ਦਾਲਾਂ ਦੀਆਂ ਵਧ ਰਹੀਆਂ ਕੀਮਤਾਂ ਤੋਂ ਪਰੇਸ਼ਾਨ ਸਰਕਾਰ ਨੇ ਘਟਾਈ ਇੰਪੋਰਟ ਡਿਊਟੀ
ਸਰਕਾਰ ਨੇ ਇਸ ਤੋਂ ਪਹਿਲਾਂ ਜੂਨ 'ਚ ਵੀ ਅਮਰੀਕਾ ਨੂੰ ਛੱਡ ਕੇ ਹੋਰ ਕਿਸੇ ਵੀ ਦੇਸ਼ ਤੋਂ ਦਾਲਾਂ ਦੇ ਆਯਾਤ 'ਤੇ ਡਿਊਟੀ ਘਟਾ ਕੇ ਦਸ ਫੀਸਦੀ ਕਰ ਦਿੱਤੀ ਸੀ। ਅਮਰੀਕਾ ਤੋਂ ਆਉਣ ਵਾਲੀਆਂ ਦਾਲਾਂ ਦੇ ਮਾਮਲੇ 'ਚ ਡਿਊਟੀ 50 ਤੋਂ ਘਟਾ ਕੇ 30 ਫੀਸਦ ਕੀਤੀ ਗਈ ਸੀ।
ਨਵੀਂ ਦਿੱਲੀ: ਦਾਲਾਂ ਦੀ ਵਧਦੀ ਕੀਮਤ ਨੂੰ ਲੈਕੇ ਸਰਕਾਰ ਦੀ ਚਿੰਤਾ ਕਾਫੀ ਵਧ ਗਈ ਹੈ। ਹੁਣ ਸਰਕਾਰ ਨੇ ਦਾਲਾਂ ਦਾ ਭਾਅ ਘਟਾਉਣ ਲਈ ਆਯਾਤ ਸ਼ੁਲਕ 'ਚ ਕਟੌਤੀ ਦਾ ਫੈਸਲਾ ਕੀਤਾ ਹੈ। ਸਰਕਾਰ ਨੇ ਘਰੇਲੂ ਬਜ਼ਾਰ 'ਚ ਦਾਲਾਂ ਦੀ ਉਪਲਬਧਤਾ ਵਧਾਉਣ ਲਈ ਇੰਪੋਰਟ ਡਿਊਟੀ 'ਚ ਕਟੌਤੀ ਦਾ ਫੈਸਲਾ ਕੀਤਾ ਹੈ। ਆਪਣੇ ਪਹਿਲੇ ਕਦਮ ਦੇ ਤਹਿਤ ਸਰਕਾਰ ਨੇ ਮਸਰਾਂ ਦੀ ਦਾਲ ਦੀ ਇੰਪੋਰਟ ਡਿਊਟੀ 20 ਫੀਸਦ ਘਟਾ ਦਿੱਤੀ ਹੈ।
ਪੀਟੀਆਈ ਦੀ ਖਬਰ ਮੁਤਾਬਕ ਅਮਰੀਕਾ ਨੂੰ ਛੱਡ ਕੇ ਦੂਜੇ ਦੇਸ਼ਾਂ ਤੋਂ ਮਸੁਰ ਦਾਲ 'ਤੇ ਆਯਾਤ ਫੀਸ 30 ਫੀਸਦ ਤੋਂ ਘਟਾ ਕੇ 10 ਫੀਸਦ ਕਰ ਦਿੱਤੀ ਹੈ। ਅਮਰੀਕਾ ਤੋਂ ਮਸੁਰ ਦੇ ਆਯਾਤ ਮਾਮਲੇ 'ਚ ਪਹਿਲਾ ਡਿਊਟੀ 50 ਫੀਸਦ ਸੀ ਪਰ ਹੁਣ ਇਸ ਨੂੰ ਘਟਾ ਕੇ 20 ਫੀਸਦ ਕਰ ਦਿੱਤਾ ਗਿਆ ਹੈ।
ਸਰਕਾਰ ਨੇ ਇਸ ਤੋਂ ਪਹਿਲਾਂ ਜੂਨ 'ਚ ਵੀ ਅਮਰੀਕਾ ਨੂੰ ਛੱਡ ਕੇ ਹੋਰ ਕਿਸੇ ਵੀ ਦੇਸ਼ ਤੋਂ ਦਾਲਾਂ ਦੇ ਆਯਾਤ 'ਤੇ ਡਿਊਟੀ ਘਟਾ ਕੇ ਦਸ ਫੀਸਦੀ ਕਰ ਦਿੱਤੀ ਸੀ। ਅਮਰੀਕਾ ਤੋਂ ਆਉਣ ਵਾਲੀਆਂ ਦਾਲਾਂ ਦੇ ਮਾਮਲੇ 'ਚ ਡਿਊਟੀ 50 ਤੋਂ ਘਟਾ ਕੇ 30 ਫੀਸਦ ਕੀਤੀ ਗਈ ਸੀ।
ਦਾਲਾਂ ਦਾ ਸਭ ਤੋਂ ਵੱਡਾ ਆਯਾਤਕ ਹੈ ਭਾਰਤ
ਭਾਰਤ ਦਾਲਾਂ ਦਾ ਸਭ ਤੋਂ ਵੱਡਾ ਉਪਭੋਗਤਾ ਅਤੇ ਆਯਾਤ ਕਰਨ ਵਾਲਾ ਦੇਸ਼ ਹੈ। ਪਰ ਲੌਕਡਾਊਨ ਤੋਂ ਬਾਅਦ ਦਾਲਾਂ ਦੇ ਭਾਅ ਤੇਜ਼ੀ ਨਾਲ ਵਧ ਰਹੇ ਹਨ। ਹੁਣ ਤਕ ਕਿਸੇ ਵੀ ਤਰ੍ਹਾਂ ਦਾਲਾਂ ਦੇ ਭਾਅ ਕਰੀਬ 30 ਫੀਸਦ ਵਧ ਗਏ ਹਨ। ਪਿਛਲੇ ਸਾਲ ਦੇ ਇਸ ਸਮੇਂ ਦੇ ਮੁਕਾਬਲੇ ਦਾਲਾਂ ਦੀ ਕੀਮਤ 'ਚ 20 ਤੋਂ 30 ਫੀਸਦ ਦਾ ਇਜ਼ਾਫਾ ਹੋ ਚੁੱਕਾ ਹੈ।
ਦਿੱਲੀ ਐਨਸੀਆਰ ਮਾਰਕਿਟ 'ਚ ਖੁਦਰਾ ਦੁਕਾਨਦਾਰ ਦਾਲਾਂ ਦੇ ਘੱਟ ਉਤਪਾਦਨ ਦਾ ਹਵਾਲਾ ਦੇਕੇ ਕੀਮਤਾਂ ਵਧਾ ਰਹੇ ਹਨ। ਪਿਛਲੇ ਕੁਝ ਸਮੇਂ ਤੋਂ ਦਾਲਾਂ ਦੀ ਕੀਮਤ ਪ੍ਰਤੀ ਕਿਲੋ 15 ਤੋਂ 20 ਰੁਪਏ ਤਕ ਵਧ ਚੁੱਕੀ ਹੈ। ਪਿਛਲੇ ਸਾਲ ਇਸ ਮਿਆਦ 'ਚ ਛੋਲਿਆਂ ਦੀ ਦਾਲ ਦੀ ਕੀਮਤ 70-80 ਰੁਪਏ ਪ੍ਰਤੀ ਕਿੱਲੋ ਸੀ। ਪਰ ਇਸ ਵਾਰ ਇਹ 100 ਰੁਪਏ ਤੋਂ ਜ਼ਿਆਦਾ ਹੋ ਚੁੱਕੀ ਹੈ। ਅਰਹਰ ਦਾਲ 100 ਰੁਪਏ ਪ੍ਰਤੀ ਕਿੱਲੋ ਵਿਕ ਰਹੀ ਹੈ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ