ਪੜਚੋਲ ਕਰੋ
Advertisement
ਗੁਰਨਾਮ ਚੜੂਨੀ ਦਾ ਐਲਾਨ, 'ਮਿਸ਼ਨ ਪੰਜਾਬ' ਜਾਰੀ ਰਹੇਗਾ, ਕਿਸਾਨਾਂ ਦੇ ਵੱਡੇ ਕਾਫਲੇ ਨਾਲ ਦਿੱਲੀ ਰਵਾਨਾ
ਸੰਯੁਕਤ ਕਿਸਾਨ ਮੋਰਚੇ ਵੱਲੋਂ ਹਰਿਆਣਾ ਦੇ ਕਿਸਾਨ ਲੀਡਰ ਗੁਰਨਾਮ ਚੜੂਨੀ ਨੂੰ 15 ਦਿਨਾਂ ਲਈ ਸਸਪੈਂਡ ਕਰ ਦਿੱਤਾ ਗਿਆ ਸੀ। ਇਸ ਦੇ ਦੋ ਹਫ਼ਤੇ ਮਗਰੋਂ ਅੱਜ ਗੁਰਨਾਮ ਚੜੂਨੀ ਨੇ ਕਿਹਾ ਕਿ ਮਿਸ਼ਨ ਪੰਜਾਬ ਜਾਰੀ ਰਹੇਗਾ।
ਰੌਬਟ ਦੀ ਰਿਪੋਰਟ
ਚੰਡੀਗੜ੍ਹ: ਸੰਯੁਕਤ ਕਿਸਾਨ ਮੋਰਚੇ ਵੱਲੋਂ ਹਰਿਆਣਾ ਦੇ ਕਿਸਾਨ ਲੀਡਰ ਗੁਰਨਾਮ ਚੜੂਨੀ ਨੂੰ 15 ਦਿਨਾਂ ਲਈ ਸਸਪੈਂਡ ਕਰ ਦਿੱਤਾ ਗਿਆ ਸੀ। ਇਸ ਦੇ ਦੋ ਹਫ਼ਤੇ ਮਗਰੋਂ ਅੱਜ ਗੁਰਨਾਮ ਚੜੂਨੀ ਨੇ ਕਿਹਾ ਕਿ ਮਿਸ਼ਨ ਪੰਜਾਬ ਜਾਰੀ ਰਹੇਗਾ। ਉਨ੍ਹਾਂ ਕਿਹਾ ਕਿ ਅੰਦੋਲਨ ਨੂੰ ਦੋ ਹਿੱਸਿਆਂ ਵਿੱਚ ਵੰਡੇ ਜਾਣ ਤੋਂ ਰੋਕਣ ਲਈ ਸੰਯੁਕਤ ਕਿਸਾਨ ਮੋਰਚੇ ਦੀ ਸਜ਼ਾ ਭੁਗਤੀ ਹੈ।
ਚੜੂਨੀ ਨੇ ਕਿਹਾ, "ਭਾਜਪਾ ਨੂੰ ਹਰਾਉਣ ਨਾਲ ਖੇਤੀ ਕਾਨੂੰਨ ਵਾਪਸ ਨਹੀਂ ਹੋਣਗੇ। ਜੇ ਵਾਪਸ ਵੀ ਹੋਏ ਤਾਂ ਡੈੱਥ ਵਰੰਟ ਕੈਂਸਲ ਨਹੀਂ ਹੋਏਗਾ, ਵੈਂਟੀਲੇਟਰ ਤੋਂ ਨਹੀਂ ਹਟਾਂਗੇ। ਕਿਸਾਨਾਂ ਦੇ ਸੰਪੂਰਨ ਇਲਾਜ ਲਈ ਲੁਟੇਰੇ ਗਰੋਹ ਨੂੰ ਵੋਟ ਨਾ ਦੇ ਕੇ ਸੱਤਾ ਖੋਹਣੀ ਪਵੇਗੀ।" ਚੜੂਨੀ ਨੇ ਅੱਗੇ ਕਿਹਾ, "ਸੱਤਾ ਵਿੱਚ ਆਉਣ ਮਗਰੋਂ ਹੀ ਕਿਸਾਨਾਂ ਦਾ ਭਲਾ ਹੋ ਸਕਦਾ ਹੈ। ਕੁਝ ਗੱਲਾਂ ਅਜਿਹੀਆਂ ਹਨ ਜਿਸ ਤੇ ਬੋਲੋ ਤਾਂ ਗਲਤ ਨਾ ਬੋਲੋ ਤਾਂ ਵੀ ਗਲਤ।"
ਦੱਸ ਦੇਈਏ ਕਿ ਦਿੱਲੀ ਮੋਰਚੇ ਲਈ ਗੁਰਨਾਮ ਚੜੂਨੀ ਦੀ ਅਗਵਾਈ ਹੇਠ ਇੱਕ ਹੋਰ ਜੱਥਾ ਅੱਜ ਰੋਹਦ ਟੋਲ ਤੋਂ ਰਵਾਨਾ ਹੋਇਆ ਹੈ। ਚੜੂਨੀ ਨੇ ਇਸ ਦੌਰਾਨ ਕਿਹਾ ਕਿ ਇਸ ਕਾਫਲੇ ਦੇ ਦੋ ਸੰਦੇਸ਼ ਹਨ। ਪਹਿਲਾ ਸਰਕਾਰ ਲਈ ਕਿ ਅੰਦੋਲਨ ਅਜੇ ਮੁੱਕਾ ਨਹੀਂ ਹੈ ਤੇ ਦੂਜਾ ਸੰਦੇਸ਼ ਕਿਸਾਨਾਂ ਲਈ ਹੈ ਕਿ ਅੰਦੋਲਨ ਨਾਲ ਜੁੜੇ ਰਹਿਣਾ ਹੈ।
ਸੰਯੁਕਤ ਕਿਸਾਨ ਮੋਰਚੇ ਵੱਲੋਂ ਐਲਾਨ ਕੀਤਾ ਗਿਆ ਹੈ ਕਿ ਕਿਸਾਨ ਭਾਜਪਾ ਦੀ ਤਿਰੰਗਾ ਯਾਤਰਾ ਦਾ ਵਿਰੋਧ ਨਹੀਂ ਕਰਨਗੇ। ਇਸ ਦੌਰਾਨ ਚੜੂਨੀ ਨੇ ਕਿਹਾ ਕਿ "ਤਿਰੰਗਾ ਯਾਤਰਾ ਦੇ ਬਹਾਨੇ ਬੀਜੇਪੀ ਕਿਸਾਨਾਂ ਨਾਲ ਟਕਰਾਉਣ ਦਾ ਬਹਾਨਾ ਲੱਭ ਰਹੀ ਹੈ। ਉਨ੍ਹਾਂ ਦੀ ਇਸ ਯਾਤਾਰ ਦੇ ਬਹਾਨੇ ਪਿੰਡਾਂ ਵਿੱਚ ਵੜਨ ਦੀ ਯੋਜਨਾ ਹੈ।"
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਸਿੱਖਿਆ
ਪੰਜਾਬ
ਪੰਜਾਬ
Advertisement