Car Accident: ਦੀਵਾਲੀ ਦੀ ਰਾਤ ਦਰਦਨਾਕ ਹਾਦਸਾ, ਪੰਜ ਨੌਜਵਾਨ ਹਲਾਕ
ਹਰਿਆਣਾ ਤੋਂ ਦਰਦਨਾਕ ਖਬਰ ਆਈ ਹੈ। ਕੁਰੂਕਸ਼ੇਤਰ ਜ਼ਿਲ੍ਹੇ ਦੇ ਸ਼ਾਹਾਬਾਦ ਨੇੜੇ ਨਲਵੀ ਕੋਲ ਕਾਰ ਦੇ ਦਰੱਖਤ ਨਾਲ ਟਕਰਾਉਣ ਕਾਰਨ ਪੰਜ ਨੌਜਵਾਨਾਂ ਦੀ ਮੌਤ ਹੋ ਗਈ।
ਕੁਰੂਕਸ਼ੇਤਰ: ਹਰਿਆਣਾ ਤੋਂ ਦਰਦਨਾਕ ਖਬਰ ਆਈ ਹੈ। ਕੁਰੂਕਸ਼ੇਤਰ ਜ਼ਿਲ੍ਹੇ ਦੇ ਸ਼ਾਹਾਬਾਦ ਨੇੜੇ ਨਲਵੀ ਕੋਲ ਕਾਰ ਦੇ ਦਰੱਖਤ ਨਾਲ ਟਕਰਾਉਣ ਕਾਰਨ ਪੰਜ ਨੌਜਵਾਨਾਂ ਦੀ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ ਗੋਲਡੀ, ਗੁਰਮੀਤ, ਅੰਕਿਤ, ਬ੍ਰਿਜਪਾਲ ਤੇ ਵਿਸ਼ਾਲ ਵਜੋਂ ਹੋਈ ਹੈ। ਹਾਦਸੇ ਵਿੱਚ ਮਾਰੇ ਗਏ ਲੋਕ ਆਸ-ਪਾਸ ਦੇ ਇਲਾਕੇ ਦੇ ਵਸਨੀਕ ਸਨ। ਇਹ ਹਾਦਸਾ ਵੀਰਵਾਰ ਰਾਤ ਹੋਇਆ।
ਪੁਲਿਸ ਮੁਤਾਬਕ ਕੁਰੂਕਸ਼ੇਤਰ ਦੇ ਸ਼ਾਹਬਾਦ ਸਬ-ਡਿਵੀਜ਼ਨ ਦੇ ਪਿੰਡ ਨਲਵੀ ਕੋਲ ਰਾਜ ਮਾਰਗ 'ਤੇ ਤੇਜ਼ ਰਫਤਾਰ ਕਾਰ ਹਾਦਸੇ ਦਾ ਸ਼ਿਕਾਰ ਹੋ ਗਈ। ਇਸ ਕਾਰ ਹਾਦਸੇ 'ਚ 5 ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਪੁਲਿਸ ਪ੍ਰਸ਼ਾਸਨ ਨੇ ਮੌਕੇ 'ਤੇ ਪਹੁੰਚ ਕੇ ਕ੍ਰੇਨ ਦੀ ਮਦਦ ਨਾਲ ਹਾਦਸਾਗ੍ਰਸਤ ਕਾਰ 'ਚੋਂ ਲਾਸ਼ਾਂ ਨੂੰ ਬਾਹਰ ਕੱਢਿਆ ਤੇ ਪੋਸਟਮਾਰਟਮ ਲਈ ਭੇਜ ਦਿੱਤਾ।
ਮੌਕੇ 'ਤੇ ਮੌਜੂਦ ਸ਼ਾਹਬਾਦ ਦੇ ਐਸਐਚਓ ਪ੍ਰੇਮ ਚੰਦ ਨੇ ਦੱਸਿਆ ਕਿ ਕਾਰ ਦਾ ਡਰਾਈਵਰ ਆਪਣਾ ਸੰਤੁਲਨ ਗੁਆ ਬੈਠਾ ਤੇ ਤੇਜ਼ ਰਫਤਾਰ ਕਾਰਨ ਕਾਰ ਸੜਕ ਤੋਂ ਹੇਠਾਂ ਹਾਈਵੇਅ 'ਤੇ ਇੱਕ ਦਰੱਖਤ ਨਾਲ ਟਕਰਾ ਗਈ। ਇਸ ਦੌਰਾਨ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: