Bathinda news: ਭਾਜਪਾ ਨੇ ਕਰਵਾਇਆ ਬੂਥ ਸੰਮੇਲਨ ਤਾਂ ਕਿਸਾਨਾਂ ਨੇ ਵੀ ਕੀਤਾ ਡੱਟ ਦੇ ਵਿਰੋਧ, ਫਿਰ ਜੋ ਹੋਇਆ...
Bathinda news: ਲੋਕ ਸਭਾ ਚੋਣਾਂ ਨੂੰ ਲੈਕੇ ਭਾਜਪਾ ਵਲੋਂ ਵਿਧਾਨ ਸਭਾ ਹਲਕਾ ਲੰਬੀ ਦੇ ਪਿੰਡ ਵਿੱਚ ਸਥਿਤ ਇਕ ਨਿੱਜੀ ਪੈਲੇਸ ਵਿਚ ਬੂਥ ਸੰਮੇਲਨ ਕਰਵਾਇਆ ਗਿਆ। ਇਸ ਸੰਮੇਲਨ ਦਾ ਕਿਸਾਨਾਂ ਵਲੋਂ ਡਟ ਕੇ ਵਿਰੋਧ ਕੀਤਾ ਗਿਆ।
Bathinda news: ਲੋਕ ਸਭਾ ਚੋਣਾਂ ਨੂੰ ਲੈਕੇ ਭਾਜਪਾ ਵਲੋਂ ਵਿਧਾਨ ਸਭਾ ਹਲਕਾ ਲੰਬੀ ਦੇ ਪਿੰਡ ਵਿੱਚ ਸਥਿਤ ਇਕ ਨਿੱਜੀ ਪੈਲੇਸ ਵਿਚ ਬੂਥ ਸੰਮੇਲਨ ਕਰਵਾਇਆ ਗਿਆ।
ਇਸ ਵਿਚ ਵਿਸ਼ੇਸ਼ ਤੌਰ ‘ਤੇ ਭਾਜਪਾ ਦੇ ਵਾਈਸ ਸੂਬਾ ਪ੍ਰਧਾਨ ਵਿਕਰਮਜੀਤ ਸਿੰਘ ਚੀਮਾ ਪਹੁੰਚੇ। ਇਸ ਸਮਾਗਮ ਬਾਰੇ ਸੂਹ ਲੱਗਦਿਆਂ ਹੀ ਕਿਸਾਨ ਜੱਥੇਬੰਦੀਆਂ ਨੇ ਸਮਾਗਮ ਦੇ ਸਾਹਮਣੇ ਨੈਸ਼ਨਲ ਹਾਈਵੇ ਰੋਡ ਉੱਤੇ ਧਰਨਾ ਲਗਾ ਦਿੱਤਾ।
ਉੱਥੇ ਹੀ ਕੋਈ ਵੀ ਅਣਸੁਖਾਵੀਂ ਘਟਨਾ ਨਾ ਵਾਪਰੇ, ਇਸ ਲਈ ਵੱਡੀ ਗਿਣਤੀ ਵਿੱਚ ਪੁਲਿਸ ਦੀ ਭਾਰੀ ਫੋਰਸ ਤਾਇਨਾਤ ਸੀ। ਕਿਸਾਨ ਆਗੂਆਂ ਨੇ ਕਿਹਾ ਕਿ ਅੱਜ ਅਸੀਂ ਭਾਜਪਾ ਦੇ ਸਮਾਗਮ ਦਾ ਵਿਰੋਧ ਕੀਤਾ ਅਤੇ ਕਰਦੇ ਵੀ ਰਹਾਂਗੇ ਅੱਜ ਤਾਂ ਸਿਰਫ ਅਸੀਂ ਚਿਤਾਵਨੀ ਦਿੱਤੀ ਹੈ।
ਦੂਜੇ ਪਾਸੇ ਇਸ ਸਮਾਗਮ ਵਿੱਚ ਪੁੱਜੇ ਪੰਜਾਬ ਦੇ ਵਾਈਸ ਪ੍ਰਧਾਨ ਵਿਕਰਮਜੀਤ ਸਿੰਘ ਚੀਮਾ ਨੇ ਦੱਸਿਆ ਕਿ ਪੂਰੇ ਪੰਜਾਬ ਵਿਚ ਅਜਿਹੇ ਸਮਾਗਮ ਵਿਧਾਨ ਸਭਾ ਪੱਧਰ ‘ਤੇ ਬੂਥ ਸੰਮੇਲਨ ਕਰਵਾਏ ਜਾ ਰਹੇ ਹਨ। ਇਸ ਦੇ ਨਾਲ ਹੀ ਕਿਸਾਨਾਂ ਵਲੋਂ ਵਿਰੋਧ ਕੀਤੇ ਜਾਣ ‘ਤੇ ਉਨ੍ਹਾਂ ਕਿਹਾ ਕਿ ਉਹ ਸਾਡੇ ਭਰਾ ਹਨ ਅਤੇ ਕਿਸੇ ਵੀ ਮਸਲੇ ਦਾ ਹੱਲ ਗੱਲਬਾਤ ਨਾਲ ਹੁੰਦਾਂ ਹੈ ਅਤੇ ਅਜਿਹੇ ਮਸਲੇ ਗੱਲਬਾਤ ਨਾਲ ਸੁਲਝਾਏ ਜਾ ਸਕਦੇ ਹਨ।
ਇੱਥੇ ਤੁਹਾਨੂੰ ਦੱਸ ਦਈਏ ਕਿ ਸ਼ੰਭੂ ਬਾਰਡਰ 'ਤੇ ਕਿਸਾਨਾਂ ਨਾਲ ਹੋਈ ਬਦਸਲੂਕੀ ਤੋਂ ਬਾਅਦ ਪੂਰੇ ਪੰਜਾਬ ਦੇ ਕਿਸਾਨਾਂ ਵਿੱਚ ਰੋਸ ਹੈ ਜਿਸ ਨੂੰ ਲੈਕੇ ਕਿਸਾਨਾਂ ਨੇ ਭਾਜਪਾ ਦਾ ਵਿਰੋਧ ਕਰਨ ਦਾ ਫੈਸਲਾ ਕੀਤਾ ਹੈ। ਕਿਸਾਨਾਂ ਨੇ ਕਿਹਾ ਹੈ ਕਿ ਜਦੋਂ ਵੀ ਕੋਈ ਵੀ ਭਾਜਪਾ ਦਾ ਆਗੂ ਪਿੰਡ ਵਿੱਚ ਵੜੇਗਾ ਤਾਂ ਉਸ ਦਾ ਡਟ ਕੇ ਵਿਰੋਧ ਕੀਤਾ ਜਾਵੇਗਾ ਅਤੇ ਉਨ੍ਹਾਂ ਤੋਂ ਸਵਾਲ ਪੁੱਛੇ ਜਾਣਗੇ ਕਿ ਸ਼ਾਂਤਮਈ ਢੰਗ ਨਾਲ ਪ੍ਰਦਰਸ਼ਨ ਕਰ ਰਹੇ ਕਿਸਾਨਾਂ 'ਤੇ ਜ਼ਬਰ ਕਿਉਂ ਢਾਹਿਆ ਗਿਆ।
ਇਸ ਦੇ ਨਾਲ ਹੀ ਜਿਹੜੀ ਉਨ੍ਹਾਂ ਦੀਆਂ ਮੰਗਾਂ ਹਨ, ਉਹ ਕਦੋਂ ਤੱਕ ਪੂਰੀਆਂ ਹੋਣਗੀਆਂ। ਇਸ ਤਹਿਤ ਹੀ ਅੱਜ ਵੀ ਜਦੋਂ ਕਿਸਾਨਾਂ ਨੂੰ ਭਾਜਪਾ ਦੇ ਇਸ ਬੂਥ ਸੰਮੇਲਨ ਬਾਰੇ ਪਤਾ ਲੱਗਿਆ ਤਾਂ ਉਨ੍ਹਾਂ ਨੇ ਆ ਕੇ ਇਸ ਸੰਮੇਲਨ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ। ਹੁਣ ਦੇਖਣ ਵਾਲੀ ਗੱਲ ਹੈ ਕਿ ਸਰਕਾਰ ਕਿਸਾਨਾਂ ਦੀਆਂ ਮੰਗਾਂ ਪੂਰੀ ਕਰੇਗੀ ਜਾਂ ਨਹੀਂ।
ਇਹ ਵੀ ਪੜ੍ਹੋ: Lok Sabha Election: ਵੋਟਾਂ ਤੋਂ ਪਹਿਲਾਂ ਸੁਖਬੀਰ ਬਾਦਲ ਦੀ ਕਿਸਾਨਾਂ ਦੀ ਭਾਵੁਕ ਅਪੀਲ, ਜਾਣੋ ਕੀ ਕਿਹਾ ?