ਹਰਭਜਨ ਨੂੰ ਕਿਹਾ 'ਪੰਜਾਬ ਦਾ ਨਕਲੀ ਪੁੱਤ' ਤਾਂ ਭੜਕੇ ਖਿਡਾਰੀ ਨੇ ਪੁੱਛਿਆ ਦੱਸੋ ਕਿੱਥੇ ਮਿਲਣਾ...
ਭਾਰਤੀ ਗੇਂਦਬਾਜ਼ ਹਰਭਜਨ ਸਿੰਘ ਆਪਣੇ ਗੁੱਸੇ ਕਰਕੇ ਵੀ ਲੋਕਾਂ ‘ਚ ਕਾਫ਼ੀ ਫੇਮਸ ਹਨ। ਇਸ ਦੇ ਨਾਲ ਹੀ ਹੁਣ ਭੱਜੀ ਸੋਸ਼ਲ ਮੀਡੀਆ ‘ਤੇ ਕਾਫ਼ੀ ਐਕਟਿਵ ਰਹਿੰਦੇ ਹਨ।
ਨਵੀਂ ਦਿੱਲੀ: ਭਾਰਤੀ ਗੇਂਦਬਾਜ਼ ਹਰਭਜਨ ਸਿੰਘ ਆਪਣੇ ਗੁੱਸੇ ਕਰਕੇ ਵੀ ਲੋਕਾਂ ‘ਚ ਕਾਫ਼ੀ ਫੇਮਸ ਹਨ। ਇਸ ਦੇ ਨਾਲ ਹੀ ਹੁਣ ਭੱਜੀ ਸੋਸ਼ਲ ਮੀਡੀਆ ‘ਤੇ ਕਾਫ਼ੀ ਐਕਟਿਵ ਰਹਿੰਦੇ ਹਨ। ਉਨ੍ਹਾਂ ਨੇ ਸ਼ਨੀਵਾਰ ਨੂੰ ਆਪਣੇ ਭਾਣਜੇ ਨਾਲ ਇੱਕ ਤਸਵੀਰ ਸ਼ੇਅਰ ਕੀਤੀ ਪਰ ਇਸ ‘ਤੇ ਕੁਝ ਸੋਸ਼ਲ ਮੀਡੀਆ ਯੂਜ਼ਰਸ ਨੇ ਕੁਮੈਂਟ ਕਰਨੇ ਸ਼ੁਰੂ ਕਰ ਦਿੱਤੇ ਜਿਸ ‘ਤੇ ਹਰਭਜਨ ਸਿੰਘ ਦਾ ਪਾਰਾ ਚੜ੍ਹ ਗਿਆ।
ਗੁੱਸੇ ‘ਚ ਭੱਜੀ ਨੇ ਯੂਜ਼ਰ ਨੂੰ ਕਰੜਾ ਜਵਾਬ ਦਿੱਤਾ। ਭੱਜੀ ਨੇ ਫੋਟੋ ਪੋਸਟ ਕਰਦਿਆਂ ਲਿਖਿਆ ‘ਮਾਮਾ-ਭਾਣਜਾ’, ਇਸ ਦੇ ਨਾਲ ਹੀ ਉਨ੍ਹਾਂ ਨੇ ਦਿਲ ਦੀ ਇਮੋਜੀ ਵੀ ਸ਼ੇਅਰ ਕੀਤੀ। ਇਸ ‘ਤੇ ਇੱਤ ‘SaveFarmers21’ ਨਾਂ ਦੇ ਹੈਂਡਲ ਨੇ ਉਨ੍ਹਾਂ ਨੂੰ ਧਮਕੀ ਦਿੱਤੀ। ਦੱਸ ਦਈਏ ਕਿ ਯੂਜ਼ਰ ਨੇ ਪੰਜਾਬੀ ਵਿੱਚ ਲਿਖਿਆ ਕਿ ਹਰਭਜਨ ਨੂੰ ਪੰਜਾਬ ਆਉਣ 'ਤੇ ਕੁੱਟਿਆ ਜਾ ਸਕਦਾ ਹੈ। ਇੰਨਾ ਹੀ ਨਹੀਂ, ਉਸ ਨੂੰ 'ਪੰਜਾਬ ਦਾ ਝੂਠਾ ਪੁੱਤਰ' ਵੀ ਲਿਖਿਆ।
ਇਸ ਦੇ ਜਵਾਬ ਵਿਚ ਭੱਜੀ ਨੇ ਪੰਜਾਬੀ ਵਿੱਚ ਲਿਖਿਆ, ‘ਜਿੱਥੇ ਤੁਸੀਂ ਮਿਲਣਾ ਚਾਹੁੰਦੇ ਹੋ, ਮਿਲ ਲੈਣਾ। ਆਪਣੇ ਸ਼ੱਕ ਨੂੰ ਬਾਹਰ ਕੱਢ ਲੈਣਾ। ਇੰਸਟਾਗ੍ਰਾਮ ਦੀ ਦੁਰਵਰਤੋਂ ਕਰਕੇ, ਤੁਸੀਂ ਪੰਜਾਬ ਦੇ ਅਸਲ ਬੇਟੇ ਬਣ ਜਾਓਗੇ। ਅਸੀਂ ਆਪਣੇ ਪੰਜਾਬ ਵਿਚ ਸਤਿਕਾਰ ਕਰਨਾ ਸਿਖਾਉਂਦੇ ਹਾਂ, ਤੁਹਾਡੇ ਵਰਗੇ ਸਿਰਫ ਭੌਂਕਣਾ ਜਾਣਦੇ ਹਨ।“
ਇਹ ਵੀ ਪੜ੍ਹੋ: India Vs England: ਚੇਨਈ ਟੈਸਟ 'ਚ ਹੁਣ ਤੱਕ ਟੀਮ ਇੰਡੀਆ ਦੇ ਨਾਂ 5 ਯੂਨੀਕ ਰਿਕਾਰਡ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin