ਪੜਚੋਲ ਕਰੋ
(Source: ECI/ABP News)
ਦਿੱਲੀ ਦਾ ਇਹ ਪਰਿਵਾਰ ਬਣਿਆ ਮਨੁੱਖਤਾ ਦੀ ਮੀਸਾਲ, ਰੋਜ਼ਾਨਾ ਦੋ ਹਜ਼ਾਰ ਲੋਕਾਂ ਦਾ ਭਰ ਰਿਹਾ ਢਿੱਡ
ਕੋਰੋਨਾਵਾਇਰਸ ਦੇ ਸੰਕਟ ਦੌਰਾਨ ਦੇਸ਼ ਭਰ 'ਚ ਕੀਤੇ ਗਏ ਲੌਕਡਾਉਨ ਦਾ ਸਭ ਤੋਂ ਵੱਧ ਅਸਰ ਗਰੀਬ ਤਬਕੇ ਤੇ ਪੈ ਰਿਹਾ ਹੈ। ਇਸ ਦੌਰਾਨ ਬਹੁਤ ਸਾਰੇ ਲੋਕ ਇਹਨ੍ਹਾਂ ਲੋੜਵੰਦਾਂ ਦੀ ਮਦਦ ਕਰਕੇ ਇਨਸਾਨੀਅਤ ਲਈ ਮੀਸਾਲ ਖੜ੍ਹੀ ਕਰ ਰਹੇ ਹਨ।
![ਦਿੱਲੀ ਦਾ ਇਹ ਪਰਿਵਾਰ ਬਣਿਆ ਮਨੁੱਖਤਾ ਦੀ ਮੀਸਾਲ, ਰੋਜ਼ਾਨਾ ਦੋ ਹਜ਼ਾਰ ਲੋਕਾਂ ਦਾ ਭਰ ਰਿਹਾ ਢਿੱਡ Garg family providing food to around 2 thousand people in Delhi ਦਿੱਲੀ ਦਾ ਇਹ ਪਰਿਵਾਰ ਬਣਿਆ ਮਨੁੱਖਤਾ ਦੀ ਮੀਸਾਲ, ਰੋਜ਼ਾਨਾ ਦੋ ਹਜ਼ਾਰ ਲੋਕਾਂ ਦਾ ਭਰ ਰਿਹਾ ਢਿੱਡ](https://static.abplive.com/wp-content/uploads/sites/5/2020/03/27204844/z14.jpg?impolicy=abp_cdn&imwidth=1200&height=675)
ਸੰਕੇਤਕ ਤਸਵੀਰ
ਨਵੀਂ ਦਿੱਲੀ: ਕੋਰੋਨਾਵਾਇਰਸ ਦੇ ਸੰਕਟ ਦੌਰਾਨ ਦੇਸ਼ ਭਰ 'ਚ ਕੀਤੇ ਗਏ ਲੌਕਡਾਉਨ ਦਾ ਸਭ ਤੋਂ ਵੱਧ ਅਸਰ ਗਰੀਬ ਤਬਕੇ ਤੇ ਪੈ ਰਿਹਾ ਹੈ। ਇਸ ਦੌਰਾਨ ਬਹੁਤ ਸਾਰੇ ਲੋਕ ਇਹਨ੍ਹਾਂ ਲੋੜਵੰਦਾਂ ਦੀ ਮਦਦ ਕਰਕੇ ਇਨਸਾਨੀਅਤ ਲਈ ਮੀਸਾਲ ਖੜ੍ਹੀ ਕਰ ਰਹੇ ਹਨ। ਅਜਿਹਾ ਹੀ ਇੱਕ ਪਰੀਵਾਰ ਦਿੱਲੀ ਤੋਂ ਹੈ ਜੋ ਕਰੀਬ ਦੋ ਹਜ਼ਾਰ ਲੋਕਾਂ ਦਾ ਢਿੱਡ ਭਰ ਰਿਹਾ ਹੈ।
ਦਿੱਲੀ 'ਚ ਗਰੀਬ ਮਜ਼ਦੂਰਾਂ ਦੀ ਭੁੱਖੇ ਭਾਣ ਆਪਣੇ ਪਿੰਡਾਂ ਵੱਲ ਨੂੰ ਪੈਦਲ ਜਾਣ ਦੀਆਂ ਤਸਵੀਰਾਂ ਨੇ ਸੰਜੇ ਗਰਗ ਦੇ ਪਰਿਵਾਰ ਨੂੰ ਲੋਕਾਂ ਦੀ ਮਦਦ ਲਈ ਪ੍ਰੇਰਿਤ ਕੀਤਾ। ਹੁਣ ਇਸ ਪਰਿਵਾਰ ਦੇ ਸਾਰੇ ਲੋਕ ਖਾਣਾ ਪੱਕਾ ਰਹੇ ਹਨ ਅਤੇ ਗਰੀਬਾਂ ਮਜ਼ਦੂਰਾਂ ਦਾ ਢਿੱਡ ਭਰ ਰਹੇ ਹਨ। ਪੇਸ਼ੇ ਤੋਂ ਕਾਰੋਬਾਰੀ ਸੰਜੇ ਗਰਗ ਦਿੱਲੀ ਦੇ ਰੋਹਿਨੀ ਖੇਤਰ ਵਿੱਚ ਰਹਿੰਦਾ ਹੈ।
ਕੋਰੋਨਾ ਦੇ ਖਤਰੇ 'ਚ ਸੰਜੇ ਨੇ ਬਾਹਰੋਂ ਕਿਸੇ ਕੋਲੋਂ ਖਾਣਾ ਪਕਾਉਣਾ ਠੀਕ ਨਹੀਂ ਸਮਝਿਆ ਅਤੇ ਉਸਦੇ ਪਰਿਵਾਰ ਨੇ ਇਸ 'ਚ ਉਸਦੀ ਮਦਦ ਕੀਤੀ। ਗਰਗ ਪਰਿਵਾਰ ਨੇ ਕਰੀਬ 200 ਲੋਕਾਂ ਦਾ ਖਾਣਾ ਬਣਾਉਣ ਤੋਂ ਸ਼ੁਰੂਆਤ ਕੀਤੀ ਸੀ ਜੋ ਸੰਖਿਆ ਹੁਣ ਪੰਜ ਦਿਨਾਂ 'ਚ ਕਰੀਬ ਦੋ ਹਜ਼ਾਰ ਤੱਕ ਪਹੁੰਚ ਗਈ ਹੈ।ਸਵੇਰ ਤੋਂ ਸ਼ਾਮ ਤਕ ਇਹ ਪਰਿਵਾਰ ਗਰੀਬਾਂ ਤੇ ਮਜ਼ਦੂਰਾਂ ਤਕ ਖਾਣਾ ਪਹੁੰਚਾਉਂਦਾ ਹੈ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਚੰਡੀਗੜ੍ਹ
ਪਟਿਆਲਾ
ਬਾਲੀਵੁੱਡ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)