ਪੜਚੋਲ ਕਰੋ

MLA Raja Singh Arrested : ਪੈਗੰਬਰ ਮੁਹੰਮਦ 'ਤੇ ਟਿੱਪਣੀ ਨੂੰ ਲੈ ਕੇ BJP ਵਿਧਾਇਕ ਟੀ ਰਾਜਾ  ਗ੍ਰਿਫਤਾਰ, ਹੈਦਰਾਬਾਦ 'ਚ ਭਾਰੀ ਵਿਰੋਧ ਪ੍ਰਦਰਸ਼ਨ

ਹੈਦਰਾਬਾਦ ਵਿੱਚ ਪੈਗੰਬਰ ਮੁਹੰਮਦ 'ਤੇ ਟਿੱਪਣੀ ਕਰਨ ਵਾਲੇ ਤੇਲੰਗਾਨਾ ਦੇ ਭਾਜਪਾ ਵਿਧਾਇਕ ਟੀ ਰਾਜਾ ਨੂੰ ਹੈਦਰਾਬਾਦ ਸਿਟੀ ਟਾਸਕਫੋਰਸ ਅਤੇ ਸ਼ਾਹਨਾਇਤਗੰਜ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ।

MLA Raja Singh Arrested : ਹੈਦਰਾਬਾਦ ਵਿੱਚ ਪੈਗੰਬਰ ਮੁਹੰਮਦ 'ਤੇ ਟਿੱਪਣੀ ਕਰਨ ਵਾਲੇ ਤੇਲੰਗਾਨਾ ਦੇ ਭਾਜਪਾ ਵਿਧਾਇਕ ਟੀ ਰਾਜਾ ਨੂੰ ਹੈਦਰਾਬਾਦ ਸਿਟੀ ਟਾਸਕਫੋਰਸ ਅਤੇ ਸ਼ਾਹਨਾਇਤਗੰਜ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਦਰਅਸਲ ਤੇਲੰਗਾਨਾ ਤੋਂ ਬੀਜੇਪੀ ਵਿਧਾਇਕ ਟੀ ਰਾਜਾ ਵੱਲੋਂ ਦਿੱਤੇ ਗਏ ਵਿਵਾਦਤ ਬਿਆਨ ਤੋਂ ਬਾਅਦ ਮਾਮਲਾ ਗਰਮਾ ਗਿਆ ਹੈ। ਉਨ੍ਹਾਂ ਦੇ ਬਿਆਨ ਖਿਲਾਫ ਹੈਦਰਾਬਾਦ 'ਚ ਬੀਤੀ ਸ਼ਾਮ ਤੋਂ ਪ੍ਰਦਰਸ਼ਨ ਚੱਲ ਰਿਹਾ ਹੈ। ਟੀ ਰਾਜਾ 'ਤੇ ਪੈਗੰਬਰ ਬਾਰੇ ਵਿਵਾਦਿਤ ਬਿਆਨ ਦੇਣ ਦਾ ਦੋਸ਼ ਹੈ। ਉਨ੍ਹਾਂ 'ਤੇ ਸਟੈਂਡ-ਅੱਪ ਕਾਮੇਡੀਅਨ ਮੁਨੱਵਰ ਫਾਰੂਕੀ ਵਿਰੁੱਧ ਜਾਰੀ ਕੀਤੇ ਗਏ ਆਪਣੇ ਬਿਆਨ 'ਚ ਪੰਮਬਰ ਵਿਰੁੱਧ ਵਿਵਾਦਿਤ ਟਿੱਪਣੀਆਂ ਕਰਨ ਦਾ ਦੋਸ਼ ਹੈ।

ਰਾਜਾ ਖਿਲਾਫ FIR ਦਰਜ 

ਜਾਣਕਾਰੀ ਦਿੰਦੇ ਹੋਏ ਹੈਦਰਾਬਾਦ ਸਾਊਥ ਜ਼ੋਨ ਦੇ ਡੀਸੀਪੀ ਪੀ ਸਾਈ ਚੈਤੰਨਿਆ ਨੇ ਕਿਹਾ ਕਿ ਵਿਧਾਇਕ ਰਾਜਾ ਸਿੰਘ ਦੇ ਖਿਲਾਫ ਪੈਗੰਬਰ ਮੁਹੰਮਦ ਦੇ ਖਿਲਾਫ ਕਥਿਤ ਅਪਮਾਨਜਨਕ ਟਿੱਪਣੀਆਂ ਲਈ ਐਫਆਈਆਰ ਦਰਜ ਕੀਤੀ ਗਈ ਹੈ। ਰਾਜਾ ਖ਼ਿਲਾਫ਼ ਕਾਰਵਾਈ ਦੀ ਮੰਗ ਨੂੰ ਲੈ ਕੇ ਬੀਤੀ ਰਾਤ ਦੱਖਣੀ ਜ਼ੋਨ ਦੇ ਡੀਸੀਪੀ ਦਫ਼ਤਰ ਵਿੱਚ ਧਰਨਾ ਸ਼ੁਰੂ ਹੋ ਗਿਆ ਸੀ।

ਮੁਨੱਵਰ ਫਾਰੂਕੀ ਦੇ ਸ਼ੋਅ ਨੂੰ ਲੈ ਕੇ ਹੰਗਾਮਾ

ਭਾਜਪਾ ਵਿਧਾਇਕ ਟੀ ਰਾਜਾ ਦੇ ਵਿਵਾਦਿਤ ਬਿਆਨ ਤੋਂ ਨਾਰਾਜ਼ ਲੋਕਾਂ ਨੇ ਹੈਦਰਾਬਾਦ ਦੇ ਦਬੀਰਪੁਰਾ ਭਵਾਨੀ ਨਗਰ ਵਿੱਚ ਪ੍ਰਦਰਸ਼ਨ ਕੀਤਾ। ਪ੍ਰਦਰਸ਼ਨ ਕਰਨ ਵਾਲਿਆਂ ਵਿੱਚ ਏਆਈਐਮਆਈਐਮ ਦੇ ਆਗੂ ਵੀ ਸ਼ਾਮਲ ਸਨ। ਇਸ ਦੇ ਨਾਲ ਹੀ ਹੈਦਰਾਬਾਦ ਦੇ ਕਈ ਇਲਾਕਿਆਂ 'ਚ ਲੋਕਾਂ ਨੇ ਟੀ ਰਾਜਾ ਦੇ ਖਿਲਾਫ ਪ੍ਰਦਰਸ਼ਨ ਕੀਤਾ। ਤੁਹਾਨੂੰ ਦੱਸ ਦੇਈਏ ਕਿ ਭਾਜਪਾ ਵਿਧਾਇਕ ਟੀ ਰਾਜਾ ਸਿੰਘ ਆਪਣੇ ਵਿਵਾਦਿਤ ਬਿਆਨਾਂ ਲਈ ਜਾਣੇ ਜਾਂਦੇ ਹਨ। ਟੀ ਰਾਜਾ ਸਿੰਘ ਤੇਲੰਗਾਨਾ ਦੀ ਗੋਸ਼ਾਮਹਲ ਵਿਧਾਨ ਸਭਾ ਸੀਟ ਤੋਂ ਵਿਧਾਇਕ ਹਨ। ਦਰਅਸਲ, ਸਟੈਂਡਅੱਪ ਕਾਮੇਡੀਅਨ ਮੁਨੱਵਰ ਫਾਰੂਕੀ ਨੇ ਹੈਦਰਾਬਾਦ ਵਿੱਚ ਇੱਕ ਸ਼ੋਅ ਕੀਤਾ ਸੀ ਪਰ ਟੀ ਰਾਜਾ ਨੇ ਸ਼ੋਅ ਤੋਂ ਪਹਿਲਾਂ ਕਿਹਾ ਸੀ ਕਿ ਉਹ ਹੈਦਰਾਬਾਦ ਵਿੱਚ ਉਸਦਾ ਸ਼ੋਅ ਨਹੀਂ ਹੋਣ ਦੇਣਗੇ।

ਟੀ ਰਾਜਾ ਨੇ ਸੋਸ਼ਲ ਮੀਡੀਆ 'ਤੇ ਜਾਰੀ ਕੀਤਾ ਵੀਡੀਓ 

ਇਸ ਦੇ ਨਾਲ ਹੀ ਰਾਜਾ ਸਿੰਘ ਨੇ ਸ਼ੋਅ ਤੋਂ ਪਹਿਲਾਂ ਕਿਹਾ ਸੀ ਕਿ ਜੇਕਰ ਤੇਲੰਗਾਨਾ ਸਰਕਾਰ ਅਤੇ ਹੈਦਰਾਬਾਦ ਪੁਲਿਸ ਮੁਨੱਵਰ ਫਾਰੂਕੀ ਦੇ ਸ਼ੋਅ ਦੀ ਇਜਾਜ਼ਤ ਦੇਵੇਗੀ ਤਾਂ ਉਹ ਵਿਵਾਦਿਤ ਟਿੱਪਣੀ ਕਰਨਗੇ। ਰਾਜਾ ਸਿੰਘ ਨੇ ਦੋਸ਼ ਲਾਇਆ ਕਿ ਮੁਨੱਵਰ ਫਾਰੂਕੀ ਆਪਣੇ ਸ਼ੋਅ ਵਿੱਚ ਹਿੰਦੂ ਦੇਵੀ-ਦੇਵਤਿਆਂ ਬਾਰੇ ਕਥਿਤ ਵਿਵਾਦਿਤ ਟਿੱਪਣੀਆਂ ਕਰਦਾ ਹੈ। ਇਹੀ ਕਾਰਨ ਹੈ ਕਿ ਉਸ ਨੇ ਪੰਮਬਰ ਖਿਲਾਫ ਵਿਵਾਦਤ ਗੱਲ ਕਹੀ ਹੈ। ਰਾਜਾ ਨੇ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਜਾਰੀ ਕਰਕੇ ਇੱਕ ਚੰਗੀ ਗੱਲ ਕਹੀ ਹੈ। ਇਸ ਕਾਰਨ ਬੀਤੀ ਰਾਤ ਪੂਰੇ ਹੈਦਰਾਬਾਦ ਸ਼ਹਿਰ ਦੇ ਵੱਖ-ਵੱਖ ਇਲਾਕਿਆਂ 'ਚ ਲੋਕਾਂ ਨੇ ਪ੍ਰਦਰਸ਼ਨ ਕੀਤਾ।
ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

UK Election 2024: 'ਭਾਰਤੀ' Rishi Sunak ਨੇ ਕਬੂਲੀ ਹਾਰ, ਹੁਣ ਮਜ਼ਦੂਰ ਦਾ ਪੁੱਤ ਬਣੇਗਾ ਬ੍ਰਿਟਿਸ਼ PM, ਜਾਣੋ ਕੀਰ ਸਟਾਰਮਰ ਕੌਣ

Punjab News: ਰਾਜਾ ਵੜਿੰਗ ਤੇ ਸੁਖਜਿੰਦਰ ਰੰਧਾਵਾ ਨੂੰ ਸਰਕਾਰੀ ਘਰ ਖਾਲੀ ਕਰਨ ਦੇ ਹੁਕਮ, ਨਹੀਂ ਤਾਂ ਲੱਗੇਗਾ 160 ਗੁਣਾ ਕਿਰਾਇਆ

Amritpal Singh: ਡਿਬਰੂਗੜ੍ਹ ਜੇਲ੍ਹ ਤੋਂ ਫ਼ੌਜੀ ਜਹਾਜ਼ ਰਾਹੀਂ ਦਿੱਲੀ ਪਹੁੰਚੇ ਅੰਮ੍ਰਿਤਪਾਲ ਸਿੰਘ, ਸਖਤ ਸੁਰੱਖਿਆ ਪਹਿਰਾ

Amritpal Singh Oath: ਸੰਸਦ ਭਵਨ ਪਹੁੰਚੇ ਅੰਮ੍ਰਿਤਪਾਲ ਸਿੰਘ, ਕਾਲੀ ਪੈਂਟ ਤੇ ਸੰਤਰੀ ਦਸਤਾਰ ਸਜਾਈ, ਥੋੜ੍ਹੀ ਦੇਰ 'ਚ ਚੁੱਕਣਗੇ ਸਹੁੰ

ABP Premium

ਵੀਡੀਓਜ਼

Sarabjeet Khalsa| 'ਸਹੁੰ ਚੁਕਾਉਣ ਬਾਅਦ ਹੁਣ ਕੋਸ਼ਿਸ਼ ਰਿਹਾਈ ਦੀ ਹੋਵੇਗੀ'Amritpal Singh| 'ਕਰੋ ਰਿਹਾਅ, ਲੋਕਾਂ ਨੂੰ ਮਿਲਣ ਨਾ ਦੇਣਾ, ਹਲਕੇ 'ਚ ਨਾ ਜਾਣ ਦੇਣਾ, ਵੱਡੀ ਬੇਇਨਸਾਫ਼ੀ'Bhagwant Mann| CM ਨੇ ਜਦੋਂ ਪਹਿਲੀ ਵਾਰੀ ਜਲੰਧਰ ਆਉਣ ਦਾ ਪੁਰਾਣਾ ਕਿੱਸਾ ਸੁਣਾਇਆBhagwant Mann| ਬਾਦਲ ਅਤੇ ਕੈਪਟਨ ਬਾਰੇ ਮੁੱਖ ਮੰਤਰੀ ਨੇ ਕੀ ਆਖਿਆ ?

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
UK Election 2024: 'ਭਾਰਤੀ' Rishi Sunak ਨੇ ਕਬੂਲੀ ਹਾਰ, ਹੁਣ ਮਜ਼ਦੂਰ ਦਾ ਪੁੱਤ ਬਣੇਗਾ ਬ੍ਰਿਟਿਸ਼ PM, ਜਾਣੋ ਕੀਰ ਸਟਾਰਮਰ ਕੌਣ
UK Election 2024: 'ਭਾਰਤੀ' Rishi Sunak ਨੇ ਕਬੂਲੀ ਹਾਰ, ਹੁਣ ਮਜ਼ਦੂਰ ਦਾ ਪੁੱਤ ਬਣੇਗਾ ਬ੍ਰਿਟਿਸ਼ PM, ਜਾਣੋ ਕੀਰ ਸਟਾਰਮਰ ਕੌਣ
Punjab News: ਰਾਜਾ ਵੜਿੰਗ ਤੇ ਸੁਖਜਿੰਦਰ ਰੰਧਾਵਾ ਨੂੰ ਸਰਕਾਰੀ ਘਰ ਖਾਲੀ ਕਰਨ ਦੇ ਹੁਕਮ, ਨਹੀਂ ਤਾਂ ਲੱਗੇਗਾ 160 ਗੁਣਾ ਕਿਰਾਇਆ
Punjab News: ਰਾਜਾ ਵੜਿੰਗ ਤੇ ਸੁਖਜਿੰਦਰ ਰੰਧਾਵਾ ਨੂੰ ਸਰਕਾਰੀ ਘਰ ਖਾਲੀ ਕਰਨ ਦੇ ਹੁਕਮ, ਨਹੀਂ ਤਾਂ ਲੱਗੇਗਾ 160 ਗੁਣਾ ਕਿਰਾਇਆ
Amritpal Singh: ਡਿਬਰੂਗੜ੍ਹ ਜੇਲ੍ਹ ਤੋਂ ਫ਼ੌਜੀ ਜਹਾਜ਼ ਰਾਹੀਂ ਦਿੱਲੀ ਪਹੁੰਚੇ ਅੰਮ੍ਰਿਤਪਾਲ ਸਿੰਘ, ਸਖਤ ਸੁਰੱਖਿਆ ਪਹਿਰਾ
Amritpal Singh: ਡਿਬਰੂਗੜ੍ਹ ਜੇਲ੍ਹ ਤੋਂ ਫ਼ੌਜੀ ਜਹਾਜ਼ ਰਾਹੀਂ ਦਿੱਲੀ ਪਹੁੰਚੇ ਅੰਮ੍ਰਿਤਪਾਲ ਸਿੰਘ, ਸਖਤ ਸੁਰੱਖਿਆ ਪਹਿਰਾ
Amritpal Singh Oath: ਸੰਸਦ ਭਵਨ ਪਹੁੰਚੇ ਅੰਮ੍ਰਿਤਪਾਲ ਸਿੰਘ, ਕਾਲੀ ਪੈਂਟ ਤੇ ਸੰਤਰੀ ਦਸਤਾਰ ਸਜਾਈ, ਥੋੜ੍ਹੀ ਦੇਰ 'ਚ ਚੁੱਕਣਗੇ ਸਹੁੰ
Amritpal Singh Oath: ਸੰਸਦ ਭਵਨ ਪਹੁੰਚੇ ਅੰਮ੍ਰਿਤਪਾਲ ਸਿੰਘ, ਕਾਲੀ ਪੈਂਟ ਤੇ ਸੰਤਰੀ ਦਸਤਾਰ ਸਜਾਈ, ਥੋੜ੍ਹੀ ਦੇਰ 'ਚ ਚੁੱਕਣਗੇ ਸਹੁੰ
Fenugreek Benifits: ਰਾਤ ਨੂੰ ਦੁੱਧ 'ਚ ਮਿਲਾ ਕੇ ਪੀ ਲਵੋ ਇਹ ਚੀਜ਼, ਡਾਕਟਰ ਕੋਲ ਜਾਣ ਦੀ ਨਹੀਂ ਪਵੇਗੀ ਲੋੜ

Weather Update: ਪੰਜਾਬੀਆਂ ਹੋ ਜਾਓ ਤਿਆਰ! 5 ਤੋਂ 11 ਜੁਲਾਈ ਤੱਕ ਹੋਏਗਾ ਜਲਥਲ, ਅਲਰਟ ਜਾਰੀ

Big Bachat Days Sale on Flipkart-  ਅੱਧੀ ਕੀਮਤ ਉਤੇ ਮਿਲ ਰਹੇ ਹਨ ਟੀਵੀ, ਫਰਿੱਜ ਅਤੇ ਹੋਰ ਘਰੇਲੂ ਚੀਜ਼ਾਂ
Big Bachat Days Sale on Flipkart: ਅੱਧੀ ਕੀਮਤ ਉਤੇ ਮਿਲ ਰਹੇ ਹਨ ਟੀਵੀ, ਫਰਿੱਜ ਅਤੇ ਹੋਰ ਘਰੇਲੂ ਚੀਜ਼ਾਂ
Amritpal Singh: ਦਿੱਲੀ ਪਹੁੰਚੇ ਅੰਮ੍ਰਿਤਪਾਲ ਸਿੰਘ ਦੇ ਮਾਪੇ, ਬੋਲੇ ਅਜੇ ਤੱਕ ਕੋਈ ਜਾਣਕਾਰੀ ਨਹੀਂ ਦਿੱਤੀ ਗਈ...

Embed widget