ਪੜਚੋਲ ਕਰੋ
(Source: ECI/ABP News)
ਅਦਾਕਾਰ ਗੁੱਲ ਪਨਾਗ ਦੇ ਟਵੀਟ ਨੇ ਛੇੜੀ ਬਹਿਸ, ਮਾਫੀ ਮੰਗ ਖਹਿੜਾ ਛੁਡਵਾਇਆ
![ਅਦਾਕਾਰ ਗੁੱਲ ਪਨਾਗ ਦੇ ਟਵੀਟ ਨੇ ਛੇੜੀ ਬਹਿਸ, ਮਾਫੀ ਮੰਗ ਖਹਿੜਾ ਛੁਡਵਾਇਆ Gauri Lankesh Murder Aap Leader Gul Panag Trolled On Twitter For Her Remarks Later Apologize ਅਦਾਕਾਰ ਗੁੱਲ ਪਨਾਗ ਦੇ ਟਵੀਟ ਨੇ ਛੇੜੀ ਬਹਿਸ, ਮਾਫੀ ਮੰਗ ਖਹਿੜਾ ਛੁਡਵਾਇਆ](https://static.abplive.com/wp-content/uploads/sites/5/2017/09/08135801/download-132.jpg?impolicy=abp_cdn&imwidth=1200&height=675)
ਚੰਡੀਗੜ੍ਹ: ਆਮ ਆਦਮੀ ਪਾਰਟੀ ਸਰਗਰਮ ਰਹੀ ਤੇ ਅਦਾਕਾਰਾ ਗੁੱਲ ਪਨਾਗ ਆਪਣੇ ਇੱਕ ਟਵੀਟ ਕਰਕੇ ਲੋਕਾਂ ਦੇ ਨਿਸ਼ਾਨੇ 'ਤੇ ਆ ਗਈ। ਪਨਾਗ ਨੇ ਪੱਤਰਕਾਰ ਗ਼ੌਰੀ ਨਾਲ ਜੁੜੇ ਇੱਕ ਟਵੀਟ ਨੂੰ ਰੀਟਵੀਟ ਕੀਤਾ ਸੀ। ਇਸ ਵਿੱਚ ਉਨ੍ਹਾਂ ਨੇ ਲਿਖਿਆ, "ਗੈਰ ਸਮਰਥਕ ਪੱਤਰਕਾਰਾਂ ਲਈ ਇਹ ਕਾਫ਼ੀ ਦਰਦ ਭਰਿਆ ਹੋ ਸਕਦਾ ਹੈ। ਮੈਂ ਕਲਪਨਾ ਕਰ ਸਕਦੀ ਹਾਂ ਪਰ ਤੁਹਾਡੀ ਚਿਤਾਵਨੀ ਅਮਿਤ ਕਾਫ਼ੀ ਡਰਾਉਣੀ ਹੈ।"
ਦਰਅਸਲ ਗੁੱਲ ਪਨਾਗ ਨੇ ਅਮਿੱਤ ਮਾਲਵੀਏ ਦਾ ਟਵੀਟ ਰੀਟਵੀਟ ਕੀਤਾ ਸੀ ਜਿਸ ਵਿੱਚ ਉਨ੍ਹਾਂ ਨੇ ਲਿਖਿਆ, "ਧਾਰਵਾੜ ਦੇ ਭਾਜਪਾ ਸਾਂਸਦ ਪ੍ਰਹਿਲਾਦ ਜੋਸ਼ੀ ਵੱਲੋਂ ਦਾਇਰ ਕੀਤੇ ਗਏ ਮਾਣਹਾਨੀ ਦੇ ਮਾਮਲੇ ਵਿੱਚ ਪੱਤਰਕਾਰ ਗ਼ੌਰੀ ਲੰਕੇਸ਼ ਦੋਸ਼ੀ ਸਾਬਤ ਹੋਈ ਸੀ। ਉਮੀਦ ਹੈ ਕਿ ਦੂਜੇ ਪੱਤਰਕਾਰ ਇਸ 'ਤੇ ਧਿਆਨ ਦੇਣਗੇ।"
ਐਕਟਰਸ ਗੁੱਲ ਪਨਾਗ ਦੇ ਇਸੇ ਟਵੀਟ ਤੋਂ ਬਾਅਦ ਕਈ ਯੂਜਰਜ਼ ਨੇ ਆਪਣੀ ਨਾਰਾਜ਼ਗੀ ਜ਼ਾਹਿਰ ਕੀਤੀ ਤੇ ਉਸ ਖ਼ਿਲਾਫ਼ ਕਈ ਟਵੀਟ ਕੀਤੇ। ਯੂਜਰਜ਼ ਨੇ ਗੁੱਲ ਪਲਾਗ ਨੂੰ ਸੁਆਲਾਂ ਦੀ ਝੜੀ ਲੱਗਾ ਦਿੱਤੀ।
ਟਵੀਟ ਵਿੱਚ ਉਸ ਦੀ ਯੂਜਰਜ਼ ਸੁਰੇਸ਼ ਐਨ ਤੇ ਨੁਪੂਰ ਨਾਲ ਇਸ ਮਾਮਲੇ ਵਿੱਚ ਕਾਫ਼ੀ ਬਹਿਸ ਹੋਈ। ਆਖ਼ਰ ਗੁੱਲ ਪਨਾਗ ਨੂੰ ਮਾਫ਼ੀ ਮੰਗਣੀ ਪਈ। ਇਹ ਸਾਰੇ ਟਵੀਟ ਤੁਸੀਂ ਹੇਠ ਦੇਖ ਸਕਦੇ ਹੋ।
ਦੱਸ ਦੇਈਏ ਮੰਗਲਵਾਰ ਨੂੰ ਗ਼ੌਰੀ ਲੰਕੇਸ਼ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਗ਼ੌਰੀ ਲੰਕੇਸ਼ ਹਿੰਦੂਤਵੀ ਫਾਸ਼ੀਵਾਦ ਦੀਆਂ ਮਨੁੱਖਤਾ ਵਿਰੋਧੀ ਸਾਜ਼ਿਸ਼ਾਂ ਵਿਰੁੱਧ ਤੇ ਦੱਬੇ-ਕੁਚਲੇ ਸਮਾਜਿਕ ਹਿੱਸਿਆਂ ਦੇ ਹੱਕ ਵਿੱਚ ਲਗਾਤਾਰ ਧੜੱਲੇ ਨਾਲ ਆਵਾਜ਼ ਉਠਾਉਣ ਵਾਲੀ ਬਹੁਤ ਹੀ ਦਲੇਰ ਤੇ ਬੇਬਾਕ ਸ਼ਖ਼ਸੀਅਤ ਸਨ।
ਇਸੇ ਕਾਰਨ ਲੰਮੇ ਸਮੇਂ ਤੋਂ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਗੁੱਲ ਪਨਾਗ ਨੇ ਕੁਝ ਸਾਲ ਪਹਿਲਾ ਆਮ ਆਦਮੀ ਪਾਰਟੀ ਦੀ ਰਸਮੀ ਰੂਪ ਵਿੱਚ ਮੈਂਬਰਸ਼ਿਪ ਲਈ ਸੀ। ਲੋਕ ਸਭਾ ਚੋਣਾਂ ਦੌਰਾਨ ਉਹ ਚੰਡੀਗੜ੍ਹ ਤੋਂ ਮੈਦਾਨ ਵਿੱਚ ਨਿੱਤਰੀ ਸੀ।
![vral-news](https://static.abplive.com/wp-content/uploads/sites/5/2017/09/08134948/vral-news.jpg)
![viral-news-1-2](https://static.abplive.com/wp-content/uploads/sites/5/2017/09/08134858/viral-news-1-21.jpg)
![gul-panag-nws a](https://static.abplive.com/wp-content/uploads/sites/5/2017/09/08140915/gul-panag-nws-a.jpg)
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਲੁਧਿਆਣਾ
ਮਨੋਰੰਜਨ
ਕਾਰੋਬਾਰ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)