ਪੜਚੋਲ ਕਰੋ
Advertisement
Hanuman Chalisa Row : ਸਾਂਸਦ ਨਵਨੀਤ ਰਾਣਾ ਤੇ ਉਨ੍ਹਾਂ ਦੇ ਪਤੀ ਨੂੰ ਫਿਲਹਾਲ ਅਦਾਲਤ ਤੋਂ ਨਹੀਂ ਮਿਲੀ ਰਾਹਤ, ਜ਼ਮਾਨਤ 'ਤੇ ਸੋਮਵਾਰ ਨੂੰ ਆਵੇਗਾ ਫੈਸਲਾ
ਮੁੰਬਈ 'ਚ ਹਨੂੰਮਾਨ ਚਾਲੀਸਾ ਵਿਵਾਦ ਨੂੰ ਲੈ ਕੇ ਗ੍ਰਿਫਤਾਰ ਹੋਈ ਆਜ਼ਾਦ ਸਾਂਸਦ ਨਵਨੀਤ ਰਾਣਾ ਅਤੇ ਉਨ੍ਹਾਂ ਦੇ ਪਤੀ ਰਵੀ ਰਾਣਾ ਨੂੰ ਫਿਲਹਾਲ ਅਦਾਲਤ ਤੋਂ ਰਾਹਤ ਨਹੀਂ ਮਿਲੀ ਹੈ।
Hanuman Chalisa Row Navneet Rana : ਮੁੰਬਈ 'ਚ ਹਨੂੰਮਾਨ ਚਾਲੀਸਾ ਵਿਵਾਦ ਨੂੰ ਲੈ ਕੇ ਗ੍ਰਿਫਤਾਰ ਹੋਈ ਆਜ਼ਾਦ ਸਾਂਸਦ ਨਵਨੀਤ ਰਾਣਾ ਅਤੇ ਉਨ੍ਹਾਂ ਦੇ ਪਤੀ ਰਵੀ ਰਾਣਾ ਨੂੰ ਫਿਲਹਾਲ ਅਦਾਲਤ ਤੋਂ ਰਾਹਤ ਨਹੀਂ ਮਿਲੀ ਹੈ। ਅਦਾਲਤ ਨੇ ਦੋਵਾਂ ਦੀ ਜ਼ਮਾਨਤ ਪਟੀਸ਼ਨ 'ਤੇ ਸੁਣਵਾਈ ਤੋਂ ਬਾਅਦ ਫੈਸਲਾ ਸੁਰੱਖਿਅਤ ਰੱਖ ਲਿਆ ਹੈ। ਜਿਸ ਤੋਂ ਬਾਅਦ ਹੁਣ ਸੋਮਵਾਰ ਨੂੰ ਫੈਸਲਾ ਸੁਣਾਇਆ ਜਾਵੇਗਾ। ਨਵਨੀਤ ਰਾਣਾ ਦੀ ਗ੍ਰਿਫ਼ਤਾਰੀ ਤੋਂ ਬਾਅਦ ਅਦਾਲਤ ਨੇ ਉਸ ਨੂੰ 14 ਦਿਨਾਂ ਲਈ ਨਿਆਂਇਕ ਹਿਰਾਸਤ ਵਿੱਚ ਭੇਜਿਆ ਸੀ। ਉਦੋਂ ਤੋਂ ਇਹ ਜੋੜਾ ਜੇਲ੍ਹ ਵਿੱਚ ਹੈ। ਜ਼ਮਾਨਤ ਪਟੀਸ਼ਨ 'ਤੇ ਸੁਣਵਾਈ ਦੌਰਾਨ ਦੋਵਾਂ ਧਿਰਾਂ ਦੇ ਵਕੀਲਾਂ ਨੇ ਕਰੀਬ ਢਾਈ ਘੰਟੇ ਤਕ ਆਪੋ-ਆਪਣੀ ਬਹਿਸ ਕੀਤੀ।
ਦੇਸ਼ ਧ੍ਰੋਹ ਦਾ ਕੇਸ ਹੋਇਆ ਸੀ ਦਰਜ
ਦੇਸ਼ ਧ੍ਰੋਹ ਦਾ ਕੇਸ ਹੋਇਆ ਸੀ ਦਰਜ
ਇਸ ਤੋਂ ਪਹਿਲਾਂ ਸੰਸਦ ਮੈਂਬਰ ਨਵਨੀਤ ਰਾਣਾ ਨੇ ਐਲਾਨ ਕੀਤਾ ਸੀ ਕਿ ਉਹ ਮੁੱਖ ਮੰਤਰੀ ਊਧਵ ਠਾਕਰੇ ਦੇ ਘਰ ਮਾਤੋਸ਼੍ਰੀ ਦੇ ਬਾਹਰ ਹਨੂੰਮਾਨ ਚਾਲੀਸਾ ਦਾ ਪਾਠ ਕਰੇਗੀ। ਇਸ ਤੋਂ ਬਾਅਦ ਸ਼ਿਵ ਸੈਨਾ ਦੇ ਸੈਂਕੜੇ ਵਰਕਰਾਂ ਨੇ ਨਵਨੀਤ ਰਾਣਾ ਖਿਲਾਫ ਪ੍ਰਦਰਸ਼ਨ ਕੀਤਾ। ਜਿਸ ਤੋਂ ਬਾਅਦ ਰਾਣਾ ਨੇ ਹਨੂੰਮਾਨ ਚਾਲੀਸਾ ਪੜ੍ਹਨ ਦੀ ਯੋਜਨਾ ਰੱਦ ਕਰ ਦਿੱਤੀ ਪਰ ਪੁਲਿਸ ਨੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ। ਉਸ 'ਤੇ ਦੋਸ਼ ਸੀ ਕਿ ਉਸ ਨੇ ਲੋਕਾਂ ਦੀਆਂ ਭਾਵਨਾਵਾਂ ਨੂੰ ਭੜਕਾਉਣ ਦਾ ਕੰਮ ਕੀਤਾ ਸੀ। ਇਸ ਤੋਂ ਬਾਅਦ ਨਵਨੀਤ ਰਾਣਾ ਖਿਲਾਫ ਦੇਸ਼ ਧ੍ਰੋਹ ਦਾ ਮਾਮਲਾ ਵੀ ਦਰਜ ਕੀਤਾ ਗਿਆ ਸੀ।
ਅਦਾਲਤ 'ਚ ਨਵਨੀਤ ਰਾਣਾ ਦੇ ਵਕੀਲ ਨੇ ਦਿੱਤੀਆਂ ਇਹ ਦਲੀਲਾਂ
ਅਦਾਲਤ ਵਿੱਚ ਸੁਣਵਾਈ ਦੌਰਾਨ ਨਵਨੀਤ ਰਾਣਾ ਦੇ ਵਕੀਲ ਦੀ ਤਰਫੋਂ ਕਿਹਾ ਗਿਆ ਕਿ ਉਹ ਆਗਿਆਕਾਰੀ ਸਿਵਲ ਸ਼ਰਤਾਂ ਨੂੰ ਮੰਨਦਾ ਹੈ। ਵਕੀਲ ਨੇ ਸ਼ਿਵ ਸੈਨਾ ਵਰਕਰਾਂ ਦੇ ਪ੍ਰਦਰਸ਼ਨ 'ਤੇ ਕਿਹਾ ਕਿ ਇਹ ਲੋਕ ਇਨ੍ਹਾਂ ਸਾਰੀਆਂ ਗੱਲਾਂ ਤੋਂ ਬਚ ਸਕਦੇ ਸਨ। ਜਦੋਂ ਪੁਲਿਸ ਨੇ ਰਾਣਾ ਨੂੰ ਬੇਨਤੀ ਕੀਤੀ ਕਿ ਤੁਸੀਂ ਮਾਤੋਸ਼੍ਰੀ ਨਾ ਜਾਓ ਤਾਂ ਕਿਹਾ ਗਿਆ ਕਿ ਜੇਕਰ ਤੁਸੀਂ ਜਾਂਦੇ ਹੋ ਤਾਂ ਕਾਨੂੰਨ ਵਿਵਸਥਾ ਖਰਾਬ ਹੋ ਸਕਦੀ ਹੈ। ਇਸ ਲਈ ਉਸ ਤੋਂ ਬਾਅਦ ਉਹ ਉੱਥੇ ਨਹੀਂ ਗਈ।
ਨਵਨੀਤ ਰਾਣਾ ਦੀ ਤਰਫੋਂ ਕਿਹਾ ਗਿਆ ਕਿ ਅਦਾਲਤ ਨੇ ਇੱਕ ਦਿਨ ਦੀ ਵੀ ਕਸਟੱਡੀ ਨਹੀਂ ਦਿੱਤੀ , ਸਗੋਂ ਇੱਕ ਹਫ਼ਤੇ ਤੋਂ ਵੱਧ ਸਮੇਂ ਤੋਂ ਜੇਲ੍ਹ ਵਿੱਚ ਰੱਖਿਆ ਹੋਇਆ ਹੈ। ਪੁਲਿਸ ਨੇ ਫਿਰ ਕਦੇ ਕਸਟੱਡੀ ਲਈ ਅਰਜ਼ੀ ਵੀ ਨਹੀਂ ਦਿੱਤੀ। ਮੈਨੂੰ ਕੋਈ ਵੀ ਟਰਮ ਅਤੇ ਸ਼ਰਤ ਦਿੱਤੀ ਜਾਵੇ ਅਤੇ ਮੈਂ ਕਿਸੇ ਵੀ ਚੀਜ਼ ਨੂੰ ਟੇਂਪਰ ਨਹੀਂ ਕਰ ਸਕਦੀ। ਹਰ ਚੀਜ਼ ਜਨਤਕ ਡੋਮੇਨ ਵਿੱਚ ਹੈ। ਕਿਸੇ ਵੀ ਨਾਗਰਿਕ ਨੂੰ ਆਪਣੀ ਗੱਲ ਕਹਿਣ ਦਾ ਅਧਿਕਾਰ ਹੈ, ਮੇਰੇ ਸ਼ਬਦਾਂ ਨਾਲ ਕਿਤੇ ਵੀ ਹਿੰਸਾ ਨਹੀਂ ਹੋਈ। ਮੈਂ ਸਿਰਫ ਇਨ੍ਹਾਂ ਕਿਹਾ ਕਿ ਮੈਂ ਜਾ ਕੇ ਹਨੂੰਮਾਨ ਚਾਲੀਸਾ ਪੜ੍ਹਨੀ ਹੈ।
ਨਵਨੀਤ ਰਾਣਾ ਦੀ ਤਰਫੋਂ ਕਿਹਾ ਗਿਆ ਕਿ ਅਦਾਲਤ ਨੇ ਇੱਕ ਦਿਨ ਦੀ ਵੀ ਕਸਟੱਡੀ ਨਹੀਂ ਦਿੱਤੀ , ਸਗੋਂ ਇੱਕ ਹਫ਼ਤੇ ਤੋਂ ਵੱਧ ਸਮੇਂ ਤੋਂ ਜੇਲ੍ਹ ਵਿੱਚ ਰੱਖਿਆ ਹੋਇਆ ਹੈ। ਪੁਲਿਸ ਨੇ ਫਿਰ ਕਦੇ ਕਸਟੱਡੀ ਲਈ ਅਰਜ਼ੀ ਵੀ ਨਹੀਂ ਦਿੱਤੀ। ਮੈਨੂੰ ਕੋਈ ਵੀ ਟਰਮ ਅਤੇ ਸ਼ਰਤ ਦਿੱਤੀ ਜਾਵੇ ਅਤੇ ਮੈਂ ਕਿਸੇ ਵੀ ਚੀਜ਼ ਨੂੰ ਟੇਂਪਰ ਨਹੀਂ ਕਰ ਸਕਦੀ। ਹਰ ਚੀਜ਼ ਜਨਤਕ ਡੋਮੇਨ ਵਿੱਚ ਹੈ। ਕਿਸੇ ਵੀ ਨਾਗਰਿਕ ਨੂੰ ਆਪਣੀ ਗੱਲ ਕਹਿਣ ਦਾ ਅਧਿਕਾਰ ਹੈ, ਮੇਰੇ ਸ਼ਬਦਾਂ ਨਾਲ ਕਿਤੇ ਵੀ ਹਿੰਸਾ ਨਹੀਂ ਹੋਈ। ਮੈਂ ਸਿਰਫ ਇਨ੍ਹਾਂ ਕਿਹਾ ਕਿ ਮੈਂ ਜਾ ਕੇ ਹਨੂੰਮਾਨ ਚਾਲੀਸਾ ਪੜ੍ਹਨੀ ਹੈ।
ਪੁਲਿਸ ਨੇ ਕੀਤਾ ਸੀ ਜ਼ਮਾਨਤ ਦਾ ਵਿਰੋਧ
ਇਸ ਤੋਂ ਪਹਿਲਾਂ ਅਮਰਾਵਤੀ ਤੋਂ ਸੰਸਦ ਮੈਂਬਰ ਨਵਨੀਤ ਰਾਣਾ ਦੇ ਵਕੀਲ ਦੀ ਤਰਫੋਂ ਅਦਾਲਤ ਵਿੱਚ ਕਿਹਾ ਗਿਆ ਸੀ ਕਿ ਉਹ ਇੱਕ ਚੁਣੀ ਹੋਈ ਨੇਤਾ ਹੈ। ਇਸ ਲਈ ਉਹ ਕਿਤੇ ਵੀ ਭੱਜਣ ਵਾਲੇ ਨਹੀਂ ਹਨ। ਉਨ੍ਹਾਂ ਦੀ ਆਜ਼ਾਦੀ ਨਹੀਂ ਖੋਹਣੀ ਚਾਹੀਦੀ। ਇਸ ਦੌਰਾਨ ਵਕੀਲ ਨੇ ਆਪਣੀ 8 ਸਾਲ ਦੀ ਬੇਟੀ ਦਾ ਵੀ ਹਵਾਲਾ ਦਿੱਤਾ। ਨਾਲ ਹੀ ਕਿਹਾ ਕਿ ਉਸ ਨੂੰ ਕੁਝ ਸ਼ਰਤਾਂ 'ਤੇ ਜ਼ਮਾਨਤ ਦਿੱਤੀ ਜਾਵੇ। ਦੂਜੇ ਪਾਸੇ ਪੁਲੀਸ ਵੱਲੋਂ ਜ਼ਮਾਨਤ ਦਾ ਵਿਰੋਧ ਕੀਤਾ ਗਿਆ। ਪੁਲਿਸ ਨੇ ਕਿਹਾ ਕਿ ਨਵਨੀਤ ਰਾਣਾ ਅਤੇ ਉਸਦੇ ਪਤੀ ਰਵੀ ਰਾਣਾ ਖਿਲਾਫ ਦੇਸ਼ ਧ੍ਰੋਹ ਦਾ ਮਾਮਲਾ ਦਰਜ ਹੈ, ਇਸ ਲਈ ਜ਼ਮਾਨਤ ਨਹੀਂ ਦਿੱਤੀ ਜਾਣੀ ਚਾਹੀਦੀ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਲੁਧਿਆਣਾ
ਪੰਜਾਬ
ਪੰਜਾਬ
ਪੰਜਾਬ
Advertisement