Farmers Protest: ਸਤਿਆਪਾਲ ਮਲਿਕ ਨੇ ਕਿਸਾਨ ਅੰਦੋਲਨ ਕਰਕੇ ਕੇਂਦਰ ਨੂੰ ਸੁਣਾਈਆੰ ਖਰੀਆੰ-ਖਰੀਆੰ
Governor of Meghalaya Satyapal Malik: ਸੱਤਿਆਪਾਲ ਮਲਿਕ ਨੇ ਦਾਅਵਾ ਕੀਤਾ ਕਿ ਸੈਨਾ ਨੇ ਕੇਂਦਰੀ ਕਾਨੂੰਨਾਂ 'ਤੇ ਅੰਦੋਲਨ ਦਾ ਪ੍ਰਭਾਵ ਮਹਿਸੂਸ ਕੀਤਾ ਹੈ ਕਿਉਂਕਿ ਕਿਸਾਨਾਂ ਦੇ ਪੁੱਤਰ ਵੀ ਫੌਜ ਵਿੱਚ ਸੇਵਾ ਕਰਦੇ ਹਨ।
Farmers Protest: ਮੇਘਾਲਿਆ ਦੇ ਰਾਜਪਾਲ ਸੱਤਿਆ ਪਾਲ ਮਲਿਕ ਨੇ ਐਤਵਾਰ ਨੂੰ ਐਲਾਨ ਕੀਤਾ ਕਿ ਉਹ ਕਿਸਾਨ ਅੰਦੋਲਨ ਦਾ ਸਮਰਥਨ ਕਰਨ ਲਈ ਅਹੁਦਾ ਛੱਡਣ ਲਈ ਤਿਆਰ ਹਨ। ਉਨ੍ਹਾਂ ਕਿਹਾ ਕਿ ਦਿੱਲੀ ਦੇ ਨੇਤਾ "ਕੁੱਤੇ ਦੇ ਮਰਨ 'ਤੇ ਵੀ ਸੋਗ ਕਰਦੇ ਹਨ", ਪਰ ਉਨ੍ਹਾਂ ਨੂੰ ਕਿਸਾਨਾਂ ਦੀ ਮੌਤ ਦੀ ਕੋਈ ਪ੍ਰ੍ਵਾਹ ਨਹੀਂ ਹੈ। ਮਲਿਕ ਨੇ ਕੇਂਦਰੀ ਵਿਸਟਾ ਪੁਨਰ ਵਿਕਾਸ ਯੋਜਨਾ ਦੀ ਵੀ ਆਲੋਚਨਾ ਕਰਦਿਆਂ ਕਿਹਾ ਕਿ ਨਵੀਂ ਸੰਸਦ ਦੀ ਇਮਾਰਤ ਨਾਲੋਂ ਵਿਸ਼ਵ ਪੱਧਰੀ ਕਾਲਜ ਬਣਾਉਣਾ ਬਿਹਤਰ ਹੋਵੇਗਾ।
ਮਲਿਕ ਮੋਦੀ ਦੇ ਕਾਰਜਕਾਲ 'ਚ ਜੰਮੂ-ਕਸ਼ਮੀਰ, ਗੋਆ ਅਤੇ ਮੇਘਾਲਿਆ ਦੇ ਰਾਜਪਾਲ ਬਣ ਚੁੱਕੇ ਹਨ। ਜੈਪੁਰ 'ਚ ਗਲੋਬਲ ਜਾਟ ਸੰਮੇਲਨ ਨੂੰ ਸੰਬੋਧਨ ਕਰਦੇ ਹੋਏ ਮਲਿਕ ਨੇ ਕਿਹਾ ਕਿ ਕਿਸਾਨਾਂ ਦੇ ਮੁੱਦੇ 'ਤੇ ਦਿੱਲੀ ਦੇ ਨੇਤਾਵਾਂ ਨੂੰ ਨਿਸ਼ਾਨਾ ਬਣਾਉਣ ਲਈ ਉਹ ਆਪਣਾ ਰਾਜਪਾਲ ਦਾ ਅਹੁਦਾ ਗੁਆਉਣ ਤੋਂ ਡਰਨ ਵਾਲੇ ਨਹੀਂ ਹਨ।,,, ਰਾਜਪਾਲ ਨੂੰ ਹਟਾਇਆ ਨਹੀਂ ਜਾ ਸਕਦਾ ਪਰ ਮੇਰੇ ਕੁਝ ਸ਼ੁਭਚਿੰਤਕ ਹਨ ਜੋ ਇਸ ਭਾਲ 'ਚ ਰਹਿੰਦੇ ਹਨ ਕਿ ਇਹ ਕੁਝ ਬੋਲ ਅਤੇ ਇਸ ਨੂੰ ਹਟਾਇਆ ਜਾਵੇ। ਦਿੱਲੀ ਵਿੱਚ ‘ਦੋ-ਤਿੰਨ’ ਆਗੂਆਂ ਨੇ ਉਨ੍ਹਾਂ ਨੂੰ ਗਵਰਨਰ ਬਣਾਇਆ। ਜਿਸ ਦਿਨ ਉਹ ਕਹਿੰਦੇ ਹਨ ਕਿ ਉਨ੍ਹਾਂ ਨੂੰ ਕੋਈ ਸਮੱਸਿਆ ਹੈ ਅਤੇ ਮੈਨੂੰ ਅਹੁਦਾ ਛੱਡਣ ਲਈ ਕਹਿਣਗੇ, ਮੈਂ ਇੱਕ ਮਿੰਟ ਨਹੀਂ ਲਵਾਂਗਾ।"
"ਅਤੀਤ ਵਿੱਚ ਕਦੇ ਵੀ ਅਜਿਹਾ ਅੰਦੋਲਨ ਨਹੀਂ ਹੋਇਆ ਜਿਸ ਵਿੱਚ 600 ਲੋਕ ਮਾਰੇ ਗਏ ਹੋਣ"
ਮਲਿਕ ਨੇ ਕਿਹਾ, ''ਮੈਂ ਜਨਮ ਤੋਂ ਗਵਰਨਰ ਨਹੀਂ ਹਾਂ। ਮੇਰੇ ਕੋਲ ਜੋ ਵੀ ਹੈ ਮੈਂ ਉਹ ਗੁਆਉਣ ਲਈ ਹਮੇਸ਼ਾ ਤਿਆਰ ਹਾਂ ਪਰ ਮੈਂ ਆਪਣੀ ਵਚਨਬੱਧਤਾ ਨੂੰ ਨਹੀਂ ਛੱਡ ਸਕਦਾ। ਮੈਂ ਅਹੁਦਾ ਛੱਡ ਸਕਦਾ ਹਾਂ ਪਰ ਕਿਸਾਨਾਂ ਨੂੰ ਦੁਖੀ ਅਤੇ ਹਾਰਦੇ ਨਹੀਂ ਦੇਖ ਸਕਦਾ। ਦੇਸ਼ ਵਿੱਚ ਕਦੇ ਵੀ ਅਜਿਹਾ ਅੰਦੋਲਨ ਨਹੀਂ ਹੋਇਆ ਜਿਸ ਵਿੱਚ 600 ਲੋਕ ਮਾਰੇ ਗਏ ਹੋਣ।" ਉਨ੍ਹਾਂ ਦਾ ਇਸ਼ਾਰਾ ਉਨ੍ਹਾਂ ਪ੍ਰਦਰਸ਼ਨਕਾਰੀ ਕਿਸਾਨਾਂ ਦੀ ਮੌਤ ਵੱਲ ਸੀ ਜੋ ਕੇਂਦਰ ਦੇ ਖੇਤੀ ਕਾਨੂੰਨਾਂ ਵਿਰੁੱਧ ਮਹੀਨਿਆਂ ਤੋਂ ਦਿੱਲੀ ਦੀਆਂ ਸਰਹੱਦਾਂ 'ਤੇ ਪ੍ਰਦਰਸ਼ਨ ਕਰ ਰਹੇ ਸੀ।
ਇਹ ਵੀ ਪੜ੍ਹੋ: Team India Out of T20 WC: ਅਫਗਾਨਿਸਤਾਨ ਦੀ ਹਾਰ ਨਾਲ ਟੁੱਟਿਆ ਕਰੋੜਾਂ ਭਾਰਤੀਆਂ ਦਾ ਸੁਪਨਾ, 9 ਸਾਲ ਬਾਅਦ ਟੀਮ ਇੰਡੀਆ ਨਾਲ ਹੋਇਆ ਅਜਿਹਾ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: