ਪੜਚੋਲ ਕਰੋ

Floods in Assam : ਅਸਾਮ 'ਚ ਹੜ੍ਹ ਕਾਰਨ ਹਜ਼ਾਰਾਂ ਪਿੰਡ ਡੁੱਬੇ, ਹੁਣ ਤਕ 54 ਲੋਕਾਂ ਦੀ ਮੌਤ; ਫੌਜ ਨੇ ਸੰਭਾਲਿਆ ਮੋਰਚਾ

ਹੜ੍ਹ ਪ੍ਰਭਾਵਿਤ ਜ਼ਿਲ੍ਹਿਆਂ ਵਿੱਚ 43338.39 ਹੈਕਟੇਅਰ ਫ਼ਸਲੀ ਜ਼ਮੀਨ ਪਾਣੀ ਵਿੱਚ ਡੁੱਬ ਗਈ ਹੈ। ਸੂਬੇ 'ਚ ਕਈ ਥਾਵਾਂ 'ਤੇ ਬੇਕੀ, ਮਾਨਸ, ਪਾਗਲਦੀਆ, ਪੁਥਿਮਾਰੀ, ਜੀਆ ਭਰਾਲੀ, ਕੋਪਿਲੀ ਅਤੇ ਬ੍ਰਹਮਪੁੱਤਰ ਨਦੀਆਂ ਦਾ ਪਾਣੀ ...

Assam Floods : ਅਸਾਮ ਵਿੱਚ ਲਗਾਤਾਰ ਮੀਂਹ ਕਾਰਨ ਹੜ੍ਹ ਆਉਣ ਨਾਲ ਹਾਲਾਤ ਵਿਗੜਦੇ ਜਾ ਰਹੇ ਹਨ। ਹੜ੍ਹ ਦੀ ਸਥਿਤੀ ਇੰਨੀ ਖਰਾਬ ਹੈ ਕਿ ਲੋਕ ਰੋ ਰਹੇ ਹਨ। ਇਸ ਕਾਰਨ ਕਈ ਥਾਵਾਂ 'ਤੇ ਜ਼ਮੀਨ ਖਿਸਕਣ ਦੀਆਂ ਘਟਨਾਵਾਂ ਵੀ ਦੇਖਣ ਨੂੰ ਮਿਲ ਰਹੀਆਂ ਹਨ। ਅਸਾਮ ਸਟੇਟ ਡਿਜ਼ਾਸਟਰ ਮੈਨੇਜਮੈਂਟ ਅਥਾਰਟੀ (ਏਐਸਡੀਐਮਏ) ਮੁਤਾਬਕ ਅਸਾਮ ਵਿੱਚ ਸ਼ੁੱਕਰਵਾਰ ਨੂੰ ਹੜ੍ਹ ਕਾਰਨ ਨੌਂ ਹੋਰ ਲੋਕਾਂ ਦੀ ਮੌਤ ਹੋ ਗਈ, ਜਿਸ ਨਾਲ ਮਰਨ ਵਾਲਿਆਂ ਦੀ ਕੁੱਲ ਗਿਣਤੀ 54 ਹੋ ਗਈ ਹੈ।

ਜ਼ਿਕਰਯੋਗ ਹੈ ਕਿ ਹੁਣ ਤਕ 28 ਜ਼ਿਲ੍ਹਿਆਂ ਵਿੱਚ 18.94 ਲੱਖ ਲੋਕ ਹੜ੍ਹ ਨਾਲ ਪ੍ਰਭਾਵਿਤ ਹੋਏ ਹਨ।ਇਸ ਦੌਰਾਨ ਸਥਿਤੀ ਵਿਗੜਦੀ ਦੇਖ ਕੇ ਫੌਜ ਨੇ ਮੋਰਚਾ ਸੰਭਾਲ ਲਿਆ ਹੈ। ਸੂਬੇ ਦੇ ਵੱਖ-ਵੱਖ ਹਿੱਸਿਆਂ ਵਿੱਚ ਭਾਰੀ ਮੀਂਹ ਤੋਂ ਬਾਅਦ, ਗਜਰਾਜ ਕੋਰ ਦੀਆਂ 9 ਸੰਯੁਕਤ ਟੀਮਾਂ ਨੂੰ ਸਥਾਨਕ ਪ੍ਰਸ਼ਾਸਨ ਦੀ ਸਹਾਇਤਾ ਲਈ ਸੇਵਾ ਵਿੱਚ ਲਗਾਇਆ ਗਿਆ ਹੈ।

2900 ਤੋਂ ਵੱਧ ਪਿੰਡ ਪਾਣੀ ਵਿੱਚ ਡੁੱਬੇ

ਮੌਤਾਂ ਅਸਾਮ ਦੇ ਹੋਜਈ, ਨਲਬਾੜੀ, ਬਜਲੀ, ਧੂਬਰੀ, ਕਾਮਰੂਪ, ਕੋਕਰਾਝਾਰ ਅਤੇ ਸੋਨਿਤਪੁਰ ਜ਼ਿਲ੍ਹਿਆਂ ਤੋਂ ਹੋਈਆਂ ਹਨ। ਜਾਣਕਾਰੀ ਅਨੁਸਾਰ ਇਸ ਸਮੇਂ 96 ਮਾਲ ਮੰਡਲਾਂ ਅਧੀਨ ਪੈਂਦੇ 2930 ਪਿੰਡ ਪਾਣੀ ਵਿੱਚ ਡੁੱਬੇ ਹੋਏ ਹਨ। ਜ਼ਿਕਰਯੋਗ ਹੈ ਕਿ ਹੜ੍ਹ ਪ੍ਰਭਾਵਿਤ ਜ਼ਿਲ੍ਹਿਆਂ ਵਿੱਚ 43338.39 ਹੈਕਟੇਅਰ ਫ਼ਸਲੀ ਜ਼ਮੀਨ ਪਾਣੀ ਵਿੱਚ ਡੁੱਬ ਗਈ ਹੈ। ਸੂਬੇ 'ਚ ਕਈ ਥਾਵਾਂ 'ਤੇ ਬੇਕੀ, ਮਾਨਸ, ਪਾਗਲਦੀਆ, ਪੁਥਿਮਾਰੀ, ਜੀਆ ਭਰਾਲੀ, ਕੋਪਿਲੀ ਅਤੇ ਬ੍ਰਹਮਪੁੱਤਰ ਨਦੀਆਂ ਦਾ ਪਾਣੀ ਦਾ ਪੱਧਰ ਖ਼ਤਰੇ ਦੇ ਨਿਸ਼ਾਨ ਤੋਂ ਉੱਪਰ ਵਹਿ ਰਿਹਾ ਹੈ।

ਫਿਰੋਜ਼ਪੁਰ 'ਚ ਕਾਰ ਤੇ ਬੱਸ ਦੀ ਟੱਕਰ, ਇਕਲੌਤੇ ਨੌਜਵਾਨ ਦੀ ਮੌਤ , 6 ਦਿਨਾਂ ਬਾਅਦ ਜਾਣਾ ਸੀ ਕੈਨੇਡਾ

ਫਿਰੋਜ਼ਪੁਰ : ਫਿਰੋਜ਼ਪੁਰ ਦੇ ਹਲਕਾ ਜ਼ੀਰਾ ਵਿਚ ਬੀਤੀ ਰਾਤ ਜ਼ੀਰਾ ਤਲਵੰਡੀ ਰੋਡ 'ਤੇ ਕਾਰ ਬੱਸ ਦੀ ਟੱਕਰ ਹੋਈ ਗਈ ਜਿਸ ਇਕ ਨੌਜਵਾਨ ਦੀ ਮੌਤ ਹੋ ਗਈ। ਜ਼ਿਕਰਯੋਗ ਹੈ ਕਿ 6 ਦਿਨਾਂ ਬਾਅਦ ਜਾਣਾ ਕੈਨੇਡਾ ਜਾਣਾ ਸੀ। ਫਿਰੋਜ਼ਪੁਰ ਦੇ ਹਲਕਾ ਜ਼ੀਰਾ ਵਿੱਚ ਬੀਤੀ ਰਾਤ ਜ਼ੀਰਾ ਤਲਵੰਡੀ ਰੋਡ 'ਤੇ ਉਸ ਸਮੇਂ ਇੱਕ ਦਰਦਨਾਕ ਹਾਦਸਾ ਵਾਪਰ ਗਿਆ ਜਦੋਂ ਇਕ ਸਵਿਫਟ ਕਾਰ ਅਤੇ ਪੀਆਰਟੀਸੀ ਦੀ ਬੱਸ ਦੇ ਦਰਮਿਆਨ ਹੋਈ ਟੱਕਰ ਵਿੱਚ ਇਕ 22 ਸਾਲਾ ਨੌਜਵਾਨ ਦੀ ਦਰਦਨਾਕ ਮੌਤ ਹੋ ਗਈ । ਇਹ ਹਾਦਸਾ ਇੰਨਾ ਭਿਆਨਕ ਸੀ ਕਿ ਕਾਰ ਦੇ ਪਰਖੱਚੇ ਉੱਡ ਗਏ। 

ਹਾਦਸੇ ਸਬੰਧੀ ਜਾਣਕਾਰੀ ਦਿੰਦਿਆਂ ਮ੍ਰਿਤਕ ਦਿਲਪ੍ਰੀਤ ਦੇ ਮਾਮੇ ਨੇ ਦੱਸਿਆ ਕਿ ਦਿਲਪ੍ਰੀਤ ਜਿਸ ਨੇ ਆਉਣ ਵਾਲੀ 24 ਜੂਨ ਨੂੰ ਕੈਨੇਡਾ ਜਾਣਾ ਸੀ ਜਿਸ ਦੇ ਸਬੰਧ ਵਿਚ ਉਹ ਖ਼ਰੀਦੋ ਫ਼ਰੋਖਤ ਕਰ ਰਿਹਾ ਸੀ। ਬੀਤੀ ਰਾਤ ਜਦੋਂ ਦਿਲਪ੍ਰੀਤ ਆਪਣੀ ਸਵਿਫਟ ਕਾਰ ਤੇ ਸਵਾਰ ਹੋ ਕੇ ਜ਼ੀਰਾ ਤੋਂ ਆਪਣੇ ਪਿੰਡ ਮਨਸੂਰਵਾਲ ਕਲਾਂ ਵੱਲ ਨੂੰ ਜਾ ਰਿਹਾ ਸੀ ਤਾਂ ਸਾਹਮਣੇ ਤੋਂ ਆ ਰਹੀ ਪੀਆਰਟੀਸੀ ਦੀ ਬੱਸ ਨਾਲ ਉਸਦੀ ਕਾਰ ਦੀ ਆਹਮੋ ਸਾਹਮਣੀ ਟੱਕਰ ਹੋ ਗਈ। ਇਸ ਹਾਦਸੇ ਦੌਰਾਨ ਦਿਲਪ੍ਰੀਤ ਦੀ ਮੌਕੇ 'ਤੇ ਮੌਤ ਹੋ ਗਈ। ਉਸ ਦੇ ਮਾਮੇ ਨੇ ਦੱਸਿਆ ਕਿ ਦਿਲਪ੍ਰੀਤ ਆਪਣੀ ਮਾਂ ਪਿਓ ਦਾ ਇਕਲੌਤਾ ਪੁੱਤ ਸੀ। ਕੁਝ ਸਮਾਂ ਪਹਿਲਾਂ ਹੀ ਉਸ ਦੇ ਪਿਤਾ ਦੀ ਵੀ ਮੌਤ ਹੋ ਗਈ ਸੀ ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Punjab Police: ਦਵਿੰਦਰ ਬੰਬੀਹਾ ਗੈਂਗ ਦੇ 2 ਮੈਂਬਰ ਗ੍ਰਿਫਤਾਰ, ਦੋ ਪਿਸ*ਤੌਲਾਂ ਸਮੇਤ ਸੱਤ ਕਾਰ*ਤੂਸ ਬਰਾਮਦ
Punjab Police: ਦਵਿੰਦਰ ਬੰਬੀਹਾ ਗੈਂਗ ਦੇ 2 ਮੈਂਬਰ ਗ੍ਰਿਫਤਾਰ, ਦੋ ਪਿਸ*ਤੌਲਾਂ ਸਮੇਤ ਸੱਤ ਕਾਰ*ਤੂਸ ਬਰਾਮਦ
Punjab News: ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਵੱਲੋਂ 17 ਨਵ-ਨਿਯੁਕਤ ਕਰਮਚਾਰੀਆਂ ਨੂੰ ਸੌਂਪੇ ਗਏ ਨਿਯੁਕਤੀ ਪੱਤਰ
Punjab News: ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਵੱਲੋਂ 17 ਨਵ-ਨਿਯੁਕਤ ਕਰਮਚਾਰੀਆਂ ਨੂੰ ਸੌਂਪੇ ਗਏ ਨਿਯੁਕਤੀ ਪੱਤਰ
Punjab News: ਬਾਦਲ ਤੋਂ ਫਖ਼ਰ-ਏ-ਕੌਮ ਐਵਾਰਡ ਵਾਪਸ ਲਿਆ ਜਾਵੇ, ਸੁਖਬੀਰ ਬਾਦਲ ਨੂੰ ਮਿਲੇ ਸਜ਼ਾ, ਅੰਮ੍ਰਿਤਪਾਲ ਸਿੰਘ ਦੇ ਪਿਤਾ ਤੇ MP ਖਲਾਸਾ ਪਹੁੰਚੇ ਅਕਾਲ ਤਖ਼ਤ
Punjab News: ਬਾਦਲ ਤੋਂ ਫਖ਼ਰ-ਏ-ਕੌਮ ਐਵਾਰਡ ਵਾਪਸ ਲਿਆ ਜਾਵੇ, ਸੁਖਬੀਰ ਬਾਦਲ ਨੂੰ ਮਿਲੇ ਸਜ਼ਾ, ਅੰਮ੍ਰਿਤਪਾਲ ਸਿੰਘ ਦੇ ਪਿਤਾ ਤੇ MP ਖਲਾਸਾ ਪਹੁੰਚੇ ਅਕਾਲ ਤਖ਼ਤ
Free Ration Card: ਸਾਵਧਾਨ! ਇਨ੍ਹਾਂ ਲੋਕਾਂ ਦਾ 30 ਤਰੀਕ ਤੋਂ ਬੰਦ ਹੋਏਗਾ ਮੁਫਤ ਰਾਸ਼ਨ, ਸਰਕਾਰ ਨੇ ਕੀਤਾ ਐਲਾਨ
Free Ration Card: ਸਾਵਧਾਨ! ਇਨ੍ਹਾਂ ਲੋਕਾਂ ਦਾ 30 ਤਰੀਕ ਤੋਂ ਬੰਦ ਹੋਏਗਾ ਮੁਫਤ ਰਾਸ਼ਨ, ਸਰਕਾਰ ਨੇ ਕੀਤਾ ਐਲਾਨ
Advertisement
ABP Premium

ਵੀਡੀਓਜ਼

Son of Sardaar ਡਾਇਰੈਕਟਰ Ashwni Dhir ਦੇ 18 ਸਾਲਾ ਬੇਟੇ Jalaj Dhir ਦੀ ਕਾਰ ਹਾਦਸੇ 'ਚ ਮੌਤ, ਦੋਸਤ ਗ੍ਰਿਫਤਾਰ!Bhagwant Maan | ਜਿਮਨੀ ਚੋਣਾਂ ਤੋਂ ਬਾਅਦ ਵਿਧਾਇਕਾਂ ਦੇ ਨਾਲ ਮੁੱਖ ਮੰਤਰੀ ਪੰਜਾਬ ਦੀ ਪਹਿਲੀ ਮੁਲਾਕਾਤ |Abp SanjahPolice Encounter | Lawrence Bishnoi ਦੇ ਸਾਥੀਆਂ ਨੂੰ ਪੰਜਾਬ ਪੁਲਿਸ ਨੇਚਟਾਈ ਧੂਲ! |Abp SanjhaHarsimrat Kaur | ਸਦਨ 'ਚ ਗੱਜੀ ਹਰਸਿਮਰਤ ਕੌਰ ਬਾਦਲ! ਅਸੀਂ ਮੁੱਦੇ ਕਿੱਥੇ ਜਾ ਕੇ ਉਠਾਈਏ ? |Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab Police: ਦਵਿੰਦਰ ਬੰਬੀਹਾ ਗੈਂਗ ਦੇ 2 ਮੈਂਬਰ ਗ੍ਰਿਫਤਾਰ, ਦੋ ਪਿਸ*ਤੌਲਾਂ ਸਮੇਤ ਸੱਤ ਕਾਰ*ਤੂਸ ਬਰਾਮਦ
Punjab Police: ਦਵਿੰਦਰ ਬੰਬੀਹਾ ਗੈਂਗ ਦੇ 2 ਮੈਂਬਰ ਗ੍ਰਿਫਤਾਰ, ਦੋ ਪਿਸ*ਤੌਲਾਂ ਸਮੇਤ ਸੱਤ ਕਾਰ*ਤੂਸ ਬਰਾਮਦ
Punjab News: ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਵੱਲੋਂ 17 ਨਵ-ਨਿਯੁਕਤ ਕਰਮਚਾਰੀਆਂ ਨੂੰ ਸੌਂਪੇ ਗਏ ਨਿਯੁਕਤੀ ਪੱਤਰ
Punjab News: ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਵੱਲੋਂ 17 ਨਵ-ਨਿਯੁਕਤ ਕਰਮਚਾਰੀਆਂ ਨੂੰ ਸੌਂਪੇ ਗਏ ਨਿਯੁਕਤੀ ਪੱਤਰ
Punjab News: ਬਾਦਲ ਤੋਂ ਫਖ਼ਰ-ਏ-ਕੌਮ ਐਵਾਰਡ ਵਾਪਸ ਲਿਆ ਜਾਵੇ, ਸੁਖਬੀਰ ਬਾਦਲ ਨੂੰ ਮਿਲੇ ਸਜ਼ਾ, ਅੰਮ੍ਰਿਤਪਾਲ ਸਿੰਘ ਦੇ ਪਿਤਾ ਤੇ MP ਖਲਾਸਾ ਪਹੁੰਚੇ ਅਕਾਲ ਤਖ਼ਤ
Punjab News: ਬਾਦਲ ਤੋਂ ਫਖ਼ਰ-ਏ-ਕੌਮ ਐਵਾਰਡ ਵਾਪਸ ਲਿਆ ਜਾਵੇ, ਸੁਖਬੀਰ ਬਾਦਲ ਨੂੰ ਮਿਲੇ ਸਜ਼ਾ, ਅੰਮ੍ਰਿਤਪਾਲ ਸਿੰਘ ਦੇ ਪਿਤਾ ਤੇ MP ਖਲਾਸਾ ਪਹੁੰਚੇ ਅਕਾਲ ਤਖ਼ਤ
Free Ration Card: ਸਾਵਧਾਨ! ਇਨ੍ਹਾਂ ਲੋਕਾਂ ਦਾ 30 ਤਰੀਕ ਤੋਂ ਬੰਦ ਹੋਏਗਾ ਮੁਫਤ ਰਾਸ਼ਨ, ਸਰਕਾਰ ਨੇ ਕੀਤਾ ਐਲਾਨ
Free Ration Card: ਸਾਵਧਾਨ! ਇਨ੍ਹਾਂ ਲੋਕਾਂ ਦਾ 30 ਤਰੀਕ ਤੋਂ ਬੰਦ ਹੋਏਗਾ ਮੁਫਤ ਰਾਸ਼ਨ, ਸਰਕਾਰ ਨੇ ਕੀਤਾ ਐਲਾਨ
Farmer Protest: ਪੰਜਾਬ ਤੇ ਹਰਿਆਣਾ ਦੇ ਕਿਸਾਨਾਂ ਨੇ ਪਾਏ ਖਨੌਰੀ ਬਾਰਡਰ ਵੱਲ ਚਾਲੇ, ਡੱਲੇਵਾਲ ਨੂੰ ਛੁਡਾਉਣ ਦੀਆਂ ਤਿਆਰੀਆਂ, ਸਰਕਾਰ ਵੀ ਪਈ ਨਰਮ
ਪੰਜਾਬ ਤੇ ਹਰਿਆਣਾ ਦੇ ਕਿਸਾਨਾਂ ਨੇ ਪਾਏ ਖਨੌਰੀ ਬਾਰਡਰ ਵੱਲ ਚਾਲੇ, ਡੱਲੇਵਾਲ ਨੂੰ ਛੁਡਾਉਣ ਦੀਆਂ ਤਿਆਰੀਆਂ, ਸਰਕਾਰ ਵੀ ਪਈ ਨਰਮ
IPL ਨਿਲਾਮੀ 'ਚ ਜਿਸ ਭਾਰਤੀ ਖਿਡਾਰੀ ਨੂੰ ਕਿਸੇ ਨੇ ਨਹੀਂ ਖਰੀਦਿਆ, T20 'ਚ ਸਭ ਤੋਂ ਤੇਜ਼ ਸੈਂਕੜਾ ਠੋਕਣ ਵਾਲਾ ਬਣਿਆ
IPL ਨਿਲਾਮੀ 'ਚ ਜਿਸ ਭਾਰਤੀ ਖਿਡਾਰੀ ਨੂੰ ਕਿਸੇ ਨੇ ਨਹੀਂ ਖਰੀਦਿਆ, T20 'ਚ ਸਭ ਤੋਂ ਤੇਜ਼ ਸੈਂਕੜਾ ਠੋਕਣ ਵਾਲਾ ਬਣਿਆ
1 ਦਸੰਬਰ ਤੋਂ ਮੋਬਾਈਲ 'ਚ ਨਹੀਂ ਆਉਣਗੇ OTP! Jio, Airtel, Vi ਅਤੇ BSNL ਯੂਜ਼ਰ ਜਾਣ ਲਓ ਆਹ ਨਿਯਮ
1 ਦਸੰਬਰ ਤੋਂ ਮੋਬਾਈਲ 'ਚ ਨਹੀਂ ਆਉਣਗੇ OTP! Jio, Airtel, Vi ਅਤੇ BSNL ਯੂਜ਼ਰ ਜਾਣ ਲਓ ਆਹ ਨਿਯਮ
EPFO ਤੋਂ ਕਿੰਨੇ ਪੈਸੇ ਕਢਵਾਉਣ ਤੋਂ ਬਾਅਦ ਨਹੀਂ ਮਿਲਦੀ ਪੈਨਸ਼ਨ ? ਜਾਣ ਲਓ ਨਿਯਮ
EPFO ਤੋਂ ਕਿੰਨੇ ਪੈਸੇ ਕਢਵਾਉਣ ਤੋਂ ਬਾਅਦ ਨਹੀਂ ਮਿਲਦੀ ਪੈਨਸ਼ਨ ? ਜਾਣ ਲਓ ਨਿਯਮ
Embed widget