ਪੜਚੋਲ ਕਰੋ
Advertisement
(Source: ECI/ABP News/ABP Majha)
GST Council Meeting: 27 ਅਗਸਤ ਨੂੰ GST Council ਦੀ 41ਵੀਂ ਮੀਟਿੰਗ, ਮਹਿੰਗੇ ਪੈ ਸਕਦੇ ਹਨ ਪਾਨ ਮਸਾਲਾ-ਸਿਗਰੇਟ ਪੰਜਾਬ ਨੇ ਵੀ ਦਿੱਤਾ ਸੁਝਾਅ
GST Council Meeting: 41ਵੀਂ ਜੀਐਸਟੀ ਕੌਂਸਲ ਦੀ ਬੈਠਕ 27 ਅਗਸਤ ਨੂੰ ਹੋ ਸਕਦੀ ਹੈ। ਇਸ ਬੈਠਕ ਵਿਚ ਪਾਨ ਮਸਾਲਾ-ਸਿਗਰੇਟ 'ਤੇ ਸੈੱਸ ਵਧਾਉਣ ਦਾ ਫੈਸਲਾ ਲਿਆ ਜਾ ਸਕਦਾ ਹੈ।
ਨਵੀਂ ਦਿੱਲੀ: ਵਸਤੂਆਂ ਅਤੇ ਸੇਵਾਵਾਂ ਟੈਕਸ ਕੌਂਸਲ ਦੀ 41ਵੀਂ ਬੈਠਕ 27 ਅਗਸਤ ਨੂੰ ਹੋ ਸਕਦੀ ਹੈ। ਜੀਐਸਟੀ ਕੌਂਸਲ ਦੀ ਇਸ ਬੈਠਕ ਦਾ ਇਕਮਾਤਰ ਏਜੰਡਾ ਮੁਆਵਜ਼ੇ ਦੀਆਂ ਜ਼ਰੂਰਤਾਂ ਦੀ ਪੂਰਤੀ ਲਈ ਉਪਾਵਾਂ ‘ਤੇ ਹੋਵੇਗਾ। ਇਸ ਤੋਂ ਇਲਾਵਾ ਮੀਟਿੰਗ ਵਿੱਚ ਮੁਆਵਜ਼ਾ ਫੰਡ ਵਧਾਉਣ ਲਈ ਤਿੰਨ ਚੋਟੀ ਦੇ ਸੁਝਾਵਾਂ ‘ਤੇ ਵਿਚਾਰ ਵਟਾਂਦਰੇ ਦੀ ਵੀ ਉਮੀਦ ਕੀਤੀ ਜਾਂਦੀ ਹੈ।
ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ, ਕੁਝ ਸੂਬਿਆਂ ਨੇ ਜੀਐਸਟੀ ਕਾਉਂਸਲ ਦੀ ਬੈਠਕ ਵਿੱਚ ਸਿਨ ਗੁਡਜ਼ 'ਤੇ ਸੈੱਸ ਵਧਾਉਣ ਦੇ ਪ੍ਰਸਤਾਵ 'ਤੇ ਵਿਚਾਰ ਕੀਤੇ ਜਾਣ ਦੀ ਸੰਭਾਵਨਾ ਹੈ। ਪੰਜਾਬ, ਛੱਤੀਸਗੜ੍ਹ, ਬਿਹਾਰ, ਗੋਆ, ਦਿੱਲੀ ਵਰਗੇ ਸੂਬੇ ਇਸ ਵਿੱਚ ਸ਼ਾਮਲ ਹਨ। ਦੱਸ ਦਈਏ ਕਿ ਜੇਕਰ ਅਜਿਹਾ ਹੁੰਦਾ ਹੈ, ਤਾਂ ਸਿਗਰੇਟ, ਪਾਨ ਮਸਾਲਾ ਮਹਿੰਗਾ ਹੋ ਜਾਵੇਗਾ।
ਦੱਸ ਦਈਏ ਕਿ ਇਸ ਸਮੇਂ ਪਾਨ ਮਸਾਲਾ 'ਤੇ 100 ਪ੍ਰਤੀਸ਼ਤ ਸੈੱਸ ਲੱਗਦਾ ਹੈ ਅਤੇ ਸੈੱਸ ਨਿਯਮਾਂ ਅਨੁਸਾਰ ਸੈੱਸ ਨੂੰ 130 ਪ੍ਰਤੀਸ਼ਤ ਤੱਕ ਵਧਾਇਆ ਜਾ ਸਕਦਾ ਹੈ। ਜਿਸਦਾ ਅਰਥ ਹੈ ਕਿ ਜੇ ਜੀਐਸਟੀ ਕੌਂਸਲ ਇਹ ਫੈਸਲਾ ਲੈਂਦੀ ਹੈ ਤਾਂ ਪੈਨ ਮਸਾਲੇ ਉੱਤੇ 30 ਪ੍ਰਤੀਸ਼ਤ ਸੈੱਸ ਦੀ ਦਰ ਹੋਵੇਗੀ। ਇਸੇ ਤਰ੍ਹਾਂ, ਏਰੀਟੇਡ ਡ੍ਰਿੰਕ 'ਤੇ 12 ਪ੍ਰਤੀਸ਼ਤ ਦੇ ਸੈੱਸ ਲੱਗਦਾ ਹੈ ਅਤੇ ਕਾਨੂੰਨ ਵਿਚ ਸੈੱਸ ਦੀ ਅਧਿਕਤਮ ਸੀਮਾ 15 ਫੀਸਦ ਹੈ, ਇਸ ਲਈ ਜੇਕਰ ਕੌਂਸਲ ਫੈਸਲਾ ਲੈਂਦੀ ਹੈ ਤਾਂ 3 ਪ੍ਰਤੀਸ਼ਤ ਵਾਧੂ ਸੈੱਸ ਜੋੜਿਆ ਜਾ ਸਕਦਾ ਹੈ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
ਮੌਜੂਦਾ ਜੀਐਸਟੀ ਰੇਟ ਢਾਂਚੇ ਮੁਤਾਬਕ, ਕੁਝ ਸਿਨ ਗੁਡਜ਼, ਜਿਨ੍ਹਾਂ 'ਚ ਸਿਗਰੇਟ, ਪਾਨ ਮਸਾਲਾ ਅਤੇ ਏਰੀਟੇਡ ਡ੍ਰਿੰਕ ਸਮੇਤ ਸੈੱਸ ਲੱਗਦਾ ਹੈ। ਸਿਨ ਗੁਡਜ਼ ਤੋਂ ਇਲਾਵਾ ਕਾਰਾਂ ਵਰਗੇ ਲਗਜ਼ਰੀ ਉਤਪਾਦਾਂ 'ਤੇ ਵੀ ਸੈੱਸ ਲਗਾਇਆ ਜਾਂਦਾ ਹੈ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਆਈਪੀਐਲ
ਕ੍ਰਿਕਟ
ਪੰਜਾਬ
ਦੇਸ਼
Advertisement