Haryana Budget: ਹਰਿਆਣਾ ਸਰਕਾਰ ਵੱਲੋਂ ਖੇਤੀ ਖੇਤਰ ਲਈ ਵੱਡੇ ਐਲਾਨ
ਬਜਟ ਖ਼ਰਚ ਵਿੱਚ 25 ਫ਼ੀ ਸਦੀ ਜਾਂ 38,718 ਕਰੋੜ ਰੁਪਏ ਪੂੰਜੀਗਤ ਖ਼ਰਚ ਤੇ 75 ਫ਼ੀਸਦੀ ਜਾਂ 1,16,927 ਕਰੋੜ ਰੁਪਏ ਰੈਵੇਨਿਊ ਖ਼ਰਚ ਹੈ। ਮਨੋਹਰ ਲਾਲ ਖੱਟਰ ਨੇ ਕਿਹਾ ਕਿ ਕੋਰੋਨਾ ਵਾਇਰਸ ਮਹਾਮਾਰੀ ਨੇ ਅਸਾਧਾਰਣ ਚੁਣੌਤੀਆਂ ਪੈਦਾ ਕੀਤੀਆਂ ਹਨ ਤੇ ਇਸ ਨੇ ਸਾਨੂੰ ਕਈ ਸਬਕ ਵੀ ਸਿਖਾਏ ਹਨ।
ਚੰਡੀਗੜ੍ਹ: ਹਰਿਆਣਾ ਦੀ ਮਨੋਹਰ ਲਾਲ ਖੱਟਰ ਸਰਕਾਰ ਨੇ ਅੱਜ ਵਿੱਤੀ ਸਾਲ 2021-22 ਲਈ 1.55 ਲੱਖ ਕਰੋੜ ਰੁਪਏ ਦਾ ਬਜਟ ਪੇਸ਼ ਕੀਤਾ। ਸਰਕਾਰ ਨੇ ਕਿਹਾ ਕਿ ਬਜਟ ’ਚ ਸਿਹਤ, ਖੇਤੀਬਾੜੀ ਤੇ ਬੁਨਿਆਦੀ ਢਾਂਚਾ ਖੇਤਰਾਂ ਉੱਤੇ ਖ਼ਾਸ ਜ਼ੋਰ ਦਿੱਤਾ ਗਿਆ ਹੈ। ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਰਾਜ ਵਿਧਾਨ ਸਭਾ ’ਚ ਆਪਣਾ ਦੂਜਾ ਬਜਟ ਪੇਸ਼ ਕੀਤਾ। ਖੱਟਰ ਕੋਲ ਵਿੱਤ ਮੰਤਰਾਲੇ ਦਾ ਚਾਰਜ ਵੀ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਪਿੰਜੌਰ ਤੇ ਗੁਰੂਗ੍ਰਾਮ ਦੋ ਥਾਵਾਂ ਨੂੰ ਫ਼ਿਲਮ ਸਿਟੀ ਵਜੋਂ ਵਿਕਸਤ ਕੀਤਾ ਜਾਵੇਗਾ। ਬਜਟ ਅਨੁਮਾਨ ’ਚ ਕਿਸੇ ਨਵੇਂ ਟੈਕਸ ਦਾ ਕੋਈ ਪ੍ਰਸਤਾਵ ਨਹੀਂ ਰੱਖਿਆ ਗਿਆ ਹੈ। ਵਿੱਤੀ ਸਾਲ 2021–22 ਦਾ ਬਜਟ ਵਧਾ ਕੇ 1,55,645 ਕਰੋੜ ਰੁਪਏ ਕੀਤਾ ਗਿਆ ਹੈ। ਇਹ ਇਸ ਦੇ ਪਿਛਲੇ ਵਿੱਤੀ ਵਰ੍ਹੇ ਦੇ 1,37,738 ਕਰੋੜ ਰੁਪਏ ਦੇ ਬਜਟ ਤੋਂ 13 ਫ਼ੀ ਸਦੀ ਵੱਧ ਹੈ।
ਬਜਟ ਖ਼ਰਚ ਵਿੱਚ 25 ਫ਼ੀ ਸਦੀ ਜਾਂ 38,718 ਕਰੋੜ ਰੁਪਏ ਪੂੰਜੀਗਤ ਖ਼ਰਚ ਤੇ 75 ਫ਼ੀਸਦੀ ਜਾਂ 1,16,927 ਕਰੋੜ ਰੁਪਏ ਰੈਵੇਨਿਊ ਖ਼ਰਚ ਹੈ। ਮਨੋਹਰ ਲਾਲ ਖੱਟਰ ਨੇ ਕਿਹਾ ਕਿ ਕੋਰੋਨਾ ਵਾਇਰਸ ਮਹਾਮਾਰੀ ਨੇ ਅਸਾਧਾਰਣ ਚੁਣੌਤੀਆਂ ਪੈਦਾ ਕੀਤੀਆਂ ਹਨ ਤੇ ਇਸ ਨੇ ਸਾਨੂੰ ਕਈ ਸਬਕ ਵੀ ਸਿਖਾਏ ਹਨ।
ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਹਰਿਆਣਾ ਦੇ ਆਰਥਿਕ ਵਾਧੇ ਲਈ ਕਿਸਾਨਾਂ ਨੂੰ ਹਮਾਇਤ ਜਾਰੀ ਰੱਖੇਗੀ। ਬਜਟ ’ਚ ਖੇਤਰ ਲਈ 6,110 ਕਰੋੜ ਰੁਪਏ ਦੇ ਖ਼ਰਚ ਦਾ ਪ੍ਰਸਤਾਵ ਕੀਤਾ ਗਿਆ ਹੈ। ਇਹ ਸਾਲ 2020–21 ਦੇ 5,052 ਕਰੋੜ ਰੁਪਏ ਦੇ ਖ਼ਰਚ ਦੇ ਮੁਕਾਬਲੇ 20.9 ਫ਼ੀ ਸਦੀ ਵੱਧ ਹੈ।
ਇਸ ਵਿੱਚੋਂ 2,988 ਕਰੋੜ ਰੁਪਏ ਖੇਤੀ ਤੇ ਕਿਸਾਨ ਭਲਾਈ, 489 ਕਰੋੜ ਰੁਪਏ ਬਾਗ਼ਬਾਨੀ, 1,225 ਕਰੋੜ ਰੁਪਏ ਪਸ਼ੂ ਪਾਲਣ ਤੇ ਡੇਅਰੀ, 125 ਕਰੋੜ ਰੁਪਏ ਮੱਛੀ–ਪਾਲਣ ਤੇ 1,274 ਕਰੋੜ ਰੁਪਏ ਸਹਿਕਾਰਤਾ ਲਈ ਰੱਖੇ ਗਏ ਹਨ।
ਇਹ ਵੀ ਪੜ੍ਹੋ: ਚੋਣ ਕਮਿਸ਼ਨ ਦੀ ਸੁਤੰਤਰਤਾ 'ਤੇ ਸੁਪਰੀਮ ਕੋਰਟ ਸਖ਼ਤ, ਜਾਰੀ ਕੀਤਾ ਇਹ ਆਦੇਸ਼
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin