(Source: ECI/ABP News)
Haryana News: ਸ਼ਮਸ਼ਾਨਘਾਟ ਦੀ ਕੰਧ ਡਿੱਗੀ, 2 ਬੱਚਿਆਂ ਸਮੇਤ 5 ਲੋਕਾਂ ਦੀ ਮੌਤ, ਵੀਡੀਓ ਆਈ ਸਾਹਮਣੇ
ਹਰਿਆਣਾ ਦੇ ਗੁਰੂਗ੍ਰਾਮ 'ਚ ਵੱਡਾ ਹਾਦਸਾ ਵਾਪਰਿਆ ਹੈ। ਇੱਥੋਂ ਦੇ ਪਟੌਦੀ ਚੌਕ ਨੇੜੇ ਵੀਰ ਨਗਰ ਵਿਚ ਅਚਾਨਕ ਇੱਕ ਕੰਧ ਡਿੱਗ ਗਈ।
![Haryana News: ਸ਼ਮਸ਼ਾਨਘਾਟ ਦੀ ਕੰਧ ਡਿੱਗੀ, 2 ਬੱਚਿਆਂ ਸਮੇਤ 5 ਲੋਕਾਂ ਦੀ ਮੌਤ, ਵੀਡੀਓ ਆਈ ਸਾਹਮਣੇ Haryana News: Wall of crematorium fell, 5 people including 2 children died Haryana News: ਸ਼ਮਸ਼ਾਨਘਾਟ ਦੀ ਕੰਧ ਡਿੱਗੀ, 2 ਬੱਚਿਆਂ ਸਮੇਤ 5 ਲੋਕਾਂ ਦੀ ਮੌਤ, ਵੀਡੀਓ ਆਈ ਸਾਹਮਣੇ](https://feeds.abplive.com/onecms/images/uploaded-images/2024/04/21/786b028b9ee7fa7ed3adce85d5bc22ef1713679291089995_original.jpg?impolicy=abp_cdn&imwidth=1200&height=675)
Haryana News: ਹਰਿਆਣਾ ਦੇ ਗੁਰੂਗ੍ਰਾਮ 'ਚ ਇੱਕ ਵੱਡਾ ਹਾਦਸਾ ਵਾਪਰਿਆ ਹੈ। ਇੱਥੋਂ ਦੇ ਪਟੌਦੀ ਚੌਕ ਨੇੜੇ ਵੀਰ ਨਗਰ ਵਿਚ ਅਚਾਨਕ ਸ਼ਮਸ਼ਾਨਘਾਟ ਦੀ ਇੱਕ ਕੰਧ ਡਿੱਗ ਗਈ। ਸ਼ਮਸ਼ਾਨਘਾਟ ਦੀ ਕੰਧ ਡਿੱਗਣ ਨਾਲ ਪੰਜ ਲੋਕਾਂ ਦੀ ਮੌਤ ਹੋ ਗਈ। ਇਸ ਦੇ ਹੇਠਾਂ ਦੱਬਣ ਕਾਰਨ ਕੁਝ ਲੋਕ ਜ਼ਖਮੀ ਹੋ ਗਏ ਹਨ। ਇਹ ਹਾਦਸਾ ਕੱਲ੍ਹ ਸ਼ਨੀਵਾਰ ਵਾਪਰਿਆ, ਹੁਣ ਇਸ ਦੀ ਸੀਸੀਟੀਵੀ ਸਾਹਮਣੇ ਆਈ ਹੈ।
ਜ਼ਖਮੀਆਂ ਦਾ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ। ਇਸ ਘਟਨਾ ਸਬੰਧੀ ਸਥਾਨਕ ਲੋਕਾਂ ਦਾ ਦੋਸ਼ ਹੈ ਕਿ ਇਸ ਬਾਰੇ ਕਈ ਵਾਰ ਪ੍ਰਸ਼ਾਸਨ ਨੂੰ ਸ਼ਿਕਾਇਤ ਕਰਨ ਦੇ ਬਾਵਜੂਦ ਕੋਈ ਕਾਰਵਾਈ ਨਹੀਂ ਹੋਈ। ਇਸ ਕਾਰਨ ਇਹ ਹਾਦਸਾ ਵਾਪਰਿਆ। ਲੋਕਾਂ ਦਾ ਕਹਿਣਾ ਹੈ ਕਿ ਜੇਕਰ ਪ੍ਰਸ਼ਾਸਨ ਨੇ ਢੁੱਕਵੇਂ ਕਦਮ ਚੁੱਕੇ ਹੁੰਦੇ ਤਾਂ ਲੋਕਾਂ ਦੀ ਜਾਨ ਬਚਾਈ ਜਾ ਸਕਦੀ ਸੀ।
ਇਸ ਹਾਦਸੇ ਵਿਚ ਪੱਪੂ, ਕ੍ਰਿਸ਼ਨਾ, ਮਨੋਜ ਅਤੇ ਦੋ ਮਾਸੂਮ ਬੱਚੀਆਂ ਖੁਸ਼ਬੂ ਅਤੇ ਇੱਕ ਹੋਰ ਦੀ ਮੌਤ ਹੋ ਗਈ। ਲੋਕਾਂ ਦਾ ਕਹਿਣਾ ਹੈ ਕਿ ਲੋਕ ਕੰਧ ਕੋਲ ਬੈਠੇ ਸਨ ਕਿ ਅਚਾਨਕ ਕੰਧ ਡਿੱਗ ਗਈ ਅਤੇ ਲੋਕ ਉਸ ਦੇ ਹੇਠਾਂ ਦੱਬ ਗਏ।
ਇਸ ਕੰਧ ਦੇ ਕੋਲ ਕੁਰਸੀਆਂ 'ਤੇ ਕੁਝ ਲੋਕ ਬੈਠੇ ਸਨ, ਜਦਕਿ ਕੁਝ ਬੱਚੇ ਉਥੇ ਖੇਡ ਰਹੇ ਸਨ। ਅਚਾਨਕ ਕੰਧ ਡਿੱਗਣ ਨਾਲ ਲੋਕ ਥੱਲੇ ਆ ਗਏ। ਸਾਰਿਆਂ ਨੂੰ ਤੁਰੰਤ ਹਸਪਤਾਲ ਦਾਖਲ ਕਰਵਾਇਆ ਗਿਆ ਪਰ ਇਲਾਜ ਦੌਰਾਨ ਪੰਜ ਲੋਕਾਂ ਦੀ ਮੌਤ ਹੋ ਗਈ। ਘਟਨਾ ਤੋਂ ਬਾਅਦ ਪੂਰੇ ਇਲਾਕੇ 'ਚ ਸਨਸਨੀ ਫੈਲ ਗਈ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਘਟਨਾ ਦੀ ਵੀਡੀਓ ਨੇੜੇ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ।
ਦੱਸ ਦਈਏ ਕਿ ਇਹ ਹਾਦਸਾ ਗੁਰੂਗ੍ਰਾਮ 'ਚ ਪਟੌਦੀ ਚੌਕ ਨੇੜੇ ਵੀਰ ਨਗਰ ਵਿਚ ਅਚਾਨਕ ਸ਼ਮਸ਼ਾਨਘਾਟ ਦੀ ਇੱਕ ਕੰਧ ਡਿੱਗਣ ਕਾਰਨ ਵਾਪਰਿਆ ਹੈ।
ਨੋਟ : ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)