Pondicherry university: ਪੁੱਡੂਚੇਰੀ ਯੂਨੀਵਰਸਿਟੀ ‘ਚ ਖੇਡੇ ਗਏ ਨਾਟਕ ‘ਚ ਹਿੰਦੂ ਦੇਵੀ-ਦੇਵਤਿਆਂ ਦਾ ਉਡਾਇਆ ਗਿਆ ਮਜ਼ਾਕ, ABVP ਨੇ ਕਾਰਵਾਈ ਦੀ ਕੀਤੀ ਮੰਗ
Pondicherry university: ਪੁੱਡੂਚੇਰੀ ਯੂਨੀਵਰਸਿਟੀ ‘ਚ ਖੇਡੇ ਗਏ ਨਾਟਕ ‘ਚ ਹਿੰਦੂ ਦੇਵੀ-ਦੇਵਤਿਆਂ ਦਾ ਅਪਮਾਨ ਕਰਨ ਦੀ ਖ਼ਬਰ ਸਾਹਮਣੇ ਆਈ ਹੈ।
Pondicherry university: ਪੁੱਡੂਚੇਰੀ ਯੂਨੀਵਰਸਿਟੀ ਦੇ ਸਾਲਾਨਾ ਸੱਭਿਆਚਾਰਕ ਮੇਲੇ ਏਝਨੀ 2024 ਦੌਰਾਨ ਇੱਕ ਸੋਮਾਯਨਮ ਨਾਮ ਦਾ ਨਾਟਕ ਖੇਡਿਆ ਗਿਆ ਜਿਸ ਕਰਕੇ ਕੈਂਪਸ ਵਿੱਚ ਵਿਵਾਦ ਖੜ੍ਹਾ ਹੋ ਗਿਆ ਹੈ। ਇਸ ਨਾਟਕ ਵਿੱਚ ਹਿੰਦੂ ਦੇਵੀ-ਦੇਵਤਿਆਂ ਦਾ ਅਪਮਾਨ ਕੀਤਾ ਗਿਆ ਹੈ। ਇਸ ਨੂੰ ਲੈਕੇ ਹਿੰਦੂ ਵਿਦਿਆਰਥੀਆਂ ਵਿੱਚ ਰੋਸ ਹੈ।
ਇਹ ਵੀ ਪੜ੍ਹੋ: Lok Sabha Election: ਵੋਟਾਂ ਤੋਂ ਪਹਿਲਾਂ ਸੁਖਬੀਰ ਬਾਦਲ ਦੀ ਕਿਸਾਨਾਂ ਦੀ ਭਾਵੁਕ ਅਪੀਲ, ਜਾਣੋ ਕੀ ਕਿਹਾ ?
ਉੱਥੇ ਹੀ ਅਖਿਲ ਭਾਰਤੀ ਵਿਦਿਆਰਥੀ ਪਰਿਸ਼ਦ ਨੇ ਇਸ ਦਾ ਵਿਰੋਧ ਕਰਕੇ ਇਸ ਦੀ ਨਿੰਦਾ ਕੀਤੀ ਹੈ। ਏਬੀਵੀਪੀ ਨੇ ਨਾਟਕ ਦੇ ਡਾਇਰੈਕਟਰ ਅਤੇ ਹੋਰ ਜ਼ਿੰਮੇਵਾਰ ਲੋਕਾਂ ਦੇ ਖ਼ਿਲਾਫ਼ ਤੁਰੰਤ ਕਾਰਵਾਈ ਕਰਨ ਦੀ ਗੱਲ ਆਖੀ ਹੈ।
Video from Puducherry University's cultural fest
— Subhi Vishwakarma (@subhi_karma) March 31, 2024
In a play, Sita was depicted as dancing with Ravana, being offered beef, & telling him "we can still be friends.."
Some days back, Gayatri Mantra was used as background score for husband beating his wife in a play in GGSIPU pic.twitter.com/7nR29cSkdh
ਭਾਜਪਾ ਦੇ ਵਿਦਿਆਰਥੀ ਸੰਗਠਨ ਨੇ ਇਸ ਨਾਟਕ ਦੇ ਕੰਟੈਂਟ ਦੇ ਵਿਰੁੱਧ ਇਤਰਾਜ਼ ਜਤਾਇਆ ਹੈ। ਉਨ੍ਹਾਂ ਨੇ ਕਿਹਾ ਕਿ ਦੇਵੀ ਸੀਤਾ ਅਤੇ ਭਗਵਾਨ ਹਨੂੰਮਾਨ ਵਰਗੇ ਹਿੰਦੂ ਦੇਵੀ-ਦੇਵਤਿਆਂ ਦਾ ਅਪਮਾਨ ਕਰਨਾ ਕਿਸੇ ਵੀ ਹਾਲਤ ਵਿੱਚ ਮੁਆਫੀਯੋਗ ਨਹੀਂ ਹੈ।
ਏਬੀਵੀਪੀ ਦੇ ਬਿਆਨ ਮੁਤਾਬਕ ਨਾਟਕ ਵਿੱਚ ਮਾਤਾ ਸੀਤਾ ਕੋਲੋਂ ਰਾਵਣ ਨੂੰ ਗੋਮਾਂਸ ਦੀ ਪੇਸ਼ਕਸ਼ ਕਰਦਿਆਂ ਦਿਖਾਇਆ ਗਿਆ ਤਾਂ ਉੱਥੇ ਹੀ ਹਨੂੰਮਾਨ ਜੀ ਦੇ ਚਰਿੱਤਰ ਨੂੰ ਵੀ ਖਰਾਬ ਕੀਤਾ ਗਿਆ। ਨਾਟਕ ਵਿੱਚ ਸੀਤਾ ਦੇ ਅਪਹਰਣ ਨੂੰ ਵੀ ਗਲਤ ਤਰੀਕੇ ਨਾਲ ਪੇਸ਼ ਕੀਤਾ ਗਿਆ।
ਇਹ ਵੀ ਪੜ੍ਹੋ: Bathinda news: ਭਾਜਪਾ ਨੇ ਕਰਵਾਇਆ ਬੂਥ ਸੰਮੇਲਨ ਤਾਂ ਕਿਸਾਨਾਂ ਨੇ ਵੀ ਕੀਤਾ ਡੱਟ ਦੇ ਵਿਰੋਧ, ਫਿਰ ਜੋ ਹੋਇਆ...
ਨੋਟ : - ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।