ਸਰਪੰਚ ਦੇ 'ਸਟੈਂਡ' ਮਗਰੋਂ ਦੇਸ਼ ਦੀ ਪਹਿਲੀ SEX SHOP ਮਹੀਨੇ ਬਾਅਦ ਹੀ ਬੰਦ
ਮਹਿਤਾ ਨੇ ਲੌਂਚ ਵੇਲੇ ਦਾਅਵਾ ਕੀਤਾ ਸੀ ਕਿ ਇਹ ਦੇਸ਼ ਦਾ ਪਹਿਲਾ ਲੀਗਲ ਸੈਕਸ ਸਟੋਰ ਹੈ। ਇਸ ਇਲਾਕੇ ਵਿੱਚ ਜਾਇਦਾਦ ਸਭ ਤੋਂ ਮਹਿੰਗੀ ਹੈ ਤੇ ਵੱਡੀ ਗਿਣਤੀ ਵਿੱਚ ਸੈਲਾਨੀ ਇੱਥੇ ਆਉਂਦੇ ਹਨ ਪਰ ਸਥਾਨਕ ਪੰਚਾਇਤ ਨੂੰ ਇਸ 'ਤੇ ਇਤਰਾਜ਼ ਹੋ ਗਿਆ।
ਗੋਆ: ਵੈਲੇਂਟਾਈਨ ਡੇਅ ਮੌਕੇ ਗੋਆ ਦੇ ਕੈਲੰਗੁਟ ਬੀਚ ਨੇੜੇ ਲੌਂਚ ਕੀਤੀ ਗਈ ਸੈਕਸ ਸ਼ਾਪ 'ਕਾਮ ਗਿਜ਼ਮੋਜ਼' ਨੂੰ ਬੰਦ ਕਰ ਦਿੱਤਾ ਗਿਆ ਹੈ। ਕਾਮ ਗਿਜ਼ਮੋਜ਼ ਨੂੰ ਸਥਾਨਕ ਪੰਚਾਇਤ ਨੇ ਵਪਾਰ ਲਾਇਸੰਸ ਨਾ ਹੋਣ ਦਾ ਹਵਾਲਾ ਦਿੰਦਿਆਂ ਬੰਦ ਕਰਵਾ ਦਿੱਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਸਰਪੰਚ ਨੂੰ ਦੁਕਾਨ ਵਿੱਚ ਜਾਰੀ ਗਤੀਵਿਧੀਆਂ ਤੋਂ ਸਖ਼ਤ ਇਤਰਾਜ਼ ਸੀ, ਜਿਸ ਕਾਰਨ ਲੌਂਚ ਤੋਂ ਮਹੀਨਾ ਪੂਰਾ ਹੋਣ ਤੋਂ ਪਹਿਲਾਂ ਹੀ ਇਸ ਦਾ ਸ਼ਟਰ ਬੰਦ ਹੋ ਗਿਆ।
ਦੇਸ਼ ਦਾ ਪਹਿਲਾ ਲੀਗਲ ਅਡਲਟ ਸਟੋਰ
ਦੁਕਾਨ ਦੇ ਸਹਿ-ਸੰਸਥਾਪਕ ਨੀਰਵ ਮਹਿਤਾ ਨੇ ਲੌਂਚ ਵੇਲੇ ਦਾਅਵਾ ਕੀਤਾ ਸੀ ਕਿ ਇਹ ਦੇਸ਼ ਦਾ ਪਹਿਲਾ ਲੀਗਲ ਸੈਕਸ ਸਟੋਰ ਹੈ। ਇਸ ਇਲਾਕੇ ਵਿੱਚ ਜਾਇਦਾਦ ਸਭ ਤੋਂ ਮਹਿੰਗੀ ਹੈ ਤੇ ਵੱਡੀ ਗਿਣਤੀ ਵਿੱਚ ਸੈਲਾਨੀ ਇੱਥੇ ਆਉਂਦੇ ਹਨ ਪਰ ਸਥਾਨਕ ਪੰਚਾਇਤ ਨੂੰ ਇਸ 'ਤੇ ਇਤਰਾਜ਼ ਹੋ ਗਿਆ।
ਸਟੋਰ ਕੋਲ ਲੋੜੀਂਦੇ ਲਾਈਸੰਸ ਨਹੀਂ ਸਨ
ਕੈਲੰਗੁਟ ਪੰਚਾਇਤ ਦੇ ਸਰਪੰਚ ਦਿਨੇਸ਼ ਸਿਮੇਪੁਰਸ਼ਕਰ ਨੇ ਬੁੱਧਵਾਰ ਨੂੰ ਪੱਤਰਕਾਰਾਂ ਨੂੰ ਦੱਸਿਆ ਕਿ ਸੈਕਸ ਸ਼ੌਪ ਕਾਮ ਗਿਜ਼ਮੋਜ਼ ਸਬੰਧੀ ਖ਼ਬਰ ਵਾਇਰਲ ਹੋਣ ਮਗਰੋਂ ਹੀ ਪੰਚਾਇਤ ਕੋਲ ਸ਼ਿਕਾਇਤਾਂ ਪਹੁੰਚਣੀਆਂ ਸ਼ੁਰੂ ਗਈਆਂ ਸਨ। ਉਨ੍ਹਾਂ ਦੱਸਿਆ ਕਿ ਸ਼ਿਕਾਇਤਾਂ ਮਗਰੋਂ ਹੀ ਸਟੋਰ ਮਾਲਕ ਨੂੰ ਦੁਕਾਨ ਬੰਦ ਕਰਨ ਲਈ ਕਿਹਾ ਗਿਆ ਸੀ, ਪਰ ਬਾਅਦ ਵਿੱਚ ਪਤਾ ਲੱਗਿਆ ਕਿ ਉਨ੍ਹਾਂ ਕੋਲ ਤਾਂ ਵਪਾਰ ਕਰਨ ਦਾ ਲਾਇਸੰਸ ਹੀ ਨਹੀਂ।
ਲਾਇਸੰਸ ਪ੍ਰਕਿਰਿਆ ਜਾਰੀ
ਗੋਆ ਵਿੱਚ ਕਾਮ ਗਿਜ਼ਮੋਜ਼ ਤੇ ਕਾਮਕਾਰਟ ਦਾ ਸਾਂਝਾ ਉਪਰਾਲਾ ਹੈ, ਜੋ ਮੁੰਬਈ ਆਧਾਰਤ ਗਿਜ਼ਮੋਜ਼ਵਾਲਾ ਤੇ ਸਾਊਥ ਇੰਡੀਆ ਵਿੱਚ ਕੁੱਲ 10 ਸੈਕਸੂਅਲ ਵੈੱਲਨੈਸ ਸਟੋਰਜ਼ ਦੀ ਚੇਨ ਚਲਾਉਂਦੇ ਹਨ। ਕਾਮਕਾਰਟ ਦੇ ਸੀਈਓ ਗਣੇਸ਼ਨ ਨੇ ਕਿਹਾ ਕਿ ਸਾਡੇ ਟਰੇਡ ਲਾਇਸੰਸ ਦੀ ਪ੍ਰਕਿਰਿਆ ਚੱਲ ਰਹੀ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਉਨ੍ਹਾਂ ਨੂੰ ਪੰਚਾਇਤ ਨਾਲ ਕੰਮ ਕਰਦੇ ਲੋਕਾਂ ਨੇ ਹੀ ਸਲਾਹ ਦਿੱਤੀ ਸੀ ਕਿ ਉਹ ਸਟੋਰ ਖੋਲ੍ਹ ਸਕਦੇ ਹਨ ਅਤੇ ਲਾਇਸੰਸ ਕੁਝ ਹੀ ਦਿਨਾਂ ਵਿੱਚ ਜਾਰੀ ਹੋ ਜਾਵੇਗਾ।
ਉਨ੍ਹਾਂ ਕਿਹਾ ਕਿ ਪੰਚਾਇਤ ਨੇ ਸਾਨੂੰ 13 ਮਾਰਚ ਨੂੰ ਦੁਕਾਨ ਨਾ ਖੋਲ੍ਹਣ ਲਈ ਕਿਹਾ ਇਸ ਲਈ ਅਸੀਂ ਸਟੋਰ ਬੰਦ ਕਰ ਦਿੱਤਾ। ਉਨ੍ਹਾਂ ਕਿਹਾ ਕਿ ਅਸੀਂ ਗੋਆ ਤੋਂ ਬਾਹਰੀ ਹਾਂ ਇਸ ਲਈ ਸੌਖਾ ਟਾਰਗੇਟ ਵੀ ਹਾਂ। ਜ਼ਿਕਰਯੋਗ ਹੈ ਕਿ KamaKart ਦੇ ਚੇਨੰਈ, ਬੇਂਗਲੁਰੂ, ਕੋਚੀ, ਕੋਲੰਬੋ ਤੇ ਕਾਠਮਾਂਡੂ ਵਿੱਚ ਆਊਟਲੈਟ ਹਨ।