Humsafar Express Train Fire: ਹਮਸਫਰ ਐਕਸਪ੍ਰੈੱਸ 'ਚ ਲੱਗੀ ਅੱਗ, ਬੋਗੀ 'ਚ ਹੋ ਗਿਆ ਧੂੰਆ-ਧੂੰਆ
Humsafar Express Train Fire: ਗੁਜਰਾਤ ਦੇ ਤਿਰੂਚਿਰਾਪੱਲੀ ਅਤੇ ਸ਼੍ਰੀ ਗੰਗਾਨਗਰ ਦੇ ਵਿਚਕਾਰ ਚੱਲਣ ਵਾਲੀ ਹਮਸਫਰ ਐਕਸਪ੍ਰੈੱਸ 'ਚ ਸ਼ਨੀਵਾਰ (23 ਸਤੰਬਰ) ਨੂੰ ਅੱਗ ਲੱਗ ਗਈ।
Humsafar Express Train Fire: ਗੁਜਰਾਤ ਦੇ ਤਿਰੂਚਿਰਾਪੱਲੀ ਅਤੇ ਸ਼੍ਰੀ ਗੰਗਾਨਗਰ ਦੇ ਵਿਚਕਾਰ ਚੱਲਣ ਵਾਲੀ ਹਮਸਫਰ ਐਕਸਪ੍ਰੈਸ ਟਰੇਨ ਵਿੱਚ ਅੱਗ ਲੱਗ ਗਈ। ਰੇਲ ਵਿੱਚ ਅੱਗ ਲੱਗਣ ਦੀ ਵੀਡੀਓ ਸਾਹਮਣੇ ਆਈ ਹੈ। ਇਸ ਵਿੱਚ ਦੇਖਿਆ ਜਾ ਰਿਹਾ ਹੈ ਕਿ ਰੇਲ ‘ਚੋਂ ਧੂੰਆ ਨਿਕਲ ਰਿਹਾ ਹੈ।
ਅੱਗ ਲੱਗਣ ਤੋਂ ਬਾਅਦ ਇਕਦਮ ਹਫੜਾ-ਦਫੜੀ ਮੱਚ ਗਈ। ਇਹ ਰਾਹਤ ਦੀ ਗੱਲ ਹੈ ਕਿ ਕੋਈ ਜਾਨੀ ਜਾਂ ਮਾਲੀ ਨੁਕਸਾਨ ਨਹੀਂ ਹੋਇਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਇਹ ਘਟਨਾ ਗੁਜਰਾਤ ਦੇ ਵਲਸਾਡ ਜ਼ਿਲ੍ਹੇ ਵਿੱਚ ਵਾਪਰੀ ਹੈ।
#WATCH | Fire breaks out in Humsafar Express, which runs between Tiruchirappalli and Shri Ganganagar, in Gujarat's Valsad; no casualty reported till now pic.twitter.com/p5Eyb7VQKw
— ANI (@ANI) September 23, 2023
ਰੇਲਵੇ ਨੇ ਕੀ ਕਿਹਾ?
ਪੱਛਮੀ ਰੇਲਵੇ ਦੇ CPRO ਸੁਮਿਤ ਠਾਕੁਰ ਨੇ ਕਿਹਾ, "ਰੇਲ ਨੰਬਰ 22498 ਦੀ ਪਾਵਰ ਕਾਰ/ਬ੍ਰੇਕ ਵੈਨ ਕੋਚ ਵਿੱਚ ਅੱਗ ਦੇਖੀ ਗਈ। ਇਸ ਤੋਂ ਬਾਅਦ ਨਾਲ ਲੱਗਦੇ ਕੋਚ ਦੇ ਸਾਰੇ ਯਾਤਰੀਆਂ ਨੂੰ ਤੁਰੰਤ ਸੁਰੱਖਿਅਤ ਉਤਾਰ ਲਿਆ ਗਿਆ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।