ਹਰਿਆਣਾ ਵਿੱਚ ਕਿਸਦੀ ਬਣੇਗੀ ਸਰਕਾਰ ? ਜਾਣੋ ਕਿਸ ਵੱਲ ਇਸ਼ਾਰਾ ਕਰ ਰਿਹਾ ਫਲੋਦੀ ਸੱਟਾ ਬਾਜ਼ਾਰ ?
Haryana Elections 2024: ਹਰਿਆਣਾ ਵਿਚ ਕੁੱਲ 90 ਵਿਧਾਨ ਸਭਾ ਸੀਟਾਂ ਹਨ, ਜਿਨ੍ਹਾਂ 'ਤੇ ਇੱਕ ਪੜਾਅ ਵਿੱਚ ਵੋਟਿੰਗ ਹੋ ਰਹੀ ਹੈ। ਕਿਸੇ ਵੀ ਪਾਰਟੀ ਨੂੰ ਸਰਕਾਰ ਬਣਾਉਣ ਲਈ 46 ਸੀਟਾਂ ਦਾ ਬਹੁਮਤ ਹਾਸਲ ਕਰਨਾ ਜ਼ਰੂਰੀ ਹੈ।
Haryana Elections 2024: ਹਰਿਆਣਾ ਵਿਧਾਨ ਸਭਾ ਲਈ ਵੋਟਿੰਗ 5 ਅਕਤੂਬਰ 2024 ਨੂੰ ਸਵੇਰੇ 7 ਵਜੇ ਸ਼ੁਰੂ ਹੋ ਗਈ ਹੈ। ਦੁਪਹਿਰ 1 ਵਜੇ ਤੱਕ ਕੁੱਲ 36.69 ਫੀਸਦੀ ਵੋਟਿੰਗ ਹੋ ਚੁੱਕੀ ਹੈ ਅਤੇ ਇਹ ਪ੍ਰਕਿਰਿਆ ਸ਼ਾਮ 6 ਵਜੇ ਤੱਕ ਜਾਰੀ ਰਹੇਗੀ। ਵੋਟਿੰਗ ਖਤਮ ਹੋਣ ਤੋਂ ਬਾਅਦ ਵੱਖ-ਵੱਖ ਏਜੰਸੀਆਂ ਦੇ ਐਗਜ਼ਿਟ ਪੋਲ ਦੇ ਨਤੀਜੇ ਆਉਣੇ ਸ਼ੁਰੂ ਹੋ ਜਾਣਗੇ।
ਫਲੋਦੀ ਸੱਤਾ ਬਾਜ਼ਾਰ ਨੇ ਹਰਿਆਣਾ ਵਿਧਾਨ ਸਭਾ ਚੋਣਾਂ 2024 ਵਿੱਚ ਜਿੱਤ-ਹਾਰ ਬਾਰੇ ਭਵਿੱਖਬਾਣੀਆਂ ਕੀਤੀਆਂ ਹਨ। ਜੇ ਫਲੋਦੀ ਸੱਟਾ ਬਾਜ਼ਾਰ ਦੀ ਗੱਲ ਮੰਨੀ ਜਾਵੇ ਤਾਂ ਕਾਂਗਰਸ ਹਰਿਆਣਾ 'ਚ ਸੱਤਾ 'ਚ ਵਾਪਸੀ ਕਰ ਸਕਦੀ ਹੈ। ਹਰਿਆਣਾ 'ਚ ਕੁੱਲ 90 ਵਿਧਾਨ ਸਭਾ ਸੀਟਾਂ ਹਨ, ਜਿਨ੍ਹਾਂ 'ਤੇ ਇੱਕ ਪੜਾਅ 'ਚ ਵੋਟਿੰਗ ਹੋ ਰਹੀ ਹੈ। ਕਿਸੇ ਵੀ ਪਾਰਟੀ ਨੂੰ ਸਰਕਾਰ ਬਣਾਉਣ ਲਈ 46 ਸੀਟਾਂ ਦਾ ਬਹੁਮਤ ਹਾਸਲ ਕਰਨਾ ਜ਼ਰੂਰੀ ਹੈ। ਇਸ ਚੋਣ ਵਿੱਚ ਕੁੱਲ 1031 ਉਮੀਦਵਾਰ ਮੈਦਾਨ ਵਿੱਚ ਹਨ, ਜਿਨ੍ਹਾਂ ਵਿੱਚ ਭਾਜਪਾ, ਕਾਂਗਰਸ, ਜਨਨਾਇਕ ਜਨਤਾ ਪਾਰਟੀ, ਇੰਡੀਅਨ ਨੈਸ਼ਨਲ ਲੋਕ ਦਲ, ਆਮ ਆਦਮੀ ਪਾਰਟੀ, ਬਸਪਾ, ਏਐਸਪੀ, ਅਤੇ ਆਜ਼ਾਦ ਉਮੀਦਵਾਰ ਸ਼ਾਮਲ ਹਨ।
ਸਟੇਬਾਜ਼ੀ ਬਾਜ਼ਾਰ ਨਾਲ ਸਬੰਧਤ ਵੈੱਬਸਾਈਟ Diamonddexch99.com ਮੁਤਾਬਕ ਤਾਜ਼ਾ ਭਵਿੱਖਬਾਣੀਆਂ ਕਹਿੰਦੀਆਂ ਹਨ ਕਿ ਕਾਂਗਰਸ ਦੇ ਉਮੀਦਵਾਰ 57 ਤੋਂ 59 ਸੀਟਾਂ ਜਿੱਤ ਸਕਦੇ ਹਨ, ਜਦਕਿ ਭਾਜਪਾ ਨੂੰ 22 ਤੋਂ 24 ਸੀਟਾਂ ਤੱਕ ਸੀਮਤ ਰਹਿਣ ਦੀ ਉਮੀਦ ਹੈ। ਫਲੋਦੀ ਸੱਟਾ ਬਾਜ਼ਾਰ ਦੇ ਸੱਟੇਬਾਜ਼ਾਂ ਨੇ ਇਨ੍ਹਾਂ ਅੰਦਾਜ਼ਿਆਂ ਦੇ ਆਧਾਰ 'ਤੇ ਸੱਟੇਬਾਜ਼ੀ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ।ਫਲੋਦੀ ਸੱਟਾ ਬਾਜ਼ਾਰ ਮੁਤਾਬਕ, 10 ਸਾਲਾਂ ਬਾਅਦ ਹਰਿਆਣਾ ਵਿੱਚ ਕਾਂਗਰਸ ਦੀ ਵਾਪਸੀ ਦੀਆਂ ਸੰਭਾਵਨਾਵਾਂ ਮਜ਼ਬੂਤ ਹੋ ਜਾਣਗੀਆਂ। ਜ਼ਿਕਰਯੋਗ ਹੈ ਕਿ ਹਰਿਆਣਾ 'ਚ 2014 ਅਤੇ 2019 ਦੀਆਂ ਵਿਧਾਨ ਸਭਾ ਚੋਣਾਂ ਭਾਜਪਾ ਨੇ ਜਿੱਤੀਆਂ ਸਨ।
ਇਹ ਵੀ ਪੜ੍ਹੋ-Haryana Election: ਹਰਿਆਣਾ ਚੋਣਾਂ ਵਿਚਾਲੇ ਕਈ ਥਾਈਂ ਭਿੜੇ ਵਿਰੋਧੀ ਪਾਰਟੀਆਂ ਦੇ ਵਰਕਰ, ਪਾੜੇ ਇੱਕ ਦੂਜੇ ਦੇ ਸਿਰ, ਦੇਖੋ ਵੀਡੀਓ
ਹਰਿਆਣਾ ਚੋਣਾਂ 'ਚ ਕਿੰਨੀ ਰਹੀ ਵੋਟ ਪ੍ਰਤੀਸ਼ਤ?
ਹਰਿਆਣਾ ਵਿੱਚ ਕੁੱਲ ਮਤਦਾਨ ਪ੍ਰਤੀਸ਼ਤਤਾ 36.69% ਰਹੀ। ਵੱਖ-ਵੱਖ ਜ਼ਿਲ੍ਹਿਆਂ ਦੀ ਵੋਟ ਪ੍ਰਤੀਸ਼ਤਤਾ ਇਸ ਪ੍ਰਕਾਰ ਹੈ:-
ਫਤਿਹਾਬਾਦ - 40.00%
ਜੀਂਦ - 41.93%
ਕੁਰੂਕਸ਼ੇਤਰ - 41.05%
ਮਹਿੰਦਰਗੜ੍ਹ - 38.20%
ਚਰਖੀ ਦਾਦਰੀ - 29.62%
ਹਿਸਾਰ - 38.34%
ਅੰਬਾਲਾ - 39.47%
ਪਲਵਲ - 41.85%
ਪਾਣੀਪਤ - 38.24%
ਰੇਵਾੜੀ - 35.10%
ਸੋਨੀਪਤ - 33.64%
ਯਮੁਨਾਨਗਰ - 42.08%
ਫਰੀਦਾਬਾਦ - 31.71%
ਗੁਰੂਗ੍ਰਾਮ - 27.70%
ਝੱਜਰ - 36.93%
ਕੈਥਲ - 38.18%
ਕਰਨਾਲ - 39.74%
ਪੰਚਕੂਲਾ - 25.89%
ਸਿਰਸਾ - 34.78%
ABP ਨਿਊਜ਼ ਕਿਸੇ ਵੀ ਸੱਟੇਬਾਜੀ ਦੇ ਦਾਅਵਿਆਂ ਦਾ ਸਮਰਥਨ ਨਹੀਂ ਕਰਦਾ। ਸੱਟੇਬਾਜ਼ੀ ਦੀ ਮਾਰਕੀਟ ਜ਼ੋਖ਼ਮਾਂ ਦੀ ਖੇਡ ਹੈ ਅਤੇ ਇਹ ਗ਼ੈਰ-ਕਾਨੂੰਨੀ ਹੈ। ਹਰਿਆਣਾ ਚੋਣਾਂ ਦੇ ਅਧਿਕਾਰਤ ਨਤੀਜੇ 8 ਅਕਤੂਬਰ ਨੂੰ ਐਲਾਨੇ ਜਾਣਗੇ।