ਕਠੂਆ 'ਚ ਲੱਗੀ ਭਿਆਨਕ ਅੱਗ, ਫੈਲੀ ਦਹਿਸ਼ਤ, 6 ਦੀ ਦਮ ਘੁਟਣ ਕਾਰਨ ਹੋਈ ਮੌਤ, 4 ਜ਼ਖ਼ਮੀ
Kathua Latest News: ਕਠੂਆ ਜੀਐਮਸੀ ਦੇ ਪ੍ਰਿੰਸੀਪਲ ਐਸਕੇ ਅੱਤਰੀ ਨੇ ਦੱਸਿਆ ਕਿ ਅੱਗ ਇੱਕ ਸੇਵਾਮੁਕਤ ਸਹਾਇਕ ਮੈਟਰਨ ਦੇ ਕਿਰਾਏ ਦੇ ਘਰ ਵਿੱਚ ਲੱਗੀ ਸੀ। ਘਰ 'ਚ ਮੌਜੂਦ 10 ਲੋਕਾਂ 'ਚੋਂ 6 ਦੀ ਦਮ ਘੁਟਣ ਕਾਰਨ ਮੌਤ ਹੋ ਗਈ।
Kathua News Jammu : ਜੰਮੂ-ਕਸ਼ਮੀਰ ਦੇ ਕੇਂਦਰ ਸ਼ਾਸਤ ਪ੍ਰਦੇਸ਼ ਕਠੂਆ ਦੇ ਸ਼ਿਵ ਨਗਰ 'ਚ ਇਕ ਘਰ 'ਚ ਭਿਆਨਕ ਅੱਗ ਲੱਗ ਗਈ। ਇਸ ਹਾਦਸੇ ਵਿੱਚ ਛੇ ਲੋਕਾਂ ਦੀ ਦਮ ਘੁੱਟਣ ਨਾਲ ਮੌਤ ਹੋ ਗਈ। ਚਾਰ ਲੋਕ ਗੰਭੀਰ ਜ਼ਖਮੀ ਵੀ ਹੋਏ ਹਨ।
ਕਠੂਆ ਜੀਐਮਸੀ ਦੇ ਪ੍ਰਿੰਸੀਪਲ ਐਸਕੇ ਅੱਤਰੀ ਨੇ ਦੱਸਿਆ ਕਿ ਅੱਗ ਇੱਕ ਸੇਵਾਮੁਕਤ ਸਹਾਇਕ ਮੈਟਰਨ ਦੇ ਕਿਰਾਏ ਦੇ ਘਰ ਵਿੱਚ ਲੱਗੀ। ਘਰ 'ਚ ਮੌਜੂਦ 10 ਲੋਕਾਂ 'ਚੋਂ 6 ਦੀ ਅੱਗ 'ਚ ਮੌਤ ਹੋ ਗਈ। ਅਤਰੀ ਨੇ ਦੱਸਿਆ ਕਿ ਮ੍ਰਿਤਕਾਂ ਵਿੱਚ ਸਿਰਫ਼ ਪਰਿਵਾਰਕ ਮੈਂਬਰ ਹੀ ਸ਼ਾਮਲ ਹਨ।
ਐਸਕੇ ਅੱਤਰੀ ਅਨੁਸਾਰ ਪਹਿਲੀ ਨਜ਼ਰੇ ਅਜਿਹਾ ਲੱਗਦਾ ਹੈ ਕਿ ਮੌਤ ਦਾ ਕਾਰਨ ਦਮ ਘੁੱਟਣਾ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਪੋਸਟਮਾਰਟਮ ਤੋਂ ਬਾਅਦ ਲਾਸ਼ਾਂ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀਆਂ ਜਾਣਗੀਆਂ।
Jammu and Kashmir: In Kathua, a fire at a retired DSP's house killed 6 people and injured 3 others. A neighbor was also injured during the rescue. The cause of death is believed to be suffocation pic.twitter.com/It0QESVcfH
— IANS (@ians_india) December 18, 2024
ਅੱਗ ਲੱਗਣ ਦੀ ਇਹ ਵਜ੍ਹਾ
ਕਠੂਆ ਵਿੱਚ ਇੱਕ ਸੇਵਾਮੁਕਤ DSP ਦੇ ਘਰ ਵਿੱਚ ਅੱਗ ਲੱਗਣ ਕਾਰਨ ਛੇ ਲੋਕਾਂ ਦੀ ਮੌਤ ਹੋ ਗਈ। ਇਸ ਹਾਦਸੇ ਵਿੱਚ ਚਾਰ ਹੋਰ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਵਿੱਚ ਇੱਕ ਗੁਆਂਢੀ ਵੀ ਸ਼ਾਮਲ ਹੈ। ਮੌਤ ਦਾ ਕਾਰਨ ਦਮ ਘੁੱਟਣਾ ਦੱਸਿਆ ਜਾ ਰਿਹਾ ਹੈ। ਅਜਿਹਾ ਇਸ ਲਈ ਹੈ ਕਿਉਂਕਿ ਅੱਗ ਕਾਰਨ ਕੋਈ ਵੱਡਾ ਨੁਕਸਾਨ ਨਹੀਂ ਹੋਇਆ ਹੈ।