ਪੜਚੋਲ ਕਰੋ
(Source: ECI/ABP News)
PM ਮੋਦੀ ਦੀ ਵਿਦੇਸ਼ੀ ਯਾਤਰਾ 'ਤੇ ਭਾਰੀ ਖ਼ਰਚ, ਜਾਣੋ ਤਿੰਨ ਸਾਲ 'ਚ ਕਿੰਨਾ ਹੋਇਆ ਖ਼ਰਚ
ਪਿਛਲੇ ਤਿੰਨ ਸਾਲਾਂ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵਿਦੇਸ਼ੀ ਦੌਰਿਆਂ ਲਈ ਚਾਰਟਰਡ ਉਡਾਣਾਂ ਲਈ 255 ਕਰੋੜ ਰੁਪਏ ਤੋਂ ਵੱਧ ਖ਼ਰਚ ਕੀਤੇ ਗਏ ਹਨ। ਵਿਦੇਸ਼ ਰਾਜ ਮੰਤਰੀ ਵੀ. ਮੁਰਲੀਧਰਨ ਨੇ ਬੁੱਧਵਾਰ ਨੂੰ ਇੱਕ ਸਵਾਲ ਦੇ ਲਿਖਤੀ ਜਵਾਬ 'ਚ ਰਾਜ ਸਭਾ ਨੂੰ ਇਹ ਜਾਣਕਾਰੀ ਦਿੱਤੀ।
![PM ਮੋਦੀ ਦੀ ਵਿਦੇਸ਼ੀ ਯਾਤਰਾ 'ਤੇ ਭਾਰੀ ਖ਼ਰਚ, ਜਾਣੋ ਤਿੰਨ ਸਾਲ 'ਚ ਕਿੰਨਾ ਹੋਇਆ ਖ਼ਰਚ HOME NEWS NATION Modi's foreign trips: Rs 255 cr spent on chartered flights in past 3 years PM ਮੋਦੀ ਦੀ ਵਿਦੇਸ਼ੀ ਯਾਤਰਾ 'ਤੇ ਭਾਰੀ ਖ਼ਰਚ, ਜਾਣੋ ਤਿੰਨ ਸਾਲ 'ਚ ਕਿੰਨਾ ਹੋਇਆ ਖ਼ਰਚ](https://static.abplive.com/wp-content/uploads/sites/5/2019/10/10125333/air-india-modi.jpg?impolicy=abp_cdn&imwidth=1200&height=675)
ਨਵੀਂ ਦਿੱਲੀ: ਪਿਛਲੇ ਤਿੰਨ ਸਾਲਾਂ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵਿਦੇਸ਼ੀ ਦੌਰਿਆਂ ਲਈ ਚਾਰਟਰਡ ਉਡਾਣਾਂ ਲਈ 255 ਕਰੋੜ ਰੁਪਏ ਤੋਂ ਵੱਧ ਖ਼ਰਚ ਕੀਤੇ ਗਏ ਹਨ। ਵਿਦੇਸ਼ ਰਾਜ ਮੰਤਰੀ ਵੀ. ਮੁਰਲੀਧਰਨ ਨੇ ਬੁੱਧਵਾਰ ਨੂੰ ਇੱਕ ਸਵਾਲ ਦੇ ਲਿਖਤੀ ਜਵਾਬ 'ਚ ਰਾਜ ਸਭਾ ਨੂੰ ਇਹ ਜਾਣਕਾਰੀ ਦਿੱਤੀ।
ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵਿਦੇਸ਼ੀ ਦੌਰਿਆਂ ਲਈ ਚਾਰਟਰਡ ਉਡਾਣਾਂ ਲਈ 76.27 ਕਰੋੜ ਰੁਪਏ ਅਤੇ 2017-18 'ਚ 99.32 ਕਰੋੜ ਰੁਪਏ ਖ਼ਰਚ ਕੀਤੇ ਗਏ ਹਨ। ਮੁਰਲੀਧਰਨ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵਿਦੇਸ਼ੀ ਦੌਰਿਆਂ ਲਈ 2018-19 'ਚ ਚਾਰਟਰਡ ਉਡਾਣਾਂ 'ਤੇ 79.91 ਕਰੋੜ ਰੁਪਏ ਖ਼ਰਚ ਕੀਤੇ ਗਏ ਸੀ। 2019-20 ਦਾ ਬਿੱਲ ਅਜੇ ਤੱਕ ਹਾਸਲ ਨਹੀਂ ਹੋਇਆ ਹੈ।
ਦੱਸ ਦੇਈਏ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਸਾਲ ਅਗਸਤ ਤੋਂ ਨਵੰਬਰ ਦੇ ਵਿਚਕਾਰ 9 ਦੇਸ਼ਾਂ ਦੀ ਯਾਤਰਾ ਕਰ ਚੁੱਕੇ ਹਨ। ਇਸ ਸੰਬੰਧੀ ਜਾਣਕਾਰੀ ਵਿਦੇਸ਼ ਮੰਤਰਾਲੇ ਤੋਂ ਮਿਲੀ ਹੈ। ਪ੍ਰਧਾਨਮੰਤਰੀ ਨੇ ਇਸ ਸਮੇਂ ਦੌਰਾਨ 9 ਦੇਸ਼ਾਂ - ਭੂਟਾਨ, ਫਰਾਂਸ, ਯੂਏਈ, ਬਹਿਰੀਨ, ਰੂਸ, ਅਮਰੀਕਾ, ਬ੍ਰਾਜ਼ੀਲ ਪ੍ਰਮੁੱਖ ਦੇਸ਼ਾਂ ਦਾ ਦੌਰਾ ਕੀਤਾ।
ਮਹੱਤਵਪੂਰਨ ਗੱਲ ਇਹ ਹੈ ਕਿ ਵਿਦੇਸ਼ ਮੰਤਰਾਲੇ ਨੇ ਪ੍ਰਧਾਨ ਮੰਤਰੀ ਨਾਲ ਰਾਸ਼ਟਰਪਤੀ, ਉਪ ਰਾਸ਼ਟਰਪਤੀ ਅਤੇ ਵਿਦੇਸ਼ ਮੰਤਰੀ ਦੇ ਵਿਦੇਸ਼ੀ ਦੌਰਿਆਂ ਬਾਰੇ ਜਾਣਕਾਰੀ ਵੀ ਸ਼ੇਅਰ ਕੀਤੀ ਹੈ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਅੰਮ੍ਰਿਤਸਰ
ਅੰਮ੍ਰਿਤਸਰ
ਤਕਨਾਲੌਜੀ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)