ਪੜਚੋਲ ਕਰੋ
(Source: ECI/ABP News)
ਨੋਟਬੰਦੀ ਕਰਕੇ ਅਮੀਰਾਂ ਦਾ ਵੀ ਹੋਇਆ ਹੱਥ ਤੰਗ, ਭਾਰਤ 'ਚ ਅਰਬਪਤੀਆਂ ਦੀ ਗਿਣਤੀ ਘਟੀ
ਸਾਲ 2019 ਦੀ ਲਿਸਟ ਦੇ ਹਿਸਾਬ ਨਾਲ ਅਮਰੀਕਾ 'ਚ 607, ਚੀਨ 'ਚ 324, ਜਰਮਨੀ 'ਚ 114, ਭਾਰਤ ਦੇ 106, ਰੂਸ ਦੇ 98, ਹਾਂਗਕਾਂਗ 'ਚ 71, ਬ੍ਰਾਜੀਲ 'ਚ 58, ਬਰਤਾਨੀਆ 'ਚ 54, ਕੈਨੇਡਾ ਦੇ 45 ਤੇ ਫਰਾਂਸ ਦੇ 41 ਵਿਅਕਤੀ ਅਰਬਪਤੀ ਹਨ।
![ਨੋਟਬੰਦੀ ਕਰਕੇ ਅਮੀਰਾਂ ਦਾ ਵੀ ਹੋਇਆ ਹੱਥ ਤੰਗ, ਭਾਰਤ 'ਚ ਅਰਬਪਤੀਆਂ ਦੀ ਗਿਣਤੀ ਘਟੀ Forbes billionaires in the world list released, indian rich people number falls but maintained world rank ਨੋਟਬੰਦੀ ਕਰਕੇ ਅਮੀਰਾਂ ਦਾ ਵੀ ਹੋਇਆ ਹੱਥ ਤੰਗ, ਭਾਰਤ 'ਚ ਅਰਬਪਤੀਆਂ ਦੀ ਗਿਣਤੀ ਘਟੀ](https://static.abplive.com/wp-content/uploads/sites/5/2019/07/26085730/no-money-empty-pockets.jpg?impolicy=abp_cdn&imwidth=1200&height=675)
ਸੰਕੇਤਕ ਤਸਵੀਰ
ਨਵੀਂ ਦਿੱਲੀ: ਅਕਸਰ ਸੁਣਨ ਨੂੰ ਮਿਲਦਾ ਹੈ ਕਿ ਅਮੀਰ ਦਿਨੋਂ ਦਿਨ ਅਮੀਰ ਹੁੰਦਾ ਜਾ ਰਿਹਾ ਹੈ ਅਤੇ ਗਰੀਬ ਦਿਨੋਂ ਦਿਨ ਗਰੀਬ। ਪਰ ਅੱਜ ਕੱਲ੍ਹ ਇਹ ਉਲਟ ਹੁੰਦਾ ਜਾ ਰਿਹਾ ਹੈ ਕਿਉਂਕਿ ਅਮੀਰਾਂ ਦਾ ਵੀ ਹੱਥ ਤੰਗ ਹੋ ਗਿਆ ਹੈ। ਕੌਮਾਂਤਰੀ ਮੈਗ਼ਜ਼ੀਨ ਫੋਰਬਸ ਵੱਲੋਂ ਜਾਰੀ ਸੂਚੀ ਅਨੁਸਾਰ ਇਸ ਸਾਲ ਭਾਰਤ 'ਚ ਅਰਬਪਤੀਆਂ ਦੀ ਗਿਣਤੀ ਘਟੀ ਹੈ। ਸਾਲ 2018 'ਚ ਦੇਸ਼ 'ਚ ਜਿੱਥੇ 131 ਅਰਬਪਤੀ ਸਨ ਉੱਥੇ ਹੀ ਇਸ ਸਾਲ ਇਨ੍ਹਾਂ ਦੀ ਗਿਣਤੀ 106 ਰਹਿ ਗਈ ਹੈ। ਮਾਹਰਾਂ ਦਾ ਮੰਨਣਾ ਹੈ ਕਿ ਜੇਕਰ ਦੇਸ਼ 'ਚ ਨੋਟਬੰਦੀ ਨਹੀਂ ਹੋਈ ਹੁੰਦੀ ਤਾਂ ਇਨ੍ਹਾਂ ਦੀ ਗਿਣਤੀ ਕਾਫੀ ਵੱਧ ਹੋਣੀ ਸੀ।
ਅਮਰੀਕਾ 'ਚ ਅਰਬਪਤੀਆਂ ਦੀ ਗਿਣਤੀ ਸਭ ਤੋਂ ਵੱਧ 607 ਦਰਜ ਕੀਤੀ ਗਈ ਹੈ। ਇਸ ਤੋਂ ਬਾਅਦ ਚੀਨ ਤੇ ਜਰਮਨੀ ਦਾ ਨੰਬਰ ਹੈ। ਇਸ ਸਾਲ ਮੈਗਜ਼ੀਨ ਵੱਲੋਂ 10 ਅਰਬਪਤੀਆਂ ਦੀ ਜਾਰੀ ਕੀਤੀ ਗਈ ਸੂਚੀ 'ਚ ਭਾਰਤ ਚੌਥੇ ਸਥਾਨ 'ਤੇ ਹੈ। ਲਿਸਟ ਨੂੰ ਦੇਖਦੇ ਹਾਂ ਤਾਂ ਇਸ ਸਾਲ ਵੀ ਭਾਰਤ ਚੌਥੇ ਨੰਬਰ 'ਤੇ ਹੀ ਬਣਿਆ ਹੋਇਆ ਹੈ। ਸਾਲ 2018 'ਚ ਵੀ ਦੇਸ਼ ਦੇ ਅਰਬਪਤੀ ਇਸੇ ਨੰਬਰ 'ਤੇ ਸਨ।
ਸਾਲ 2019 ਦੀ ਲਿਸਟ ਦੇ ਹਿਸਾਬ ਨਾਲ ਅਮਰੀਕਾ 'ਚ 607, ਚੀਨ 'ਚ 324, ਜਰਮਨੀ 'ਚ 114, ਭਾਰਤ ਦੇ 106, ਰੂਸ ਦੇ 98, ਹਾਂਗਕਾਂਗ 'ਚ 71, ਬ੍ਰਾਜੀਲ 'ਚ 58, ਬਰਤਾਨੀਆ 'ਚ 54, ਕੈਨੇਡਾ ਦੇ 45 ਤੇ ਫਰਾਂਸ ਦੇ 41 ਵਿਅਕਤੀ ਅਰਬਪਤੀ ਹਨ। ਨੋਟਬੰਦੀ ਨਾ ਹੁੰਦੀ ਤਾਂ ਭਾਰਤ ਅਰਬਪਤੀਆਂ ਦੀ ਗਿਣਤੀ ਵਿੱਚ ਜਰਮਨੀ ਨੂੰ ਪਛਾੜ ਕੇ ਤੀਜੇ ਸਥਾਨ 'ਤੇ ਆ ਸਕਦਾ ਸੀ।
ਰਿਪੋਰਟ 'ਚ ਦੱਸਿਆ ਗਿਆ ਸੀ ਕਿ ਜਰਮਨੀ 'ਚ 114 ਅਰਬਪਤੀ ਹਨ, ਸਵਿਟਜ਼ਰਲੈਂਡ 'ਚ 83, ਰੂਸ 'ਚ 71 ਫਰਾਂਸ 'ਚ 51 ਤੇ ਬ੍ਰਾਜ਼ੀਲ ਤੇ ਕੈਨੇਡਾ ਦੋਵਾਂ 'ਚ 49 ਹਨ। ਕੁੱਲ ਮਿਲਾ ਕੇ ਦੁਨੀਆ 'ਚ ਹੁਣ 2,694 ਅਰਬਪਤੀ ਹਨ, ਪਿਛਲੇ ਸਾਲ 437 ਸਨ। ਉਨ੍ਹਾਂ ਦੀ ਕੁੱਲ ਜਾਇਦਾਦ 31 ਫੀਸਦੀ ਵੱਧ ਕੇ 10.5 ਟ੍ਰਿਲੀਅਨ ਡਾਲਰ ਹੋ ਗਈ।
ਜੇਕਰ ਉਸ ਲਿਸਟ ਦੇ ਹਿਸਾਬ ਨਾਲ ਗੱਲ ਕਰੀਏ ਤਾਂ ਚੀਨ, ਸੰਯੁਕਤ ਰਾਜ ਅਮਰੀਕਾ, ਭਾਰਤ, ਯੂਐੱਸ ਤੇ ਜਰਮਨੀ 819, 571, 131, 118 ਤੇ 114 ਅਰਬਪਤੀਆਂ ਨਾਲ 65 ਫੀਸਦੀ ਤੋਂ ਵਧ ਅਰਬਪਤੀਆਂ ਦੀ ਗਿਣਤੀ ਹੈ। ਸਾਲ 2018 'ਚ ਹਾਂਗਕਾਂਗ ਤੇ ਬ੍ਰਿਟੇਨ ਨੂੰ ਸ਼ਾਮਿਲ ਨਹੀਂ ਕੀਤਾ ਗਿਆ ਸੀ, ਇਸ ਵਾਰ ਇਨ੍ਹਾਂ ਦੋ ਦੇਸ਼ਾਂ ਨੂੰ ਵੀ ਅਰਬਪਤੀਆਂ ਦੀ ਲਿਸਟ 'ਚ ਸ਼ਾਮਿਲ ਕੀਤਾ ਗਿਆ ਹੈ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਅੰਮ੍ਰਿਤਸਰ
ਦੇਸ਼
ਤਕਨਾਲੌਜੀ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)