Shimla bomb threat: ਸ਼ਿਮਲਾ 'ਚ ਨਵੇਂ ਸਾਲ ਦੇ ਜਸ਼ਨਾਂ 'ਚ ਵਿਘਨ, ਬੰਬ ਦੀ ਧਮਕੀ ਮਿਲਣ ਮਗਰੋਂ ਖਾਲੀ ਕਰਵਾਇਆ ਗਿਆ ਰਿੱਜ ਗਰਾਊਂਡ
ਸ਼ੁੱਕਰਵਾਰ ਸ਼ਾਮ ਤੋਂ ਹੀ ਰਿੱਜ ਮੈਦਾਨ 'ਚ ਨਵੇਂ ਸਾਲ ਦਾ ਜਸ਼ਨ ਚੱਲ ਰਿਹਾ ਸੀ। ਹਜ਼ਾਰਾਂ ਸੈਲਾਨੀ ਮੈਦਾਨ ਵਿੱਚ ਇਕੱਠੇ ਹੋਏ ਸੀ। ਇਸ ਦੌਰਾਨ ਪਾਕਿਸਤਾਨ ਤੋਂ ਮਿਲੀ ਅੱਤਵਾਦੀ ਧਮਕੀ ਤੋਂ ਬਾਅਦ ਇਹਤਿਆਤ ਵਜੋਂ ਜਸ਼ਨ ਰੋਕ ਦਿੱਤਾ ਗਿਆ।
ਸ਼ਿਮਲਾ: ਹਿਮਾਚਲ ਪ੍ਰਦੇਸ਼ ਦੇ ਸ਼ਿਮਲਾ ਦੇ ਰਿੱਜ ਗਰਾਊਂਡ 'ਚ ਸ਼ੁੱਕਰਵਾਰ ਸ਼ਾਮ ਤੋਂ ਚੱਲ ਰਹੇ ਨਵੇਂ ਸਾਲ ਦੇ ਜਸ਼ਨ ਨੂੰ ਪੁਲਿਸ ਨੇ ਅਚਾਨਕ ਰੋਕ ਦਿੱਤਾ। ਜਾਣਕਾਰੀ ਮੁਤਾਬਕ ਰਿਜ ਮੈਦਾਨ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ। ਇਸ ਤੋਂ ਬਾਅਦ ਪੁਲਿਸ ਨੇ ਗਰਾਊਂਡ ਨੂੰ ਖਾਲੀ ਕਰਵਾ ਦਿੱਤਾ। ਕੋਰੋਨਾ ਅਤੇ ਓਮੀਕ੍ਰੋਨ ਦੇ ਬਹਾਨੇ ਪੁਲਿਸ ਨੇ ਨਵੇਂ ਸਾਲ ਦੇ ਜਸ਼ਨ ਲਈ ਇਕੱਠੇ ਹੋਏ ਲੋਕਾਂ ਨੂੰ ਗਰਾਊਂਡ ਚੋਂ ਬਾਹਰ ਕੱਢਿਆ।
ਰਿੱਜ ਮੈਦਾਨ 'ਚ ਸ਼ੁੱਕਰਵਾਰ ਸ਼ਾਮ ਤੋਂ ਹੀ ਨਵੇਂ ਸਾਲ ਦਾ ਜਸ਼ਨ ਚੱਲ ਰਿਹਾ ਸੀ। ਹਜ਼ਾਰਾਂ ਸੈਲਾਨੀ ਮੈਦਾਨ ਵਿੱਚ ਇਕੱਠੇ ਹੋਏ ਸੀ। ਇਸ ਦੌਰਾਨ ਪਾਕਿਸਤਾਨ ਤੋਂ ਮਿਲੀ ਅੱਤਵਾਦੀ ਧਮਕੀ ਤੋਂ ਬਾਅਦ ਇਹਤਿਆਤ ਵਜੋਂ ਜਸ਼ਨ ਰੋਕ ਦਿੱਤਾ ਗਿਆ ਅਤੇ ਪੁਲਿਸ ਨੇ ਮੈਦਾਨ ਨੂੰ ਕਲੀਅਰ ਕਰ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਬੰਬ ਲਗਾਉਣ ਦੀ ਜ਼ਿੰਮੇਵਾਰੀ ਕਸ਼ਮੀਰੀ ਮੂਲ ਦੇ ਵਿਅਕਤੀ ਨੂੰ ਦਿੱਤੀ ਗਈ ਸੀ।
ਬੰਬ ਧਮਾਕੇ ਦੀ ਧਮਕੀ ਮਿਲਣ ਤੋਂ ਬਾਅਦ ਸ਼ਿਮਲਾ ਪੁਲਿਸ ਨੇ ਤੁਰੰਤ ਮੈਦਾਨ ਖਾਲੀ ਕਰ ਲਿਆ। ਬੰਬ ਦੀ ਗੱਲ ਸਾਹਮਣੇ ਆਉਣ 'ਤੇ ਦਹਿਸ਼ਤ ਦਾ ਮਾਹੌਲ ਬਣ ਗਿਆ। ਇਸ ਕਾਰਨ ਪੁਲਿਸ ਨੇ ਓਮੀਕ੍ਰੋਨ ਦੀ ਵੱਧ ਰਹੀ ਇਨਫੈਕਸ਼ਨ ਦਾ ਬਹਾਨਾ ਲਾਇਆ। ਪੁਲਿਸ ਨੇ ਸੈਲਾਨੀਆਂ ਨੂੰ ਆਪਣੇ ਹੋਟਲਾਂ ਵਿੱਚ ਪਰਤਣ ਲਈ ਕਿਹਾ।
ਸ਼ਿਮਲਾ ਦੇ ਆਈਜੀ ਹਿਮਾਂਸ਼ੂ ਮਿਸ਼ਰਾ, ਡੀਸੀ ਅਤੇ ਐਸਪੀ ਸਮੇਤ ਵੱਡੀ ਗਿਣਤੀ ਵਿੱਚ ਪੁਲਿਸ ਅਧਿਕਾਰੀ ਅਤੇ ਜਵਾਨ ਰਿੱਜ ਰੋਡ ’ਤੇ ਤਾਇਨਾਤ ਸੀ। ਪੁਲਿਸ ਨੇ ਰਿੱਜ ਗਰਾਊਂਡ ਅਤੇ ਮਾਲ ਰੋਡ ’ਤੇ ਜਾਂਚ ਕੀਤੀ। ਪੁਲਿਸ ਜਾਂਚ ਜਾਰੀ ਹੈ। ਸਰਚ ਆਪਰੇਸ਼ਨ 'ਚ ਸੁੰਘਣ ਵਾਲੇ ਕੁੱਤਿਆਂ ਦੀ ਵੀ ਮਦਦ ਲਈ ਜਾ ਰਹੀ ਹੈ।
ਰਿੱਜ ਮੈਦਾਨ ਅਤੇ ਮਾਲ ਰੋਡ ਵਿੱਚ ਪੁਲਿਸ ਦੀ ਚੈਕਿੰਗ ਮਗਰੋਂ ਸੰਨਾਟਾ ਛਾ ਗਿਆ। ਉਥੇ ਪੁਲਿਸ ਦੀ ਟੁਕੜੀ ਗਸ਼ਤ ਕਰਦੀ ਰਹੀ। ਪੁਲਿਸ ਨੇ ਗਰਾਊਂਡ ਅਤੇ ਮਾਲ ਰੋਡ ’ਤੇ ਡਸਟਬਿਨ ਵੀ ਇਕੱਠੇ ਕੀਤੇ ਅਤੇ ਇਨ੍ਹਾਂ ਦੀ ਚੈਕਿੰਗ ਕੀਤੀ ਗਈ। ਸ਼ਿਮਲਾ ਦੇ ਡਿਪਟੀ ਕਮਿਸ਼ਨਰ ਆਦਿਤਿਆ ਨੇਗੀ ਨੇ ਕਿਹਾ ਕਿ ਜਿੱਥੇ ਵੀ ਭੀੜ ਸੀ, ਉਸ ਜਗ੍ਹਾ ਨੂੰ ਖਾਲੀ ਕਰਵਾਇਆ ਗਿਆ। ਦੱਸ ਦੇਈਏ ਕਿ ਸ਼ੁੱਕਰਵਾਰ ਨੂੰ 20 ਹਜ਼ਾਰ ਤੋਂ ਵੱਧ ਲੋਕ ਸ਼ਿਮਲਾ ਪਹੁੰਚੇ ਸੀ।
ਇਹ ਵੀ ਪੜ੍ਹੋ: Year 2022 for Modi: ਆਸਾਨ ਨਹੀਂ ਮੋਦੀ ਲਈ ਸਾਲ 2022, ਕੋਰੋਨਾ ਅਤੇ ਚੋਣਾਂ ਸਮੇਤ ਸਾਹਮਣੇ ਹਨ ਇਹ 10 ਚੁਣੌਤੀਆਂ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin