(Source: ECI/ABP News)
Gadar 2: 'ਗਦਰ 2' ਫ਼ਿਲਮ ਦੇਖ ਕੇ ਘਰ ਪਰਤ ਰਹੇ ਨੌਜਵਾਨ 'ਤੇ ਦੂਜੇ ਭਾਈਚਾਰੇ ਦੇ ਨੌਜਵਾਨਾਂ ਨੇ ਕੀਤਾ ਜਾਨਲੇਵਾ ਹਮਲਾ
Crime News: ਪਰ ਇੱਕ ਅਜੀਬ ਜਿਹਾ ਮਾਮਲਾ ਸਾਹਮਣੇ ਆਇਆ ਹੈ ਜਿਸ ਵਿੱਚ ਇੱਕ ਸਖ਼ਸ਼ ਨੂੰ ਇਸ ਲਈ ਕੁੱਟਿਆ ਗਿਆ ਕਿ ਉਹ ਗਦਰ-2 ਫ਼ਿਲਮ ਦੇਖਕੇ ਆਇਆ ਹੈ।
![Gadar 2: 'ਗਦਰ 2' ਫ਼ਿਲਮ ਦੇਖ ਕੇ ਘਰ ਪਰਤ ਰਹੇ ਨੌਜਵਾਨ 'ਤੇ ਦੂਜੇ ਭਾਈਚਾਰੇ ਦੇ ਨੌਜਵਾਨਾਂ ਨੇ ਕੀਤਾ ਜਾਨਲੇਵਾ ਹਮਲਾ Gadar 2: A Boy returning home after watching the movie 'Gadar 2' was attacked by youths from other communities Gadar 2: 'ਗਦਰ 2' ਫ਼ਿਲਮ ਦੇਖ ਕੇ ਘਰ ਪਰਤ ਰਹੇ ਨੌਜਵਾਨ 'ਤੇ ਦੂਜੇ ਭਾਈਚਾਰੇ ਦੇ ਨੌਜਵਾਨਾਂ ਨੇ ਕੀਤਾ ਜਾਨਲੇਵਾ ਹਮਲਾ](https://feeds.abplive.com/onecms/images/uploaded-images/2023/08/16/674efd2eab9d2c5531fe070295323bba1692148134396700_original.jpg?impolicy=abp_cdn&imwidth=1200&height=675)
Crime News: ਸੰਨੀ ਦਿਓਲ ਦੀ ਬਹੁਤ ਚਰਚਿਤ ਫਿਲਮ 'ਗਦਰ 2' ਜੋ ਕਿ ਰਿਲੀਜ਼ ਤੋਂ ਬਾਅਦ ਕਮਾਲ ਦਾ ਪ੍ਰਦਰਸ਼ਨ ਕਰ ਰਹੀ ਹੈ। ਦਰਸ਼ਕਾਂ ਵੱਲੋਂ ਇਸ ਫ਼ਿਲਮ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਜਿਸ ਕਰਕੇ ਲੋਕੀਂ ਵੱਧ ਚੜ੍ਹਕੇ ਇਸ ਫ਼ਿਲਮ ਨੂੰ ਦੇਖਣ ਜਾ ਰਹੇ ਹਨ। ਪਰ ਇੱਕ ਅਜੀਬ ਜਿਹਾ ਮਾਮਲਾ ਸਾਹਮਣੇ ਆਇਆ ਹੈ ਜਿਸ ਵਿੱਚ ਇੱਕ ਸਖ਼ਸ਼ ਨੂੰ ਇਸ ਲਈ ਕੁੱਟਿਆ ਗਿਆ ਕਿ ਉਹ ਗਦਰ-2 ਫ਼ਿਲਮ ਦੇਖਕੇ ਆਇਆ ਹੈ। ਜੀ ਹਾਂ ਇਹ ਮਾਮਲਾ ਯੂਪੀ ਦੇ ਬੰਦਾਯੂ ਦਾ ਹੈ ਜਿੱਥੇ ਇੱਕ ਨੌਜਵਾਨ ਫਿਲਮ ਗਦਰ 2 ਦੇਖ ਕੇ ਘਰ ਪਰਤਣ ਸਮੇਂ ਉਸ ਉੱਤੇ ਕਾਤਲਾਨਾ ਹਮਲਾ ਕੀਤਾ ਗਿਆ। ਪੀੜਤ ਨੇ ਕਾਰਵਾਈ ਦੀ ਮੰਗ ਕੀਤੀ ਹੈ।
ਗਦਰ-2 ਫ਼ਿਲਮ ਦੇਖਕੇ ਵਾਪਸ ਪਰਤਿਆ ਤਾਂ ਪਿੰਡ ਦੇ ਹੋਰ ਨੌਜਵਾਨਾਂ ਨੇ ਹਮਲਾ ਕਰ ਦਿੱਤਾ
ਇਹ ਸਾਰਾ ਮਾਮਲਾ ਮੂਸਾਝਗ ਥਾਣਾ ਖੇਤਰ ਦੇ ਪਿੰਡ ਮਣਕਾਪੁਰ ਦਾ ਸਾਹਮਣੇ ਆਇਆ ਹੈ। ਇੱਥੇ ਰਹਿਣ ਵਾਲੇ ਅਮਿਤ ਗੁਪਤਾ ਦੇ ਬੇਟੇ ਅਸ਼ੋਕ ਗੁਪਤਾ ਨੇ ਤਹਿਰੀਰ 'ਚ ਪੁਲਿਸ ਨੂੰ ਦੱਸਿਆ ਹੈ ਕਿ ਉਹ ਆਪਣੇ ਪਰਿਵਾਰ ਨਾਲ ਗਦਰ 2 ਫਿਲਮ ਦੇਖਣ ਗਿਆ ਸੀ। ਜਦੋਂ ਉਹ ਫਿਲਮ ਦੇਖ ਕੇ ਵਾਪਸ ਪਰਤਿਆ ਤਾਂ ਉਸ ਨੂੰ ਪਿੰਡ ਦੇ ਹੀ ਇਕ ਹੋਰ ਭਾਈਚਾਰੇ ਦਾ ਨੌਜਵਾਨ ਮਿਲਿਆ ਅਤੇ ਫਿਲਮ ਗਦਰ ਦਾ ਨਾਂ ਸੁਣਦੇ ਹੀ ਉਸ ਨੂੰ ਗਾਲ੍ਹਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ। ਜਦੋਂ ਉਸ ਨੇ ਸੜਕਾਂ 'ਤੇ ਵਿਰੋਧ ਕੀਤਾ ਤਾਂ ਉਸ ਦੀ ਕੁੱਟਮਾਰ ਕੀਤੀ ਗਈ। ਨੌਜਵਾਨ ਆਪਣੀ ਜਾਨ ਬਚਾ ਕੇ ਆਪਣੇ ਘਰ ਪਹੁੰਚ ਗਿਆ। ਇਸ ਤੋਂ ਬਾਅਦ ਪੰਜ ਵਿਅਕਤੀਆਂ ਨੇ ਉਸ ਦੇ ਘਰ ਉੱਤੇ ਡੰਡਿਆਂ ਅਤੇ ਰਾਡਾਂ ਨਾਲ ਹਮਲਾ ਕਰ ਦਿੱਤਾ ਅਤੇ ਜਾਨਲੇਵਾ ਹਮਲਾ ਕਰ ਦਿੱਤਾ। ਹਮਲੇ 'ਚ ਪਤੀ-ਪਤਨੀ ਗੰਭੀਰ ਜ਼ਖਮੀ ਹੋ ਗਏ। ਸੂਚਨਾ 'ਤੇ ਪਹੁੰਚੀ ਪੁਲਿਸ ਨੇ ਜ਼ਖਮੀਆਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)