Sabrimala mandir: ਸਬਰੀਮਾਲਾ ਮੰਦਿਰ 'ਚ ਸ਼ਰਧਾਲੂਆਂ ਦੀ ਭਾਰੀ ਭੀੜ...11 ਸਾਲਾ ਬੱਚੀ ਦੀ ਹੋਈ ਮੌਤ, ਕਾਫੀ ਇੰਤਜ਼ਾਰ ਤੋਂ ਬਾਅਦ ਹੋ ਰਹੇ ਦਰਸ਼ਨ
Sabrimala mandir: ਕੇਰਲ ਦੇ ਸਬਰੀਮਾਲਾ 'ਚ ਮੰਦਰ 'ਚ 11 ਸਾਲ ਦੀ ਬੱਚੀ ਦੀ ਮੌਤ ਹੋ ਗਈ ਹੈ।
Sabrimala mandir: ਕੇਰਲ ਦੇ ਸਬਰੀਮਾਲਾ 'ਚ ਮੰਦਰ 'ਚ 11 ਸਾਲ ਦੀ ਬੱਚੀ ਦੀ ਮੌਤ ਹੋ ਗਈ ਹੈ। ਜਾਣਕਾਰੀ ਮੁਤਾਬਕ ਲੜਕੀ ਉੱਥੇ ਦਰਸ਼ਨ ਕਰਨ ਅਤੇ ਪੂਜਾ ਕਰਨ ਲਈ ਗਈ ਹੋਈ ਸੀ। ਲੰਬੀ ਕਤਾਰ ਹੋਣ ਕਰਕੇ ਉਹ ਕਾਫੀ ਦੇਰ ਤੱਕ ਇੰਤਜ਼ਾਰ ਕਰਦੀ ਰਹੀ ਅਤੇ ਅਚਾਨਕ ਹੇਠਾਂ ਡਿੱਗ ਗਈ ਜਿਸ ਤੋਂ ਬਾਅਦ ਉਸ ਦੀ ਮੌਤ ਹੋ ਗਈ।
ਦੱਸਿਆ ਜਾ ਰਿਹਾ ਹੈ ਕਿ ਇਹ ਬੱਚੀ 3 ਸਾਲ ਦੀ ਉਮਰ ਤੋਂ ਹੀ ਕਈ ਬਿਮਾਰੀਆਂ ਤੋਂ ਪੀੜਤ ਸੀ, ਜਿਸ ਕਾਰਨ ਉਹ ਜ਼ਿਆਦਾ ਦੇਰ ਤੱਕ ਲਾਈਨ 'ਚ ਖੜ੍ਹੀ ਨਹੀਂ ਹੋ ਸਕਦੀ ਸੀ। ਉੱਥੇ ਕਾਫੀ ਭੀੜ ਸੀ ਅਤੇ ਜਦੋਂ ਬੱਚੀ ਡਿੱਗ ਪਈ, ਜਿਸ ਤੋਂ ਬਾਅਦ ਉਸ ਨੂੰ ਹਸਪਤਾਲ ਲਿਜਾਇਆ ਗਿਆ, ਤਾਂ ਉਦੋਂ ਤੱਕ ਉਸ ਦੀ ਮੌਤ ਹੋ ਚੁੱਕੀ ਸੀ।
ਇਹ ਵੀ ਪੜ੍ਹੋ: Kapil Sharma: ਕਾਮੇਡੀ ਕਿੰਗ ਕਪਿਲ ਸ਼ਰਮਾ ਮਨਾ ਰਹੇ ਵਿਆਹ ਦੀ 5ਵੀਂ ਵਰ੍ਹੇਗੰਢ, ਪੋਸਟ ਸ਼ੇਅਰ ਕਰ ਪਤਨੀ 'ਤੇ ਲੁੁਟਾਇਆ ਖੂਬ ਪਿਆਰ
ਕੇਰਲ ਦਾ ਸਬਰੀਮਾਲਾ ਮੰਦਰ ਭਾਰਤ ਦੇ ਸਭ ਤੋਂ ਭੀੜ ਵਾਲੇ ਮੰਦਰਾਂ ਵਿੱਚ ਗਿਣਿਆ ਜਾਂਦਾ ਹੈ। ਸ਼ਰਧਾਲੂਆਂ ਦੀ ਭਾਰੀ ਭੀੜ ਹਰ ਸਮੇਂ ਉੱਥੇ ਪਹੁੰਚਦੀ ਹੈ। ਕਈ ਵਾਰ ਇੱਥੇ ਭੀੜ ਹੋਣ ਕਾਰਨ ਲੋਕਾਂ ਨੂੰ 12 ਤੋਂ 24 ਘੰਟੇ ਤੱਕ ਇੰਤਜ਼ਾਰ ਕਰਨਾ ਪੈਂਦਾ ਹੈ। ਇਸ ਵਾਰ ਵੀ ਲੋਕਾਂ ਨੂੰ ਕਈ ਘੰਟੇ ਮੰਦਰ 'ਚ ਖੜ੍ਹੇ ਰਹਿਣਾ ਪੈਂਦਾ ਹੈ ਜਿਸ ਤੋਂ ਬਾਅਦ ਦਰਸ਼ਨ ਕੀਤੇ ਜਾਂਦੇ ਹਨ।