ ਉਦੋਂ ਉਹ ਭਗੌੜਾ ਹੈ।
ਕੌਣ ਹੈ ਭਦਰੇਸ਼ ਕੁਮਾਰ ਪਟੇਲ? ਅਮਰੀਕਾ ਦੀ ਜਾਂਚ ਏਜੰਸੀ ਐਫਬੀਆਈ ਨੇ ਇੱਕ ਭਾਰਤੀ 'ਤੇ ਦੋ ਕਰੋੜ ਤੋਂ ਵੱਧ ਦਾ ਇਨਾਮ ਰੱਖਿਆ ਹੈ। ਅਹਿਮਦਾਬਾਦ ਦੇ ਵੀਰਮਗਾਮ ਦਾ ਰਹਿਣ ਵਾਲਾ ਇਹ ਭਾਰਤੀ ਭਦਰੇਸ਼ਕੁਮਾਰ ਚੇਤਨਭਾਈ ਪਟੇਲ ਹੈ, ਜੋ ਅਮਰੀਕਾ ਦੇ ਦਸ ਮੋਸਟ ਵਾਂਟੇਡ ਭਗੌੜਿਆਂ ਦੀ ਸੂਚੀ ਵਿੱਚ ਸ਼ਾਮਲ ਹੈ।
The #FBI offers a reward of up to $250,000 for info leading to the arrest of Ten Most Wanted Fugitive Bhadreshkumar Chetanbhai Patel, wanted for allegedly killing his wife while they were working at a donut shop in Hanover, Maryland, on April 12, 2015: https://t.co/tCZ0Fde7WQ pic.twitter.com/GGLK4dBLhA
— FBI Most Wanted (@FBIMostWanted) April 12, 2024
ਐਫਬੀਆਈ ਨੇ 2 ਕਰੋੜ ਰੁਪਏ ਤੋਂ ਵੱਧ ਦੇ ਇਨਾਮ ਦੀ ਕੀਤੀ ਪੇਸ਼ਕਸ਼
ਐਫਬੀਆਈ ਨੇ ਪਟੇਲ ਦੀ ਗ੍ਰਿਫ਼ਤਾਰੀ ਲਈ $250,000 (2 ਕਰੋੜ 9 ਲੱਖ ਰੁਪਏ ਤੋਂ ਵੱਧ) ਤੱਕ ਦੇ ਇਨਾਮ ਦਾ ਐਲਾਨ ਕੀਤਾ ਹੈ। ਭਦਰੇਸ਼ਕੁਮਾਰ ਸਾਲ 2017 ਤੋਂ ਅਮਰੀਕਾ ਦੀ ਇਸ ਭਗੌੜੀ ਸੂਚੀ ਵਿੱਚ ਸ਼ਾਮਲ ਹੈ।
ਕੌਣ ਹਨ ਭਦਰੇਸ਼ ਕੁਮਾਰ ਪਟੇਲ
ਗੁਜਰਾਤ ਦੇ ਰਹਿਣ ਵਾਲੇ ਭਦਰੇਸ਼ਕੁਮਾਰ ਚੇਤਨਭਾਈ ਪਟੇਲ ਨੂੰ ਅਮਰੀਕਾ ਦਾ ਖੌਫਨਾਕ ਅਪਰਾਧੀ ਮੰਨਿਆ ਜਾਂਦਾ ਹੈ। ਉਹ ਅਮਰੀਕਾ ਦੀ ਮੋਸਟ ਵਾਂਟੇਡ ਸੂਚੀ ਵਿੱਚ ਵੀ ਸ਼ਾਮਲ ਹੈ। ਪਟੇਲ 12 ਅਪ੍ਰੈਲ, 2015 ਨੂੰ ਹੈਨੋਵਰ, ਮੈਰੀਲੈਂਡ ਵਿੱਚ ਇੱਕ ਡੋਨਟ ਦੀ ਦੁਕਾਨ 'ਤੇ ਕੰਮ ਕਰਦੇ ਸਮੇਂ ਆਪਣੀ ਪਤਨੀ ਦੀ ਚਾਕੂ ਮਾਰ ਕੇ ਹੱਤਿਆ ਕਰਨ ਤੋਂ ਬਾਅਦ ਭਗੌੜਾ ਹੈ। ਹੁਣ ਐਫਬੀਆਈ ਨੇ ਪਟੇਲ ਨੂੰ ਫੜਨ ਲਈ ਇਨਾਮ ਦਾ ਐਲਾਨ ਵੀ ਕੀਤਾ ਹੈ।
ਇਹ ਹੈ ਸਾਰਾ ਮਾਮਲਾ
ਇੱਕ ਸਥਾਨਕ ਅਧਿਕਾਰੀ ਨੇ ਦੱਸਿਆ ਕਿ ਭਾਰਤ ਤੋਂ ਅਮਰੀਕਾ ਆ ਕੇ ਵਸੇ ਭਦਰੇਸ਼ਕੁਮਾਰ ਨੇ ਦੁਕਾਨ ਵਿੱਚ ਹੀ ਆਪਣੀ ਪਤਨੀ ਪਲਕ ਦਾ ਕਤਲ ਕਰ ਦਿੱਤਾ ਸੀ। ਭਦਰੇਸ਼ ਨੇ ਆਪਣੀ ਪਤਨੀ 'ਤੇ ਪਿੱਛੇ ਤੋਂ ਚਾਕੂ ਨਾਲ ਕਈ ਵਾਰ ਕੀਤੇ। ਉਸ ਸਮੇਂ ਭਦਰੇਸ਼ ਦੀ ਉਮਰ 24 ਸਾਲ ਅਤੇ ਪਤਨੀ 21 ਸਾਲ ਦੀ ਸੀ।
ਪਤਨੀ ਪਲਕ ਪਟੇਲ ਆਪਣਾ ਵੀਜ਼ਾ ਖ਼ਤਮ ਹੋਣ ਤੋਂ ਬਾਅਦ ਭਾਰਤ ਪਰਤਣਾ ਚਾਹੁੰਦੀ ਸੀ ਪਰ ਉਸ ਦੇ ਪਤੀ ਨੇ ਇਸ ਦਾ ਵਿਰੋਧ ਕੀਤਾ ਅਤੇ ਤਕਰਾਰ ਵਧਣ 'ਤੇ ਉਸ ਨੇ ਉਸ ਦਾ ਕਤਲ ਕਰ ਦਿੱਤਾ।