(Source: ECI/ABP News/ABP Majha)
Election Results 2021: ਇੱਥੇ ਜਾਣੋ ਪੱਛਮੀ ਬੰਗਾਲ ਤੋਂ ਲੈ ਕੇ ਕੇਰਲ ਤੱਕ ਵਿਧਾਨ ਸਭਾ ਦੇ ਪਿਛਲੇ ਨਤੀਜਿਆਂ ਦਾ ਹਿਸਾਬ-ਕਿਤਾਬ
ਸਾਲ 2021 ਦੀਆਂ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਤੋਂ ਪਹਿਲਾਂ ਤਹਾਨੂੰ ਦੱਸਦੇ ਹਾਂ ਕਿ ਇਨ੍ਹਾਂ ਸੂਬਿਆਂ 'ਚ 2016 ਚ ਹੋਈਆਂ ਵਿਧਾਨ ਸਭਾ ਚੋਣਾਂ 'ਚ ਸਿਆਸੀ ਦਲਾਂ ਦੀਆਂ ਸੀਟਾਂ ਦੀ ਗਿਣਤੀ ਕੀ ਰਹੀ ਸੀ।
ਅੱਜ ਪੱਛਮੀ ਬੰਗਾਲ, ਅਸਮ, ਕੇਰਲ, ਤਾਮਿਲਨਾਡੂ ਤੇ ਪੁੱਦੂਚੇਰੀ ਵਿਧਾਨਸਭਾ ਚੋਣਾਂ ਦੇ ਨਤੀਜਿਆਂ ਦਾ ਐਲਾਨ ਕੀਤਾ ਜਾਵੇਗਾ। ਨਤੀਜਿਆਂ ਤੋਂ ਬਾਅਦ ਤੈਅ ਹੋਵੇਗਾ ਕਿ ਕਿਸ ਸੂਬੇ 'ਚ ਕਿਹੜੇ ਦਲ ਦੀ ਸਰਕਾਰ ਬਣੇਗੀ। ਸਾਲ 2021 ਦੇ ਨਤੀਜਿਆਂ ਤੋਂ ਪਹਿਲਾਂ ਤਹਾਨੂੰ ਦੱਸਦੇ ਹਾਂ ਕਿ ਇਨ੍ਹਾਂ ਸੂਬਿਆਂ 'ਚ 2016 ਚ ਹੋਈਆਂ ਵਿਧਾਨ ਸਭਾ ਚੋਣਾਂ 'ਚ ਸਿਆਸੀ ਦਲਾਂ ਦੀਆਂ ਸੀਟਾਂ ਦੀ ਗਿਣਤੀ ਕੀ ਰਹੀ ਸੀ।
ਪੱਛਮੀ ਬੰਗਾਲ 'ਚ ਟੀਐਮਸੀ ਨੇ ਕੀਤਾ ਸੀ ਸੱਤਾ 'ਤੇ ਕਬਜ਼ਾ
ਪੱਛਮੀ ਬੰਗਾਲ 'ਚ 2016 'ਚ ਹੋਈਆਂ ਵਿਧਾਨ ਸਭਾ ਚੋਣਾਂ 'ਚ ਤ੍ਰਿਣਮੂਲ ਕਾਂਗਰਸ ਨੂੰ ਭਾਰੀ ਬਹੁਮਤ ਮਿਲਿਆ ਸੀ। ਸੂਬੇ ਦੀਆਂ 294 ਵਿਧਾਨ ਸਭਾ ਸੀਟਾਂ 'ਚੋਂ ਟੀਐਮਸੀ ਨੇ 211 ਸੀਟਾਂ 'ਤੇ ਜਿੱਤ ਹਾਸਲ ਕੀਤੀ ਸੀ। ਕਾਂਗਰਸ 44 ਸੀਟਾਂ ਜਿੱਤ ਕੇ ਸੂਬੇ 'ਚ ਦੂਜੀ ਸਭ ਤੋਂ ਵੱਡੀ ਪਾਰਟੀ ਬਣੀ ਸੀ। ਪਿਛਲੀਆਂ ਚੋਣਾਂ 'ਚ ਸੀਪੀਐਮ 26, ਸੀਪੀਆਈ ਨੂੰ ਇਕ, ਆਰਐਸਪੀ ਨੂੰ 3, ਫਾਰਵਰਡ ਬਲੌਕ ਨੂੰ 3, ਗੋਰਖਾ ਜਨਮੁਕਤੀ ਮੋਰਚਾ ਨੂੰ 3 ਤੇ ਇਕ ਸੀਟ ਨਿਰਦਲ ਨੂੰ ਮਿਲੀ ਸੀ। ਉੱਥੇ ਹੀ ਬੀਜੇਪੀ ਨੇ ਤਿੰਨ ਸੀਟਾਂ 'ਤੇ ਜਿੱਤ ਦਰਜ ਕੀਤੀ ਸੀ।
ਤਾਮਿਲਨਾਡੂ 'ਚ ਏਆਈਏਡੀਐਮਕੇ ਨੇ ਲਹਿਰਾਇਆ ਸੀ ਝੰਡਾ
ਤਾਮਿਲਨਾਡੂ 'ਚ ਪਿਛਲੀਆਂ ਵਿਧਾਨ ਸਭਾ ਚੋਣਾਂ 'ਚ ਏਆਈਏਡੀਐਮਕੇ ਨੇ ਬਹੁਮਤ ਹਾਸਲ ਕੀਤਾ ਸੀ। ਏਆਈਏਡੀਐਮਕੇ ਨੇ ਸੂਬੇ ਦੀਆਂ 234 ਵਿਧਾਨ ਸਭਾ ਸੀਟਾਂ 'ਚੋਂ 136 'ਤੇ ਜਿੱਤ ਦਰਜ ਕੀਤੀ ਸੀ। ਡੀਐਮਕੇ ਨੂੰ 89 ਸੀਟਾਂ ਮਿਲੀਆਂ ਸਨ। 2016 ਦੀਆਂ ਚੋਣਾਂ 'ਚ ਕਾਂਗਰਸ ਨੂੰ 8, ਇੰਡੀਅਨ ਯੂਨੀਅਨ ਮੁਸਲਿਮ ਲੀਗ ਨੂੰ ਇਕ ਸੀਟ ਮਿਲੀ ਸੀ।
ਪੁੱਦੂਚੇਰੀ 'ਚ ਕਾਂਗਰਸ ਨੂੰ 15 ਸੀਟਾਂ 'ਤੇ ਮਿਲੀ ਸੀ ਜਿੱਤ
ਕੇਂਦਰ ਸ਼ਾਸਤ ਪ੍ਰਦੇਸ਼ ਪੁੱਦੂਚੇਰੀ 'ਚ 2016 ਦੀਆਂ ਵਿਧਾਨ ਸਭਾ ਚੋਣਾਂ 'ਚ ਸੂਬੇ ਦੀਆਂ 30 ਵਿਧਾਨ ਸਭਾ ਸੀਟਾਂ 'ਚੋਂ ਕਾਂਗਰਸ ਨੂੰ 15 ਜਦਕਿ ਏਆਈਐਨਆਰ ਕਾਂਗਰਸ ਨੂੰ 8 ਸੀਟਾਂ 'ਤੇ ਜਿੱਤ ਮਿਲੀ ਸੀ। ਏਆਈਡੀਐਮਕੇ ਨੇ 4 ਤੇ ਡੀਐਮਕੇ ਨੇ 2 ਸੀਟਾਂ 'ਤੇ ਜਿੱਤ ਦਰਜ ਕੀਤੀ। ਇਕ ਸੀਟ 'ਤੇ ਨਿਰਦਲ ਉਮੀਦਵਾਰ ਨੂੰ ਜਿੱਤ ਮਿਲੀ ਸੀ।
ਕੇਰਲ 'ਚ ਐਲਡੀਐਫ ਨੂੰ ਮਿਲਿਆ ਬਹੁਮਤ
ਕੇਰਲ 'ਚ 2016 ਦੀਆਂ ਵਿਧਾਨ ਸਭਾ ਚੋਣਾਂ 'ਚ ਵਾਮਪੰਥੀ ਦਲਾਂ ਨੂੰ ਗਠਜੋੜ ਲੈਫਟ ਡੈਮੋਕ੍ਰੇਟਿਕ ਫਰੰਟ ਨੂੰ ਬਹੁਮਤ ਮਿਲਿਆ ਸੀ। ਸੂਬੇ ਦੀਆਂ 140 ਸੀਟਾਂ 'ਚ ਐਲਡੀਐਫ ਨੂੰ 91 'ਤੇ ਜਿੱਤ ਮਿਲੀ ਸੀ। ਐਲਡੀਐਫ 'ਚ ਸੀਪੀਐਮ ਨੂੰ 58, ਸੀਪੀਆਈ ਨੂੰ 19, ਜੇਡੀਐਸ ਨੂੰ 3, ਐਨਸੀਪੀ ਨੂੰ 2, ਸੀਐਸ 1, ਕੇਸੀ (ਬੀ) 1, ਐਨਐਸਸੀ 1, ਸੀਐਮਪੀ ਇਕ ਤੇ 6 ਸੀਟਾਂ 'ਤੇ ਆਜ਼ਾਦ ਉਮੀਦਵਾਰ ਜਿੱਤੇ ਸਨ। ਕਾਂਗਰਸ ਦੀ ਅਗਵਾਈ ਵਾਲੇ ਗਠਜੋੜ ਯੂਡੀਐਫ ਨੂੰ 47 ਸੀਟਾਂ ਮਿਲੀਆਂ ਸਨ। ਯੂਡੀਐਫ 'ਚ ਕਾਂਗਰਸ ਨੂੰ 22, ਇੰਡੀਅਨ ਯੂਨੀਅਨ ਮੁਸਲਿਮ ਲੀਗ ਨੂੰ 18, ਕੇਰਲ ਕਾਂਗਰਸ ਨੂੰ 6 ਤੇ ਕੇਰਲ ਕਾਂਗਰਸ ਜੇ ਨੂੰ ਇਕ ਸੀਟ 'ਤੇ ਜਿੱਤ ਮਿਲੀ ਸੀ। ਬੀਜੇਪੀ ਨੂੰ ਸੂਬੇ 'ਚ ਇਕ ਸੀਟ 'ਤੇ ਜਿੱਤ ਮਿਲੀ ਸੀ।
ਅਸਮ 'ਚ ਪਹਿਲੀ ਵਾਰ ਬਣੀ ਸੀ ਬੀਜੇਪੀ ਸਰਕਾਰ
ਅਸਮ 'ਚ 2016 ਦੀਆਂ ਵਿਧਾਨ ਸਭਾ ਚੋਣਾਂ 'ਚ ਐਨਡੀਏ ਨੂੰ ਬਹੁਮਤ ਮਿਲਿਆ ਸੀ। ਸੂਬੇ ਦੀਆਂ 126 ਵਿਧਾਨਸਭਾ ਸੀਟਾਂ 'ਚੋਂ 86 ਸੀਟਾਂ 'ਤੇ ਜਿੱਤ ਮਿਲੀ ਸੀ। ਐਨਡੀਏ 'ਚ ਸ਼ਾਮਲ ਦਲਾਂ 'ਚ ਬੀਜੇਪੀ ਨੂੰ 60, ਅਸਮ ਗਣ ਪਰਿਸ਼ਦ ਨੂੰ 14, ਬੋਡੋਲੈਂਡ ਪੀਪਲਸ ਫਰੰਟ ਨੂੰ 12, ਆਰਜੇਏਐਮ ਨੂੰ ਇਕ ਤੇ ਟੀਜੇਏਐਮ ਨੇ ਇਕ ਸੀਟ 'ਤੇ ਜਿੱਤ ਦਰਜ ਕੀਤੀ ਸੀ। ਕਾਂਗਰਸ ਨੂੰ ਸੂਬੇ 'ਚ 26 ਸੀਟਾਂ ਮਿਲੀਆਂ ਸਨ। ਏਆਈਯੂਡੀਐਫ ਨੇ 13 ਸੀਟਾਂ 'ਤੇ ਜਿੱਤ ਦਰਜ ਕੀਤੀ ਸੀ। ਇਕ ਸੀਟ 'ਤੇ ਨਿਰਦਲ ਉਮੀਦਵਾਰ ਨੂੰ ਜਿੱਤ ਮਿਲੀ ਸੀ।