PM Modi Papua New Guinea Visit: ਪਾਪੂਆ ਨਿਊ ਗਿਨੀ ਪਹੁੰਚੇ ਪ੍ਰਧਾਨ ਮੰਤਰੀ ਮੋਦੀ, PM ਜੇਮਸ ਮਾਰਪੇ ਨੇ ਪੈਰਾਂ ਨੂੰ ਹੱਥ ਲਾ ਕੇ ਕੀਤਾ ਸਵਾਗਤ
PM Modi In Papua New Guinea: ਪ੍ਰਧਾਨ ਮੰਤਰੀ ਨਰਿੰਦਰ ਮੋਦੀ FIPIC ਸੰਮੇਲਨ 'ਚ ਹਿੱਸਾ ਲੈਣ ਲਈ ਪਾਪੂਆ ਨਿਊ ਗਿਨੀ ਪਹੁੰਚ ਗਏ ਹਨ। ਪਾਪੂਆ ਨਿਊ ਗਿਨੀ ਦੇ ਪ੍ਰਧਾਨ ਮੰਤਰੀ ਜੇਮਸ ਮਾਰਾਪੇ ਨੇ ਪੈਰਾਂ ਨੂੰ ਹੱਥ ਲਾ ਕੇ ਪੀਐਮ ਮੋਦੀ ਦਾ ਸਵਾਗਤ ਕੀਤਾ।
PM Modi Papua New Guinea Visit: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੇ ਤਿੰਨ ਦੇਸ਼ਾਂ ਦੇ ਦੌਰੇ ਦੇ ਦੂਜੇ ਪੜਾਅ ਲਈ ਐਤਵਾਰ (21 ਮਈ) ਨੂੰ ਪਾਪੂਆ ਨਿਊ ਗਿਨੀ ਪਹੁੰਚੇ। PM ਮੋਦੀ FIPIC ਸੰਮੇਲਨ 'ਚ ਹਿੱਸਾ ਲੈਣ ਲਈ ਪਾਪੂਆ ਨਿਊ ਗਿਨੀ ਪਹੁੰਚ ਗਏ ਹਨ। ਜਿੱਥੇ ਉਨ੍ਹਾਂ ਦਾ ਸਵਾਗਤ ਪਾਪੂਆ ਨਿਊ ਗਿਨੀ ਦੇ ਪ੍ਰਧਾਨ ਮੰਤਰੀ ਜੇਮਸ ਮਾਰਪੇ ਨੇ ਕੀਤਾ। ਇਸ ਦੌਰਾਨ ਪਾਪੂਆ ਨਿਊ ਗਿਨੀ ਦੇ ਪ੍ਰਧਾਨ ਮੰਤਰੀ ਨੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪੈਰਾਂ ਨੂੰ ਹੱਥ ਲਾਇਆ।
ਪਾਪੂਆ ਨਿਊ ਗਿਨੀ ਦੇ ਮੋਰੇਸਬੀ (ਜੈਕਸਨ) ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਪ੍ਰਧਾਨ ਮੰਤਰੀ ਮੋਦੀ ਦਾ ਰਵਾਇਤੀ ਢੰਗ ਨਾਲ ਜ਼ੋਰਦਾਰ ਸਵਾਗਤ ਕੀਤਾ। ਇਸ ਦੌਰਾਨ ਵੱਡੀ ਗਿਣਤੀ ਵਿੱਚ ਪ੍ਰਵਾਸੀ ਭਾਰਤੀ ਹਾਜ਼ਰ ਸਨ। ਪ੍ਰਧਾਨ ਮੰਤਰੀ ਨੂੰ ਗਾਰਡ ਆਫ਼ ਆਨਰ ਵੀ ਦਿੱਤਾ ਗਿਆ। ਪ੍ਰਧਾਨ ਮੰਤਰੀ 22 ਮਈ ਨੂੰ ਪਾਪੂਆ ਨਿਊ ਗਿਨੀ ਵਿੱਚ ਆਪਣੇ ਹਮਰੁਤਬਾ ਜੇਮਸ ਮਾਰਾਪੇ ਦੇ ਨਾਲ ਭਾਰਤ-ਪ੍ਰਸ਼ਾਂਤ ਟਾਪੂ ਸਹਿਯੋਗ (FIPIC) ਦੇ ਤੀਜੇ ਫੋਰਮ ਦੀ ਮੇਜ਼ਬਾਨੀ ਕਰਨਗੇ।
ਇਹ ਵੀ ਪੜ੍ਹੋ: Burna Boy: ਨਾਈਜੀਰੀਅਨ ਰੈਪਰ ਬਰਨਾ ਬੁਆਏ ਸਿੱਧੂ ਮੂਸੇਵਾਲਾ ਦਾ ਗਾਣਾ 'ਦ ਲਾਸਟ ਰਾਈਡ' ਗਾਉਂਦਾ ਆਇਆ ਨਜ਼ਰ, ਵੀਡੀਓ ਵਾਇਰਲ
ਪੀਐਮ ਮੋਦੀ ਆਪਣੇ ਦੂਜੇ ਪੜਾਅ ‘ਚ ਪਹੁੰਚੇ ਪਾਪੂਆ ਨਿਊ ਗਿਨੀ
ਆਪਣੇ ਤਿੰਨ ਦੇਸ਼ਾਂ ਦੇ ਦੌਰੇ ਦੇ ਦੂਜੇ ਪੜਾਅ ਵਿੱਚ ਮੋਦੀ ਪਾਪੂਆ ਨਿਊ ਗਿਨੀ ਪਹੁੰਚ ਗਏ ਹਨ। ਕਿਸੇ ਵੀ ਭਾਰਤੀ ਪ੍ਰਧਾਨ ਮੰਤਰੀ ਦੀ ਪਾਪੂਆ ਨਿਊ ਗਿਨੀ ਦੀ ਇਹ ਪਹਿਲੀ ਯਾਤਰਾ ਹੈ। ਪ੍ਰਧਾਨ ਮੰਤਰੀ ਜਾਪਾਨ ਤੋਂ ਇੱਥੇ ਪੁੱਜੇ ਜਿੱਥੇ ਉਨ੍ਹਾਂ ਨੇ ਜੀ-7 ਸਿਖਰ ਸੰਮੇਲਨ ਵਿੱਚ ਹਿੱਸਾ ਲਿਆ ਅਤੇ ਕਈ ਵਿਸ਼ਵ ਨੇਤਾਵਾਂ ਨਾਲ ਦੁਵੱਲੀ ਮੀਟਿੰਗ ਕੀਤੀ। FIPIC ਦਾ ਗਠਨ ਪ੍ਰਧਾਨ ਮੰਤਰੀ ਮੋਦੀ ਦੇ ਫਿਜੀ ਦੌਰੇ ਦੌਰਾਨ 2014 ਵਿੱਚ ਕੀਤਾ ਗਿਆ ਸੀ।
14 ਦੇਸ਼ਾਂ ਦੇ ਆਗੂ ਲੈਣਗੇ ਹਿੱਸਾ
FIPIC ਸੰਮੇਲਨ 'ਚ 14 ਦੇਸ਼ਾਂ ਦੇ ਨੇਤਾ ਹਿੱਸਾ ਲੈਣਗੇ। ਆਮ ਤੌਰ 'ਤੇ ਕਨੈਕਟੀਵਿਟੀ ਅਤੇ ਹੋਰ ਮੁੱਦਿਆਂ ਕਾਰਨ ਇਹ ਸਭ ਘੱਟ ਹੀ ਇਕੱਠੇ ਮਿਲਦੇ ਹਨ। PICs ਵਿੱਚ ਕੁੱਕ ਆਈਲੈਂਡਸ, ਫਿਜੀ, ਕਿਰੀਬਾਤੀ, ਮਾਰਸ਼ਲ ਆਈਲੈਂਡਸ, ਮਾਈਕ੍ਰੋਨੇਸ਼ੀਆ, ਨਾਊਰੂ, ਨਿਯੂ, ਪਲਾਊ, ਪਾਪੂਆ ਨਿਊ ਗਿਨੀ, ਸਮੋਆ, ਸੋਲੋਮਨ ਟਾਪੂ, ਟੋਂਗਾ, ਤੂਵਾਲੂ ਅਤੇ ਵਾਨੂਆਤੂ ਸ਼ਾਮਲ ਹਨ। ਪੀਐਮ ਮੋਦੀ ਮਾਰਾਪੇ ਨਾਲ ਦੁਵੱਲੀ ਗੱਲਬਾਤ ਕਰਨਗੇ ਅਤੇ ਪਾਪੂਆ ਨਿਊ ਗਿਨੀ ਦੇ ਗਵਰਨਰ ਜਨਰਲ ਬੌਬ ਡੇਡ ਨਾਲ ਵੀ ਮੁਲਾਕਾਤ ਕਰਨਗੇ।
ਇਹ ਵੀ ਪੜ੍ਹੋ: Kapil Sharma: ਮਿੱਠਾ ਖਾਣ ਤੋਂ ਬਾਅਧ ਭਾਰ ਕਿਵੇਂ ਕੰਟਰੋਲ ਕਰਦੀ ਹੈ ਅਰਚਨਾ ਪੂਰਨ ਸਿੰਘ? ਕਪਿਲ ਸ਼ਰਮਾ ਨੇ ਕੀਤਾ ਡਾਈਟ ਦਾ ਖੁਲਾਸਾ