ਨਵੀਂ ਦਿੱਲੀ: ਅੱਜ ਵਿੱਤ ਮੰਤਰੀ ਨਿਰਮਲਾ ਸੀਤਾਰਮਨ (Nirmala Sitharaman) ਸਰਕਾਰ ਵੱਲੋਂ 20 ਲੱਖ ਕਰੋੜ ਰੁਪਏ ਦੇ ‘ਸਵੈ-ਨਿਰਭਰ ਭਾਰਤ ਮੁਹਿੰਮ’ ਪੈਕੇਜ ਦਾ ਤੀਜਾ ਬਰੇਕਅਪ ਦੇਣਗੇ। ਮੀਡੀਆ ਰਿਪੋਰਟਾਂ ਅਨੁਸਾਰ, ਅੱਜ ਪ੍ਰਮੁੱਖ ਐਲਾਨਾਂ ਵਿੱਚ ਵਿੱਤ ਮੰਤਰੀ ਦਾ ਫੋਕਸ 'ਇੱਕ ਰਾਸ਼ਟਰ, ਇੱਕ ਰਾਸ਼ਨ ਕਾਰਡ' ਐਲਟੀਜੀਸੀ, ਡੀਡੀਟੀ ਟੈਕਸ ਵਿੱਚ ਕਟੌਤੀ ਤੇ ਬੁਨਿਆਦੀ ਢਾਂਚਾ ਤੇ ਖੇਤੀਬਾੜੀ ਤੇ ਹੋਣ ਦੀ ਉਮੀਦ ਹੈ।


ਹੁਣ ਤਕ ਕਿਸਾਨਾਂ ਨੂੰ ਕੀ ਮਿਲ ਚੁੱਕਿਆ?


  • 3 ਕਰੋੜ ਕਿਸਾਨਾਂ ਲਈ 4 ਲੱਖ 22 ਹਜ਼ਾਰ ਕਰੋੜ ਦੇ ਖੇਤੀਬਾੜੀ ਕਰਜ਼ੇ ਪਹਿਲਾਂ ਹੀ ਦਿੱਤੇ ਜਾ ਚੁੱਕੇ ਹਨ।

  • 25 ਲੱਖ ਨਵੇਂ ਕਿਸਾਨ ਕ੍ਰੈਡਿਟ ਕਾਰਡਾਂ ਨੂੰ ਮਨਜ਼ੂਰੀ ਦਿੱਤੀ ਗਈ ਹੈ। ਜਿਸ 'ਤੇ ਕਰਜ਼ੇ ਦੀ ਸੀਮਾ 25 ਹਜ਼ਾਰ ਕਰੋੜ ਹੋਵੇਗੀ।

  • ਨਾਬਾਰਡ ਨੇ ਮਾਰਚ 2020 ਵਿੱਚ ਪਿੰਡ ਵਿੱਚ ਸਹਿਕਾਰੀ ਬੈਂਕ ਦਿਹਾਤੀ ਅਤੇ ਖੇਤਰੀ ਬੈਂਕ ਦਿਹਾਤੀ ਲਈ 29 ਹਜ਼ਾਰ 500 ਕਰੋੜ ਰੁਪਏ ਦੇ ਮੁੜ-ਵਿੱਤ ਦਾ ਪ੍ਰਬੰਧ ਕੀਤਾ ਹੈ।

  • ਦਿਹਾਤੀ ਖੇਤਰਾਂ ਵਿੱਚ ਬੁਨਿਆਦੀ ਢਾਂਚੇ ਦੇ ਵਿਕਾਸ ਲਈ 4,200 ਕਰੋੜ ਰੁਪਏ ਦੀ ਰਾਸ਼ੀ ਪੇਂਡੂ ਬੁਨਿਆਦੀ ਢਾਂਚਾ ਵਿਕਾਸ ਫੰਡ ਰਾਹੀਂ ਮਾਰਚ ਵਿੱਚ ਰਾਜਾਂ ਨੂੰ ਪ੍ਰਦਾਨ ਕੀਤੀ ਗਈ ਸੀ।

  • ਖੇਤੀਬਾੜੀ ਦੇ ਖੇਤਰ ਵਿੱਚ ਪਿਛਲੇ ਮਾਰਚ ਅਤੇ ਅਪ੍ਰੈਲ ਵਿੱਚ 63 ਲੱਖ ਕਰਜ਼ੇ ਮਨਜ਼ੂਰ ਕੀਤੇ ਗਏ ਸਨ। ਜਿਸ ਦੀ ਰਾਸ਼ੀ ਤਕਰੀਬਨ 86 ਹਜ਼ਾਰ 600 ਕਰੋੜ ਰੁਪਏ ਹੈ।

  • ਰਾਜਾਂ ਨੂੰ ਫਸਲ ਦੀ ਖਰੀਦ ਲਈ 6,700 ਕਰੋੜ ਕਾਰਜਸ਼ੀਲ ਪੂੰਜੀ ਵੀ ਉਪਲਬਧ ਕਰਵਾਈ ਗਈ ਸੀ।


 

ਕਿਸਾਨਾਂ ਲਈ ਹੋਰ ਕੀ-ਕੀ?
ਕਿਸਾਨਾਂ ਨੂੰ ਦਿੱਤਾ ਗਏ ਕਰਜ਼ੇ ਤੇ ਤਿੰਨ ਮਹੀਨਿਆਂ ਲਈ ਕੋਈ ਵਿਆਜ ਨਹੀਂ ਹੋਵੇਗਾ।



ਇਹ ਵੀ ਪੜ੍ਹੋ: 
 ਹੁਣ ਕੋਈ ਵੀ ਬੰਦਾ ਹੋ ਸਕਦਾ ਫੌਜ 'ਚ ਭਰਤੀ! ਤਿੰਨ ਸਾਲ ਲਈ ਮਿਲੇਗਾ ਮੌਕਾ

ਵਿਸ਼ਵ ਬੈਂਕ ਨੇ ਭਾਰਤ ਲਈ ਕੀਤਾ ਵੱਡਾ ਐਲਾਨ

ਕੀ 'Youtube' ਤੇ ਕੋਰੋਨਾ ਬਾਰੇ ਜਾਣਕਾਰੀ ਸਹੀ? ਖੋਜ 'ਚ ਵੱਡਾ ਖੁਲਾਸਾ

ਠੇਕੇ ਖੁੱਲ੍ਹਵਾਉਣ ਲਈ ਕੈਪਟਨ ਸਰਕਾਰ ਦੀ ਵੱਡੀ ਧਮਕੀ, ਅਜੇ ਵੀ ਨਹੀਂ ਖੋਲ੍ਹੇ ਠੇਕੇ ਤਾਂ ਹੋਵੇਗੀ ਇਹ ਕਾਰਵਾਈ

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ