ਦਿੱਲੀ AIIMS ਦੀ 9 ਵੀਂ ਮੰਜ਼ਲ 'ਤੇ ਅੱਗ, 22 ਅੱਗ ਬੁਝਾਊ ਗੱਡੀਆਂ ਮੌਕੇ 'ਤੇ
ਏਮਜ਼ ਹਸਪਤਾਲ ਦੇ ਕਨਵਰਜ਼ਨ ਬਲਾਕ ਦੀ 9ਵੀਂ ਮੰਜ਼ਿਲ ‘ਤੇ ਅੱਗ ਲੱਗਣ ਦੀ ਖ਼ਬਰ ਮਿਲੀ ਹੈ। ਅੱਗ 'ਤੇ ਕਾਬੂ ਪਾਉਣ ਲਈ ਕਈ ਅੱਗ ਬੁਝਾਊ ਗੱਡੀਆਂ ਆ ਚੁੱਕਿਆਂ ਹਨ।
ਦਿੱਲੀ: ਏਮਜ਼ ਹਸਪਤਾਲ ਦੇ ਕਨਵਰਜ਼ਨ ਬਲਾਕ ਦੀ 9ਵੀਂ ਮੰਜ਼ਲ 'ਤੇ ਰਾਤ 10.30 ਵਜੇ ਅੱਗ ਲੱਗ ਗਈ। ਫਾਇਰ ਬ੍ਰਿਗੇਡ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਜਿਵੇਂ ਹੀ ਅੱਗ ਲੱਗਣ ਦੀ ਸੂਚਨਾ ਮਿਲੀ, ਜਿਸ ਤੋਂ ਬਾਅਦ 20 ਤੋਂ ਵੱਧ ਫਾਇਰ ਬ੍ਰਿਗੇਡ ਮੌਕੇ ‘ਤੇ ਭੇਜ ਦਿੱਤੇ ਗਏ। ਇਸ ਅਗਨੀ ਕਾਂਡ ਵਿੱਚ ਕਿਸੇ ਦੇ ਜਾਨ ਜਾਂ ਮਾਲ ਦੇ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ। ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ।
ਅੱਗ ਬੁਝਾਊ ਵਿਭਾਗ ਦਾ ਕਹਿਣਾ ਹੈ ਕਿ ਇਸ ਘਟਨਾ ਵਿੱਚ ਕਿਸੇ ਜਾਨੀ ਨੁਕਸਾਨ ਦੀ ਖ਼ਬਰ ਨਹੀਂ ਹੈ। ਅੱਗ ਬੁਝਾਊ ਵਿਭਾਗ ਮੁਤਾਬਕ ਘਟਨਾ ਰਾਤ ਕਰੀਬ 10:30 ਵਜੇ ਦੱਸੀ ਗਈ ਅਤੇ ਤੁਰੰਤ 22 ਫਾਇਰ ਟੈਂਡਰ ਮੌਕੇ 'ਤੇ ਪਹੁੰਚ ਗਏ। ਇਸ ਦੇ ਨਾਲ ਹੀ ਅਧਿਕਾਰੀਆਂ ਨੇ ਕਿਹਾ ਕਿ ਅੱਗ ਬੁਝਾਉਣ ਦਾ ਕੰਮ ਚੱਲ ਰਿਹਾ ਹੈ। ਅੱਗ ਲੱਗਣ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ।
ਇਹ ਵੀ ਪੜ੍ਹੋ: ਭਾਰਤੀ ਫੌਜ ਵਿੱਚ ਲੇਫਟਿਨੇਂਟ ਬਣ ਘਰ ਆਏ ਲਵਨੀਤ ਸਿੰਘ ਦਾ ਹੋਇਆ ਜ਼ੋਰਦਾਰ ਸਵਾਗਤ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin