ਖੇਤੀਬਾੜੀ ਮੰਤਰੀ ਨੇ ਕਿਸਾਨ ਪ੍ਰਦਰਸ਼ਨ ਨੂੰ ਦੱਸਿਆ ਗਲਤ, ਕਿਹਾ ਇਹ ਕੋਈ ਲਾਹੌਰ ਜਾਂ ਕਰਾਚੀ ਨਹੀਂ, ਦੇਸ਼ ਦੀ ਰਾਜਧਾਨੀ ਹੈ
ਹਰਿਆਣਾ ਦੇ ਖੇਤੀਬਾੜੀ ਮੰਤਰੀ ਨੇ ਕਿਹਾ ਕਿਸਾਨਾਂ ਦੇ ਨਾਂਅ ਤੇ ਚੀਨ, ਪਾਕਿਸਤਾਨ ਤੇ ਹੋਰ ਦੁਸ਼ਮਨ ਦੇਸ਼ ਭਾਰਤ ਨੂੰ ਅਸਥਿਰ ਕਰਨਾ ਚਾਹੁੰਦੇ ਹਨ। ਦਿੱਲੀ ਦੇ ਰਸਤੇ, ਪਾਣੀ ਬੰਦ ਕਰਨ ਜਾਂ ਘੇਰ ਕੇ ਬੈਠਣ 'ਤੇ ਉਨ੍ਹਾਂ ਕਿਹਾ ਕਿ ਇਹ ਲਾਹੌਰ ਜਾਂ ਕਰਾਚੀ ਨਹੀਂ ਦੇਸ਼ ਦੀ ਰਾਜਧਾਨੀ ਹੈ।
ਨਵੀਂ ਦਿੱਲੀ: ਕੇਂਦਰੀ ਖੇਤੀ ਕਾਨੂੰਨਾਂ ਖਿਲਾਫ ਦੇਸ਼ ਭਰ ਦੇ ਵੱਖ-ਵੱਖ ਹਿੱਸਿਆਂ ਤੋਂ ਕਿਸਾਨ ਡਟੇ ਹੋਏ ਹਨ। ਕਿਸਾਨ ਦੀ ਕੇਂਦਰ ਤੋਂ ਮੰਗ ਹੈ ਕਿ ਇਹ ਕਾਨੂੰਨ ਵਾਪਸ ਲਏ ਜਾਣ। ਅਜਿਹੇ 'ਚ ਹਰਿਆਣਾ ਦੇ ਖੇਤੀਬਾੜੀ ਮੰਤਰੀ ਜੇਪੀ ਦਲਾਲ ਨੇ ਕਿਸਾਨ ਅੰਦੋਲਨ 'ਤੇ ਵੱਡਾ ਬਿਆਨ ਦਿੱਤਾ ਹੈ।
ਉਨ੍ਹਾਂ ਇਕ ਨਿਊਜ਼ ਏਜੰਸੀ ਨੂੰ ਦਿੱਤੇ ਬਿਆਨ 'ਚ ਕਿਹਾ ਕਿ ਕਿਸਾਨਾਂ ਦੇ ਨਾਂਅ ਤੇ ਚੀਨ, ਪਾਕਿਸਤਾਨ ਤੇ ਹੋਰ ਦੁਸ਼ਮਨ ਦੇਸ਼ ਭਾਰਤ ਨੂੰ ਅਸਥਿਰ ਕਰਨਾ ਚਾਹੁੰਦੇ ਹਨ। ਦਿੱਲੀ ਦੇ ਰਸਤੇ, ਪਾਣੀ ਬੰਦ ਕਰਨ ਜਾਂ ਘੇਰ ਕੇ ਬੈਠਣ 'ਤੇ ਉਨ੍ਹਾਂ ਕਿਹਾ ਕਿ ਇਹ ਲਾਹੌਰ ਜਾਂ ਕਰਾਚੀ ਨਹੀਂ ਦੇਸ਼ ਦੀ ਰਾਜਧਾਨੀ ਹੈ। ਇਸ ਤਰ੍ਹਾਂ ਦਾ ਵਿਰੋਧ ਚੰਗੀ ਗੱਲ ਨਹੀਂ। ਉਹ ਕਿਸਾਨਾਂ ਨੂੰ ਕਹਿਣਗੇ ਕਿ ਬੁੱਧੀ ਤੋਂ ਕੰਮ ਲਵੋ ਤੇ ਵਾਰਤਾ ਨਾਲ ਮਾਮਲੇ ਸੁਲਝਾਉਣ।
#WATCH | This is not about farmers. There are many foreign powers like China and Pakistan who want to destabilise (the country) in the name of farmers: Haryana Agriculture Minister JP Dalal pic.twitter.com/xBKpPlvd0z
— ANI (@ANI) December 2, 2020
ਉਨ੍ਹਾਂ ਕਿਹਾ ਕਿ ਨਵੇਂ ਖੇਤੀ ਕਾਨੂੰਨ ਪੂਰੀ ਤਰ੍ਹਾਂ ਕਿਸਾਨਾਂ ਦੇ ਹਿੱਤ 'ਚ ਹਨ। ਇਨ੍ਹਾਂ ਕਾਨੂੰਨਾਂ ਨੂੰ ਲਿਆਂਦਾ ਗਿਆ ਹੈ ਤਾਂ ਕਿਸਾਨਾਂ ਨੂੰ ਪਹਿਲਾਂ ਇਕ, ਦੋ ਜਾਂ ਤਿੰਨ ਸਾਲ ਤਕ ਇਨ੍ਹਾਂ ਦੇ ਫਾਇਦੇ ਜਾਂ ਬੁਰੇ ਪ੍ਰਭਾਵ ਦੇਖਣੇ ਚਾਹੀਦੇ ਹਨ ਉਸ ਤੋਂ ਬਾਅਦ ਵਿਰੋਧ ਕਰਨ। ਇਹ ਵਿਰੋਧ ਦਾ ਕੋਈ ਤਰੀਕਾ ਨਹੀਂ ਕਿ ਡਾਕਟਰ ਦਵਾਈ ਦੇ ਰਿਹਾ ਹੈ ਤੇ ਮਰੀਜ਼ ਕਹਿ ਰਿਹਾ ਹੈ ਕਿ ਖਾਣ ਤੋਂ ਪਹਿਲਾਂ ਪਹਿਲਾਂ ਹੀ ਮਰ ਜਾਊਂਗਾ। ਇਸ ਤਰ੍ਹਾਂ ਫੈਸਲੇ ਨਹੀਂ ਹੁੰਦੇ। ਦਲਾਲ ਨੇ ਕਿਹਾ ਕਿ ਪੀਐਮ ਨਰੇਂਦਰ ਮੋਦੀ ਥੋਪੇ ਹੋਏ ਰਾਜਾ ਨਹੀਂ ਹਨ, ਉਨ੍ਹਾਂ ਨੂੰ ਜਨਾਦੇਸ਼ ਮਿਲਿਆ ਹੈ।
ਕੈਪਟਨ ਤੇ ਸ਼ਾਹ ਦੀ ਮੁਲਾਕਾਤ 'ਤੇ ਹਰਸਮਿਰਤ ਨੂੰ ਰੋਸ, ਕਿਹਾ ਕੈਪਟਨ ਤੇ ਮੋਦੀ ਦੀ ਗੰਢਤੁਪ ਉਜਾਗਰ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ