ਜਬਰ ਜਨਾਹ ਤੋਂ ਬਾਅਦ 10 ਸਾਲਾ ਬੱਚੀ ਦੀ ਹੱਤਿਆ ਦੇ ਦੋਸ਼ੀ ਨੂੰ ਫ਼ਾਂਸੀ ਦੀ ਸਜ਼ਾ, ਸਿਰਫ਼ 18 ਦਿਨਾਂ 'ਚ ਅਦਾਲਤ ਨੇ ਸੁਣਾਇਆ ਫ਼ੈਸਲਾ
ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਪਾਕਸੋ ਐਕਟ-1 ਪ੍ਰਥਮ ਸਕਸੈਨਾ ਦੀ ਅਦਾਲਤ ਨੇ 18 ਦਿਨਾਂ ’ਚ ਫ਼ੈਸਲਾ ਦਿੱਤਾ ਹੈ।
ਹਾਥਰਸ : ਦਸ ਸਾਲ ਦੀ ਬੱਚੀ ਨਾਲ ਜਬਰ ਜਨਾਹ ਤੇ ਉਸ ਦੀ ਹੱਤਿਆ ਦੇ ਮਾਮਲੇ ’ਚ ਅਦਾਲਤ ਨੇ ਦੋਸ਼ੀ ਨੂੰ ਫ਼ਾਂਸੀ ਦੀ ਸਜ਼ਾ ਸੁਣਾਈ ਹੈ। ਘਟਨਾ ਚਾਰ ਮਹੀਨੇ ਪੁਰਾਣੀ ਹੈ। ਅਦਾਲਤ ਨੇ ਇਹ ਫ਼ੈਸਲਾ 18 ਦਿਨ ਦੀ ਸੁਣਵਾਈ ’ਚ ਹੀ ਦੇ ਦਿੱਤਾ। ਸਰਕਾਰੀ ਵਕੀਲ ਰਾਜਪਾਲ ਸਿੰਘ ਦਿਸਵਾਰ ਮੁਤਾਬਕ ਰੱਖੜੀ ਦੇ ਤਿਉਹਾਰ ਦੀ ਰਾਤ 22 ਅਗਸਤ, 2021 ਨੂੰ ਹਾਥਰਸ ਜੰਕਸ਼ਨ ਥਾਣਾ ਖੇਤਰ ਦੇ ਇਕ ਪਿੰਡ ’ਚ 10 ਸਾਲ ਦੀ ਇਕ ਬੱਚੀ ਆਪਣੇ ਪਿਤਾ ਕੋਲ ਸੌ ਰਹੀ ਸੀ, ਜੋ ਕਿ ਸਵੇਰੇ ਗ਼ਾਇਬ ਸੀ। ਪਰਿਵਾਰਕ ਮੈਂਬਰਾਂ ਨੇ ਉਸ ਦੀ ਭਾਲ ਕੀਤੀ ਤਾਂ ਉਸ ਦਾ ਅੱਧ-ਨੰਗੀ ਲਾਸ਼ ਹਾਥਰਸ ਜੰਕਸ਼ਨ-ਸਾਦਾਬਾਦ ਬਾਰਡਰ ’ਤੇ ਨਾਲੇ ’ਚ ਮਿਲੀ ਸੀ। ਪਰਿਵਾਰ ਨੇ ਜਬਰ ਜਨਾਹ ਦਾ ਖ਼ਦਸ਼ਾ ਪ੍ਰਗਟਾਇਆ ਸੀ। ਪੁਲਿਸ ਨੇ 24 ਅਗਸਤ ’ਚ ਪੋਸਟਮਾਰਟਮ ਕਰਵਾਇਆ ਸੀ ਪਰ ਮੌਤ ਦਾ ਕਾਰਨ ਸਪੱਸ਼ਟ ਨਹੀਂ ਹੋ ਸਕਿਆ ਸੀ। 26 ਅਗਸਤ ਨੂੰ ਪੁਲਿਸ ਨੇ ਪੂਰੇ ਮਾਮਲੇ ਦਾ ਪਰਦਾਫਾਸ਼ ਕੀਤਾ। ਜਬਰ ਜਨਾਹ ਤੋਂ ਬਾਅਦ ਹੱਤਿਆ ਦੇ ਦੋਸ਼ ’ਚ ਚੰਦਰਪਾਲ ਕੁਸ਼ਵਾਹ ਨੂੰ ਦਬੋਚ ਲਿਆ ਸੀ। ਉਹ ਮੂਲ ਤੌਰ ’ਤੇ ਸਿਕੰਦਰਾਰਾਊ ਥਾਣਾ ਖੇਤਰ ਦੇ ਪਿੰਡ ਮਹਿਮੂਦਪੁਰ ਦਾ ਹੈ ਪਰ ਥਾਣਾ ਹਾਥਰਸ ਗੇਟ ਖੇਤਰ ਦੀ ਲੇਬਰ ਕਾਲੋਨੀ ’ਚ ਕਿਰਾਏ ’ਤੇ ਰਹਿੰਦਾ ਸੀ ਜੋ ਰੱਖੜੀ ਵਾਲੇ ਦਿਨ ਇਸ ਪਿੰਡ ’ਚ ਆਪਣੀ ਭੈਣ ਦੇ ਘਰ ਆਇਆ ਸੀ।
ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਪਾਕਸੋ ਐਕਟ-1 ਪ੍ਰਥਮ ਸਕਸੈਨਾ ਦੀ ਅਦਾਲਤ ਨੇ 18 ਦਿਨਾਂ ’ਚ ਫ਼ੈਸਲਾ ਦਿੱਤਾ ਹੈ। ਇਸ ਅਪਰਾਧ ਨੂੰ ਖ਼ਤਰਨਾਕ ਸ਼੍ਰੇਣੀ ਦਾ ਦੱਸਦੇ ਹੋਏ ਅਦਾਲਤ ਨੇ ਕਿਹਾ ਕਿ ਜਬਰ ਜਨਾਹ ਤੋਂ ਲੈ ਕੇ ਹੱਤਿਆ ਕੀਤੇ ਜਾਣ ਤਕ ਬੱਚੀ ਨੇ ਕਿੰਨੇ ਮਾਨਸਿਕ ਤੇ ਸਰੀਰਕ ਤਕਲੀਫ਼ ਸਹਿਣ ਕੀਤੀ ਹੋਵੇਗੀ, ਇਸਦਾ ਅੰਦਾਜ਼ਾ ਲਗਾਉਣ ਨਾਲ ਵੀ ਆਮ ਵਿਅਕਤੀ ਦੀ ਰੂਹ ਕੰਬ ਜਾਵੇਗੀ।
ਇਹ ਵੀ ਪੜ੍ਹੋ : 7 ਸਾਲਾਂ 'ਚ ਪਹਿਲੀ ਵਾਰ ਦਸੰਬਰ 'ਚ ਤਾਪਮਾਨ -0.8 ਡਿਗਰੀ 'ਤੇ ਪਹੁੰਚਿਆ, ਸ਼ੀਤ ਲਹਿਰ ਨੇ ਲੋਕਾਂ ਨੂੰ ਠਾਰ੍ਹਿਆ
ਪੰਜਾਬੀ ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: