ਕੈਬਨਿਟ 'ਚ ਫੇਰਬਦਲ, ਜਾਣੋ ਕਿਸ ਨੂੰ ਮਿਲਿਆ ਕਿਹੜਾ ਮੰਤਰਾਲਾ
ਸੁਰੇਸ਼ ਭਾਰਦਵਾਜ ਤੋਂ ਮਾਲੀਆ ਵਿਭਾਗ ਲੈਕੇ ਉਨ੍ਹਾਂ ਨੂੰ ਸ਼ਹਿਰੀ ਵਿਕਾਸ ਵਿਭਾਗ ਸੌਂਪ ਦਿੱਤਾ ਗਿਆ। ਸਰਵੀਣ ਚੌਧਰੀ ਨੂੰ ਸ਼ਹਿਰੀ ਵਿਕਾਸ ਦੀ ਥਾਂ ਸਮਾਜਿਕ ਅਧਿਕਾਰਤਾਂ ਵਿਭਾਗ ਮਿਲਿਆ।
ਸ਼ਿਮਲਾ: ਹਿਮਾਚਲ ਕੈਬਨਿਟ ਵੱਲੋਂ ਮੰਤਰੀਆਂ ਦੇ ਵਿਭਾਗਾਂ 'ਚ ਫੇਰਬਦਲ ਕੀਤਾ ਗਿਆ। ਇਸ ਤਹਿਤ ਮਹੇਂਦਰ ਸਿੰਘ ਠਾਕੁਰ ਨੂੰ ਜਲ ਸ਼ਕਤੀ ਤੇ ਬਾਗਬਾਨੀ ਦੇ ਨਾਲ ਮਾਲੀਆ ਵਿਭਾਗ ਇਨਾਮ 'ਚ ਮਿਲਿਆ। ਸੁਰੇਸ਼ ਭਾਰਦਵਾਜ ਤੋਂ ਮਾਲੀਆ ਵਿਭਾਗ ਲੈਕੇ ਉਨ੍ਹਾਂ ਨੂੰ ਸ਼ਹਿਰੀ ਵਿਕਾਸ ਵਿਭਾਗ ਸੌਂਪ ਦਿੱਤਾ ਗਿਆ। ਸਰਵੀਣ ਚੌਧਰੀ ਨੂੰ ਸ਼ਹਿਰੀ ਵਿਕਾਸ ਦੀ ਥਾਂ ਸਮਾਜਿਕ ਅਧਿਕਾਰਤਾਂ ਵਿਭਾਗ ਮਿਲਿਆ।
ਦੋ ਜਹਾਜ਼ਾਂ ਦੀ ਆਪਸੀ ਟੱਕਰ, ਸੱਤ ਲੋਕਾਂ ਦੀ ਮੌਤ
ਰਾਮ ਲਾਲ ਮਾਰਕੰਡੇ ਤੋਂ ਖੇਤੀ ਵਿਭਾਗ ਲੈਕੇ ਤਕਨੀਕੀ ਸਿੱਖਿਆ ਤੇ ਟ੍ਰਾਇਬਲ ਵਿਭਾਗ ਦਿੱਤਾ ਗਿਆ। ਵੀਰੇਂਦਰ ਕੰਵਰ ਕੋਲ ਖੇਤੀ ਵਿਭਾਗ, ਪਸ਼ੂਪਾਲਣ ਦੇ ਨਾਲ ਪੰਚਾਇਤੀ ਰਾਜ ਵੀ ਰਹੇਗਾ। ਵਿਕਰਮ ਸਿੰਘ ਨੂੰ ਉਦਯੋਗ ਵਿਭਾਗ ਦੇ ਨਾਲ ਟਰਾਂਸਪੋਰਟ ਵਿਭਾਗ ਮਿਲਿਆ। ਗੋਵਿੰਦ ਸਿੰਘ ਠਾਕੁਰ ਤੋਂ ਵਣ, ਆਵਾਜਾਈ ਤੇ ਖੇਡ ਵਿਭਾਗ ਲੈਕੇ ਸਿਰਫ ਸਿੱਖਿਆ ਮੰਤਰਾਲਾ ਦਿੱਤਾ ਗਿਆ। ਇਸ ਤੋਂ ਇਲਾਵਾ ਡਾ.ਰਾਜੀਵ ਸੈਜਲ ਨੂੰ ਸਿਹਤ ਤੇ ਆਯੁਰਵੈਦ ਵਿਭਾਗ ਮਿਲਿਆ।
ਹੁਣ 30 ਸਕਿੰਟ 'ਚ ਆਵੇਗਾ ਕੋਰੋਨਾ ਰਿਜ਼ਲਟ, ਭਾਰਤ 'ਚ ਇਜ਼ਰਾਇਲੀ ਤਕਨੀਕ ਦਾ ਟ੍ਰਾਇਲ ਸ਼ੁਰੂ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ