Vande Bharat Express Inauguration: ਪੀਐਮ ਮੋਦੀ ਇਸ ਦਿਨ ਕਰਨਗੇ ਗੁਆਹਾਟੀ-ਨਿਊ ਜਲਪਾਈਗੁੜੀ ਵੰਦੇ ਭਾਰਤ ਦਾ ਉਦਘਾਟਨ
Vande Bharat Express Inauguration: ਗੁਆਹਾਟੀ-ਨਿਊ ਜਲਪਾਈਗੁੜੀ ਵੰਦੇ ਭਾਰਤ ਪੰਜ ਸਟੇਸ਼ਨਾਂ ‘ਤੇ ਰੁਕੇਗੀ। ਇਨ੍ਹਾਂ ਸਟੇਸ਼ਨਾਂ ਦੇ ਨਾਂ ਹਨ ਅਲੀਪੁਰਦੁਆਰ, ਕੋਕਰਾਝਾਰ, ਨਿਊ ਬੋਂਗਾਈਗਾਂਓ ਅਤੇ ਕਾਮੱਖਿਆ।
Vande Bharat Express Inauguration: ਪ੍ਰਧਾਨ ਮੰਤਰੀ ਨਰਿੰਦਰ ਮੋਦੀ 25 ਮਈ ਨੂੰ ਨੋਰਥ ਈਸਟ ਨੂੰ ਇੱਕ ਹੋਰ ਸੌਗਾਤ ਦੇਣ ਵਾਲੇ ਹਨ। ਪੀਐਮ ਮੋਦੀ 25 ਮਈ ਨੂੰ ਗੁਆਹਾਟੀ-ਨਿਊ ਜਲਪਾਈਗੁੜੀ ਵੰਦੇ ਭਾਰਤ ਦਾ ਉਦਘਾਟਨ ਕਰਨਗੇ। ਇਹ ਨਵੀਂ ਵੰਦੇ ਭਾਰਤ ਟ੍ਰੇਨ ਗੁਆਹਾਟੀ-ਨਿਊ ਜਲਪਾਈਗੁੜੀ ਵਿਚਕਾਰ ਚਲੇਗੀ। ਦੱਸ ਦਈਏ ਕਿ ਉੱਤਰੀ ਸੀਮਾਂਤ ਰੇਲਵੇ, ਕਟਿਹਾਰ ਡਿਵਿਜਨ ਦੇ ADRM ਸੰਜੇ ਚਿਲਵਾਰਵਾਰ ਨੇ ਦੱਸਿਆ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀਡੀਓ ਕਾਨਫਰੰਸਿੰਗ ਰਾਹੀਂ ਵੰਦੇ ਭਾਰਤ ਟ੍ਰੇਨ ਨੂੰ ਹਰੀ ਝੰਡੀ ਦਿਖਾਉਣਗੇ।
ਗੁਆਹਾਟੀ-ਨਿਊ ਜਲਪਾਈਗੁੜੀ ਵੰਦੇ ਭਾਰਤ ਟ੍ਰੇਨ ਦਾ ਸਮਾਂ
ਗੁਆਹਾਟੀ-ਨਿਊ ਜਲਪਾਈਗੁੜੀ ਵੰਦੇ ਭਾਰਤ ਟ੍ਰੇਨ ਜਲਪਾਈਗੁੜੀ ਤੋਂ ਸਵੇਰੇ 6:10 ਵਜੇ ਰਵਾਨਾ ਹੋਵੇਗੀ। ਫਿਰ 7:56 ਵਜੇ ਨਿਊ ਅਲੀਪੁਰਦੁਆਰ ਪਹੁੰਚੇਗੀ। 8:50 ਵਜੇ ਕੋਕਰਾਝਾਰ ਪਹੁੰਚੇਗੀ ਅਤੇ 9:36 ਵਜੇ ਟ੍ਰੇਨ ਨਿਊ ਬੋਂਗਾਈਗਾਂਓ ਪਹੁੰਚੇਗੀ। 11:45 ਵਜੇ ਕਾਮੱਖਿਆ ਅਤੇ ਆਖਰੀ ਰੇਲ 12 ਵਜੇ ਗੁਆਹਾਟੀ ਪਹੁੰਚੇਗੀ।
ਇਹ ਵੀ ਪੜ੍ਹੋ: Russia Conquered Bakhmut: ਰੂਸੀ ਫੌਜ ਨੇ ਯੂਕਰੇਨ ਤੋਂ ਖੋਹਿਆ ਬਖਮੁਤ ਸ਼ਹਿਰ, ਰਾਸ਼ਟਰਪਤੀ ਜ਼ੇਲੇਨਸਕੀ ਨੇ ਕੀਤੀ ਪੁਸ਼ਟੀ
ਕਟਿਹਾਰ, ਉੱਤਰ ਪੂਰਬ ਫਰੰਟੀਅਰ ਦੇ ਐਡੀਸ਼ਨਲ ਡਿਵੀਜ਼ਨਲ ਰੇਲਵੇ ਮੈਨੇਜਰ ਸੰਜੇ ਚਿਲਵਰਵਾਰ ਨੇ ਦੱਸਿਆ ਕਿ ਉੱਤਰ-ਪੂਰਬੀ ਭਾਰਤ ਨੂੰ ਛੇਤੀ ਹੀ ਨਵੀਂ ਜਲਪਾਈਗੁੜੀ ਤੋਂ ਗੁਹਾਟੀ ਵਿਚਕਾਰ ਚੱਲਣ ਵਾਲੀ ਪਹਿਲੀ ਵੰਦੇ ਭਾਰਤ ਐਕਸਪ੍ਰੈਸ ਟਰੇਨ ਮਿਲੇਗੀ। ਇਹ ਟ੍ਰੇਨ (ਅੱਪ-22227-ਡਾਊਨ-22228) ਨਿਊ ਜਲਪਾਈਗੁੜੀ ਤੋਂ ਗੁਆਹਾਟੀ ਵਿਚਕਾਰ ਹਫ਼ਤੇ ਵਿੱਚ ਛੇ ਦਿਨ ਚੱਲੇਗੀ, ਜੋ 6 ਘੰਟਿਆਂ ਵਿੱਚ ਲਗਭਗ 410 ਕਿਲੋਮੀਟਰ ਦੀ ਦੂਰੀ ਤੈਅ ਕਰੇਗੀ। ਟਰੇਨ ਸਿਲੀਗੁੜੀ ਦੇ ਨਿਊ ਜਲਪਾਈਗੁੜੀ ਤੋਂ ਰਵਾਨਾ ਹੋਵੇਗੀ ਅਤੇ ਅਸਾਮ ਦੇ ਗੁਹਾਟੀ ਪਹੁੰਚੇਗੀ।
ਉੜੀਸਾ ਦੀ ਪਹਿਲੀ ਵੰਦੇ ਭਾਰਤ ਟ੍ਰੇਨ ਦੀ ਸ਼ੁਰੂਆਤ ਤੋਂ ਬਾਅਦ ਕੇਂਦਰੀ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨੇ ਦੱਸਿਆ ਕਿ ਪੀ.ਐਮ ਮੋਦੀ ਨੇ ਟੀਚਾ ਰੱਖਿਆ ਹੈ ਕਿ ਵੰਦੇ ਭਾਰਤ ਇਸ ਸਾਲ ਜੂਨ ਤੱਕ ਲਗਭਗ ਸਾਰੇ ਰਾਜਾਂ ਤੱਕ ਪਹੁੰਚ ਜਾਵੇ।
ਰੇਲ ਮੰਤਰੀ ਨੇ ਕਿਹਾ ਕਿ ਉੱਤਰਾਖੰਡ ਦੀ ਰਾਜਧਾਨੀ ਦੇਹਰਾਦੂਨ ਲਈ ਜਲਦੀ ਹੀ ਵੰਦੇ ਭਾਰਤ ਟਰੇਨ ਸ਼ੁਰੂ ਹੋ ਸਕਦੀ ਹੈ। ਇਸ ਤੋਂ ਬਾਅਦ ਗੁਆਹਾਟੀ 'ਚ ਟ੍ਰਾਇਲ ਰਨ ਸ਼ੁਰੂ ਹੋਵੇਗਾ। ਅਸ਼ਵਨੀ ਵੈਸ਼ਨਵ ਨੇ ਦੱਸਿਆ ਕਿ 'ਓਡੀਸ਼ਾ 'ਚ ਦੂਜੀ ਵੰਦੇ ਭਾਰਤ ਐਕਸਪ੍ਰੈਸ ਟਰੇਨ ਪੁਰੀ-ਭੁਵਨੇਸ਼ਵਰ-ਕਟਕ-ਅੰਗੁਲ-ਰੂਰਕੇਲਾ ਰੂਟ 'ਤੇ ਚੱਲ ਸਕਦੀ ਹੈ।'