HP Election 2022 Dates : ਚੋਣ ਕਮਿਸ਼ਨ ਨੇ ਹਿਮਾਚਲ ਚੋਣਾਂ ਦਾ ਕੀਤਾ ਐਲਾਨ ,12 ਨਵੰਬਰ ਨੂੰ ਹੋਣਗੀਆਂ ਚੋਣਾਂ , ਇਸ ਦਿਨ ਆਵੇਗਾ ਨਤੀਜਾ
HP Election 2022 Dates : ਚੋਣ ਕਮਿਸ਼ਨ ਨੇ ਹਿਮਾਚਲ ਚੋਣਾਂ ਦਾ ਐਲਾਨ ਕਰ ਦਿੱਤਾ ਹੈ। ਹਿਮਾਚਲ ਵਿਧਾਨ ਸਭਾ ਦੀਆਂ ਚੋਣਾਂ 12 ਨਵੰਬਰ ਨੂੰ ਹੋਣਗੀਆਂ ਅਤੇ 8 ਦਸੰਬਰ ਨੂੰ ਨਤੀਜਾ ਆਏਗਾ।

HP Election 2022 Dates : ਚੋਣ ਕਮਿਸ਼ਨ ਨੇ ਹਿਮਾਚਲ ਚੋਣਾਂ ਦਾ ਐਲਾਨ ਕਰ ਦਿੱਤਾ ਹੈ। ਹਿਮਾਚਲ ਵਿਧਾਨ ਸਭਾ ਦੀਆਂ ਚੋਣਾਂ 12 ਨਵੰਬਰ ਨੂੰ ਹੋਣਗੀਆਂ ਅਤੇ 8 ਦਸੰਬਰ ਨੂੰ ਨਤੀਜਾ ਆਏਗਾ। ਮੁੱਖ ਚੋਣ ਕਮਿਸ਼ਨ ਨੇ ਕਿਹਾ, ਹਿਮਾਚਲ ਵਿੱਚ 17 ਅਕਤੂਬਰ ਨੂੰ ਨੋਟੀਫਿਕੇਸ਼ਨ ਜਾਰੀ ਕੀਤਾ ਜਾਵੇਗਾ। ਹਿਮਾਚਲ ਵਿੱਚ ਇੱਕੋ ਪੜਾਅ ਵਿੱਚ ਚੋਣਾਂ ਹੋਣਗੀਆਂ। 27 ਤੱਕ ਨਾਮਜ਼ਦਗੀਆਂ ਦੀ ਪੜਤਾਲ ਹੋਣੀ ਹੈ। 29 ਅਕਤੂਬਰ ਨੂੰ ਨਾਂ ਵਾਪਸ ਲਏ ਜਾ ਸਕਦੇ ਹਨ। 12 ਨਵੰਬਰ ਨੂੰ ਵੋਟਾਂ ਪੈਣਗੀਆਂ, 8 ਦਸੰਬਰ ਨੂੰ ਗਿਣਤੀ ਹੋਵੇਗੀ।
ਇਹ ਵੀ ਪੜ੍ਹੋ : B.Tech Chaiwali : ਬਿਹਾਰ ਦੀ ਵਿਦਿਆਰਥਣ ਨੇ B.Tech ਚਾਹਵਾਲੀ ਦੇ ਨਾਂ 'ਤੇ ਖੋਲ੍ਹੀ ਚਾਹ ਦੀ ਦੁਕਾਨ, ਵੀਡੀਓ ਦੇਖ ਕੇ ਕਰੋਗੇ ਸਲਾਮ
Assembly polling in #HimachalPradesh to be held on 12th November; Counting of votes to be held on 8th December pic.twitter.com/t4y3Hsx9xi
— ANI (@ANI) October 14, 2022
ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਮੁੱਖ ਚੋਣ ਕਮਿਸ਼ਨਰ ਰਾਜੀਵ ਕੁਮਾਰ ਨੇ ਕਿਹਾ ਕਿ ਅਸੀਂ ਵਿਧਾਨ ਸਭਾ ਦੀਆਂ ਆਜ਼ਾਦ ਅਤੇ ਨਿਰਪੱਖ ਚੋਣਾਂ ਕਰਵਾਉਣ ਲਈ ਵਚਨਬੱਧ ਹਾਂ। ਨਵੇਂ ਵੋਟਰਾਂ, ਔਰਤਾਂ, ਬਜ਼ੁਰਗਾਂ, ਅੰਗਹੀਣਾਂ ਦੀ ਸ਼ਮੂਲੀਅਤ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਕੋਸ਼ਿਸ਼ ਕੀਤੀ ਜਾਵੇਗੀ ਕਿ ਵੱਧ ਤੋਂ ਵੱਧ ਲੋਕ ਵੋਟਿੰਗ ਵਿੱਚ ਹਿੱਸਾ ਲੈਣ। ਉਨ੍ਹਾਂ ਕਿਹਾ ਕਿ ਸਾਰੇ ਪੋਲਿੰਗ ਸਟੇਸ਼ਨ ਪਹੁੰਚਯੋਗ, ਸੁਰੱਖਿਅਤ ਅਤੇ ਆਰਾਮਦਾਇਕ ਹੋਣਗੇ। ਪਾਣੀ, ਵੇਟਿੰਗ ਸ਼ੈੱਡ, ਟਾਇਲਟ, ਰੋਸ਼ਨੀ ਦੀ ਸਹੂਲਤ ਹੋਵੇਗੀ।ਉਨ੍ਹਾਂ ਕਿਹਾ ਕਿ ਆਪਣੇ ਉਮੀਦਵਾਰਾਂ ਨੂੰ ਜਾਣਨ ਲਈ ਸਾਰੀ ਜਾਣਕਾਰੀ ਉਪਲਬਧ ਹੋਵੇਗੀ। ਇਸ ਦੇ ਨਾਲ ਹੀ ਕਿਹਾ ਇਹ ਨਾਗਰਿਕਾਂ ਦਾ ਅਧਿਕਾਰ ਹੈ। ਚੋਣ ਪ੍ਰਚਾਰ ਦੌਰਾਨ ਉਮੀਦਵਾਰਾਂ ਨੂੰ ਤਿੰਨ ਵਾਰ ਅਖਬਾਰਾਂ ਅਤੇ ਟੀਵੀ ਚੈਨਲਾਂ ਵਿੱਚ ਇਸ਼ਤਿਹਾਰਾਂ ਰਾਹੀਂ ਅਪਰਾਧਿਕ ਜਾਣਕਾਰੀ ਦੇਣੀ ਪਵੇਗੀ। ਚੋਣ ਕਮਿਸ਼ਨ ਨੇ ਆਗਾਮੀ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਬਜ਼ੁਰਗਾਂ ਅਤੇ ਅਪਾਹਜ ਵਿਅਕਤੀਆਂ ਲਈ ਪ੍ਰਬੰਧ ਕੀਤੇ ਹਨ। ਪੋਸਟਲ ਬੈਲਟ ਰਾਹੀਂ ਘਰ ਬੈਠੇ ਵੋਟ ਪਾਉਣ ਦਾ ਅਧਿਕਾਰ ਮਿਲੇਗਾ। ਨਾਲ ਹੀ ਵੋਟਾਂ ਪਾਉਣ ਵਿੱਚ ਪਹਿਲ ਦਿੱਤੀ ਜਾਵੇਗੀ। ਜੇਕਰ ਤੁਸੀਂ ਪੋਲਿੰਗ ਸਟੇਸ਼ਨ 'ਤੇ ਜਾਂਦੇ ਹੋ ਤਾਂ ਜ਼ਮੀਨੀ ਮੰਜ਼ਿਲ 'ਤੇ ਹੀ ਆਪਣੀ ਵੋਟ ਪਾਉਣ ਦਾ ਪ੍ਰਬੰਧ ਕੀਤਾ ਗਿਆ ਹੈ। ਪਿਕ ਐਂਡ ਡਰਾਪ ਦੀ ਸਹੂਲਤ ਦਿੱਤੀ ਜਾਵੇਗੀ।ਦੱਸ ਦੇਈਏ ਕਿ ਸੂਬਾ ਸਰਕਾਰ ਦਾ ਕਾਰਜਕਾਲ 8 ਜਨਵਰੀ ਨੂੰ ਖਤਮ ਹੋ ਰਿਹਾ ਹੈ। ਰਾਜ ਵਿੱਚ ਕੁੱਲ 68 ਵਿਧਾਨ ਸਭਾ ਸੀਟਾਂ ਹਨ। ਇਨ੍ਹਾਂ ਵਿੱਚੋਂ 20 ਸੀਟਾਂ ਰਾਖਵੀਆਂ ਹਨ। 17 ਸੀਟਾਂ ਅਨੁਸੂਚਿਤ ਜਾਤੀਆਂ (SC) ਲਈ ਅਤੇ 3 ਸੀਟਾਂ ਅਨੁਸੂਚਿਤ ਜਨਜਾਤੀ (ST) ਲਈ ਰਾਖਵੀਆਂ ਹਨ। 2017 ਵਿੱਚ ਭਾਜਪਾ ਨੇ ਪੂਰਨ ਬਹੁਮਤ ਨਾਲ ਜਿੱਤ ਦਰਜ ਕਰਕੇ ਸਰਕਾਰ ਬਣਾਈ ਸੀ। ਚੋਣਾਂ ਵਿੱਚ ਭਾਜਪਾ ਨੂੰ 44 ਸੀਟਾਂ ਮਿਲੀਆਂ, ਜਦਕਿ ਕਾਂਗਰਸ ਨੂੰ 21 ਸੀਟਾਂ ਮਿਲੀਆਂ ਸੀ। ਸੀਪੀਆਈਐਮ ਨੇ ਇੱਕ ਸੀਟ ਜਿੱਤੀ ਅਤੇ ਆਜ਼ਾਦ ਉਮੀਦਵਾਰਾਂ ਨੇ ਦੋ ਸੀਟਾਂ ਜਿੱਤੀਆਂ ਸਨ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
