ਪੜਚੋਲ ਕਰੋ
Advertisement
ਭਾਰੀ ਬਾਰਸ਼ ਮਗਰੋਂ ਮੌਸਮ ਵਿਭਾਗ ਵੱਲੋਂ ਆਰੇਂਜ ਅਲਰਟ
ਮੁੰਬਈ ਕੱਲ੍ਹ ਰਾਤ ਹੋਈ ਭਾਰੀ ਬਾਰਸ਼ ਤੋਂ ਬਾਅਦ ਹੇਠਲੇ ਇਲਾਕਿਆਂ ‘ਚ ਪਾਣੀ ਭਰ ਗਿਆ ਹੈ। ਬਾਰਸ਼ ਨੂੰ ਵੇਖਦੇ ਹੋਏ ਮੌਸਮ ਵਿਭਾਗ ਨੇ ਮੁੰਬਈ ‘ਚ ਆਰੇਂਜ ਅਲਰਟ ਜਾਰੀ ਕੀਤਾ ਹੈ। ਮੁੰਬਈ ਤੇ ਮੈਟਰੋ ਸਿਟੀ ‘ਚ 100 ਮਿਮੀ ਤੋਂ ਜ਼ਿਆਦਾ ਬਾਰਸ਼ ਹੋਈ ਹੈ ਜੋ ਬਹੁਤ ਜ਼ਿਆਦਾ ਹੈ।
ਬਾਰਸ਼ ਨਾਲ ਸੜਕਾਂ ਪਾਣੀ ਨਾਲ ਭਰ ਗਈਆਂ ਹਨ ਤੇ ਕਿਤੇ-ਕਿਤੇ ਘਰਾਂ ‘ਚ ਪਾਣੀ ਵੜ ਗਿਆ ਹੈ। ਥਾਂ-ਥਾਂ ਪਾਣੀ ਭਰਨ ਨਾਲ ਸਕੂਲਾਂ ‘ਚ ਛੁੱਟੀ ਦਾ ਐਲਾਨ ਕੀਤਾ ਗਿਆ ਹੈ।
ਮੁੰਬਈ ਦੀ ਗਾਂਧੀ ਮਾਰਕਿਟ ‘ਚ ਦੋ ਫੁੱਟ ਪਾਣੀ ਜਮ੍ਹਾਂ ਹੋ ਗਿਆ ਹੈ। ਸੜਕਾਂ ‘ਤੇ ਪਾਣੀ ਕਰਕੇ ਥਾਂ-ਥਾਂ ਗੱਡੀਆਂ ਫਸ ਗਈਆਂ ਹਨ। ਰੇਲਵੇ ਟ੍ਰੈਕ ‘ਤੇ ਪਾਣੀ ਭਰਨ ਕਰਕੇ ਲੋਕਲ ਸੇਵਾ ‘ਤੇ ਕਾਫੀ ਅਸਰ ਪਿਆ ਹੈ। ਸੈਂਟ੍ਰਲ ਤੇ ਹਾਰਬਰ ਲਾਈਨ ‘ਤੇ ਟ੍ਰੇਨਾਂ 10 ਤੋਂ 15 ਮਿੰਟ ਦੇਰੀ ਨਾਲ ਚਲ ਰਹੀਆਂ ਹਨ। ਅੱਜ ਸਮੁੰਦਰ ‘ਚ ਹਾਈ ਟਾਈਡ ਵੀ ਆਉਣ ਵਾਲਾ ਹੈ। ਦੱਸਿਆ ਜਾ ਰਿਹਾ ਹੈ ਕਿ ਦੁਪਹਿਰ 2:41 ਵਜੇ ‘ਤੇ 4.54 ਮੀਟਰ ਉੱਚੀਆਂ ਲਹਿਰਾਂ ਉੱਠ ਸਕਦੀਆਂ ਹਨ। ਜੇਕਰ ਉਸ ਸਮੇਂ ਬਾਰਸ਼ ਹੁੰਦੀ ਹੈ ਤਾਂ ਸ਼ਹਿਰ ‘ਚ ਜਮ੍ਹਾਂ ਪਾਣੀ ਕੱਢਣਾ ਮੁਸ਼ਕਲ ਹੋ ਜਾਵੇਗਾ ਤੇ ਲੋਕਾਂ ਲਈ ਮੁਸੀਬਤਾਂ ਹੋਰ ਵਧ ਜਾਣਗੀਆਂ।ਖ਼ਤਰੇ ਨੂੰ ਵੇਖਦੇ ਹੋਏ ਬੀਐਮਸੀ ਨੇ ਲੋਕਾਂ ਨੂੰ ਸਮੁੰਦਰ ਕੰਢੇ ਤੇ ਜਲ ਭਰਾਅ ਵਾਲੇ ਇਲਾਕਿਆਂ ਤੋਂ ਦੂਰ ਰਹਿਣ ਦੀ ਸਲਾਹ ਦਿੱਤੀ ਹੈ। ਇਸ ਦੇ ਨਾਲ ਬੀਐਮਸੀ ਨੇ ਹੈਲਪ ਲਾਈਨ ਨੰਬਰ ਵੀ ਜਾਰੀ ਕੀਤਾ ਹੈ। ਇਸ ਤਹਿਤ ਪ੍ਰੇਸ਼ਾਨੀ ‘ਚ ਫਸੇ ਲੋਕ 1916 ‘ਤੇ ਫੋਨ ਕਰ ਸਕਦੇ ਹਨ।Mumbai: Sion area gets water-logged following rainfall in the city. #Maharashtra pic.twitter.com/Wp2QXLTpq0
— ANI (@ANI) September 4, 2019
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਕਾਰੋਬਾਰ
ਪੰਜਾਬ
ਆਈਪੀਐਲ
Advertisement