Haryana Election: 'ਆਪ' ਕਿਸੇ ਸਰਵੇ 'ਚ ਨਹੀਂ ਆਉਂਦੀ...ਸਿੱਧੀ ਸਰਕਾਰ 'ਚ ਹੀ ਆਉਂਦੀ...ਭਗਵੰਤ ਮਾਨ ਦਾ ਦਾਅਵਾ
Haryana Assembly Election: ਹਰਿਆਣਾ ਦੇ ਮਹਿਮ ਵਿੱਚ ਰੋਡ ਸ਼ੋਅ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੱਡਾ ਬਿਆਨ ਦਿੱਤਾ ਹੈ।
Haryana Assembly Election 2024: ਹਰਿਆਣਾ ਵਿੱਚ ਵਿਧਾਨ ਸਭਾ ਚੋਣਾਂ ਲਈ ਪ੍ਰਚਾਰ ਤੇਜ਼ ਹੋ ਗਿਆ ਹੈ। ਸਾਰੀਆਂ ਸਿਆਸੀ ਪਾਰਟੀਆਂ ਦੇ ਆਗੂ ਚੋਣ ਪ੍ਰਚਾਰ 'ਚ ਜੁਟੇ ਹੋਏ ਹਨ। ਇਸੇ ਦੌਰਾਨ ਹਰਿਆਣਾ ਦੇ ਮਹਿਮ ਵਿੱਚ ਰੋਡ ਸ਼ੋਅ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੱਡਾ ਬਿਆਨ ਦਿੱਤਾ ਹੈ।
ਹੋਰ ਪੜ੍ਹੋ : ਸੋਮਵਾਰ ਨੂੰ ਛੁੱਟੀ ਦਾ ਐਲਾਨ, ਸਰਕਾਰੀ ਦਫਤਰਾਂ ਸਣੇ ਸਕੂਲ-ਕਾਲਜ ਰਹਿਣਗੇ ਬੰਦ
ਉਨ੍ਹਾਂ ਕਿਹਾ, "ਮੈਨੂੰ ਪੁੱਛਿਆ ਜਾਂਦਾ ਹੈ ਕਿ ਤੁਹਾਨੂੰ ਹਰਿਆਣਾ ਵਿੱਚ ਕਿੰਨੀਆਂ ਸੀਟਾਂ ਮਿਲਣਗੀਆਂ। ਮੈਂ ਉਨ੍ਹਾਂ ਨੂੰ ਦੱਸਦਾ ਹਾਂ ਕਿ ਬਹੁਤ ਸੀਟਾਂ ਆਉਣਗੀਆਂ, ਤਾਂ ਉਹ ਕਹਿੰਦੇ ਹਨ ਕਿ ਸਰਵੇਖਣ ਵਿੱਚ ਤਾਂ ਨਹੀਂ ਆ ਰਹੀਆਂ।" ਇਸ 'ਤੇ ਸੀਐਮ ਮਾਨ ਨੇ ਕਿਹਾ ਕਿ ਆਮ ਆਦਮੀ ਪਾਰਟੀ ਕਿਸੇ ਸਰਵੇ 'ਚ ਨਹੀਂ ਆਉਂਦੀ, ਇਹ ਸਿੱਧੇ ਤੌਰ 'ਤੇ ਸਰਕਾਰ 'ਚ ਆਉਂਦੀ ਹੈ।
ਆਮ ਆਦਮੀ ਪਾਰਟੀ ਕਿਸੇ ਸਰਵੇ ‘ਚ ਨਹੀਂ ਆਉਂਦੀ ਸਿੱਧੀ ਸਰਕਾਰ ‘ਚ ਹੀ ਆਉਂਦੀ ਹੈ… ਜਿੱਦਾਂ ਪੰਜਾਬ ਦੇ ਆਮ ਘਰਾਂ ਦੇ ਧੀਆਂ-ਪੁੱਤਾਂ ਨੇ ਵੱਡੇ-ਵੱਡੇ ਘਰਾਣਿਆਂ ਦੇ ਲੀਡਰਾਂ ਦੀ ਛੁੱਟੀ ਕਰ ਦਿੱਤੀ ਸੀ… ਹੁਣ ਹਰਿਆਣਾ ‘ਚ ਵੀ ਕੰਮ ਕਰਨ ਦਾ ਜਨੂੰਨ ਰੱਖਣ ਵਾਲ਼ੇ ਧੀਆਂ-ਪੁੱਤ ਅੱਗੇ ਆਉਣਗੇ… pic.twitter.com/dzVbzpLqSe
— Bhagwant Mann (@BhagwantMann) September 21, 2024
ਪੰਜਾਬ ਦੇ ਸੀਐਮ ਭਗਵੰਤ ਮਾਨ ਨੇ ਅੱਗੇ ਕਿਹਾ, "ਪੰਜਾਬ ਵਿੱਚ ਕਿਸ ਨੇ ਕਿਹਾ ਸੀ ਕਿ 117 ਵਿੱਚੋਂ 92 ਸੀਟਾਂ ਆਉਣਗੀਆਂ। ਭਾਜਪਾ ਕੋਲ ਪੰਜਾਬ ਵਿੱਚ ਸਿਰਫ਼ ਦੋ ਸੀਟਾਂ ਹਨ। ਉਨ੍ਹਾਂ ਦੇ ਵਿਧਾਇਕ ਚਾਹੁਣ ਤਾਂ ਸਕੂਟਰਾਂ 'ਤੇ ਬੈਠ ਕੇ ਆ ਸਕਦੇ ਹਨ। ਦਿੱਲੀ ਵਿੱਚ ਸਿਰਫ਼ ਛੇ ਵਿਧਾਇਕ ਹਨ। ਉਹ ਇਨੋਵਾ 'ਚ ਆ ਸਕਦੇ ਹਨ। ਉਨ੍ਹਾਂ (ਭਾਜਪਾ) ਨੂੰ ਦਿੱਲੀ ਤੇ ਪੰਜਾਬ 'ਚ ਕੋਈ ਨਹੀਂ ਨੇੜੇ ਵੀ ਲੱਗਣ ਦਿੰਦਾ। ਉਨ੍ਹਾਂ ਅਰਵਿੰਦ ਕੇਜਰੀਵਾਲ ਨੂੰ ਮਹਿਮ ਦਾ ਭਾਣਜਾ ਦੱਸਿਆ।
ਸੀਐਮ ਮਾਨ ਨੇ ਅੱਗੇ ਕਿਹਾ, "ਅਰਵਿੰਦ ਕੇਜਰੀਵਾਲ ਨੇ ਮੈਨੂੰ ਅੱਜ ਪੁੱਛਿਆ ਕਿ ਉਹ ਚੋਣ ਪ੍ਰਚਾਰ ਲਈ ਕਿੱਥੇ ਜਾਣਗੇ? ਮੈਂ ਉਨ੍ਹਾਂ ਨੂੰ ਮਹਿਮ ਬਾਰੇ ਦੱਸਿਆ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਨਾਨਕੇ ਮਹਿਮ ਵਿੱਚ ਹਨ। ਉਹ ਇੱਥੇ ਛੁੱਟੀਆਂ ਕੱਟਣ ਆਉਂਦੇ ਸਨ। ਪਹਿਲਾਂ ਉਹ ਛੁੱਟੀਆਂ ਕੱਟਣ ਆਉਂਦੇ ਸਨ ਪਰ ਹੁਣ ਉਹ ਭ੍ਰਿਸ਼ਟ ਨੇਤਾਵਾਂ ਦੀ ਛੁੱਟੀ ਕਰਨ ਆਉਣਗੇ। ਉਹ ਆਉਣਗੇ ਛੁੱਟੀਆਂ ਦੇ ਸਿਲਸਿਲੇ ਵਿੱਚ ਹੀ ਪਰ ਇਸ ਵਾਰ ਕਿਸੇ ਨਾ ਕਿਸੇ ਨੂੰ ਛੁੱਟੀ ਕਰਵਾਉਣ ਆਉਣਗੇ।
ਇਸ ਦੇ ਨਾਲ ਹੀ ਭਗਵੰਤ ਮਾਨ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਨੇ ਦਿੱਲੀ ਦੇ ਵੱਡਿਆਂ-ਵੱਡਿਆਂ ਦੀ ਛੁੱਟੀ ਕਰਵਾ ਦਿੱਤੀ। 'ਆਪ' ਆਗੂ ਮਾਨ ਨੇ ਕਿਹਾ ਕਿ ਪੰਜਾਬ 'ਚ ਸੁਖਬੀਰ ਸਿੰਘ ਬਾਦਲ ਕਿੱਥੇ ਗਏ, ਕੈਪਟਨ ਕਿੱਥੇ ਗਏ, ਨਵਜੋਤ ਸਿੰਘ ਸਿੱਧੂ ਤੇ ਮਜੀਠੀਆ ਸਾਰੇ ਬਾਹਰ ਗਏ। ਉਹ ਸਾਧਾਰਨ ਪਰਿਵਾਰਾਂ ਦੇ ਪੁੱਤਾਂ-ਧੀਆਂ ਤੋਂ ਹਾਰ ਗਏ।